ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਮਨ ਦੇ ਪ੍ਰਸੰਨ ਹੋਣ ਨਾਲ ਵਿਅਕਤੀ ਦੇ ਸਾਰੇ ਦੁੱਖ ਖ਼ਤਮ ਹੋ ਜਾਂਦੇ ਹਨ ਅਤੇ ਉਸ ਪ੍ਰਸੰਨਚਿੱਤ ਕਰਮਯੋਗੀ ਦੀ ਬੁੱਧੀ ਛੇਤੀ ਹੀ ਸਭ ਪਾਸਿਆਂ ਤੋਂ ਹੱਟ ਕੇ ਪੂਰੀ ਤਰ੍ਹਾਂ ਨਾਲ ਪ੍ਰਮਾਤਮਾ ਵਿੱਚ ਹੀ ਸਥਿਰ ਹੋ ਜਾਂਦੀ ਹੈ (2.65)। ਇਹ ਵਰਤਾਰਾ ਸਾਡੀ ਸਮਝ ਤੋਂ ਉਲਟ ਚੱਲਦਾ ਹੈ ਕਿ ਇਕ ਵਾਰ ਜਦੋਂ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਅਤੇ ਅਸੀਂ ਦੁੱਖਾਂ ਨੂੰ ਖ਼ਤਮ ਕਰਕੇ ਸੁੱਖ ਨੂੰ ਪ੍ਰਾਪਤ ਹੋ ਜਾਂਦੇ ਹਾਂ। ਪਰ ਸ੍ਰੀ ਕ੍ਰਿਸ਼ਨ ਸਾਨੂੰ ਪਹਿਲਾਂ ਸੰਤੁਸ਼ਟ ਹੋਣ ਲਈ ਕਹਿੰਦੇ ਹਨ, ਬਾਕੀ ਸਭ ਆਪਣੇ ਆਪ ਹੀ ਹੋ ਜਾਂਦਾ ਹੈ।
ਉਦਾਹਰਨ ਦੇ ਤੌਰ ਤੇ ਜਦੋਂ ਸਾਨੂੰ ਬੁਖਾਰ ਜਾਂ ਦਰਦ ਆਦਿ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਅਸੀਂ ਸਮਝਦੇ ਹਾਂ ਕਿ ਸਾਡੀ ਸਿਹਤ ਠੀਕ ਨਹੀਂ ਹੈ। ਇਨ੍ਹਾਂ ਲੱਛਣਾਂ ਦਾ ਦਮਨ ਸਾਨੂੰ ਉਦੋਂ ਤੱਕ ਤੰਦਰੁਸਤ ਨਹੀਂ ਹੋਣ ਦੇਵੇਗਾ ਜਦੋਂ ਤੱਕ ਇਨ੍ਹਾਂ ਲੱਛਣਾਂ ਦਾ ਜੜ੍ਹ ਤੋਂ ਇਲਾਜ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਚੰਗਾ ਪੌਸ਼ਟਿਕ ਖਾਣਾ, ਚੰਗੀ ਨੀਂਦ ਅਤੇ ਫਿਟਨੈਸ ਦੀ ਵਿਵਸਥਾ ਆਦਿ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ ਭੈਅ, ਕ੍ਰੋਧ ਅਤੇ ਨਫ਼ਰਤ, ਜਿਹੜੇ ਦੁੱਖ ਦਾ ਭਾਗ ਹਨ, ਸੰਤੋਖ ਦੀ ਕਮੀ ਦੇ ਸੰਕੇਤ ਹਨ ਅਤੇ ਉਨ੍ਹਾਂ ਦਾ ਦਮਨ ਸਾਨੂੰ ਆਪਣੇ ਆਪ ਸੰਤੁਸ਼ਟ ਨਹੀਂ ਕਰੇਗਾ।
