Gita Acharan |Punjabi

ਆਪਣੇ ਆਮ ਜੀਵਨ ਵਿੱਚ ਜਦੋਂ ਅਸੀਂ ਇਕ ਹੀ ਵਿਸ਼ੇ ਉੱਤੇ ਪਰਸਪਰ ਵਿਰੋਧੀ ਵਿਚਾਰਾਂ ਜਾਂ ਰਾਵਾਂ ਨੂੰ ਸੁਣਦੇ ਹਾਂ, ਤਾਂ ਅਸੀਂ ਭਰਮਾਂ ਵਿੱਚ ਪੈ ਜਾਂਦੇ ਹਾਂ, ਇਹ ਭਾਵੇਂ ਕੋਈ ਖ਼ਬਰ ਹੋਵੇ, ਕੋਈ ਫਿਲਾਸਫੀ ਹੋਵੇ ਜਾਂ ਦੂਜੇ ਲੋਕਾਂ ਦੇ ਅਨੁਭਵ ਤੇ ਵਿਸ਼ਵਾਸ ਹੋਣ। ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਕਿ ਅਸੀਂ ਯੋਗ/ਸੰਤੁਲਨ ਉਦੋਂ ਹੀ ਪ੍ਰਾਪਤ ਕਰ ਸਕਾਂਗੇ ਜਦੋਂ ਵਿਭਿੰਨ ਮੱਤਾਂ ਨੂੰ ਸੁਣਨ ਦੇ ਬਾਵਜੂਦ ਸਾਡੀ ਬੁੱਧੀ ਨਿਸ਼ਚਲ ਅਤੇ ਸਮਾਧੀ ਵਿੱਚ ਸਥਿਰ ਹੋਵੇਗੀ (2.53)।

ਇਸ ਸਲੋਕ ਨੂੰ ਸਮਝਾਉਣ ਲਈ ਸਭ ਤੋਂ ਚੰਗਾ ਰੂਪਕ ਇਕ ਬਿਰਖ ਹੈ, ਜਿਸ ਦਾ ਉੱਪਰਲਾ ਭਾਗ ਸਾਨੂੰ ਵਿਖਾਈ ਦਿੰਦਾ ਹੈ ਅਤੇ ਹੇਠਲਾ ਭਾਗ ਇਕ ਜੜ੍ਹ ਪ੍ਰਣਾਲੀ ਰਾਹੀਂ ਅਦ੍ਰਿਸ਼ ਅਤੇ ਸਥਿਰ ਹੁੰਦਾ ਹੈ। ਜਦੋਂ ਹਵਾਵਾਂ ਚੱਲਦੀਆਂ ਹਨ ਤਾਂ ਉੱਪਰਲਾ ਭਾਗ ਕਿਸੇ ਹੱਦ ਤੱਕ ਪਰੇਸ਼ਾਨ ਹੋ ਸਕਦਾ ਹੈ ਜਦੋਂ ਕਿ ਇਸ ਦੀ ਜੜ੍ਹ ਪ੍ਰਣਾਲੀ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦੀ। ਇਸਦਾ ਉੱਪਰੀ ਭਾਗ ਬਾਹਰੀ ਸ਼ਕਤੀਆਂ ਨਾਲ ਜੂਝਦਾ ਹੈ ਪਰ ਇਸ ਦਾ ਅੰਦਰੂਨੀ (ਜੜ੍ਹ ਵਾਲਾ) ਭਾਗ ਸਮਾਧੀ ਵਿੱਚ ਨਿਸ਼ਚਲ ਰਹਿੰਦਾ ਹੈ, ਅਤੇ ਸਥਿਰਤਾ ਦੇ ਨਾਲ-ਨਾਲ ਬਿਰਖ ਨੂੰ ਇਸ ਦਾ ਪੋਸ਼ਣ ਪ੍ਰਦਾਨ ਕਰਨ ਦਾ ਕੰਮ ਕਰਦਾ ਰਹਿੰਦਾ ਹੈ। ਰੁੱਖ ਵਾਸਤੇ ਵੀ ਇਹ ਯੋਗ ਤੋਂ ਇਲਾਵਾ ਕੁੱਝ ਨਹੀਂ, ਜਦੋਂ ਬਾਹਰੀ ਭਾਗ ਕਾਰਵਾਈ ਕਰਦਾ ਹੈ ਪਰ ਅੰਦਰੂਨੀ ਭਾਗ ਨਿਸ਼ਚਲ ਰਹਿੰਦਾ ਹੈ।

