
ਸ੍ਰੀ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਆਪਣੇ ਸਾਰੇ ਕਰਮ ਮੈਨੂੰ ਸਮਰਪਣ ਕਰ ਦੇ ਅਤੇ ਹਊਮੈਰਹਿਤ, ਮਮਤਾਰਹਿਤ, ਆਸਰਹਿਤ
ਤੇ ਸ਼ਾਂਤ ਚਿੱਤ ਹੋ ਕੇ ਯੁੱਧ ਨੂੰ ਲੜ (3.30)। ਇਹ ਸਲੋਕ ਗੀਤਾ ਦਾ ਸਾਰ ਹੈ ਅਤੇ ਇਹ ਸਾਡੇ ਰੋਜ਼ਾਨਾ ਜੀਵਨ ਦੇ ਬਹੁਤ ਸਾਰੇ ਸ਼ੰਕਿਆਂ ਨੂੰ
ਦੂਰ ਕਰਦਾ ਹੈ।
ਸਾਡੀ ਪਹਿਲੀ ਸ਼ੰਕਾ ਹੈ ਕਿ ‘ਸਾਨੂੰ ਕੀ ਕਰਨਾ ਚਾਹੀਦਾ ਹੈ’ ਜੋ ਇਸ ਲਈ ਪੈਦਾ ਹੁੰਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਸ ਵਿੱਚ ਅਸੀਂ ਖੁਸ਼
ਨਹੀਂ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਖੁਸ਼ੀ ਕਿਸੇ ਹੋਰ ਪਾਸੇ ਕਿਸੇ ਹੋਰ ਕਿਰਿਆ ਵਿੱਚ ਹੈ। ਪਰ ਇਹ ਸਲੋਕ ਸਾਨੂੰ ਇਹ ਸਲਾਹ ਦਿੰਦਾ ਹੈ
ਕਿ ਜਿਹੜਾ ਕੰਮ ਸਾਡੇ ਹੱਥ ਵਿੱਚ ਹੈ, ਪਹਿਲਾਂ ਉਸ ਨੂੰ ਕਰੋ, ਭਾਵੇਂ ਅਸੀਂ ਆਪ ਉਸ ਦੀ ਚੋਣ ਕੀਤੀ ਹੋਵੇ ਜਾਂ ਉਹ ਸਾਡੇ ਉੱਤੇ ਥੋਪਿਆ ਗਿਆ
ਹੋਵੇ, ਪਰ ਉਸ ਨੂੰ ਆਪਣੀ ਪੂਰੀ ਸਮਰੱਥਾ ਸਹਿਤ ਕਰੋ। ਅਜਿਹਾ ਕਾਰਜ ਕੁਰੂਕਸ਼ੇਤਰ ਦੇ ਯੁੱਧ ਜਿੰਨਾ ਹੀ ਕਠੋਰ ਤੇ ਜਟਿਲ ਹੋ ਸਕਦਾ ਹੈ
ਜਿਸ ਵਿੱਚ ਕਿਸੇ ਨੂੰ ਮਾਰ ਦਿੱਤਾ ਜਾਏਗਾ ਜਾਂ ਆਪ ਮਰਨਾ ਹੋਵੇਗਾ। ਵਿਗਿਆਨਕ ਰੂਪ ਵਿੱਚ ਇਹ ਜਟਿਲ ਮਾਨਵ ਸਰੀਰ ਸਿਰਫ਼ ਇਕ
ਇਕੱਲੇ ਕਣ ਤੋਂ ਵਿਕਸਤ ਹੋਇਆ ਹੈ ਜਿੱਥੇ ਹਰ ਇਕ ਕਿਰਿਆ (ਤਬਦੀਲੀਆਂ) ਪਹਿਲਾਂ ਕੋਈ ਕਿਰਿਆ ਨਾਲ ਜੁੜੀ ਹੋਈ ਹੁੰਦੀ ਹੈ। ਇਸ
ਦਾ ਅਰਥ ਹੈ ਕਿ ਹੱਥ ਵਿੱਚ ਲਿਆ ਗਿਆ ਕੋਈ ਵੀ ਕਰਮ ਪਿਛਲੇ ਕਰਮਾਂ ਦੀ ਇਕ ਲੜੀ ਦਾ ਨਤੀਜਾ ਹੁੰਦਾ ਹੈ ਅਤੇ ਕੋਈ ਵੀ ਕਰਮ
