Gita Acharan |Punjabi

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ (2.19, 2 .20) ਕਿ ਆਤਮਾ ਨਾ ਮਾਰਦੀ ਹੈ ਅਤੇ ਨਾ ਮਰਦੀ ਹੈ ਅਤੇ ਅਗਿਆਨੀ ਹੀ ਅਜਿਹਾ ਸੋਚਦੇ ਹਨ।ਇਹ ਅਵਿਨਾਸ਼ੀ, ਸਨਾਤਨ ਅਤੇ ਪ੍ਰਾਚੀਨ ਹੈ। ਸ਼੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਸੀਂ ਨਵੇਂ ਕੱਪੜੇ ਪਹਿਨਣ ਲਈ ਪੁਰਾਣੇ ਕੱਪੜਿਆਂ ਨੂੰ ਛੱਡ ਦਿੰਦੇ ਹਾਂ, ਠੀਕ ਉਸੇ ਤਰ੍ਹਾਂ ਆਤਮਾ ਭੌਤਿਕ ਸਰੀਰਾਂ ਨੂੰ ਬਦਲ ਦਿੰਦੀ ਹੈ।

ਇਹ ਵਿਗਿਆਨਿਕ ਸੰਦਰਭ 'ਚ ਇਸ ਨੂੰ ਊਰਜਾ ਸੰਭਾਲ ਦੇ ਨਿਯਮ ਅਤੇ ਤਰਲਤਾ ਅਤੇ ਊਰਜਾ ਦੇ ਅੰਤਰ-ਬਦਲਾਅ ਦੇ ਸਿਧਾਂਤ ਦੁਆਰਾ ਚੰਗੀ ਤਰ੍ਹਾਂ ਸਮਝਾਇਆ ਜਾ ਸਕਦਾ ਹੈ। ਜੇਕਰ ਆਤਮਾ ਨੂੰ ਊਰਜਾ ਨਾਲ ਜੋੜਿਆ ਜਾਂਦਾ ਹੈ, ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਚਨ ਬਿਲਕੁਲ ਸਪੱਸ਼ਟ ਹੋ ਜਾਂਦੇ ਹਨ।ਊਰਜਾ ਦੀ ਸੰਭਾਲ ਦਾ ਨਿਯਮ ਕਹਿੰਦਾ ਹੈ ਕਿ ਊਰਜਾ ਨੂੰ ਕਦੇ ਨਸ਼ਟ ਨਹੀਂ ਕੀਤਾ ਜਾ ਸਕਦਾ ਹੈ, ਸਗੋਂ ਸਿਰਫ ਇਕ ਰੂਪ ਤੋਂ ਦੂਜੇ ਰੂਪ 'ਚ ਬਦਲੀ ਕੀਤਾ ਜਾ ਸਕਦਾ ਹੈ।

ਉਦਾਹਰਣ ਲਈ ਥਰਮਲ ਪਾਵਰ ਸਟੇਸ਼ਨ ਥਰਮਲ ਊਰਜਾ ਨੂੰ ਬਿਜਲੀ 'ਚ ਬਦਲਦੇ ਹਨ।ਇਕ ਬੱਲਬ ਬਿਜਲੀ ਨੂੰ ਪ੍ਰਕਾਸ਼ 'ਚ ਬਦਲਦਾ ਹੈ। ਤਾਂ, ਇਸ ਸਿਰਫ ਤਬਦੀਲੀ ਹੈ, ਕੋਈ ਤਬਾਹੀ ਨਹੀਂ ਹੈ। ਇਕ ਬੱਲਬ ਦਾ ਇਕ ਸੀਮਤ ਜੀਵਨਕਾਲ ਹੁੰਦਾ ਹੈ | ਜਦੋਂ ਇਹ ਫਿਊਜ਼ ਹੋ ਜਾਂਦਾ ਹੈ, ਤਾਂ ਇਸ ਨੂੰ ਇਕ ਨਵੇਂ ਬੱਲਬ ਨਾਲ ਬਦਲ ਦਿੱਤਾ ਜਾਂਦਾ ਹੈ, ਪਰ ਬਿਜਲੀ ਅਜੇ ਵੀ ਬਣੀ ਹੋਈ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਅਸੀਂ ਨਵੇਂ ਕੱਪੜਿਆਂ ਲਈ ਪੁਰਾਣੇ ਨੂੰ ਛੱਡ ਦਿੰਦੇ ਹਾਂ।

