Gita Acharan |Punjabi

ਸ੍ਰੀ ਕ੍ਰਿਸ਼ਨ ਅਰਜਨ ਨੂੰ ਸਾਵਧਾਨ ਕਰਦੇ ਹਨ—ਅਸ਼ਾਂਤ ਇੰਦਰੀਆਂ, ਯਤਨ ਕਰਦੇ ਹੋਏ ਇਕ ਬੁੱਧੀਮਾਨ ਵਿਅਕਤੀ ਦੇ ਮਨ ਨੂੰ ਵੀ ਬਲਪੂਰਵਕ ਹਿਲਾ ਦਿੰਦੀਆਂ ਹਨ (2.60)। ਇਹ ਸਲੋਕ ਉਤੇਜਨਾ ਨਾਲ ਭਰੀਆਂ ਇੰਦਰੀਆਂ ਦੀ ਆਪਣੇ ਆਪ ਕਾਰਜ ਕਰਨ ਦੇ ਬਾਰੇ ਵਿੱਚ ਹੈ।

 

ਇਸ ਲਈ ਸਭ ਤੋਂ ਚੰਗਾ ਉਦਾਹਰਣ ਇਕ ਸਿਗਰਟ ਪੀਣ ਵਾਲੇ ਦਾ ਹੈ, ਜਿਹੜਾ ਸਿਗਰਟ ਪੀਣ ਦੇ ਨੁਕਸਾਨ ਤੋਂ ਭਲੀ ਭਾਂਤ ਜਾਣੂ ਹੈ, ਪਰ ਇਸ ਨੂੰ ਛੱਡਣਾ ਉਸ ਲਈ ਮੁਸ਼ਕਲ ਹੈ, ਅਤੇ ਅਸਲੀਅਤ ਇਹ ਹੈ ਕਿ ਜਦੋਂ ਤੱਕ ਉਸ ਨੂੰ ਇਸ ਦੇ ਨੁਕਸਾਨਾਂ ਦਾ ਪਤਾ ਚੱਲਦਾ ਹੈ, ਸਿਗਰਟ ਜਲ ਚੁੱਕੀ ਹੁੰਦੀ ਹੈ। ਕੋਈ ਵੀ, ਜਿਹੜਾ ਸੜਕ ਉੱਤੇ ਕਿਸੇ ਹਿੰਸਕ ਅਪਰਾਧ (ਰੋਡ ਰੇਜ) ਜਾਂ ਕਿਸੇ ਹੋਰ ਅਪਰਾਧ ਵਿੱਚ ਸ਼ਾਮਲ ਹੈ, ਉਹ ਇਹ ਪ੍ਰਮਾਣਿਤ ਕਰਦਾ ਹੈ ਕਿ ਅਜਿਹਾ ਛਿਣ ਭਰ ਦੀ ਗਰਮੀ ਦੇ ਕਾਰਨ ਵਾਪਰਿਆ ਹੈ ਅਤੇ ਜਾਣ ਬੁੱਝ ਕੇ ਨਹੀਂ। ਅਜਿਹਾ ਹੀ ਉਸ ਨਾਲ ਵਾਪਰਦਾ ਹੈ ਜੋ ਆਪਣੇ ਕਾਰਜ ਸਥਾਨ ਜਾਂ ਪਰਿਵਾਰ ਵਿੱਚ ਕਠੋਰ ਸ਼ਬਦ ਬੋਲਦਾ ਹੈ ਅਤੇ ਫਿਰ ਉਸਦੇ ਬਾਰੇ ਵਿੱਚ ਪਛਤਾਉਂਦਾ ਰਹਿੰਦਾ ਹੈ, ਕਿਉਂਕਿ ਉਸ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਨ੍ਹਾਂ ਉਦਾਹਰਣਾਂ ਦਾ ਅਰਥ ਇਹ ਹੈ ਕਿ ਇੰਦਰੀਆਂ ਸਾਨੂੰ ਆਪਣੇ ਵੱਸ ਵਿੱਚ ਕਰ ਲੈਂਦੀਆਂ ਹਨ ਅਤੇ ਸਾਨੂੰ ਕਰਮ ਬੰਧਨ ਵਿੱਚ ਬੰਨ੍ਹ ਲੈਂਦੀਆਂ ਹਨ।

 

