ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜੇ ਕੋਈ ਵਿਅਕਤੀ ਦੋਸ਼ ਦ੍ਰਿਸ਼ਟੀ ਤੋਂ ਰਹਿਤ ਹੋ ਕੇ ਸ਼ਰਧਾਪੂਰਨ ਢੰਗ ਨਾਲ ਮੇਰੇ ਇਸ ਮੱਤ ਉੱਤੇ ਚੱਲਦੇ ਹਨ, ਉਹ
ਵੀ ਸੰਪੂਰਨ ਕਰਮ ਬੰਧਨਾ ਤੋਂ ਛੁੱਟ ਜਾਂਦੇ ਹਨ (3.31)। ਸ਼ਰਧਾ ਦਾ ਅਰਥ ਆਮ ਤੌਰ ਤੇ ਵਿਸ਼ਵਾਸ ਜਾਂ ਆਸਥਾ ਮੰਨਿਆ ਜਾਂਦਾ ਹੈ, ਪਰ
ਸ਼ਰਧਾ ਇਨ੍ਹਾਂ ਦੋਵਾਂ ਤੋਂ ਹੀ ਪਰੇ ਹੈ। ਇਸ ਅਵਸਥਾ ਵਿੱਚ ਅਸੀਂ ਸ਼ੱਕ ਤੇ ਸੰਦੇਹ ਆਦਿ ਤੋਂ ਮੁਕਤ ਹੁੰਦੇ ਹਾਂ ਅਤੇ ਸਾਡੇ ਕੋਲ ਕੋਈ ਸਵਾਲ ਕਰਨ
ਵਾਸਤੇ ਨਹੀਂ ਹੁੰਦਾ।
ਪਹਿਲਾਂ ਮਾਨਵਤਾ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੇ ਚਾਰੇ ਪਾਸੇ ਘੁੰਮ ਰਿਹਾ ਹੈ, ਇਹ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ
ਅਜਿਹਾ ਨਹੀਂ ਹੈ ਸਗੋਂ ਇਸ ਦੇ ਉਲਟ ਹੈ। ਇਸ ਲਈ ਮਾਨਤਾ ਬਾਹਰੀ ਚੀਜ਼ਾਂ ਉੱਤੇ ਨਿਰਭਰ ਹੈ, ਜਦੋਂ ਕਿ ਸ਼ਰਧਾ ਇਕ ਅੰਦਰੂਨੀ ਗੁਣ ਹੈ।
ਦੂਜੇ ਅਵਿਸ਼ਵਾਸ ਦੇ ਉਲਟ ਧਰੁੱਵੀਕਰਨ ਵਿੱਚ ਵਿਸ਼ਵਾਸ ਮੌਜੂਦ ਹੈ, ਜਦੋਂ ਕਿ ਸ਼ਰਧਾ ਦੋਵਾਂ ਤੋਂ ਪਾਰ ਹੈ। ਤੀਜੀ ਗੱਲ ਇਹ ਕਿ ਸ਼ਰਧਾ ਉਸ
ਅੰਧ-ਵਿਸ਼ਵਾਸ ਤੋਂ ਵੀ ਵੱਖਰੀ ਹੈ ਜਿੱਥੇ ਕੋਈ ਦੂਜੇ ਪੱਖ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ। ਸ਼ਰਧਾ ਅਸਲ ਵਿੱਚ ਹਰ ਚੀਜ਼ ਦਾ ਇਕ
ਵਿੱਚ ਸਮਰਪਣ ਕਰਨਾ ਹੈ, ਜਦੋਂ ਕਿ ਆਸਥਾ ਤੇ ਵਿਸ਼ਵਾਸ ਉਧਾਰ ਲਿਆ ਜਾ ਸਕਦਾ ਹੈ, ਸ਼ਰਧਾ ਮੂਲ ਰੂਪ ਵਿੱਚ ਅਨੁਭਵ ਅਧਾਰਤ ਹੈ।
ਕਿਸੇ ਚੀਜ਼ ਨੂੰ ਸਮਝਣ ਲਈ ਇਸ ਦੇ ਵਿਰੋਧ ਨੂੰ ਸਮਝਣ ਦੀ ਲੋੜ ਹੁੰਦੀ ਹੈ। ਇਸ ਲਈ ਸ੍ਰੀ ਕ੍ਰਿਸ਼ਨ ਤੁਰੰਤ ਇਸਦੇ ਉਲਟ ਕਹਿੰਦੇ ਹਨ ਕਿ