ਸਾਡੇ ਲਈ ਮੌਤ ਇਕ ਅੰਦਾਜ਼ਾ ਹੈ, ਅਨੁਭਵ ਨਹੀਂ। ਸਾਡੀ ਸਮਝ ਇਹ ਹੈ ਕਿ ਅਸੀਂ ਸਾਰੇ ਇਕ ਦਿਨ ਮਰ ਜਾਵਾਂਗੇ ਅਤੇ ਅਸੀਂ ਇਸ ਦਾ ਅੰਦਾਜ਼ਾ ਉਦੋਂ ਲਗਾਉਂਦੇ ਹਾਂ ਜਦੋਂ ਅਸੀਂ ਦੂਜਿਆਂ ਨੂੰ ਮਰਦੇ ਹੋਏ ਦੇਖਦੇ ਹਾਂ। ਸਾਡੇ ਲਈ ਮੌਤ ਦਾ ਅਰਥ ਹੈ ਸਰੀਰ ਦਾ ਸਥਿਰ ਹੋਣਾ ਅਤੇ ਇੰਦਰੀਆਂ ਦਾ ਕੰਮ ਕਰਨਾ ਬੰਦ ਕਰ ਦੇਣਾ | ਸਾਡੇ ਕੋਲ ਆਪਣੀ ਸਰੀਰਕ ਮੌਤ ਦੇ ਬਾਰੇ 'ਚ ਜਾਣਨਾ ਜਾਂ ਉਸ ਦਾ ਤਜ਼ਰਬਾ ਕਰਨ ਦਾ ਕੋਈ ਤਰੀਕਾ ਨਹੀਂ ਹੈ, ਸਿਵਾਏ ਇਸ ਦੇ ਕਿ ਅਸੀਂ ਜੋ ਅੰਦਾਜ਼ਾ ਲਗਾਉਂਦੇ ਹਾਂ ਕਿ ਮੌਤ ਸਾਡੇ ਸਾਰਿਆਂ ਲਈ ਨਿਸ਼ਚਿਤ ਹੈ। ਸਾਡਾ ਜੀਵਨ ਮੌਤ ਅਤੇ ਉਸ ਨਾਲ ਜੁੜੇ ਡਰ ਦੇ ਆਲੇ- ਦੁਆਲੇ ਘੁੰਮਦਾ ਹੈ।

ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਬਾਕੀ ਸਭ ਕੁਝ ਸੰਭਵ ਹੈ, ਪਰ ਮੌਤ ਕੋਈ ਸੰਭਾਵਨਾ ਨਹੀਂ ਹੈ, ਇਹ ਸਿਰਫ ਇਕ ਭਰਮ ਹੈ| ਜਦੋਂ ਕੱਪੜੇ ਖਰਾਬ ਹੋ ਜਾਂਦੇ ਹਨ, ਤਾਂ ਉਹ ਸਾਨੂੰ ਤੱਤਾਂ ਤੋਂ ਨਹੀਂ ਬਚਾ ਸਕਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਨਵੇਂ ਨਾਲ ਬਦਲ ਦਿੰਦੇ ਹਾਂ। ਇਸੇ ਤਰ੍ਹਾਂ,ਜਦੋਂ ਸਾਡਾ ਭੌਤਿਕ ਸਰੀਰ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨ 'ਚ ਅਸਮਰੱਥ ਹੁੰਦਾ ਹੈ, ਤਾਂ ਉਸਨੂੰ ਬਦਲ ਦਿੱਤਾ ਜਾਂਦਾ ਹੈ |


Contact Us

Loading
Your message has been sent. Thank you!