ਸਵੀਕਾਰਯੋਗ ਵਿਵਹਾਰ ਕਰਨ ਲਈ ਇਨ੍ਹਾਂ ਸੰਕੇਤਾਂ ਨੂੰ ਦਬਾਉਣ ਵਾਸਤੇ ਕਈ ਤਰ੍ਹਾਂ ਦੇ ਫੌਰੀ ਸੁਧਾਰਾਂ ਦਾ ਪ੍ਰਚਾਰ ਤੇ ਅਭਿਆਸ ਕੀਤਾ ਜਾਂਦਾ ਹੈ, ਪਰ ਇਹੋ ਜਿਹਾ ਦਬਾਇਆ ਹੋਇਆ ਦਮਨ ਬਾਦ ਵਿੱਚ ਹੋਰ ਜ਼ਿਆਦਾ ਜੋਸ਼ ਦੇ ਨਾਲ ਇਨ੍ਹਾਂ ਚੀਜ਼ਾਂ ਨੂੰ ਵਾਪਸ ਲੈ ਆਉਂਦਾ ਹੈ।ਉਦਾਹਰਨ ਵਜੋਂ ਦਫਤਰ ਵਿੱਚ ਅਧਿਕਾਰੀ ਦੇ ਖਿਲਾਫ ਦੱਬਿਆ ਹੋਇਆ ਗੁੱਸਾ ਅਕਸਰ ਆਪਣੇ ਦੂਜੇ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਦੇ ਖਿਲਾਫ ਨਿਕਲ ਜਾਂਦਾ ਹੈ। ਅਨੰਦ ਦਾ ਮਾਰਗ ਦੁਨੀਆਂ ਦੀ ਧਰੁੱਵੀ ਪ੍ਰਕਿਤੀ ਦੇ ਬਾਰੇ ਵਿੱਚ ਜਾਗਰੂਕ ਹੋਣਾ ਹੈ, ਕਰਮਫਲ ਦੀ ਉਡੀਕ ਕੀਤੇ ਬਿਨਾਂ ਕਰਮ ਦੇ ਬਾਰੇ ਵਿੱਚ ਜਾਗਰੂਕਤਾ, ਅਤੇ ਇਹ ਜਾਗਰੂਕਤਾ ਕਿ ਆਪਣੇ ਕਾਰਜਾਂ, ਵਿਚਾਰਾਂ ਅਤੇ ਭਾਵਨਾਵਾਂ ਦੇ ਲਈ ਅਸੀਂ ਕਰਤਾ ਨਹੀਂ ਹਾਂ, ਸਗੋਂ ਇਕ ਸਾਖਸ਼ੀ ਹਾਂ। ਸਾਡੀ ਦੇਹੀ/ਆਤਮਾ ਜੋ ਸਾਡਾ ਅਵਿਅਕਤ ਭਾਗ ਹੈ, ਹਮੇਸ਼ਾ ਸੰਤੁਸ਼ਟ ਰਹਿੰਦਾ ਹੈ, ਪਰੰਤੂ ਅਸੀਂ ਪ੍ਰਗਟ ਦੇ ਨਾਲ ਪਛਾਣ ਕਰਦੇ ਹਾਂ, ਜੋ ਦੁੱਖ ਦਾ ਕਾਰਨ ਹੈ, ਜਿਵੇਂ ਰੱਸੀ ਤੇ ਸੱਪ ਦੇ ਮਾਮਲੇ ਵਿੱਚ ਰੱਸੀ ਨੂੰ ਹੀ ਸੱਪ ਮਸਝ ਲੈਣਾ।
ਸ੍ਰੀ ਕ੍ਰਿਸ਼ਨ ਇਕ ਹੋਰ ਥਾਂ ਤੇ ਸਾਨੂੰ ਦੱਸਦੇ ਹਨ ਕਿ ਸਾਨੂੰ ਆਤਮਵਾਨ ਅਤੇ ਆਤਮਰਮਨ ਬਣਨਾ ਚਾਹੀਦਾ ਹੈ ਅਤੇ ਇਹ ਪਛਾਣ ਸਾਡੇ ਦੁੱਖਾਂ ਨੂੰ ਦੂਰ ਕਰ ਸਕਦੀ ਹੈ (2.45)। ਇਹ ਨਾ ਤਾਂ ਦੁੱਖਾਂ ਦਾ ਦਮਨ ਹੈ ਅਤੇ ਨਾ ਹੀ ਪ੍ਰਗਟਾਵਾ ਹੈ, ਸਗੋਂ ਇਹ ਤਾਂ ਉਨ੍ਹਾਂ ਨੂੰ ਵੇਖਣ ਅਤੇ ਉਨ੍ਹਾਂ ਤੋਂ ਪਾਰ ਹੋਣ ਵਿੱਚ ਸਮਰੱਥ ਹੋਣਾ ਹੈ।