ਮੋਹ ਭਿੱਜੇ ਲੋਕ ਇਨ੍ਹਾਂ ਸਿੱਖਿਆਵਾਂ ਦਾ ਅਭਿਆਸ ਨਹੀਂ ਕਰਦੇ ਅਤੇ ਇਸ ਲਈ ਬਰਬਾਦ ਹੋ ਜਾਂਦੇ ਹਨ (3.32)।
ਗੀਤਾ ਵਿੱਚ ਇਕ ਮੂਲ ਉਪਦੇਸ਼ ਇਹ ਵੀ ਹੈ ਕਿ ਗਿਆਨ ਜਾਗਰੂਕਤਾ ਰਾਹੀਂ ਆਉਂਦਾ ਹੈ, ਦਮਨ ਨਾਲ ਨਹੀਂ। ਇਹ ਉਦੋਂ ਸਾਹਮਣੇ ਆਉਂਦਾ
ਹੈ ਜਦੋਂ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਗਿਆਨੀ ਵਿਅਕਤੀ ਵੀ ਆਪਣੇ ਸੁਭਾਅ ਦੀ ਪ੍ਰਵਿਰਤੀ ਅਨੁਸਾਰ ਕਾਰਜ ਕਰਦਾ ਹੈ ਕਿਉਂਕਿ ਸਾਰਾ ਜੀਵਨ
ਪ੍ਰਾਣੀ ਆਪਣੇ ਸੁਭਾਅ ਦਾ ਹੀ ਪਾਲਣ ਕਰਦੇ ਹਨ। ਇੱਥੇ ਦਮਨ ਕੀ ਕਰ ਸਕਦਾ ਹੈ (3.33)?
ਆਪਾਂ ਸਾਰੇ ਕੁੱਝ ਖਾਧ ਪਦਾਰਥਾਂ ਨੂੰ ਪਸੰਦ ਕਰਦੇ ਹਾਂ ਅਤੇ ਕੁੱਝ ਨੂੰ ਨਾਪਸੰਦ ਕਰਦੇ ਹਾਂ। ਗੰਧ, ਅਵਾਜ਼ ਅਤੇ ਸੌਂਦਰਯ (ਸੁਹਜ) ਨਾਲ ਵੀ
ਅਜਿਹਾ ਹੀ ਹੁੰਦਾ ਹੈ। ਇਕ ਵਿਅਕਤੀ ਕਿਸੇ ਤੋਂ ਪਿਆਰ ਪ੍ਰਾਪਤ ਕਰਦਾ ਹੈ ਅਤੇ ਦੂਜੇ ਉਸ ਨੂੰ ਪਸੰਦ ਨਹੀਂ ਕਰਦੇ। ਕਦੇ ਕਿਸੇ ਨੂੰ ਅਸੀਂ ਅੱਜ
ਪਸੰਦ ਕਰਦੇ ਹੁੰਦੇ ਹਾਂ ਪਰ ਬਾਦ ਵਿੱਚ ਉਸ ਨਾਲ ਨਫ਼ਰਤ ਹੋ ਜਾਂਦੀ ਹੈ ਜਾਂ ਇਸ ਦੇ ਉਲਟ ਹੋ ਸਕਦਾ ਹੈ। ਇਨ੍ਹਾਂ ਪ੍ਰਵਿਰਤੀਆਂ ਦੇ ਲਈ
ਕਈ ਉੱਚਿਤ ਕਾਰਨ ਹੋ ਸਕਦੇ ਹਨ, ਪਰ ਸ੍ਰੀ ਕ੍ਰਿਸ਼ਨ ਇਨ੍ਹਾਂ ਪ੍ਰਵਿਰਤੀਆਂ ਨੂੰ ਸਾਡੇ ਦੁਸ਼ਮਣ ਘੋਸ਼ਿਤ ਕਰਦੇ ਹਨ ਅਤੇ ਕਹਿੰਦੇ ਹਨ ਇਹ
ਇੰਦ੍ਰਾਵੀ ਅੰਗ ਕੁਦਰਤੀ ਤੌਰ ’ਤੇ ਰਾਗ (ਮਿਲਾਪ) ਅਤੇ ਦਵੇਸ਼ (ਦੂਰੀ) ਦਾ ਆਪਣੇ ਸੰਬੰਧਤ ਅੰਗ ਲਈ, ਅਨੁਭਵ ਮਹਿਸੂਸ ਕਰਦੇ ਹਨ,
ਇਸ ਲਈ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਇਹ ਦੋਵੇਂ ਤੱਤ ਇਕ ਦੂਜੇ ਦੇ ਵੈਰੀ ਹਨ (3.34)।