Gita Acharan |Punjabi

ਸ੍ਰੀ ਕ੍ਰਿਸ਼ਨ ਸਾਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਬਿਨਾਂ ਕਿਸੇ ਲਗਾਵ ਦੇ ਕਰਮ ਕਰਨ ਨਾਲ ਵਿਅਕਤੀ ਉਸ ਪਰਮ ਅਵਸਥਾ ਤੱਕ ਪਹੁੰਚ ਜਾਂਦਾ ਹੈ (3.19) ਅਤੇ ਇੰਝ ਉਹ ਰਾਜਾ ਜਨਕ ਵਾਲੀ ਉਦਾਹਰਣ ਪੇਸ਼ ਕਰਦਾ ਹੈ ਜਿਸਨੇ ਕੇਵਲ ਕਰਮ ਕਰਨ ਨਾਲ ਹੀ ਸਿੱਧੀ ਪ੍ਰਾਪਤ ਕਰ ਲਈ ਸੀ (3.20)।

 

ਸ੍ਰੀ ਕ੍ਰਿਸ਼ਨ, ਇਸ ਗੱਲ ਉੱਤੇ ਜ਼ੋਰ ਦਿੰਦੇ ਹਨ, ਕਿ ਇਕ ਰਾਜਾ ਜੋ ਵਿਲਾਸੀ ਜੀਵਨ ਬਤੀਤ ਕਰਦਾ ਹੈ ਅਤੇ ਉਸ ਕੋਲ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਉਹ ਉਨ੍ਹਾਂ ਨੂੰ ਠੀਕ ਤਰ੍ਹਾਂ ਨਿਭਾਉਂਦੇ ਹੋਏ, ਇਨ੍ਹਾਂ ਕਾਰਜਾਂ ਰਾਹੀਂ ਹੀ ਸਰਵਉੱਚ ਪਦਵੀ ਪ੍ਰਾਪਤ ਕਰ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਆਪਣੀਆਂ ਪ੍ਰਸਥਿਤੀਆਂ ਦੇ ਬਾਵਜੂਦ ਸਰਵਉੱਚ ਤੱਕ ਪਹੁੰਚ ਸਕਦੇ ਹਾਂ।

 

ਇਤਿਹਾਸ ਵਿੱਚ ਇਹੋ ਜਿਹੇ ਬਹੁਤ ਹੀ ਘੱਟ ਉਦਾਹਰਨ ਹੋਣਗੇ ਜਿੱਥੇ ਦੋ ਪ੍ਰਬੁੱਧ ਲੋਕਾਂ ਨੇ ਗੱਲਬਾਤ ਕੀਤੀ ਹੋਵੇ। ਇਹੋ ਜਿਹੀ ਇਕ ਗੱਲਬਾਤ ਰਾਜਾ ਜਨਕ ਅਤੇ ਰਿਸ਼ੀ ਅਸ਼ਟਾਵਕਰ ਦੇ ਵਿਚਕਾਰ ਹੋਈ ਸੀ, ਜਿਸ ਕਾਰਨ ਅਸ਼ਟਾਵਕਰ ਗੀਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਸਾਧਕਾਂ ਲਈ ਸਰਵਸ੍ਰੇਸ਼ਟ (ਉੱਚ ਪਾਏ) ਦੀ ਗੱਲਬਾਤ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਇਕ ਵਾਰ ਇਕ ਗੁਰੂ ਨੇ ਆਪਣੇ ਚੇਲਿਆਂ ਵਿੱਚੋਂ ਇਕ ਨੂੰ, ਜੋ ਲੰਗੋਟੀ ਅਤੇ ਇਕ ਭੀਖ ਮੰਗਣ ਵਾਲੇ ਕਟੋਰੇ ਦੇ ਨਾਲ ਰਹਿੰਦਾ ਸੀ, ਆਪਣੇ ਅੰਤਮ ਸਬਕ ਲਈ ਰਾਜਾ ਜਨਕ ਦੇ ਕੋਲ ਭੇਜਿਆ ਗਿਆ। ਉਹ ਜਨਕ ਦੇ ਕੋਲ ਆਉਂਦਾ ਹੈ ਅਤੇ ਸੋਚਦਾ ਹੈ ਕਿ ਉਸ ਦੇ ਗੁਰੂ ਨੇ ਉਸ ਨੂੰ ਉਸ ਆਦਮੀ ਕੋਲ ਕਿਉਂ ਭੇਜਿਆ ਜੋ ਵਿਲਾਸੀ ਜੀਵਨ ਵਾਲਾ ਹੈ, ਪਰ ਫਿਰ ਵੀ ਉਹ ਮਹੱਲ ਵਿੱਚ ਚਲਾ ਜਾਂਦਾ ਹੈ ਤੇ ਰਹਿਣ ਲੱਗਦਾ ਹੈ। ਇਕ ਸਵੇਰ ਨੂੰ ਰਾਜਾ ਉਸ ਨੂੰ ਨਹਾਉਣ ਲਈ ਨੇੜੇ ਦੀ ਇਕ ਨਦੀ ਵਿੱਚ ਲੈ ਜਾਂਦਾ ਹੈ। ਨਦੀ ਵਿੱਚ ਡੁਬਕੀ ਲਗਾਉਣ ਦੇ ਵਿਚਕਾਰ ਉਨ੍ਹਾਂ ਨੂੰ ਖ਼ਬਰ ਮਿਲਦੀ ਹੈ ਕਿ ਮਹੱਲ ਸੜ ਗਿਆ ਹੈ। ਉਹ ਚੇਲਾ ਆਪਣੀ ਉੱਥੇ ਪਈ ਲੰਗੋਟੀ ਦੀ ਚਿੰਤਾ ਕਰਨ ਲੱਗਦਾ ਹੈ, ਜਦੋਂ ਕਿ ਰਾਜਾ ਸ਼ਾਂਤ ਰਹਿੰਦਾ ਹੈ। ਉਸ ਵੇਲੇ ਉਸ ਚੇਲੇ ਨੂੰ ਇਸ ਗੱਲ ਦੀ ਸਮਝ ਪਈ, ਕਿ ਇਕ ਸਧਾਰਨ ਲੰਗੋਟੀ ਨਾਲ ਲਗਾਵ ਵੀ ਇਕ ਲਗਾਵ ਹੈ, ਅਤੇ ਇਸ ਨੂੰ ਛੱਡਣ ਦੀ ਲੋੜ ਹੈ।

