Gita Acharan |Punjabi

ਆਪਣੇ ਰੋਜ਼ਾਨਾ ਜੀਵਨ ਵਿੱਚ ਅਸੀਂ ਕੁੱਝ ਕਰਮਾਂ ਨਾਲ ਜੁੜ ਜਾਂਦੇ ਹਾਂ, ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ, ਜਿਨ੍ਹਾਂ ਨੂੰ ਆਸਕਤੀ (ਦਿਲਚਸਪੀ ਜਾਂ ਲਗਾਵ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।  ਇਸ ਤੋਂ ਅਲਾਵਾ ਅਸੀਂ ਕੁੱਝ ਕਰਮਾਂ ਨਾਲੋਂ ਨਫ਼ਰਤ ਦੀ ਵਜ੍ਹਾ ਨਾਲ ਵੱਖ ਹੋ ਜਾਂਦੇ ਹਾਂ, ਜਿਸ ਨੂੰ ਵਿੱਰਾਕਤੀ (ਘ੍ਰਿਣਾ) ਕਿਹਾ ਜਾਂਦਾ ਹੈ ਪਰੰਤੂ ਸ੍ਰੀ ਕ੍ਰਿਸ਼ਨ ਇੱਥੇ ਇਕ ਤੀਜੀ ਅਵਸਥਾ ਦਾ ਜ਼ਿਕਰ ਕਰਦੇ ਹਨ, ਜਿਸ ਨੂੰ ਅਨਾਸਕਤੀ ਕਹਿੰਦੇ ਹਨ, ਜੋ ਆਸਕਤੀ ਤੇ ਵਿੱਰਾਕਤੀ ਦੋਹਾਂ ਨੂੰ ਪਾਰ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਅਗਿਆਨੀ ਬੰਦਾ ਕਰਮ ਨਾਲ ਲਗਾਵ ਰੱਖਦਾ ਹੋਇਆ ਕਰਮ ਕਰਦਾ ਹੈ ਅਤੇ ਇਕ ਸਿਆਣਾ (ਵਿਦਵਾਨ) ਬੰਦਾ ਉਸ ਕਰਮ ਨਾਲ ਬਿਨਾਂ ਕਿਸੇ ਲਗਾਵ  ਤੋਂ, ਸੰਸਾਰੀ ਜੀਵਾਂ ਦੇ ਭਲੇ ਲਈ ਕੰਮ ਕਰਦਾ ਹੈ (3.25)।

 

ਆਸਕਿਤ ਅਤੇ ਵਿਰੱਕਤ ਉੱਤੇ ਅਧਾਰਤ ਕਰਮ ਸਾਨੂੰ ਦੁੱਖੀ ਕਰ ਸਕਦੇ ਹਨ। ਕਿਸੇ ਸਾਡੇ ਪਿਆਰੇ (ਆਸਕਿਤ) ਦੀ ਹਾਜ਼ਰੀ ਸਾਨੂੰ ਖੁਸ਼ੀ ਦਿੰਦੀ ਹੈ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਸਾਨੂੰ ਦੁਖੀ ਕਰਦੀ ਹੈ। ਇਸੇ ਤਰ੍ਹਾਂ ਘਿ੍ਰਣਾ ਕਰਨ ਵਾਲੇ (ਵਿਰੱਕਤ) ਦੀ ਹਾਜ਼ਰੀ ਸਾਨੂੰ ਦੁਖੀ ਕਰਦੀ ਹੈ ਅਤੇ ਉਸ ਦੀ ਗੈਰ ਹਾਜ਼ਰੀ ਸਾਨੂੰ ਸਕੂਨ ਦਿੰਦੀ ਹੈ। ਇਸ ਲਈ ਆਸਕਿਤ ਜਾਂ ਵਿਰੱਕਤ ਦੋਵੇਂ ਹੀ ਸਾਨੂੰ ਸੁੱਖ ਅਤੇ ਦੁੱਖ ਦੇ ਧਰੁੱਵਾਂ ਦੇ ਵਿਚਕਾਰ ਝੁਲਾਉਣ ਲਈ ਸਮਰੱਥ ਹਨ। ਇਸ ਲਈ ਸ੍ਰੀ ਕ੍ਰਿਸ਼ਨ ਸਾਨੂੰ ਸਲਾਹ ਦਿੰਦੇ ਹਨ ਕਿ ਕਿਸੇ ਵੀ ਕਰਮ ਨੂੰ ਕਰਦੇ ਸਮੇਂ ਦੋਵਾਂ ਤੋਂ ਪਾਰ ਹੋ ਕੇ ਅਨਾਸਕਤੀ ਦਾ ਰੂਪ ਧਾਰਨ ਕਰੀਏ।

 

