ਸਾਡੀਆਂ ਭੌਤਿਕੀ ਇਕਾਈਆਂ ਪੂਰਵ ਨਿਸ਼ਚਿਤ ਵਿਹਾਰ ਅਤੇ ਗੁਣਾਂ ਦੁਆਰਾ ਨਿਯੰਤਰਤ ਹੁੰਦੀਆਂ ਹਨ। ਸ੍ਰੀ ਕ੍ਰਿਸ਼ਨ ਸ਼ਕਤੀਸ਼ਾਲੀ ਅਪ੍ਰਗਟ ਅਤੇ ਪ੍ਰਗਟ ਦੇ ਵਿਚਕਾਰ ਸੰਬੰਧਾਂ ਵਿੱਚ ਅੰਤਰ ਦ੍ਰਿਸ਼ਟੀ ਪੇਸ਼ ਕਰਦੇ ਹਨ ਜਦੋਂ ਉਹ ਕਹਿੰਦੇ ਹਨ—ਜਿਹੜੇ ਭਗਤ ਮੇਰਾ ਜਿਸ ਤਰ੍ਹਾਂ ਜਾਪ ਕਰਦੇ ਹਨ, ਮੈਂ ਵੀ ਉਸੇ ਤਰ੍ਹਾਂ ਉਨ੍ਹਾਂ ਨਾਲ ਪੇਸ਼ ਆਉਂਦਾ ਹੈ, ਕਿਉਂਕਿ ਸਾਰੇ ਮਨੁੱਖ ਹਰ ਪ੍ਰਕਾਰ ਨਾਲ ਮੇਰੇ ਹੀ ਮਾਰਗ ਦਾ ਅਨੁਸਰਣ ਕਰਦੇ ਹਨ (4.11)।
ਸਭ ਤੋਂ ਪਹਿਲਾਂ ਇਹ ਭਗਵਾਨ ਦੀ ਤਰਫੋਂ ਇਕ ਆਸ ਦਿਵਾਈ ਜਾਂਦੀ ਹੈ ਕਿ ਭਾਵੇਂ ਅਸੀਂ ਕਿਸੇ ਵੀ ਮਾਰਗ ਦਾ ਅਨੁਸਰਣ ਕਰਦੇ ਹਾਂ ਤੇ ਭਾਵੇਂ ਇਹ ਮਾਰਗ ਕਿੰਨੇ ਵੀ ਵਿਰੋਧਾਭਾਸੀ ਹੋਣ, ਉਹ ਸਾਰੇ ਅਪ੍ਰਗਟ ਪ੍ਰਮਾਤਮਾ ਦੇ ਮਾਰਗ ਹਨ। ਦੂਜੇ ਭਗਵਾਨ ਇਕ ਬਹੁ-ਵਿਸਥਾਰੀ ਸ਼ੀਸ਼ੇ ਵਾਂਗੂੰ ਪ੍ਰਤੀਕਿਰਿਆ ਕਰਦੇ ਹਨ ਜੋ ਸਾਡੀਆਂ ਭਾਵਨਾਵਾਂ, ਵਿਚਾਰਾਂ ਅਤੇ ਕਾਰਜਾਂ ਨੂੰ ਪ੍ਰਤੀਬਿੰਬਤ ਅਤੇ ਪ੍ਰਤੀਧੁਨਿਤ ਕਰਦੇ ਹਨ।
ਤੀਜਾ, ਜਦੋਂ ਅਸੀਂ ਕੋਈ ਬੀਜ ਬੀਜਦੇ ਹਾਂ ਤਾਂ ਉਸ ਨੂੰ ਇਕ ਪੇੜ ਦੀ ਪੂਰਨ ਸਮਰੱਥਾ ਪ੍ਰਾਪਤ ਕਰਨ ਵਿੱਚ ਸਮਾਂ ਲੱਗਦਾ ਹੈ ਅਤੇ ਇਹ ਸਮੇਂ ਦਾ ਅੰਤਰ ਸਾਨੂੰ ਪ੍ਰਮਾਤਮਾ ਦੇ ਪ੍ਰਤੀ ਧੁਨੀ ਦੇ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਤੋਂ ਰੋਕਦਾ ਹੈ।
ਜੇਕਰ ਅਸੀਂ ਆਪਣੇ ਜੀਵਨ ਨੂੰ ਬਿਨਾਂ ਸ਼ਰਤ ਪਿਆਰ ਅਤੇ ਸ਼ਰਧਾ ਨਾਲ ਭਰ ਦਿੰਦੇ ਹਾਂ ਤਾਂ ਪਿਆਰ ਤੇ ਸ਼ਰਧਾ ਜ਼ਰੂਰ ਹੀ ਅਟੱਲ ਰੂਪ ਵਿੱਚ ਸਾਡੇ ਜੀਵਨ ਨੂੰ ਅਨੰਦਮਈ ਬਣਾਉਣ ਲਈ ਵਾਪਸ ਆ ਜਾਂਦੀ ਹੈ। ਜੇਕਰ ਅਸੀਂ ਕ੍ਰੋਧ, ਭੈਅ, ਘਿ੍ਰਣਾ, ਸਖ਼ਤੀ ਜਾਂ ਈਰਖਾ ਬੀਜਦੇ ਹਾਂ ਤਾਂ ਉਹੀ ਚੀਜ਼ਾਂ ਸਾਡੇ ਜੀਵਨ ਨੂੰ ਦਇਆ ਕਰਨ ਯੋਗ ਬਣਾਉਂਦੇ ਹੋਏ ਵਾਪਸ ਮਿਲਣਗੀਆਂ। ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮੌਜੂਦ ਹਨ ਅਤੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਬਿਜਾਈ ਤੇ ਵਢਾਈ ਦੇ ਵਿਚਕਾਰ ਵਾਲੇ ਸਮੇਂ ਦੇ ਅੰਤਰ ਕਾਰਨ ਅਸੀਂ ਇਨ੍ਹਾਂ ਦੋਵਾਂ ਦੇ ਵਿਚਕਾਰ ਵਾਲੇ ਪੱਕੇ ਸੰਬੰਧਾਂ ਨੂੰ ਭੁੱਲ ਜਾਂਦੇ ਹਾਂ।
ਇਹ ਸਲੋਕ ਸੂਖਮ ਅਤੇ ਸਥੂਲ, ਦੋਵਾਂ ਪੱਧਰਾਂ ਉੱਤੇ ਕਾਰਜ ਕਰਦਾ ਹੈ। ਆਪਣੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਲਾਸ਼ ਵਿੱਚ ਸਾਨੂੰ ਕਦੇ ਵੀ ਛੋਟੀਆਂ-ਛੋਟੀਆਂ ਜਿੱਤਾਂ ਨੂੰ ਭੁੱਲਣਾ ਨਹੀਂ ਚਾਹੀਦਾ ਜੋ ਸਾਨੂੰ ਅਨੁਭਾਵਨਾਤਮਕ ਪੱਧਰ ਉੱਤੇ ਸਰਵਉੱਚ ਚੇਤਨਾ ਦਾ ਅਹਿਸਾਸ ਕਰਨ ਵਿੱਚ ਮਦਦ ਕਰਦੀਆਂ ਹਨ।
ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਇਸ ਮਾਤ ਲੋਕ ਵਿੱਚ ਕਰਮਾਂ ਦੇ ਫਲ ਨੂੰ ਚਾਹੁਣ ਵਾਲੇ ਲੋਕ ਦੇਵਤਾਵਾਂ ਦੀ ਪੂਜਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਰਮਾਂ ਤੋਂ ਪੈਦਾ ਹੋਣ ਵਾਲੀ ਸਿੱਧੀ ਬਹੁਤ ਛੇਤੀ ਮਿਲ ਜਾਂਦੀ ਹੈ (4.12)।
ਦੇਵਤਾ ਹੋਰ ਕੁੱਝ ਨਹੀਂ ਸਗੋਂ ਪ੍ਰਮਾਤਮਾ ਦੀ ਇਕ ਝਲਕ ਹੈ। ਪ੍ਰਮਾਤਮਾ ਨੂੰ ਪਾਉਣ ਲਈ ਸਾਨੂੰ ਹੰਕਾਰ ਨੂੰ ਪੂਰੀ ਤਰ੍ਹਾਂ ਛੱਡਣਾ ਪੈਂਦਾ ਹੈ ਪਰ ਇਸ ਵਿੱਚ ਵੀ ਸਮਾਂ ਲੱਗਦਾ ਹੈ। ਦੇਵਤਾ ਪ੍ਰਮਾਤਮਾ ਨੂੰ ਸਾਕਾਰ ਕਰਨ ਦੀ ਯਾਤਰਾ ਵਿੱਚ ਇਕ ਵਿਚਕਾਰਲਾ ਬਿੰਦੂ ਹੈ, ਜਿੱਥੇ ਸਾਡਾ ਅਹੰਕਾਰ ਹਾਲੇ ਵੀ ਬਾਕੀ ਹੁੰਦਾ ਹੈ।