ਅਗਿਆਨੀ ਪੱਧਰ ਉੱਤੇ ਸਾਡੇ ਕੋਲ ਇਕ ਡਗਮਗਾਉਂਦੀ ਹੋਈ ਬੁੱਧੀ ਹੈ ਜੋ ਬਾਹਰੀ ਉਤੇਜਨਾਵਾਂ ਲਈ ਆਪਣੇ ਆਪ ਮਹਿਸੂਸ ਕਰਦੀ (ਡੋਲਦੀ) ਹੈ। ਇਹ ਅਹਿਸਾਸ ਬਾਹਰੀ ਦੁਨੀਆਂ ਨੂੰ ਸਾਡੇ ਭੜਕੀਲੇ ਸੁਭਾਅ ਤੇ ਇਕਦਮ ਪ੍ਰਤੀਕਿਰਿਆ ਕਰਨ ਦੇ ਰੂਪ ਵਿੱਚ ਵਿਖਾਈ ਦਿੰਦੇ ਹਨ। ਇਹ ਕਾਰਜ ਕਿਸੇ ਦੇ ਜੀਵਨ ਨੂੰ ਅਤੇ ਪਰਿਵਾਰ ਦੇ ਮੈਂਬਰਾਂ ਅਤੇ ਸਾਡੇ ਕਾਰਜ ਸਥਾਨ ਨੂੰ ਵੀ ਮੰਦਭਾਗਾ ਬਣਾ ਦਿੰਦੇ ਹਨ। ਜੀਵਨ ਦੇ ਅਨੁਭਵਾਂ ਦਾ ਸਾਹਮਣਾ ਕਰਕੇ ਕੁਝ ਲੋਕ ਦੂਜੇੇ ਪੱਧਰ ਉੱਤੇ ਚੱਲੇ ਜਾਂਦੇ ਹਨ ਅਤੇ ਅਜਿਹੇ ਅਹਿਸਾਸਾਂ ਨੂੰ ਦਬਾਉਣ ਲਈ ਖੁਦ ਨੂੰ ਸਿੱਖਿਅਤ ਕਰਦੇ ਹਨ ਤਾਂ ਕਿ ਇਕ ਢੱਕਿਆ ਹੋਇਆ ਚਿਹਰਾ ਪੇਸ਼ ਕੀਤਾ ਜਾ ਸਕੇ। ਅਜਿਹੇ ਸਮੇਂ ਵਿੱਚ ਇਹ ਅਹਿਸਾਸ ਅੰਦਰ ਮੌਜੂਦ ਹੁੰਦੇ ਹਨ, ਪਰ ਦਿਖਾਵੇ ਦੇ ਤੌਰ ’ਤੇ ਇਕ ਬਹਾਦਰ ਜਾਂ ਸੁਖੀ ਚਿਹਰਾ ਪੇਸ਼ ਕਰਨ ਦਾ ਵੱਲ ਸਿੱਖਦਾ ਹੈ, ਜਿਹੜਾ ਅਸਥਾਈ ਹੁੰਦਾ ਹੈ ਤੇ ਲੰਬੇ ਸਮੇਂ ਤੱਕ ਬਣਿਆ ਨਹੀਂ ਰਹਿ ਸਕਦਾ।

ਇਸ ਸਲੋਕ ਵਿੱਚ ਸ੍ਰੀ ਕ੍ਰਿਸ਼ਨ ਸਮਾਧੀ ਵਿੱਚ ਨਿਸ਼ਚਲ ਤੇ ਸਥਿਰ ਸਥਿਤੀ ਦੀ ਗੱਲ ਕਰਦੇ ਹਨ, ਜਿਹੜੀ ਅਜਿਹੇ ਅਹਿਸਾਸਾਂ ਦੀ ਗੈਰ ਹਾਜ਼ਰੀ ਤੋਂ ਬਿਨਾਂ ਹੋਰ ਕੁੱਝ ਨਹੀਂ। ਦੂਜੇ ਸ਼ਬਦਾਂ ਵਿੱਚ ਇਹ ਅਜਿਹਾ ਮਹਿਸੂਸ ਕਰਨਾ ਹੈ ਕਿ ਇਹ ਬਾਹਰੀ ਡੋਲਣਾ ਜਾਂ ਅਹਿਸਾਸ ਅਸਥਿਰ ਹਨ ਅਤੇ ਆਪਣੀ ਅੰਤਰਾਤਮਾ ਨਾਲ ਪਛਾਣ ਬਣਾਉਣੀ ਚਾਹੀਦੀ ਹੈ, ਜਿਹੜੀ ਸਮਾਧੀ ਵਿੱਚ ਨਿਸ਼ਚਲ ਤੇ ਸਥਿਰ ਹੈ (2.14)।


Contact Us

Loading
Your message has been sent. Thank you!