ਜਿਸ ਦੁਨੀਆਂ ਨੂੰ ਅਸੀਂ ਜਾਣਦੇ ਹਾਂ ਉਸ ਵਿੱਚ ਸੱਚ ਤੇ ਝੂਠ ਦੋਵੇਂ ਹੀ ਹਨ। ਧਿਆਨ ਨਾਲ ਜਾਂਚ ਕਰਨ ਤੋਂ ਪਤਾ ਚੱਲਦਾ ਹੈ ਕਿ ਜਾਂ ਤਾਂ ਸਾਡੀਆਂ ਪ੍ਰਸਥਿਤੀਆਂ ਦੇ ਕਾਰਨ ਜਾਂ ਸਾਡੀਆਂ ਇੰਦਰੀਆਂ ਤੇ ਮਨ ਦੀਆਂ ਸੀਮਾਵਾਂ ਦੇ ਕਾਰਨ, ਝੂਠ ਹੋਰ ਕੋਈ ਨਹੀਂ ਹੈ ਬਲਕਿ ਸੱਚ ਦੀ ਗਲਤ ਵਿਆਖਿਆ ਹੈ।
ਪ੍ਰਸਿੱਧ ਰੱਸੀ ਤੇ ਸੱਪ ਦੀ ਉਦਾਹਰਣ ਵਿੱਚ ‘ਰੱਸੀ’ ਸੱਚ ਅਤੇ ‘ਸੱਪ’ ਝੂਠ ਹੈ, ਜੋ ਰੱਸੀ ਤੋਂ ਬਿਨਾਂ ਮੌਜੂਦ ਨਹੀਂ ਹੈ। ਪਰ ਜਦੋਂ ਤੱਕ ਸਾਨੂੰ ਇਸ ਦਾ ਗਿਆਨ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੇ ਸਾਰੇ ਵਿਚਾਰ ਅਤੇ ਕਾਰਜ ਝੂਠ ਤੇ ਆਧਾਰਤ ਹੋਣਗੇ। ਇਸੇ ਤਰ੍ਹਾਂ ਦੇ ਕਈ ਝੂਠ ਪੂਰੇ ਸੰਸਾਰ ਵਿੱਚ ਕਈ ਪੀੜ੍ਹੀਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਪ੍ਰਕਾਰ, ਜੇ ਅਸੀਂ ਕਿਸੇ ਵੀ ਤਕਨੀਕ ਨੂੰ ਰੂਪਕ ਸੱਚ ਮੰਨਦੇ ਹਾਂ, ਤਾਂ ਉਸਦੀ ਗਲਤ ਵਰਤੋਂ ਝੂਠ ਹੈ। ਲਾਊਡ ਸਪੀਕਰ ਦੀ ਵਰਤੋਂ ਭਲਾਈ ਦੇ ਪ੍ਰਚਾਰ ਕਰਨ ਲਈ, ਅਤੇ ਭੋਲੇ ਭਾਲੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਵਰਤਮਾਨ ਸੋਸ਼ਲ ਮੀਡੀਆ ਜੋ ਅਲੰਕਾਰਕ ਸੱਚ ਹੈ, ਉਹ ਝੂਠ ਬਣ ਜਾਂਦਾ ਹੈ ਜਦੋਂ ਉਸ ਦੀ ਵਰਤੋਂ ਦੋਸ਼ਪੂਰਨ ਢੰਗ ਨਾਲ ਕੀਤੀ ਜਾਵੇ।
