Gita Acharan |Punjabi


ਇਕ ਫਲ ਵਿਕਸਤ ਹੋਣ ਅਤੇ ਪੱਕਣ ਲਈ ਆਪਣੇ ਮੂਲ ਪੇੜ ਤੋਂ ਖੁਰਾਕੀ ਤੱਤਾਂ ਨੂੰ ਪ੍ਰਾਪਤ ਕਰਦਾ ਹੈ। ਫਿਰ ਉਹ ਆਪਣੀ ਯਾਤਰਾ ਸ਼ੁਰੂ ਕਰਨ ਲਈ ਉਸ ਪੇੜ ਤੋਂ ਅਲੱਗ ਹੋ ਜਾਂਦਾ ਹੈ। ਮੂਲ ਪੇੜ ਤੋਂ ਮੁਕਤੀ ਦੀ ਯਾਤਰਾ ਦੀ ਸੁਰੂਆਤ ਤੋਂ ਲੈ ਕੇ ਅੰਤ ਵਿੱਚ ਖੁਦ ਇਕ ਪੇੜ ਵਜੋਂ ਵਿਕਸਤ ਹੋਣ ਤੱਕ ਉਸ ਨੂੰ ਕਈ ਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਦੂਜੇ ਪਾਸੇ ਇਕ ਕੱਚੇ ਫਲ ਨੂੰ ਆਪਣੇ ਮੂਲ ਪੇੜ ਨਾਲ ਉਦੋਂ ਤੱਕ ਜੁੜਿਆ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੱਕ ਨਾ ਜਾਵੇ, ਜਾਂ ਆਪਣੀ ਅਗਲੀ ਯਾਤਰਾ ਸ਼ੁਰੂ ਕਰਨ ਦੇ ਉਹ ਸਮਰੱਥ ਨਾ ਹੋ ਜਾਵੇ।

 

ਪਰ ਇਕ ਪੱਕੇ ਫਲ ਦੁਆਰਾ ਕੱਚੇ ਫਲ ਨੂੰ ਆਪਣੇ ਪੇੜ ਨੂੰ ਛੱਡ ਦੇਣ ਦਾ ਲਾਲਚ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਇਕ ਸੁਤੰਤਰ ਤੌਰ ’ਤੇ ਯਾਤਰਾ ਸ਼ੁਰੂ ਕਰਨ ਦੇ ਲਈ ਤਿਆਰ ਨਹੀਂ ਹੈ। ਜੇਕਰ ਇਹ ਮੂਲ ਪੇੜ ਤੋਂ ਆਪਣੀ ਲੋੜੀਂਦੀ ਖੁਰਾਕ ਪ੍ਰਾਪਤ ਕਰਨ ਲਈ ਵਕਤ ਨਹੀਂ ਲਾਉਂਦਾ ਤਾਂ ਉਹ ਨਸ਼ਟ ਹੋ ਜਾਵੇਗਾ। 

 

ਇਸ ਲਈ ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਪ੍ਰਮਾਤਮਾ ਦੇ ਸਰੂਪ ਵਿੱਚ ਅਟੱਲ ਤੌਰ ’ਤੇ ਸਥਿਤ ਹੋਏ ਗਿਆਨੀ ਪੁਰਖ ਨੂੰ ਚਾਹੀਦਾ ਹੈ ਕਿ ਉਹ ਸ਼ਾਸਤਰਾਂ ਦੁਆਰਾ ਦਰਸਾਏ ਅਨੁਸਾਰ ਕਰਮਾਂ ਵਿੱਚ ਆਸਕਿਤ ਵਾਲੇ ਅਗਿਆਨੀਆਂ ਦੀ ਬੁੱਧੀ ਵਿੱਚ ਭਰਮ ਜਾਂ ਅਜਿਹੇ ਕਰਮਾਂ ਵਿੱਚ ਅਸ਼ਰਧਾ ਪੈਦਾ ਨਾ ਕਰੇ, ਸਗੋਂ ਆਪ ਵੀ ਸ਼ਾਸਤਰਾਂ ਅਨੁਸਾਰ ਦਰਸਾਏ ਸਾਰੇ ਕਰਮ ਭਲੀ ਭਾਂਤੀ ਕਰਦਾ ਹੋਇਆ ਬਾਕੀਆਂ ਤੋਂ ਵੀ ਉਸੇ ਤਰ੍ਹਾਂ ਕਰਵਾਏ (3.26)।