ਇਕੱਲਾ ਨਹੀਂ ਹੁੰਦਾ।
ਅਗਲਾ ਸਵਾਲ ਹੈ ਕਿ ‘ਸਾਨੂੰ ਕਰਮ ਕਿਵੇਂ ਕਰਨਾ ਚਾਹੀਦਾ ਹੈ’। ਇਹ ਸਲੋਕ ਸਾਨੂੰ ਅਰਜਨ ਦੁਆਰਾ ਝੱਲੇ ਗਏ ਤਨਾਓ, ਜਾਂ ਨਿਰਾਸ਼ਾ ਤੋਂ
ਉਤਪੰਨ ਅਹੰਕਾਰ, ਇੱਛਾਵਾਂ ਜਾਂ ਅਸ਼ਾਂਤੀ ਨੂੰ ਛੱਡ ਕੇ ਕਾਰਜ ਕਰਨ ਦੀ ਸਲਾਹ ਦਿੰਦਾ ਹੈ। ਇੱਛਾਵਾਂ ਨੂੰ ਛੱਡਣਾ ਸਾਨੂੰ ਦੁੱਖਾਂ ਤੋਂ ਮੁਕਤ ਕਰ
ਦੇਵੇਗਾ, ਕਿਉਂਕਿ ਇਹ ਦੋਵੇਂ ਇਕੱਠੇ ਹੀ ਚੱਲਦੇ ਹਨ।
ਸਾਡੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਨੂੰ ਕਿਵੇਂ ਦੂਰ ਕੀਤਾ ਜਾਵੇ, ਇਸ ਦਾ ਉੱਤਰ ਸ੍ਰੀ ਕ੍ਰਿਸ਼ਨ ਨੇ ਸਾਰੇ ਕਾਰਜਾਂ ਅਤੇ ਇੱਛਾਵਾਂ ਉਨ੍ਹਾਂ
(ਪ੍ਰਮਾਤਮਾ) ਤੇ ਨਿਛਾਵਰ ਕਰ ਦੇਣ ਦੀ ਸਲਾਹ ਦਿੰਦੇ ਹੋਏ, ਦਿੱਤਾ ਹੈ। ਇੱਥੇ ਸ੍ਰੀ ਕ੍ਰਿਸ਼ਨ ਆਪ ਪ੍ਰਮਾਤਮਾ ਦੇ ਰੂਪ ਵਿੱਚ ਆ ਰਹੇ ਹਨ। ਜਦੋਂ
ਹੱਥ ਵਿੱਚ ਲਿਆ ਹੋਇਆ ਕਾਰਜ ਔਖਾ ਤੇ ਜਟਿਲ ਹੁੰਦਾ ਹੈ ਤਾਂ ਅਸੀਂ ਆਪਣੇ ਗਿਆਨ, ਸ਼ਕਤੀ ਅਤੇ ਅਨੁਭਵ ਦੇ ਸੰਦਰਭ ਵਿੱਚ ਕੁੱਝ ਹੋਰ
ਸੰਸਾਧਨਾਂ ਦੀ ਤਲਾਸ਼ ਕਰਦੇ ਹਾਂ, ਉਨ੍ਹਾਂ ਵੱਲ ਵੇਖਦੇ ਹਾਂ ਜਿਨ੍ਹਾਂ ਕੋਲ ਇਹ ਸਭ ਕੁੱਝ ਹੁੰਦਾ ਹੈ। ਆਪਣੀ ਸਰਵ ਉੱਚ ਮੰਗ ਨੂੰ ਅਸੀਂ ਪ੍ਰਮਾਤਮਾ
ਨੂੰ ਸਮਰਪਣ ਕਰ ਦਿੰਦੇ ਹਾਂ, ਖਾਸ ਕਰਕੇ ਉਦੋਂ ਜਦੋਂ ਸਮਾਧਾਨ ਸਾਡੀ ਸਮਝ ਤੋਂ ਪਰ੍ਹੇ ਹੁੰਦਾ ਹੈ।
‘ਅਹੰਕਾਰ’ ਕਮਜ਼ੋਰੀ ਅਤੇ ਭੈਅ ਦਾ ਨਤੀਜਾ ਹੈ ਜੋ ਆਪਣੀ ਹੋਂਦ ਬਰਕਰਾਰ ਰੱਖਣ ਲਈ ਭੌਤਿਕ ਸੰਪਤੀ ਅਤੇ ਪ੍ਰਸਿੱਧੀ ਦੀ ਮਦਦ ਲੈਂਦਾ ਹੈ,
ਜਦੋਂ ਕਿ ਉਸ ਪ੍ਰਮਾਤਮਾ ਉੱਤੇ ਸਭ ਕੁੱਝ ਨਿਛਾਵਰ ਕਰ ਦੇਣ ਲਈ ਸਾਨੂੰ ਸ਼ਕਤੀ, ਹੌਂਸਲੇ ਅਤੇ ਨਿਡਰਤਾ ਦੀ ਲੋੜ ਹੁੰਦੀ ਹੈ।