Gita Acharan |Punjabi

ਜੀਵਨ ਜੀਉਣ ਦੇ ਦੋ ਢੰਗ ਹਨ—ਇੱਕ ਹੈ ਸਮਰਪਣ ਅਤੇ ਦੂਜਾ ਹੈ—ਸੰਘਰਸ਼। ਇਹ ਸਮਰਪਣ ਯੁੱਧ ਵਿੱਚ ਹਾਰੇ ਹੋਏ ਲੋਕਾਂ ਵੱਲੋਂ ਕੀਤਾ ਮਜ਼ਬੂਰੀ ਵੱਸ ਸਮਰਪਣ ਨਹੀਂ ਹੈ, ਸਗੋਂ ਇਹ ਆਪਣੀ ਜਾਗਰੂਕਤਾ ਅਤੇ ਸਰਗਰਮ ਪ੍ਰਵਾਨਗੀ ਸਹਿਤ ਸਮਰਪਣ ਹੈ। ਦੂਜਿਆਂ ਨਾਲੋਂ ਅੱਗੇ ਰਹਿਣਾ ਹੀ ਸੰਘਰਸ਼ ਹੈ। ਜੋ ਸਾਨੂੰ ਦਿੱਤਾ ਗਿਆ ਹੈ, ਉਸ ਨਾਲੋਂ ਅਧਿਕ ਪਾਉਣ ਲਈ, ਜਾਂ ਜੋ ਕੁੱਝ ਸਾਡੇ ਕੋਲ ਹੈ ਉਸ ਤੋਂ ਵੱਧ ਕੁੱਝ ਹੋਰ ਪਾਉਣ ਦੀ ਕੋਸ਼ਿਸ਼ ਹੀ ਸੰਘਰਸ਼ ਹੈ। ਦੂਜੇ ਪਾਸੇ ਸਮਰਪਣ ਹਰ ਜੀਵਤ ਛਿਣ ਦੇ ਲਈ ਅਹਿਸਾਨਮੰਦੀ ਹੈ।

 

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੇ ਕੋਈ ਇੰਦਰੀਆਂ ਦੁਆਰਾ ਭੋਗਾਂ ਵਿੱਚ ਵਿਅਸਤ ਰਹਿੰਦਾ ਹੈ ਅਤੇ ਸਿ੍ਰਸ਼ਟੀ ਚੱਕਰ ਦੇ ਅਨੁਕੂਲ ਨਹੀਂ ਵਰਤਦਾ, ਤਾਂ ਉਸ ਦਾ ਜੀਵਨ ਵਿਅਰਥ ਹੈ (3.16)। ਇੰਦਰੀਆਂ ਦੀ ਤ੍ਰਿਪਤੀ ਦੇ ਰਾਹ ਤੇ ਚੱਲ ਰਹੇ ਕਿਸੇ ਵੀ ਵਿਅਕਤੀ ਲਈ ਇਹ ਸੰਘਰਸ਼ ਦਾ ਜੀਵਨ ਹੈ ਕਿਉਂਕਿ ਇੰਦਰੀਆਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੀਆਂ। ਇਹ ਸੰਘਰਸ਼ ਤਨਾਓ, ਚਿੰਤਾ ਅਤੇ ਦੁੱਖ ਲੈ ਕੇ ਆਉਂਦਾ ਹੈ, ਜਿਹੜਾ ਵਿਅਰਥ ਦਾ ਜੀਵਨ ਹੈ।

 

ਸ੍ਰੀ ਕ੍ਰਿਸ਼ਨ ਸਿ੍ਰਸ਼ਟੀ ਚੱਕਰ ਨੂੰ ਬਾਰਸ਼ ਦੀ ਉਦਾਹਰਣ ਰਾਹੀਂ ਸਮਝਾਉਂਦੇ ਹਨ (3.14)। ਬਾਰਸ਼ ਪਾਣੀ ਦੀ ਨਿਰਸੁਆਰਥ ਕਿਰਿਆ ਦਾ ਰੂਪ ਹੈ, ਜਿੱਥੇ ਪਾਣੀ ਵਾਸ਼ਪੀਕਰਨ ਹੋ ਕੇ ਨਿਰਸੁਆਰਥ ਰੂਪ ਵਿੱਚ ਬਾਰਸ਼ ਦੇ ਰੂਪ ਵਿੱਚ ਬਦਲਦਾ ਹੈ। ਇਹੋ ਜਿਹਾ ਨਿਰਸੁਆਰਥ ਕਰਮ ਹੀ ਸਰਵਉੱਚ ਸ਼ਕਤੀ ਦਾ ਸਰੋਤ ਹੈ (3.15)। ਨਿਰਸੁਆਰਥ ਕਰਮਾਂ ਦੇ ਚੱਕਰ ਉੱਤੇ ਚੱਲਣਾ ਹੀ ਸਮਰਪਣ ਦਾ ਜੀਵਨ ਹੈ, ਜੋ ਸਾਨੂੰ ਆਨੰਦਮਈ ਬਣਾਉਂਦਾ ਹੈ।

