Gita Acharan |Punjabi

 

ਐਕਟ ਆਫ ਕਮਿਸ਼ਨ ਐਂਡ ਓਮਿਸ਼ਨ (ਕਰਮ ਦਾ ਕਰਤਾ ਅਤੇ ਭੁੱਲ ਚੁੱਕ) ਇਹ ਆਮਤੌਰ ਤੇ ਕਾਨੂੰਨੀ ਸ਼ਬਦਾਵਲੀ ਵਿੱਚ ਵਰਤੇ ਜਾਣ ਵਾਲੇ ਸ਼ਬਦ ਹਨ। ਠੀਕ ਵਕਤ ਤੇ ਬਰੇਕ ਲਾਉਣ ਵਿੱਚ ਫੇਲ੍ਹ ਹੋਣ ਵਾਲਾ ਚਾਲਕ, ਆਪਣੇ ਕਾਰਜ ਵਿੱਚ ਭੁੱਲ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਦੁਰਘਟਨਾ ਵਾਪਰ ਜਾਂਦੀ ਹੈ। ਭੁੱਲ ਜਾਂ ਅਕਰਮ ਦਾ ਇਹ ਕਾਰਜ ਦੁਰਘਟਨਾ ਦੇ ਕਰਮ ਵੱਲ ਲੈ ਜਾਂਦਾ ਹੈ।

ਉਦਾਹਰਣ ਦੇ ਤੌਰ ਤੇ ਕੋਈ ਵੀ ਕਿਰਿਆ ਕਰਦੇ ਸਮੇਂ ਅਸੀਂ ਆਪਣੇ ਲਈ ਉਪਲੱਬਧ ਕਈ ਵੱਖ-ਵੱਖ ਵਿਕਲਪਾਂ ਵਿੱਚੋਂ ਇਕ ਨੂੰ ਚੁਣਦੇ ਹਾਂ। ਜਦੋਂ ਅਸੀਂ ਇਨ੍ਹਾਂ ਵਿੱਚੋਂ ਕਿਸੇ ਇਕ ਵਿਕਲਪ ਦੀ ਵਰਤੋਂ ਕਰਦੇ ਹਾਂ ਤਾਂ ਬਾਕੀ ਸਾਰੇ ਵਿਕਲਪ ਸਾਡੇ ਲਈ ਅਕਰਮ ਬਣ ਜਾਂਦੇ ਹਨ, ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਹਰ ਇਕ ਕਰਮ ਵਿੱਚ ਅਕਰਮ ਛੁੱਪਿਆ ਹੁੰਦਾ ਹੈ।

ਇਹ ਉਦਾਹਰਨ ਸਾਨੂੰ ਸ੍ਰੀ ਕ੍ਰਿਸ਼ਨ ਦੇ ਡੂੰਘੇ ਕਥਨਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਜੋ ਮਨੁੱਖ ਕਰਮ ਵਿੱਚ ਅਕਰਮ ਨੂੰ ਦੇਖਦਾ ਹੈ ਅਤੇ ਜੋ ਅਕਰਮ ਵਿੱਚ ਕਰਮ ਨੂੰ ਵੇਖਦਾ ਹੈ, ਉਹ ਮਨੁੱਖਾਂ ਵਿੱਚੋਂ ਬੁੱਧੀਮਾਨ ਹੈ, ਅਤੇ ਉਹ ਯੋਗੀ ਪੁਰਸ਼ ਸਾਰੇ ਕਰਮਾਂ ਨੂੰ ਕਰਨ ਵਾਲਾ ਹੈ (4.18)।

ਸ੍ਰੀ ਕ੍ਰਿਸ਼ਨ ਆਪ ਕਹਿੰਦੇ ਹਨ—ਕਰਮ ਕੀ ਹੈ ਤੇ ਅਕਰਮ ਕੀ ਹੈ । ਇਸ ਪ੍ਰਕਾਰ ਇਸ ਦਾ ਨਿਰਣਾ ਕਰਨ ਵਿੱਚ ਬੁੱਧੀਵਾਨ ਪੁਰਸ਼ ਵੀ ਲਗਾਵ ਵਿੱਚ ਆ ਜਾਂਦੇ ਹਨ (4.16)। ਉਹ ਅੱਗੇ ਕਹਿੰਦੇ ਹਨ ਕਿ ਕਰਮ ਦਾ ਸਰੂਪ ਵੀ ਜਾਣਨਾ ਚਾਹੀਦਾ ਹੈ ਅਤੇ ਅਕਰਮ ਦਾ ਸਰੂਪ ਵੀ ਜਾਣਨਾ ਚਾਹੀਦਾ ਹੈ, ਅਤੇ ਵਿਕਰਮ ਦਾ ਸਰੂਪ ਵੀ ਜਾਣਨਾ ਚਾਹੀਦਾ ਹੈ ਕਿਉਂਕਿ ਕਰਮ ਦੀ ਗਤੀ ਬੜੀ ਡੂੰਘੀ ਹੈ (4.17)।

