Gita Acharan |Punjabi

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ (229) ਕੁਝ ਇਸ (ਆਤਮਾ) ਨੂੰ ਚਮਤਕਾਰ ਦੇ ਰੂਪ 'ਚ ਦੇਖਦੇ ਹਨ, ਕੁਝ ਇਸ ਨੂੰ ਚਮਤਕਾਰ ਦੇ ਰੂਪ 'ਚ ਬੋਲਦੇ ਹਨ, ਹੋਰ ਲੋਕ ਇਸ ਨੂੰ ਚਮਤਕਾਰ ਦੇ ਰੂਪ 'ਚ ਸੁਣਦੇ ਹਨ ਅਤੇ ਫਿਰ ਵੀ ਇਸ ਨੂੰ ਕੋਈ ਨਹੀਂ ਜਾਣਦਾ ਹੈ। ‘ਕੋਈ ਨਹੀਂ” ਇਕ ਨਿਰੀਖਕ ਨੂੰ ਦਰਸਾਉਂਦਾ ਹੈ ਜੋ ਆਪਣੀ ਆਤਮਾ ਨੂੰ ਸਮਝਣ ਲਈ ਆਪਣੀਆਂ ਇੰਦਰੀਆਂ ਦੀ ਵਰਤੋਂ ਕਰ ਰਿਹਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਤਕ ਇਨ੍ਹਾਂ ਦੋਵਾਂ ਦਰਮਿਆਨ ਦੂਰੀ ਹੈ, ਉਦੋਂ ਤਕ ਨਿਰੀਖਕ ਆਤਮਾ ਨੂੰ ਨਹੀਂ ਸਮਝ ਸਕਦਾ ਹੈ।

ਇਕ ਵਾਰ ਇਕ ਨਮਕ ਦੀ ਗੁੱਡੀ ਸਮੁੰਦਰ ਦਾ ਪਤਾ ਲਗਾਉਣਾ ਚਾਹੁੰਦੀ ਸੀ ਅਤੇ ਉਸ ਨੇ ਆਪਣੀ ਯਾਤਰਾ ਸ਼ੁਰੂ ਕੀਤੀ। ਪ੍ਰਚੰਡ ਤਰੰਗਾਂ ਰਾਹੀਂ ਇਹ ਸਮੁੰਦਰ ਦੇ ਡੂੰਘੇ ਹਿੱਸਿਆਂ 'ਚ ਪ੍ਰਵੇਸ਼ ਕਰਦੀ ਹੈ ਅਤੇ ਹੌਲੀ-ਹੌਲੀ ਇਸ 'ਚ ਘੁਲਣ ਲੱਗਦੀ ਹੈ। ਜਦੋਂ ਤਕ ਇਹ ਸਭ ਤੋਂ ਡੂੰਘੇ ਹਿੱਸੇ 'ਚ ਪ੍ਰਵੇਸ਼ ਕਰਦੀ ਹੈ, ਉਦੋਂ ਤਕ ਇਹ ਪੂਰੀ ਤਰ੍ਹਾਂ ਨਾਲ ਘੁਲ ਜਾਂਦੀ ਹੈ ਅਤੇ ਸਮੁੰਦਰ ਦਾ ਹਿੱਸਾ ਬਣ ਜਾਂਦੀ ਹੈ। ਕਿਹਾ ਜਾ ਸਕਦਾ ਹੈ ਕਿ ਇਹ ਖੁਦ ਸਾਗਰ ਬਣ ਗਈ ਹੈ ਅਤੇ ਨਮਕ ਦੀ ਗੁੱਡੀ ਹੁਣ ਤਕ ਇਕ ਵੱਖਰੀ ਇਕਾਈ ਨਹੀਂ ਹੈ । ਨਿਰੀਖਕ (ਨਮਕ ਦੀ ਗੁੱਡੀ ਮਹਾਸਾਗਰ ਬਣ ਗਈ ਹੈ, ਜੋ ਜ਼ਰੂਰੀ ਤੌਰ 'ਤੇ ਵੰਡ ਨੂੰ ਖਤਮ ਕਰ ਕੇ ਏਕਤਾ ਲਿਆਉਂਦੀ ਹੈ।

ਨਮਕ ਦੀ ਗੁੱਡੀ ਸਾਡੇ ਹੰਕਾਰ ਦੇ ਬਰਾਬਰ ਹੈ, ਜੋ ਹਮੇਸ਼ਾ ਸਾਨੂੰ ਆਪਣੀ ਜਾਇਦਾਦ, ਵਿਚਾਰਾਂ ਅਤੇ ਕੰਮਾਂ ਦੇ ਜ਼ਰੀਏ ਅਸਲੀਅਤ ਤੋਂ ਵੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜ਼ਰੂਰੀ ਤੌਰ 'ਤੇ ਕੋਈ ਵੀ ਵਿਅਕਤੀ ‘ਕੋਈ ਨਹੀਂ ਜਾਂ ਆਮ ਨਹੀਂ ਰਹਿਣਾ ਚਾਹੁੰਦਾ ਹੈ।

ਪਰ ਯਾਤਰਾ ਏਕਤਾ ਅਤੇ ਏਕਾਤਮਕਤਾ ਦੀ ਹੈ ਅਤੇ ਇਹ ਤਾਂ ਹੀ ਹੁੰਦਾ ਹੈ ਜਦੋਂ ਹੰਕਾਰ ਨਮਕ ਦੀ ਗੁੱਡੀ ਵਾਂਗ ਨਹੀਂ ਰਹਿ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਸਾਡੇ ਕੋਲ ਜੋ ਕੁਝ ਵੀ ਹੈ, ਵਾਸਤੂ ਅਤੇ ਵਿਚਾਰ, ਦੋਵਾਂ ਨੂੰ ਦਾਅ 'ਤੇ ਲਗਾ ਦੇਣਾ। ਇਹ ਉਹ ਯਾਤਰਾ ਹੈ, ਜਿਥੇ ਮੰਜ਼ਿਲ ਉਸ ਚਰਨ 'ਚ ਪਹੁੰਚ ਜਾਂਦੀ ਹੈ, ਜਿਥੇ ਮੈਂ ਖਤਮ ਹੋ ਜਾਂਦੀ ਹੈ, ਜਿਥੇ ‘ਮੈਂ –ਮੇਰਾ ਛੱਡਣੇ ਯੋਗ ਉਪਕਰਨ ਹੈ, ਨਾ ਕਿ ਪਛਾਣ ਦੇ।

ਸੁੱਖ-ਦੁੱਖ ਦੇ ਧਰੁਵਾਂ ਦੇ ਸ਼ਿਕਰ 'ਤੇ ਸਾਨੂੰ ਨਿਰ- ਹੰਕਾਰ ਦੀ ਝਲਕ ਮਿਲਦੀ ਹੈ।ਬੋਧ ਦੇ ਇਨ੍ਹਾਂ ਪਲਾਂ 'ਚ ਸਾਨੂੰ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਅਸੀਂ ਕੀ ਹਾਂ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀ ਕੀ ਜਾਣਦੇ ਹਾਂ, ਅਸੀਂ ਕੀ ਕਰਦੇ ਹਾਂ ਅਤੇ ਸਾਡੇ ਕੋਲ ਕੀ ਹੈ


Contact Us

Loading
Your message has been sent. Thank you!