Gita Acharan |Punjabi


ਬੱਚੇ ਦੁਨੀਆਂ ਨੂੰ ਸਮਝਣ, ਨਵੀਆਂ ਚੀਜ਼ਾਂ, ਸ਼ਿਸ਼ਟਾਚਾਰ (ਸਲੀਕਾ) ਵਿਵਹਾਰ ਆਦਿ ਸਿੱਖਣ ਵਾਸਤੇ ਆਪਣੇ ਮਾਤਾ-ਪਿਤਾ ਵੱਲ ਵੇਖਦੇ ਹਨ, ਅਤੇ ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਪਾਲਨਾ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਆਪਣੀ ਕਥਨੀ ਤੇ ਕਰਨੀ ਵਿੱਚ ਸਮਾਨਤਾ ਦਾ ਉਦਾਹਰਨ ਪੇਸ਼ ਕੀਤਾ ਜਾਵੇ। ਇਹੋ ਨਿਰਭਰਤਾ ਬਾਦ ਦੇ ਜੀਵਨ ਵਿੱਚ ਵੀ ਜਾਰੀ ਰਹਿੰਦੀ ਹੈ, ਜਿੱਥੇ ਨਿਰਭਰਤਾ ਦੋਸਤਾਂ, ਅਧਿਆਪਕਾਂ, ਆਪਣੇ ਬਜੁਰਗਾਂ ਆਦਿ ਉੱਤੇ ਹੋ ਸਕਦੀ ਹੈ। ਇਸ ਦਾ ਅਰਥ ਇਹ ਹੈ ਕਿ ਅਜਿਹੇ ਬਹੁਤ ਲੋਕ ਹਨ ਜੋ ਹਮੇਸ਼ਾ ਸਾਡੇ ਉੱਤੇ ਨਿਰਭਰ ਰਹਿੰਦੇ ਹਨ ਅਤੇ ਆਪਣੇ ਮਾਰਗ ਦਰਸ਼ਨ ਲਈ ਸਾਡੇ ਵੱਲ ਵੇਖਦੇ ਹਨ। ਅਸੀਂ ਜੋ ਕੁੱਝ ਵੀ ਕਰਦੇ ਹਾਂ ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ। 

ਇਸੇ ਸੰਦਰਭ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਇਕ ਵਧੀਆ ਬੰਦਾ ਜੋ ਜੋ ਕਰਮ ਕਰਦਾ ਹੈ, ਦੂਜੇ ਲੋਕ ਵੀ ਉਸ ਦਾ ਅਨੁਸਰਣ ਕਰਨ ਲੱਗਦੇ ਹਨ। ਉਹ ਜਿਹੋ ਜਿਹੀ ਵੀ ਉਦਾਹਰਨ ਸਥਾਪਤ ਕਰ ਦਿੰਦਾ ਹੈ, ਬਾਕੀ ਲੋਕ ਤੇ ਸਮਾਜ ਉਹੋ ਜਿਹਾ ਹੀ ਵਰਤਾਓ ਕਰਨ ਲੱਗਦੇ ਹਨ (3.21)। 

 

ਸ੍ਰੀ ਕ੍ਰਿਸ਼ਨ ਹੋਰ ਅੱਗੇ ਦੱਸਦੇ ਹਨ—ਮੈਨੂੰ ਨਾ ਤਾਂ ਇਨ੍ਹਾਂ ਤਿੰਨਾਂ ਲੋਕ ਵੱਲ ਕੋਈ ਕਰਤੱਵ ਹੈ ਤੇ ਨਾ ਹੀ ਇੱਥੇ ਕੋਈ ਪ੍ਰਾਪਤ ਕਰਨ ਯੋਗ ਵਸਤੂ ਵਿਖਾਈ ਦਿੰਦੀ ਹੈ, ਤਾਂ ਵੀ ਮੈਂ ਕਰਮ ਕਰਦਾ ਹਾਂ (3.22)। ਜੇ ਮੈਂ ਕਦੇ ਆਪਣੇ ਕਰਮਾਂ ਨੂੰ ਨਾ ਕਰਾਂ ਤਾਂ ਵੱਡੀ ਹਾਨੀ ਹੋ ਸਕਦੀ ਹੈ, ਕਿਉਂਕਿ ਇਹ ਮਨੁੱਖ ਹਰ ਤਰ੍ਹਾਂ ਨਾਲ ਮੇਰੇ ਦੁਆਰਾ ਬਣਾਏ ਰਸਤੇ ਉੱਤੇ ਹੀ ਚੱਲਦੇ ਹਨ (3.23)। ਜੇ ਮੈਂ ਕਰਮ ਨਾ ਕਰਾਂ ਤਾਂ ਇਹ ਸਾਰੇ ਵਿਅਕਤੀ ਨਸ਼ਟ-ਭ੍ਰਸ਼ਟ ਹੋ ਜਾਣ ਅਤੇ ਮੈਂ ਇਨ੍ਹਾਂ ਦੀ ਇਸ ਸਥਿਤੀ ਦਾ ਜਿੰਮੇਵਾਰ ਬਣ ਜਾਵਾਂਗਾ ਤੇ ਇਸ ਸਾਰੀ ਪਰਜਾ ਦੇ ਵਿਨਾਸ਼ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ (3.24)। 