 

ਲਗਾਵ ਰਹਿਤ ਹੋ ਕੇ ਕਰਮ ਕਰਨਾ ਹੀ ਗੀਤਾ ਦਾ ਮੂਲ ਉਪਦੇਸ਼ ਹੈ। ਇਹ ਸਬੰਧਤ ਹੋਣ ਦੇ ਨਾਲ-ਨਾਲ ਅਸਬੰਧਤ ਹੋਣ ਦੀ ਸਥਿਤੀ ਹੈ। ਇਸ ਭੌਤਿਕੀ ਸੰਸਾਰ ਵਿੱਚ ਵਿਅਕਤੀ ਨੂੰ ਪੂਰੀ ਤਰ੍ਹਾਂ ਨਾਲ ਸਬੰਧਤ ਹੋ ਕੇ ਦਿੱਤੀ ਗਈ ਸਥਿਤੀ ਵਿੱਚ ਆਪਣਾ ਵੱਧ ਤੋਂ ਵੱਧ ਚੰਗਾ ਕੰਮ ਕਰਨਾ ਹੈ। ਨਾਲ ਦੀ ਨਾਲ ਹੀ ਉਹ ਆਂਤਰਿਕ ਰੂਪ ਵਿੱਚ ਅਸਬੰਧਤ ਹੈ ਕਿਉਂਕਿ ਇਸ ਤਰ੍ਹਾਂ ਦੇ ਕਾਰਜਾਂ ਦੇ ਨਤੀਜੇ ਉਸ ਨੂੰ ਪ੍ਰਭਾਵਿਤ ਨਹੀਂ ਕਰਨਗੇ। ਨਤੀਜਾ, ਤੁਹਾਡੇ ਵੱਲੋਂ ਕੀਤੀ ਗਈ ਕੋਸ਼ਿਸ਼ ਅਨੁਸਾਰ ਹੋ ਸਕਦਾ ਹੈ ਜਾਂ ਫਿਰ ਇਹ ਪੂਰੀ ਤਰ੍ਹਾਂ ਨਾਲ ਉਲਟ ਹੋ ਸਕਦਾ ਹੈ, ਅਤੇ ਕਿਸੇ ਵੀ ਮਾਮਲੇ ਵਿੱਚ ਜੇ ਤੁਸੀਂ ਨਾ ਤਾਂ ਚਿੰਤਤ ਹੁੰਦੇ ਹੋ ਤੇ ਨਾ ਹੀ ਪਰੇਸ਼ਾਨ ਹੁੰਦੇ ਹੋ, ਤਾਂ ਇਹ ‘ਕਾਰਜ ਜੀਵਨ’ ਨੂੰ ਸੰਤੁਲਿਤ ਬਣਾਈ ਰੱਖਣ ਦੀ ਇਕ ਕੁੰਜੀ ਹੈ।

 


Contact Us

Loading
Your message has been sent. Thank you!