 

ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਜੋ ਵਿਅਕਤੀ ਆਤਮਾ ਵਿੱਚ ਹੀ ਵਿਅਸਤ ਰਹਿਣ ਵਾਲਾ ਅਤੇ ਆਤਮਾ ਵਿੱਚ ਹੀ ਸੰਤੁਸ਼ਟ ਹੋਵੇ, ਉਸ ਲਈ ਕੋਈ ਵੀ ਕਰਤੱਵ ਨਹੀਂ ਹੈ (3.17)। ਅਜਿਹਾ ਜੀਵਨ ਇੰਦਰੀਆਂ ਤੋਂ ਆਜ਼ਾਦ ਹੁੰਦਾ ਹੈ, ਜਿੱਥੇ ਆਪਣੀ ਹੋਂਦ ਦੀ ਇੱਛਾ ਤੋਂ ਬਿਨਾਂ ਸਾਡੀ ਹੋਰ ਕੋਈ ਇੱਛਾ ਨਹੀਂ ਹੈ। ਜਦੋਂ ਸਿਰਫ ਹੋਂਦ ਹੀ ਸਾਡੀ ਇੱਛਾ ਹੋਵੇ ਤਾਂ ਸਾਡਾ ਹੋਰ ਕੋਈ ਫਰਜ਼ ਜਾਂ ਕਰਤੱਵ ਨਹੀਂ ਰਹਿ ਜਾਂਦਾ। ਨਿਰਸੁਆਰਥ ਕਰਮ ਕਰਦੇ ਹੋਏ ਸਾਡੇ ਰਸਤੇ ਵਿੱਚ ਜੋ ਕੁੱਝ ਵੀ ਆਉਂਦਾ ਹੈ, ਉਹ ਸਾਨੂੰ ਪੂਰੀ ਤਰ੍ਹਾਂ ਪ੍ਰਵਾਨ ਹੁੰਦਾ ਹੈ। ਉਸ ਮਹਾਂਪੁਰਸ਼ ਦਾ ਇਸ ਸੰਸਾਰ ਵਿੱਚ ਨਾ ਤਾਂ ਕਰਮ ਕਰਨ ਦਾ ਕੋਈ ਫਰਜ਼ ਹੁੰਦਾ ਹੈ ਅਤੇ ਨਾ ਹੀ ਕਰਮ ਨਾ ਕਰਨ ਨਾਲ ਕੋਈ ਫਰਕ ਪੈਂਦਾ ਹੈ। ਇਸ ਦਾ ਭਾਵ ਹੈ ਕਿ ਉਸ ਦਾ ਬਾਕੀ ਸਾਰੇ ਪ੍ਰਾਣੀਆਂ ਵਿੱਚ ਤਿਲ ਮਾਤਰ ਵੀ ਸਵਾਰਥ ਦਾ ਸੰਬੰਧ ਨਹੀਂ ਰਹਿੰਦਾ (3.18)। 

 

‘ਆਪਣੇ ਆਪ ਨਾਲ ਸੰਤੁਸ਼ਟੀ’ ਗੀਤਾ ਦਾ ਇਕ ਮੂਲ ਉਪਦੇਸ਼ ਹੈ ਜੋ ਆਪਣੇ ਆਪ ਨਾਲ ਸੰਤੁਸ਼ਟ ਹੈ ਉਹ ਖੁਦ ਆਨੰਦਿਤ ਰਹਿੰਦਾ ਹੈ। ਜਦੋਂ ਕੋਈ ਆਪਣੇ ਆਪ ਨਾਲ ਸੰਤੁਸ਼ਟ ਹੁੰਦਾ ਹੈ, ਤਾਂ ਸਾਡੇ ਅਧਿਕਾਰਾਂ ਅਤੇ ਸਮਰੱਥਤਾਵਾਂ ਦੇ ਬਾਰੇ ਵਿੱਚ ਕੋਈ ਸ਼ਿਕਾਇਤ ਜਾਂ ਤੁਲਨਾ ਨਹੀਂ ਹੁੰਦੀ।

 


Contact Us

Loading
Your message has been sent. Thank you!