
ਸ੍ਰੀ ਕ੍ਰਿਸ਼ਨ ਸਪੱਸ਼ਟ ਕਰਦੇ ਹਨ—ਜਿਸ ਤਰ੍ਹਾਂ ਧੂੰਏ ਤੋਂ ਅੱਗ ਅਤੇ ਮੈਲ (ਧੂੜ) ਦੁਆਰਾ ਸ਼ੀਸ਼ਾ ਢੱਕਿਆ ਜਾਂਦਾ ਹੈ ਅਤੇ ਜਿਵੇਂ ਕੁੱਖ ਵਿੱਚ ਭਰੂਣ
ਢੱਕਿਆ ਰਹਿੰਦਾ ਹੈ, ਉਸੇ ਤਰ੍ਹਾਂ ਵਾਸ਼ਨਾਵਾਂ ਦੁਆਰਾ ਸਾਡਾ ਗਿਆਨ ਢੱਕਿਆ ਰਹਿੰਦਾ ਹੈ। ਇਸ ਅੱਗ ਦੇ ਵਾਂਗ ਕਦੇ ਵੀ ਨਾ ਪੂਰਨ ਹੋਣ
ਵਾਲੇ ਕਾਮ ਰੂਪ ਨਾਲ ਮਨੁੱਖ ਦਾ ਗਿਆਨ ਢੱਕਿਆ ਹੋਇਆ ਹੈ ਅਤੇ ਗਿਆਨੀਆਂ ਦਾ ਇਹ ਸਦੀਵੀ ਵੈਰੀ ਹੈ (3.38-3.39)।
ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਗੁਣ ਸਾਨੂੰ ਸੰਮੋਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਰਜ ਗੁਣ ਤੋਂ ਉਤਪੰਨ ਇੱਛਾ ਇਹੋ ਕੁੱਝ
ਕਰਦੀ ਹੈ। ਉਨ੍ਹਾਂ ਨੇ ਅੱਗੇ ਵਿਸਥਾਰ ਸਹਿਤ ਦੱਸਿਆ ਕਿ ਇੰਦਰੀਆਂ, ਮਨ ਅਤੇ ਬੁੱਧੀ ਇਹ ਸਾਰੇ ਇਸ ਦੇ ਨਿਵਾਸ ਸਥਾਨ ਕਹੇ ਜਾਂਦੇ ਹਨ।
ਇਹ ਇੱਛਾਵਾਂ, ਮਨ, ਬੁੱਧੀ ਤੇ ਇੰਦਰੀਆਂ ਦੁਆਰਾ ਸਾਡੀ ਆਤਮਾ ਨੂੰ ਸੰਮੋਹਿਤ ਕਰਕੇ ਗ੍ਰਹਿਣ ਲਗਾ ਦੇਂਦੀਆਂ ਹਨ (3.40)।
ਸ਼ੀਸ਼ਾ ਗਵਾਹੀ ਦਾ ਇਕ ਉੱਤਮ ਉਦਾਹਰਨ ਹੈ। ਇਸ ਦਾ ਕਾਰਜ ਬਿਨਾਂ ਕਿਸੇ ਵਰਗੀਕਰਨ ਦੇ, ਇਸ ਦੇ ਸਾਹਮਣੇ ਲਿਆਂਦੀਆਂ ਗਈਆਂ
ਸਥਿਤੀਆਂ ਅਤੇ ਲੋਕਾਂ, ਦੋਵਾਂ ਨੂੰ ਹੀ ਪ੍ਰਤੀਬਿੰਬਤ ਕਰਨਾ ਹੈ। ਇਸ ਵਿੱਚ ਨਾ ਤਾਂ ਸਾਡੇ ਅਤੀਤ ਦਾ ਹੀ ਕੋਈ ਭਾਰ ਹੈ ਤੇ ਨਾ ਹੀ ਭਵਿੱਖ ਦੀ
ਕੋਈ ਆਸ, ਅਤੇ ਇਹ ਹਮੇਸ਼ਾ ਵਰਤਮਾਨ ਨੂੰ ਚਿਤਰਿਤ ਕਰਦਾ ਹੈ। ਜਦੋਂ ਸ਼ੀਸ਼ਾ ਰੂਪੀ ਗਿਆਨ ਧੂੜ ਮਿੱਟੀ ਨਾਲ ਢੱਕਿਆ ਜਾਂਦਾ ਹੈ ਤਾਂ
ਇਸਦੀ ਪ੍ਰਭਾਵਸ਼ੀਲਤਾ ਘੱਟ ਹੋ ਜਾਂਦੀ ਹੈ।