 

ਸਪੱਸ਼ਟ ਰੂਪ ਵਿੱਚ ਸ੍ਰੀ ਕ੍ਰਿਸ਼ਨ ਪ੍ਰਮਾਤਮਾ ਦੇ ਰੂਪ ਹਨ ਜੋ ਬਾਅਦ ਵਿੱਚ ਆਪਣਾ ਵਿਸ਼ਵ ਰੂਪੱਮ ਵਿਖਾਉਂਦੇ ਹਨ। ਉਹ ਰਚਨਾਤਮਕਤਾ ਦੇ ਰੂਪ ਵਿੱਚ ਵੀ ਹਨ ਜਿਸ ਵਿੱਚ ਸਿਰਜਣਾ, ਪਾਲਣਾ ਅਤੇ ਵਿਨਾਸ਼ ਵੀ ਸ਼ਾਮਿਲ ਹੈ। ਇਨ੍ਹਾਂ ਸਲੋਕਾਂ ਵਿੱਚ ਸ੍ਰੀ ਕ੍ਰਿਸ਼ਨ ਉਨ੍ਹਾਂ ਨਤੀਜਿਆਂ ਵੱਲ ਧਿਆਨ ਦਿਵਾਉਂਦੇ ਹਨ ਜਿਹੜੇ ਉਸ ਵੇਲੇ ਸਾਹਮਣੇ ਆਉਣਗੇ, ਜੇ ਸਿਰਜਣ ਸ਼ਕਤੀ ਆਪਣਾ ਕਰਮ ਕਰਨਾ ਬੰਦ ਕਰ ਦੇਵੇ।

 

ਜਦੋਂ ਇਕ ਕਿਸਾਨ ਕਣਕ ਬੀਜਦਾ ਹੈ ਤਾਂ ਰਚਨਾਤਮਿਕਤਾ ਉਸ ਦੇ ਉੱਗਣ ਲਈ ਜ਼ਿੰਮੇਵਾਰ ਹੁੰਦੀ ਹੈ। ਜੇ ਰਚਨਾਤਮਿਕਤਾ ਰੁੱਕ ਜਾਵੇ ਤਾਂ ਬੀਜ ਬੇਕਾਰ ਚਲਾ ਜਾਵੇਗਾ। ਜੇ ਕੁੰਬਲ ਫੁੱਟਣ ਤੋਂ ਬਾਦ ਉਹ ਫਸਲ ਨਹੀਂ ਹੁੰਦੀ ਤਾਂ ਉਹ ਵੀ ਭਰਮ ਦਾ ਕਾਰਨ ਹੈ। ਫਸਲ ਪੈਦਾ ਹੋਣ ਤੋਂ ਬਾਦ ਜੇ ਉਸ ਤੋਂ ਬੀਜ ਪੈਦਾ ਨਹੀਂ ਹੁੰਦਾ, ਤਾਂ ਉਹ ਕਈ ਪੀੜ੍ਹੀਆਂ/ਨਸਲਾਂ ਨੂੰ ਖ਼ਤਮ ਕਰ ਦੇਵੇਗਾ।

 

ਸਾਡਾ ਜੀਵਨ ਇਸ ਬ੍ਰਹਿਮੰਡ ਵਿੱਚ ਨਿਰਮਿਤ ਵਿਖਾਈ ਦਿੰਦੀ ਅਤੇ ਅਦ੍ਰਿਸ਼ ਸਵੈਚਾਲਿਤਾ (automaticity) ਉੱਤੇ ਬਹੁਤ ਨਿਰਭਰ ਕਰਦਾ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਰਚਨਾਤਮਕਤਾ ਦੁਆਰਾ ਕੀਤੇ ਗਏ ਅਣਥੱਕ ਕਾਰਜਾਂ ਦੇ ਕਾਰਨ ਹੀ ਸੰਭਵ ਹੈ।


Contact Us

Loading
Your message has been sent. Thank you!