ਇਕ ਚਿੰਤਨਸ਼ੀਲ ਵਿਅਕਤੀ ਨੇ ਇਕ ਵਾਰ ਇਕ ਜਾਨਵਰ ਨੂੰ ਜੰਗਲ ਵਿੱਚ ਭੱਜਦੇ ਹੋਏ ਵੇਖਿਆ। ਥੋੜ੍ਹੀ ਦੇਰ ਬਾਦ ਇਕ ਕਸਾਈ ਆਇਆ ਤੇ ਉਸ ਤੋਂ ਪੁੱਛਿਆ ਕਿ ਕੀ ਉਸ ਨੇ ਜਾਨਵਰ ਨੂੰ ਵੇਖਿਆ ਹੈ। ਵਿਅਕਤੀ ਦੁਵਿਧਾ ਵਿੱਚ ਪੈ ਗਿਆ ਕਿਉਂਕਿ ਜੇ ਉਹ ਸੱਚ ਬੋਲਦਾ ਹੈ ਤਾਂ ਜਾਨਵਰ ਮਾਰਿਆ ਜਾਵੇਗਾ, ਅਤੇ ਦੂਜੇ ਪਾਸੇ ਝੂਠ ਬੋਲਣਾ ਵੀ ਅਨੈਤਿਕ ਹੈ। ਜੇ ਅਸੀਂ ਸਾਰੇ ਸੱਭਿਆਚਾਰਾਂ ਅਤੇ ਸਾਰੇ ਧਰਮਾਂ ਵੱਲੋਂ ਨਿਸ਼ੇਧ ਕਾਰਜਾਂ ਨੂੰ ਜੋੜ ਦੇਈਏ, ਤਾਂ ਸਾਡੇ ਲਈ ਜੀਊਣਾ ਅਸੰਭਵ ਹੋ ਜਾਵੇਗਾ। ਇਸ ਲਈ ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਇਹ ਮੁੱਦੇ ਬਹੁਤ ਜਟਿਲ ਹਨ ਅਤੇ ਕਈ ਵਾਰ ਬੁੱਧੀਮਾਨ ਵੀ ਲਗਾਵ ਵਿੱਚ ਆ ਜਾਂਦੇ ਹਨ।

ਜੀਵਨ ਸਾਡੇ ਸਾਹਮਣੇ ਕਈ ਵਾਰ ਕਈ ਅਜਿਹੀਆਂ ਪ੍ਰਸਥਿਤੀਆਂ ਖੜ੍ਹੀਆਂ ਕਰਦਾ ਹੈ ਜਿੱਥੇ ਅੱਗੇ ਖੂਹ ਤੇ ਪਿੱਛੇ ਖਾਈ ਹੁੰਦੀ ਹੈ। ਜਿਸ ਪੱਧਰ ਤੇ ਅਸੀਂ ਸਾਰੇ ਰਹਿੰਦੇ ਹਾਂ ਉਸ ਤਲ ਉੱਤੇ ਕੋਈ ਸੋਖਾ ਉੱਤਰ ਨਹੀਂ ਹੁੰਦਾ। ਜਦੋਂ ਅਸੀਂ ਕਰਤਾ ਤੋਂ ਸਾਖਸ਼ੀ (ਗਵਾਹ) ਵੱਲ ਵੱਧਦੇ ਹਾਂ ਅਤੇ ਚੋਣ ਰਹਿਤ ਜਾਗਰੂਕਤਾ ਨਾਲ ਜੀਊਦੇ ਹਾਂ, ਤਾਂ ਹੀ ਸਪੱਸ਼ਟਤਾ ਆਉਂਦੀ ਹੈ।

 

https://epaper.jagbani.com/clip?1952797


Contact Us

Loading
Your message has been sent. Thank you!