ਸਾਡੀ ਉਮਰ ਦੇ ਮੁੱਢਲੇ ਸਾਲਾਂ ਵਿੱਚ ਸਾਡੇ ਦਿਮਾਗ ਵਿਚਲੇ ਆਜ਼ਾਦ ਨਿਯੋਰੋਨਜ਼ ਕੁੱਝ ਜੋੜ  ਬਣਾਉਂਦੇ ਹਨ ਜਿਨ੍ਹਾਂ ਨੂੰ ਹਾਰਡ ਵਾਇਰਿੰਗ ਕਿਹਾ ਜਾਂਦਾ ਹੈ ਇਹ ਸਾਡੀਆਂ ਸਵੈਚਾਲਿਤ ਕਾਰਵਾਈਆਂ ਜਿਵੇਂ ਤੁਰਨਾ ਆਦਿ ਦੀ ਸੰਭਾਲ ਲਈ ਮਦਦ ਕਰਦੀਆਂ ਹਨ ਅਤੇ ਇਹ ਸਾਡੇ ਦਿਮਾਗ ਦੀ ਊਰਜਾ ਦੀ ਕਾਫੀ ਬੱਚਤ ਕਰਦੀਆਂ ਹਨ। ਇਹੋ ਗੱਲ ਸਾਡੀ ਕੁਸ਼ਲਤਾ ਅਤੇ ਆਦਤਾਂ ਦੇ ਬਾਰੇ ਵੀ ਹੁੰਦੀ ਹੈ ਜਿਹੜੀਆਂ ਅਸੀਂ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਹਾਸਲ ਕਰਦੇ ਹਾਂ।

 

ਮਿਹਨਤ ਅਤੇ ਊਰਜਾ ਖਰਚ ਕਰਕੇ ਬਣਾਇਆ ਹੋਇਆ ਹਾਰਡਵਾਇਰਿੰਗ, ਜੋ ਬਹੁਤ ਜ਼ਰੂਰੀ ਹੁੰਦਾ ਹੈ, ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਹਾਰਡਵਾਇਰਿੰਗ ਦੇ ਆਧਾਰ ਉੱਤੇ ਆਦਤਾਂ ਨੂੰ ਦੂਰ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਹੈ। ਨਿਊਰੋ ਸਾਇੰਸ ਦਾ ਇਹ ਕਹਿਣਾ ਹੈ ਕਿ ਹਾਰਡਵਾਇਰਿੰਗ ਨੂੰ ਤੋੜਨਾ ਅਸੰਭਵ ਹੈ, ਇਸ ਨਾਲੋਂ ਇਕ ਨਵਾਂ ਹਾਰਡ ਵਾਇਰਿੰਗ ਬਣਾਉਣਾ ਸੌਖਾ ਹੁੰਦਾ ਹੈ।

 

ਭਗਵਾਨ ਸ੍ਰੀ ਕ੍ਰਿਸ਼ਨ ਇਸੇ ਪ੍ਰਕਿਰਿਆ ਦਾ ਹਵਾਲਾ ਦੇਂਦੇ ਹੋਏ ਕਹਿੰਦੇ ਹਨ ਕਿ ਇੰਦਰੀਆਂ ਇੰਨੀਆਂ ਸ਼ਕਤੀਸ਼ਾਲੀ ਹਨ ਕਿ ਇਹ ਇਕ ਬੁੱਧੀਵਾਨ ਵਿਅਕਤੀ ਦੇ ਦਿਮਾਗ ਨੂੰ ਵੀ ਜਿੱਤ ਸਕਦੀਆਂ ਹਨ।

 

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਵਿਅਕਤੀ ਨੂੰ ਉਸ ਸਰਵਸ਼ਕਤੀਮਾਨ ਦੇ ਸਾਹਮਣੇ ਆਤਮ ਸਮਰਪਣ ਕਰਨਾ ਚਾਹੀਦਾ ਹੈ ਤਾਂ ਕਿ ਇੰਦਰੀਆਂ ਦੀ ਸਵੈਚਾਲਿਤਾ ਉੱਤੇ ਕਾਬੂ ਪਾਇਆ ਜਾ ਸਕੇ (2.61)। ਇੰਦਰੀਆਂ ਨਾਲ ਲੜਨਾ ਨਹੀਂ ਹੈ ਸਗੋਂ ਜਾਗਰੂਕਤਾ ਨਾਲ ਸਮਰਪਣ ਕਰਨਾ ਹੈ, ਜੋ ਅਸਲ ਵਿੱਚ ਸ਼ਕਤੀ ਦਾ ਸਰੋਤ ਹੈ।


Contact Us

Loading
Your message has been sent. Thank you!