ਸੰਸਾਰ ਦੇ ਕਲਿਆਣ ਨੂੰ ਹਮਦਰਦੀ (ਦਇਆ) ਭਾਵਨਾ ਦੇ ਸਮਾਨ ਸਮਝਿਆ ਜਾ ਸਕਦਾ ਹੈ, ਜਿਹੜੀ ਅਨਾਸਕਤੀ ਨਾਲ ਕਰਮ ਕਰਨ ਉੱਤੇ ਉਭਰ ਕੇ ਅੱਗੇ ਆਉਂਦੀ ਹੈ। ਜਦੋਂ ਆਸਕਿਤ ਜਾਂ ਵਿਰੱਕਤ ਦੇ ਨਾਲ ਕੋਈ ਕਰਮ ਕੀਤਾ ਜਾਂਦਾ ਹੈ ਤਾਂ ਇਹ ਕਚਰੇ ਦੇ ਇਕ ਟਰੱਕ ਦੇ ਸਮਾਨ ਹੈ ਜੋ ਹਰ ਥਾਂ ਤੇ ਗੰਦ ਫੈਲਾਉਂਦਾ ਹੈ, ਜਿਸ ਦਾ ਅਰਥ ਸਮਾਜ ਨੂੰ ਹਾਨੀ ਪਹੁੰਚਾਉਣਾ ਹੈ।

 

ਅਨਾਸਕਤੀ ਨਾਟਕ ਵਿੱਚ ਇਕੋ ਸਮੇਂ ਉੱਤੇ ਇਕ ਕਲਾਕਾਰ ਅਤੇ ਇਕ ਦਰਸ਼ਕ ਦੋਵੇਂ, ਹੋਣ ਵਾਂਗ ਹੈ। ਇਕ ਕਲਾਕਾਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਉਸ ਨੂੰ ਦਿੱਤੀ ਗਈ ਭੂਮਿਕਾ ਅਨੁਸਾਰ ਸਮਰਪਣ ਅਤੇ ਆਪਣੀ ਪੂਰੀ ਸਮਰੱਥਾ ਨਾਲ ਕਾਰਜ ਕਰੇ। ਅਜਿਹੀ ਸਮਰੱਥਾ ਪ੍ਰਾਪਤ ਕਰਨ ਲਈ ਇਕ ਵਿਅਕਤੀ ਨੂੰ ਸੰਬੰਧਤ ਕਾਰਜ ਖੇਤਰ ਵਿੱਚ ਆਪਣੀ ਕੁਸ਼ਲਤਾ, ਗਿਆਨ ਆਦਿ ਨੂੰ ਵਧਾਉਂਦੇ ਰਹਿਣਾ ਚਾਹੀਦਾ ਹੈ। ਨਾਲ ਦੀ ਨਾਲ ਉਸ ਨੂੰ ਦਰਸ਼ਕਾਂ ਵਿੱਚ ਬੈਠ ਕੇ ਨਾਟਕ ਨੂੰ ਧਿਆਨ ਪੂਰਵਕ ਵੇਖਦੇ ਹੋਏ ਦਰਸ਼ਕਾਂ ਦਾ ਵੀ ਹਿੱਸਾ ਬਣਨਾ ਚਾਹੀਦਾ ਹੈ। ਜਦੋਂ ਕਿ ਕਲਾਕਾਰ ਦਾ ਹਿੱਸਾ ਬਾਹਰੀ ਦੁਨੀਆਂ ਵਿੱਚ ਸਾਡਾ ਫਰਜ਼ ਹੈ, ਦਰਸ਼ਕ ਸਾਡੇ ਆਪਣੇ ਆਂਤਰਿਕ ਸਵੈ ਦੇ ਲਈ ਹੈ। ਜਦੋਂ ਕਿ ਗੁਣਾਂ ਦੁਆਰਾ ਪ੍ਰੇਰਨਾ ਅਤੇ ਕਾਰਵਾਈ ਦਾ ਸੰਕਲਪ ਆਉਂਦਾ ਹੈ, ਪਰ ਇਨ੍ਹਾਂ ਕਿਰਿਆਵਾਂ ਨੂੰ ਕਰਦੇ ਵਕਤ ਨਿਰਲੇਪਤਾ ਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ। ਜਦੋਂ ਅਸੀਂ ਇਸ ਪ੍ਰਕਿਰਿਆ ਵਿੱਚ ਮੁਹਾਰਤ ਹਾਸਲ ਕਰ ਲਵਾਂਗੇ ਤਾਂ ਸਮਝਿਆ ਜਾ ਸਕਦਾ ਹੈ ਕਿ ਗੀਤਾ ਦੇ ਅਰਥ ਲਾਗੂ ਹੋ ਰਹੇ ਹਨ।

 


Contact Us

Loading
Your message has been sent. Thank you!