ਸ੍ਰੀ ਕ੍ਰਿਸ਼ਨ ਕਹਿੰਦੇ ਹਨ— ਕਰਮ ਮੈਨੂੰ ਛੂੰਹਦੇ ਨਹੀਂ ਹਨ ਨਾ ਹੀ ਫਲ ਦੀ ਇੱਛਾ ਹੈ। ਇਸ ਲਈ ਜਿਹੜਾ ਮਨੁੱਖ ਭਗਵਾਨ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਕਰਮ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਇਸ ਨਾਲ ਸ੍ਰੀ ਕ੍ਰਿਸ਼ਨ ਦੇ ਕਹੇ ਸ਼ਬਦ ਕਿ ਸਾਡਾ ਕਰਮ ਤੇ ਅਧਿਕਾਰ ਹੈ ਪਰਤੂੰ ਫਲ ਤੇ ਨਹੀਂ ਹੋਰ ਦ੍ਰਿੜ ਹੋ ਜਾਂਦੇ ਹਨ (2.47)।
ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਵੀ ਉਸੇ ਦਾ ਅਨੁਸਰਣ ਕਰਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਉਹ ਕਰਤਾ ਨਹੀਂ ਹੈ, ਭਾਵੇਂ ਉਸੇ ਨੇ ਮਨੁੱਖਾਂ ਵਿਚਕਾਰ ਗੁਣਾਂ ਅਤੇ ਕਰਮਾਂ ਦੇ ਆਧਾਰ ਉੱਤੇ ਵੱਖ-ਵੱਖ ਵੰਡ ਦਾ ਨਿਰਮਾਣ ਕੀਤਾ, ਜਿਹੜਾ ਕਿ ਕਰਤਾ ਹੋਣ ਦੀ ਗੈਰ ਹਾਜ਼ਰੀ ਦਾ ਸਬੂਤ ਦਿੰਦਾ ਹੈ (4.13)।
ਉਹ ਅੱਗੇ ਕਹਿੰਦੇ ਹਨ ਪੂਰਵ ਕਾਲ ਵਿੱਚ ਮੁਕਤ ਜਾਂ ਅਜ਼ਾਦ ਆਤਮਾਵਾਂ ਨੇ ਵੀ ਇਸੇ ਤਰ੍ਹਾਂ ਸਮਝ ਕੇ ਹੀ ਕਰਮ ਕੀਤੇ ਸਨ, ਇਸ ਲਈ ਤੂੰ ਵੀ ਪੂਰਵਜਾਂ ਦੁਆਰਾ ਸਦਾ ਤੋਂ ਕੀਤੇ ਜਾਣ ਵਾਲੇ ਕਰਮਾਂ ਨੂੰ ਹੀ ਕਰ (4.15)।
ਆਪਣੇ ਜੀਵਨ ਵਿੱਚ ਆਮ ਕਰਮਾਂ ਸੰਬੰਧੀ ਅਸੀਂ ਕਰਮਫਲ ਪ੍ਰਾਪਤ ਕਰਨ ਲਈ ਹੀ ਕਰਮ ਕਰਦੇ ਹਾਂ। ਭਾਵੇਂ ਕਿ ਜਦੋਂ ਸਾਨੂੰ ਕਰਮ ਫਲ ਛੱਡਣ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਕਰਮਾਂ ਨੂੰ ਵੀ ਛੱਡ ਦਿੰਦੇ ਹਾਂ। ਸ੍ਰੀ ਕ੍ਰਿਸ਼ਨ ਇੱਥੇ ਤਿਆਗ ਲਈ ਇਕ ਪੂਰੀ ਤਰ੍ਹਾਂ ਨਾਲ ਵੱਖਰਾ ਨਮੂਨਾ(ਮਿਸਾਲ) ਪ੍ਰਗਟ ਕਰਦੇ ਹਨ, ਜਦੋਂ ਉਹ ਸਲਾਹ ਦਿੰਦੇ ਹਨ ਕਿ ਅਸੀਂ ਕਰਮ ਕਰਦੇ ਰਹੀਏ, ਪਰ ਕਰਮਫਲ ਅਤੇ ਕਰਤਾਪਣ ਦੋਵਾਂ ਦੇ ਪ੍ਰਤੀ ਲਗਾਵ ਨੂੰ ਛੱਡ ਕੇ। ਅਰਜਨ ਨੂੰ ਯੁੱਧ ਲੜਨ ਲਈ ਦਿੱਤੀ ਉਨ੍ਹਾਂ ਦੀ ਸਲਾਹ ਇਕ ਹੋਰ ਕਰਮ ਹੈ, ਇਸ ਨੂੰ ਵੀ ਇਸੇ ਸੰਦਰਭ ਵਿੱਚ ਵੇਖਣਾ ਚਾਹੀਦਾ ਹੈ।
ਸਾਡੇ ਕਾਰਜਾਂ ਵਿੱਚ ਸੁਚੇਤ ਰੂਪ ਵਿੱਚ ਕਰਤਾਪਣ ਛੱਡਣਾ ਇਕ ਔਖਾ ਕਾਰਜ ਹੈ। ਪਰ ਅਸੀਂ ਸਾਰੇ ਅਕਸਰ ਇਸ ਕਰਤਾਪਣ ਤੋਂ ਬਿਨਾਂ ਹੀ ਕਰਮ ਕਰਦੇ ਹਾਂ ਜਦੋਂ ਅਸੀਂ ਨਾਚ, ਪੇਂਟਿੰਗ, ਪੜ੍ਹਨਾ, ਸਿੱਖਿਆ, ਬਾਗਵਾਨੀ, ਖਾਣਾ ਪਕਾਉਣਾ, ਖੇਡਾਂ ਅਤੇ ਇੱਥੋਂ ਤੱਕ ਕਿ ਸਰਜਰੀ ਵਰਗੀਆਂ ਗਤੀਵਿਧੀਆਂ ਵਿੱਚ ਡੂੰਘਾਈ ਨਾਲ ਸ਼ਾਮਲ ਹੁੰਦੇ ਹਾਂ। ਮਨ ਦੀ ਇਸ ਅਵਸਥਾ ਨੂੰ ਆਧੁਨਿਕ ਮਨੋਵਿਗਿਆਨ ਵਿੱਚ ਪ੍ਰਵਾਹ (flow) ਦੀ ਅਵਸਥਾ ਕਿਹਾ ਜਾਂਦਾ ਹੈ। ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਆਪਾਂ ਅਜਿਹੇ ਖੂਬਸੂਰਤ ਪਲਾਂ ਦੀ ਪਛਾਣ ਕਰੀਏ ਅਤੇ ਕਿਉਂਕਿ ਬ੍ਰਹਿਮੰਡ ਸਾਡੇ ਯਤਨਾਂ ਰਾਹੀਂ ਪ੍ਰਤੀ ਧੁਨੀ ਪੈਦਾ ਕਰਦਾ ਹੈ, ਇਸ ਅਹਿਸਾਸ ਨਾਲ ਜੀਵਨ ਦੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਦਾ ਵਿਸਥਾਰ ਕਰੀਏ।
ਜੀਵਨ ਆਪਣੇ ਆਪ ਵਿੱਚ ਇਕ ਅਨੰਦ ਤੇ ਚਮਤਕਾਰ ਹੈ। ਇਸ ਨੂੰ ਪੂਰੀ ਤਰ੍ਹਾਂ ਜੀਊਣ ਲਈ ਕਰਤਾਪਣ ਜਾਂ ਕਰਮਫਲ ਦੀ ਜ਼ਰੂਰਤ ਨਹੀਂ ਹੈ। ਅਸੀਂ ਕਰਮ ਦੇ ਬੰਧਨ ਤੋਂ ਮੁਕਤੀ ਉਦੋਂ ਪ੍ਰਾਪਤ ਕਰਦੇ ਹਾਂ, ਜਦੋਂ ਅਸੀਂ ਕਰਤਾਪਣ ਅਤੇ ਕਰਮਫਲ ਦੋਵਾਂ ਨੂੰ ਛੱਡ ਦਿੰਦੇ ਹਾਂ, ਅਤੇ ਪਰਮਾਤਮਾ ਨਾਲ ਇਕਮਿਕ ਹੋ ਜਾਂਦੇ ਹਾਂ।