Gita Acharan |Punjabi

ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ (2.25) ਕਿ ਆਤਮਾ ਅਗਟ, ਅਕਾਲਪਨਿਕ ਅਤੇ ਵਿਕਾਰ ਰਹਿਤ ਕਿਹਾ ਜਾਂਦਾ ਹੈ, ਅਤੇ ਇਕ ਵਾਰ ਜਦੋਂ ਤੁਸੀਂ ਇਹ ਗੱਲ ਸਮਝ ਜਾਂਦੇ ਹੋ ਤਾਂ ਭੌਤਿਕ ਸਰੀਰ ਲਈ ਸ਼ੌਕ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ। ਸ਼੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਹਨ ਕਿ (2.28) ਸਾਰੇ ਪ੍ਰਾਣੀ ਆਪਣੇ ਜਨਮ ਤੋਂ ਪਹਿਲਾਂ ਅਪ੍ਰਗਟ ਸਨ, ਉਹ ਆਪਣੀ ਮੌਤ ਤੋਂ ਬਾਅਦ ਇਕ ਵਾਰ ਫਿਰ ਅਦ੍ਰਿਸ਼ ਹੋ ਜਾਂਦੇ ਹਨ।

ਇਸ ਨੂੰ ਸਮਝਾਉਣ ਲਈ ਕਈ ਸੰਸਕ੍ਰਿਤੀਆਂ ਸਮੁੰਦਰ ਅਤੇ ਲਹਿਰ ਦੀ ਉਦਾਹਰਣ ਦਿੰਦੇ ਹਨ। ਸਾਗਰ ਅਪ੍ਰਗਟ ਦੀ ਅਗਵਾਈ ਕਰਦਾ ਹੈ ਅਤੇ ਲਹਿਰ ਪ੍ਰਗਟ ਦੀ ਅਗਵਾਈ ਕਰਦੀ ਹੈ। ਸਮੁੰਦਰ 'ਚ ਕੁਝ ਸਮੇਂ ਲਈ ਲਹਿਰਾਂ ਉਠਦੀਆਂ ਹਨ ਅਤੇ ਉਹ ਵੱਖ-ਵੱਖ ਰੂਪ, ਆਕਾਰ, ਗਤੀ ਆਦਿ 'ਚ ਦਿਖਾਈ ਦਿੰਦੀਆਂ ਹਨ।ਅੰਤ 'ਚਲਹਿਰਾਂ ਜਿਥੋਂ ਉੱਠੀਆਂ ਸਨ, ਵਾਪਸ ਉਸੇ ਸਮੁੰਦਰ 'ਚ ਗਾਇਬ ਹੋ ਜਾਂਦੀਆਂ ਹਨ। ਸਾਡੀਆਂ ਇੰਦਰੀਆਂ ਸਿਰਫ ਪ੍ਰਗਟ ਭਾਵ ਤਰੰਗਾਂ ਨੂੰ ਹੀ ਸਮਝਣ ਦੀ ਸਮਰੱਥਾ ਰੱਖਦੀਆਂ ਹੈ।

ਇਸੇ ਤਰ੍ਹਾਂ ਇਕ ਬੀਜ 'ਚ ਰੁੱਖ ਬਣਾਉਣ ਦੀ ਸਮਰੱਥਾ ਹੁੰਦੀ ਹੈ। ਬੀਜ 'ਚ ਰੁੱਖ ਅਪ੍ਰਗਟ ਰੂਪ 'ਚ ਹੈ। ਇਹ ਪ੍ਰਗਟ ਹੋ ਕੇ ਇਕ ਦਰੱਖਤ ਦੇ ਰੂਪ 'ਚ ਵਿਕਸਿਤ ਹੋਣ ਲੱਗਦਾ ਹੈ। ਕਈ ਬੀਜ ਪੈਦਾ ਕਰਨ ਤੋਂ ਬਾਅਦ ਇਹ ਆਖਿਰ ਖਤਮ ਹੋ ਜਾਂਦਾ ਹੈ।