ਸਲੋਕ 4.13 ਨੂੰ ਸਮਝਣ ਲਈ ਸੱਚ ਅਤੇ ਝੂਠ ਦੀ ਇਹ ਸਮਝ ਜ਼ਰੂਰੀ ਤੇ ਉਪਯੋਗੀ ਹੈ। ਜਿੱਥੇ ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਮੈਂ ਗੁਣਾਂ ਅਤੇ ਕਰਮਾਂ ਦੇ ਆਧਾਰ ਉੱਤੇ ਚਾਰ ਵਰਣ ਬਣਾਏ ਹਨ, ਪਰ ਮੈਨੂੰ ਤੁਸੀਂ ਅਕਰਤਾ ਅਤੇ ਅਵਿਨਾਸ਼ੀ ਦੇ ਰੂਪ ਵਿੱਚ ਜਾਣੋ।
ਸ੍ਰੀ ਕ੍ਰਿਸ਼ਨ ਸਪੱਸ਼ਟ ਰੂਪ ਵਿੱਚ ਕਹਿੰਦੇ ਹਨ ਕਿ ਅਜਿਹੀ ਵੰਡ ਗੁਣਾਂ ਤੇ ਅਧਾਰਿਤ ਹੈ, ਪਰ ਜਨਮ ਤੇ ਨਹੀਂ, ਅਤੇ ਇਹ ਸ਼੍ਰੇਣੀਆਂ ਵਿੱਚ ਵੀ ਵੰਡੀ ਹੋਈ ਨਹੀਂ ਹੈ, ਅਰਥਾਤ ਕੋਈ ਉੱਚਾ ਤੇ ਨੀਵਾਂ ਨਹੀਂ ਹੈ। ਤਿੰਨ ਗੁਣ ਸਾਡੇ ਸਾਰਿਆਂ ਵਿੱਚ ਵੱਖ-ਵੱਖ ਅਨੁਪਾਤ ਵਿੱਚ ਮੌਜੂਦ ਹਨ ਅਤੇ ਇਹ ਕਰਮ ਦੇ ਸੰਦਰਭ ਵਿੱਚ ਚਾਰ ਵਿਆਪਕ ਵੰਡੀਆਂ ਨੂੰ ਜਨਮ ਦਿੰਦੇ ਹਨ।
ਜਦੋਂ ਅਸੀਂ ਆਪਣੇ ਚਾਰੇ ਪਾਸੇ ਵੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੁਝ ਲੋਕ ਗਿਆਨ ਅਤੇ ਖੋਜ ਨਾਲ ਸੰਬੰਧਤ ਹੁੰਦੇ ਹਨ। ਕੁੱਝ ਲੋਕ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ, ਕੁੱਝ ਲੋਕ ਖੇਤੀਬਾੜੀ ਤੇ ਹੋਰ ਧੰਦਿਆਂ ਵਿੱਚ, ਅਤੇ ਕੁੱਝ ਲੋਕ ਸੇਵਾਦਰੀ ਅਤੇ ਨੌਕਰੀ ਆਦਿ ਨਾਲ ਸੰਬੰਧ ਰੱਖਦੇ ਹੁੰਦੇ ਹਨ। ਅਜਿਹੀ ਵੰਡ ਇਸ ਭੌਤਿਕੀ ਸੰਸਾਰ ਵਿੱਚ ਆਈਨਸਟਾਈਨ, ਸਿਕੰਦਰ ਮਹਾਨ, ਪਿਕਾਸੋ ਅਤੇ ਮਦਰ ਟੈਰੇਸਾ ਵਰਗੇ ਵਿਭਿੰਨ ਵਿਚਾਰ ਲਿਆਉਂਦਾ ਹੈ। ਇਹ ਇੰਦਰ ਧਨੁਸ਼ ਦੇ ਰੰਗਾਂ ਵਰਗੇ ਹੀ ਹੁੰਦੇ ਹਨ।
ਅਸਲ ਸੱਚਾਈ ਇਹ ਹੈ ਕਿ ਗੁਣਾਂ ਅਤੇ ਕਰਮਾਂ ਦੇ ਕਾਰਨ ਮਨੁੱਖ ਚਾਰ ਤਰ੍ਹਾਂ ਦੇ ਹੁੰਦੇ ਹਨ ਅਤੇ ਇਹ ਝੂਠ ਹੈ ਕਿ ਸਮਾਜਕ ਵੰਡ ਸ਼੍ਰੇਣੀਗਤ ਅਤੇ ਜਨਮ ਤੇ ਆਧਾਰਿਤ ਹੈ।