ਸ੍ਰੀ ਕ੍ਰਿਸ਼ਨ ਨੇ ਇਹ ਜੋ ਕਿਹਾ ਇਹ ਉਨ੍ਹਾਂ ਵਿਅਕਤੀਆਂ ਦੇ ਬਾਰੇ ਵਿੱਚ ਵਿਸਥਾਰ ਹੈ ਜੋ ਕਿਰਿਆ ਦੇ ਅੰਗਾਂ ਨੂੰ ਬਲਪੂਰਵਕ ਨਿਯੰਤਰਤ ਕਰਦੇ ਹਨ, ਪਰ ਜਿਨ੍ਹਾਂ ਦਾ ਮਨ ਹਾਲੇ ਵੀ ਇੰਦਰਿਆਵੀ ਵਿਸ਼ਿਆਂ ਦੇ ਵਿਚਾਰਾਂ ਦੇ ਚਾਰੇ ਪਾਸੇ ਘੁੰਮਦਾ ਹੈ (3.6)। ਉਹ ਉਨ੍ਹਾਂ ਨੂੰ ਪਖੰਡੀ ਕਹਿੰਦੇ ਹਨ ਜਿਹੜੇ ਹਾਲੇ ਵੀ ਆਪਣੇ ਆਪ ਨੂੰ ਭੁਲੇਖੇ ਵਿੱਚ ਹੀ ਰੱਖੀ ਬੈਠੇ ਹਨ ਅਤੇ ਇਹ ਉਸ ਅਗਿਆਨੀ ਦੀ ਸਥਿਤੀ ਤੋਂ ਕੋਈ ਵੱਖਰਾ ਨਹੀਂ ਹੋਵੇਗਾ, ਜਿਸ ਦੇ ਕਾਰਜਾਂ ਨੂੰ ਇਕ ਬੁੱਧੀਮਾਨ ਵਿਅਕਤੀ ਦੁਆਰਾ ਰੋਕ ਦਿੱਤਾ ਗਿਆ ਸੀ।

 

ਸੌ ਵਿਦਿਆਰਥੀਆਂ ਦੀ ਇਕ ਕਲਾਸ ਵਿੱਚ ਦਿੱਤੇ ਗਏ ਪਾਠ ਨੂੰ ਹਰ ਇਕ ਵਿਦਿਆਰਥੀ ਆਪਣੀ ਸਮਝ ਅਤੇ ਮਨ ਦੀ ਸਥਿਤੀ ਦੇ ਅਨੁਸਾਰ ਵੱਖ-ਵੱਖ ਢੰਗ ਨਾਲ ਸਮਝਦਾ ਹੈ। ਇਸੇ ਤਰ੍ਹਾਂ ਇਕ ਸੰਨਿਆਸੀ ਨੂੰ, ਜੋ ਜੀਵਨ ਵਿੱਚ ਪ੍ਰੇਰਤ ਕਾਰਜਾਂ ਦੀ ਨਿਰਾਰਥਕਤਾ ਨੂੰ ਮਹਿਸੂਸ ਕਰਦਾ ਹੈ, ਉਸ ਨੂੰ ਇਕ ਬ੍ਰਹਮਚਾਰੀ ਨੂੰ ਪਰਿਵਾਰਕ ਜੀਵਨ ਤੋਂ ਦੂਰ ਰਹਿਣ ਲਈ ਉਕਸਾਉਣਾ ਨਹੀਂ ਚਾਹੀਦਾ, ਕਿਉਂਕਿ ਬ੍ਰਹਮਚਾਰੀ ਆਪਣੇ ਪਰਿਵਾਰਕ ਜੀਵਨ ਤੋਂ ਹੀ ਪ੍ਰੇਰਿਤ ਕਾਰਜਾਂ ਦੀ ਨਿਰਾਰਥਕਤਾ ਨੂੰ ਬਿਹਤਰ ਢੰਗ ਨਾਲ ਸਿੱਖ ਸਕਦਾ ਹੈ। ਇਸ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

 

ਸ੍ਰੀ ਕ੍ਰਿਸ਼ਨ ਨੇ ਅਰਜਨ ਵਿੱਚ ਗੀਤਾ ਬਾਰੇ ਸਿੱਖਣ ਦੀ ‘‘ਭੁੱਖ ਦੇ’’ ਜਾਗਣ ਦੀ ਉਡੀਕ ਕੀਤੀ ਸੀ। ਉਦੋਂ ਤੱਕ ਉਨ੍ਹਾਂ ਨੇ ਉਸ ਨੂੰ ਸੰਸਾਰਕ ਕਾਰਜਾਂ ਨੂੰ ਨਿਭਾਉਣ ਦਿੱਤਾ ਅਤੇ ਇਸ ਜੀਵਨ ਵਿਚਲੇ ਸੁੱਖਾਂ ਤੇ ਦੁੱਖਾਂ ਵਿੱਚੋਂ ਦੀ ਲੰਘਣ ਦਿੱਤਾ। ਸ੍ਰੀ ਕ੍ਰਿਸ਼ਨ ਨੇ ਢੁੱਕਵਾਂ ਸਮਾਂ ਆਉਣ ਤੇ ਉਸ ਨੂੰ ਗੀਤਾ ਦਾ ਉਪਦੇਸ਼ ਦਿੱਤਾ। ਇਸ ਲਈ ਸਿੱਖਣਾ ਉਸ ਵੇਲੇ ਕਾਰਗਰ ਹੁੰਦਾ ਹੈ ਜਦੋਂ ਉਸ ਲਈ ਇਕ ਅੰਦਰੂਨੀ ਭੁੱਖ (ਜਗਿਆਸਾ) ਜਾਗਦੀ ਹੈ। ਉਸ ਵੇਲੇ ਹਰ ਇਕ ਚੀਜ਼ ਜਿਸ ਨੂੰ ਅਸੀਂ ਵੇਖਦੇ ਹਾਂ, ਅਤੇ ਜੀਵਨ ਦੀ ਹਰ ਇਕ ਸਥਿਤੀ ਜਿਸ ਦਾ ਅਸੀਂ ਸਾਹਮਣਾ ਕਰਦੇ ਹਾਂ, ਉਹ ਅਧਿਆਪਕ ਬਣ ਸਕਦੀ ਹੈ।


Contact Us

Loading
Your message has been sent. Thank you!