ਪ੍ਰਗਟਉਹ ਹੈ, ਜਿਸ ਨੂੰ ਇੰਦਰੀਆਂ ਆਪਣੀ ਸੀਮਤ ਸਮਰੱਥਾਵਾਂ ਦੇਨਾਲ ਸਮਝ ਸਕਦੀਆਂ ਹਨ। ਆਧੁਨਿਕ ਯੁੱਗ 'ਚ ਸਾਡੀ ਇੰਦਰੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਵਿਗਿਆਨਿਕ ਉਪਕਰਨ ਵੀ ਉਪਲਬਧ ਹਨ। ਖੁਰਦਬੀਨ (ਮਾਈਕ੍ਰੋਸਕੋਪ)/ਦੂਰਬੀਨ ਅੱਖਾਂ ਦੀ ਦੇਖਣ ਦੀ ਸਮਰੱਥਾ ਨੂੰ ਵਧਾਉਣ ਲਈ ਹੈ। ਐਕਸ-ਰੇ ਮਸ਼ੀਨ ਰੌਸ਼ਨੀ ਦੀਆਂ ਵੱਖ-ਵੱਖ ਆਵ੍ਰਿਤੀਆਂ 'ਚ ਚੀਜ਼ਾਂ ਨੂੰ ਅੱਖਾਂ ਨਾਲ ਦੇਖਣ 'ਚ ਸਮਰੱਥ ਬਣਦੀ ਹੈ।

ਪਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਇਹ (ਅਪ੍ਰਗਟ) ਅਕਲਪਨੀਯ ਹੈ, ਜਿਸ ਦਾ ਅਰਥ ਹੈਕਿ ਵਿਗਿਆਨਿਕਉਪਕਰਨਾਂਦੀਸਹਾਇਤਾ ਨਾਲ ਵੀ ਸਾਡੀਆਂ ਇੰਦਰੀਆਂ ਇਸ ਨੂੰ ਸਮਝਣ 'ਚ ਸਾਡੀ ਮਦਦ ਨਹੀਂ ਕਰਨਗੀਆਂ।ਮਨ ਅਪ੍ਰਗਟ ਦੀ ਕਲਪਨਾ ਕਰਨ 'ਚ ਅਸਮਰੱਥ ਹੈ, ਕਿਉਂਕਿ ਮਨ ਵੀ ਇੰਦਰੀਆਂ ਦਾ ਇਕ ਸਮੁੱਚ ਮਾਤਰ ਹੀ ਹੈ।

ਸਾਡੇ ਵਾਂਗ ਅਰਜੁਨ ਨੇ ਵੀ ਆਪਣੀ ਪਛਾਣ ਮਨੁੱਖੀ ਸਰੀਰ ਨਾਲ ਕੀਤੀ, ਕਿਉਂਕਿ ਉਸ ਦੇ ਕੋਲ ਇਸ ਤੋਂ ਅੱਗੇ ਦਾ ਕੋਈ ਅਹਿਸਾਸ ਜਾਂ ਤਜਰਬਾ ਨਹੀਂ ਸੀ। ਸ਼੍ਰੀਕ੍ਰਿਸ਼ਨ ਅਰਜੁਨ ਨੂੰ ਅਪ੍ਰਗਟ ਬਾਰੇ ਦੱਸ ਕੇ ਉਸ ਦੀ ਸੋਚ 'ਚ ਇਕ ਆਦਰਸ਼ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਅਰਜੁਨ ਜਿਹੇ ਵਿਦਵਾਨ ਨੂੰ ਇਹ ਸਮਝਣ ਦੇ ਲਈ ਖੁਦ ਭਗਵਾਨ ਦੀ ਲੋੜ ਪਈ, ਇਸ ਲਈ ਅਸੀਂ ਕੋਈ ਅਪਵਾਦ ਨਹੀਂ ਹੈ।


Contact Us

Loading
Your message has been sent. Thank you!