ਸ਼ੀਸ਼ੇ ਦਾ ਰੂਪਕ ਸਾਡਾ ਅਸਲ ਸਰੂਪ ਹੈ, ਗੰਦਗੀ ਜਾਂ ਧੂੜ ਸਾਡੇ ਪਿੱਛਲੇ ਪ੍ਰੇਰਿਤ ਕਾਰਜਾਂ ਅਤੇ ਇੱਛਾਵਾਂ ਦੇ ਕਾਰਨ ਇਕੱਠਾ ਹੋਇਆ ਸੰਗ੍ਰਹਿ
ਹੈ। ਇਸੇ ਤਰ੍ਹਾਂ ਜਾਣਨ ਦੀ ਸਮਰੱਥਾ ਹੀ ਸਾਡਾ ਅਸਲ ਸਰੂਪ ਹੈ, ਜੋ ਅਸੀਮ ਹੈ। ਪਰ ਅਸੀਂ ਇਕੱਠੇ ਕੀਤੇ ਹੋਏ ਸੀਮਤ ਗਿਆਨ ਨੂੰ ਹੀ ਸੰਪੂਰਨ
ਸਮਝ ਲੈਂਦੇ ਹਾਂ। ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਗੰਦਗੀ ਸਾਡੇ ਅਤੀਤ ਦਾ ਇਕੱਠਾ ਹੋਇਆ ਸੰਗ੍ਰਹਿ ਹੈ ਜਿਸ ਵਿੱਚ ਗਿਆਨ, ਚੰਗੀਆਂ ਤੇ
ਮੰਦੀਆਂ ਯਾਦਾਂ ਅਤੇ ਫੈਸਲੇ ਸ਼ਾਮਲ ਹਨ, ਜਿਹੜੇ ਸਾਡੇ ਉੱਤੇ ਹਾਵੀ ਹੋ ਜਾਂਦੇ ਹਨ। ਇਸ ਤਰ੍ਹਾਂ ਇਛਾਵਾਂ ਸਾਡੀ ਆਤਮਾ ਨੂੰ, ਇਸ ਦੇ ਗਿਆਨ
ਨੂੰ ਗ੍ਰਹਿਣ ਲਾ ਕੇ ਸਾਨੂੰ ਭ੍ਰਮਿਤ ਕਰਦੀਆਂ ਹਨ।
ਆਪਣੇ ਕਾਰਜ ਸਥਾਨ ਅਤੇ ਪਰਿਵਾਰ ਵਿੱਚ ਨਿਰਣਾਇਕ ਗੱਲਬਾਤ ਨੂੰ ਧਿਆਨ ਨਾਲ ਵੇਖਣ ਉੱਤੇ ਪਤਾ ਲੱਗਦਾ ਹੈ ਕਿ ਅਸੀਂ ਆਪਣੇ
ਅਤੀਤ ਦੇ ਭਾਰੀ ਬੋਝ ਨੂੰ ਢੋਂਦੇ ਰਹਿੰਦੇ ਹਾਂ ਅਤੇ ਵਰਤਮਾਨ ਛਿਣਾਂ ਦੀ ਸਰਾਹਨਾ ਕਰਨਾ ਮੁਸ਼ਕਲ ਸਮਝਦੇ ਹਾਂ, ਜਿਸ ਦੇ ਨਤੀਜੇ ਵਜੋਂ
ਉਤਪਾਦਕਤਾ ਘੱਟ ਹੋ ਜਾਂਦੀ ਹੈ ਤੇ ਗਲਤਫਹਿਮੀ ਪੈਦਾ ਹੋ ਜਾਂਦੀ ਹੈ।
ਅਤੀਤ ਵਿੱਚ ਜੀਊਣਾ ਇਕ ਦੁੱਖ ਹੈ ਅਤੇ ਇਸ ਦੀ ਕੁੰਜੀ ਇਹ ਹੈ ਕਿ ਅਤੀਤ ਸਾਨੂੰ ਆਪਣਾ ਗੁਲਾਮ ਨਾ ਬਣਾ ਸਕੇ। ਇਸ ਨੂੰ ਸ਼ੁਰੂ ਕਰਨ
ਲਈ ਸਭ ਤੋਂ ਪਹਿਲਾਂ ਅਸੀਂ ਅਤੀਤ ਦੀਆਂ ਕੁੱਝ ਗੱਲਾਂ ਨੂੰ ਇਕ ਸੰਦ ਵਜੋਂ ਵਰਤ ਸਕਦੇ ਹਾਂ ਜਿਹੜੀਆਂ ਸਾਨੂੰ ਸਹਾਈ ਹੋ ਸਕਦੀਆਂ ਹਨ,
ਜਦੋਂ ਤੱਕ ਅਸੀਂ ਚੇਤਨਾ ਦੇ ਵਰਤਮਾਨ ਛਿਣਾਂ ਨੂੰ ਸਥਾਈ ਰੂਪ ਵਿੱਚ ਵਰਤਣ ਦੇ ਸਮਰੱਥ ਨਹੀਂ ਹੋ ਜਾਂਦੇ।