Gita Acharan |Punjabi

ਭਗਵਾਨ ਕ੍ਰਿਸ਼ਨ ਨੇ ਸਲੋਕ 2.11 ਤੋਂ 2.53 ਤੱਕ ਸੰਖ ਯੋਗ ਨੂੰ ਵਰਣਨ ਕੀਤਾ, ਜੋ ਅਰਜਨ ਲਈ ਪੂਰੀ ਤਰ੍ਹਾਂ ਨਾਲ ਇਕ ਨਵੀਂ ਗੱਲ ਸੀ। 2.54 ਸਲੋਕ ਵਿੱਚ ਅਰਜਨ ਇਹ ਜਾਣਨਾ ਚਾਹੁੰਦਾ ਹੈ ਕਿ ਸਥਿਤ ਪ੍ਰਗਨਾ (ਉੱਚਿਤ ਬੁੱਧੀ, ਸਮਝ ਵਾਲਾ) ਕੀ ਹੈ, ਜਿਸ ਨੇ ਆਪਣੇ ਅੰਦਰ ਸਥਿਰ ਜਾਂ ਸਮਾਧੀ ਪ੍ਰਾਪਤ ਕਰ ਲਈ ਹੈ ਅਤੇ ਇਹ ਸਥਿਤ ਪ੍ਰਗਨਾ ਕਿਵੇਂ ਬੋਲਦਾ, ਚੱਲਦਾ ਜਾਂ ਬੈਠਦਾ ਹੈ।

ਸਲੋਕ 2.55 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਸਪੱਸ਼ਟ ਕਰਦੇ ਹੋਏ, ਇਸ ਲਈ, ਕੁੱਝ ਨਿਯਮ ਜਾਂ ਬੈਂਚ ਮਾਰਕ ਨਿਰਧਾਰਤ ਕਰਕੇ ਸਪੱਸ਼ਟ ਕਰਦੇ ਹਨ, ਜਿਨ੍ਹਾਂ ਨਿਯਮਾਂ ਜਾਂ ਬੈਂਚ ਮਾਰਕਾਂ ਨੂੰ ਅਸੀਂ ਆਪਣੀ ਖੁਦ ਦੀ ਅਧਿਆਤਮਿਕ ਯਾਤਰਾ ਵਿੱਚ ਪ੍ਰਗਤੀ ਨੂੰ ਮਾਪਣ ਲਈ ਵਰਤ ਸਕਦੇ ਹਾਂ।

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਇਹ ਪੁਰਸ਼, ਮਨ ਵਿੱਚ ਸਥਿਤ ਸੰਪੂਰਨ ਕਾਮਨਾਵਾਂ (ਵਾਸ਼ਨਾਵਾਂ) ਨੂੰ ਪੂਰੀ ਤਰ੍ਹਾਂ ਤਿਆਗ ਦਿੰਦਾ ਹੈ ਅਤੇ ਆਪਣੀ ਆਤਮਾ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ, ਉਸ ਕਾਲ ਵਿੱਚ ਉਸ ਨੂੰ ਸਥਿਤ ਪ੍ਰਗਨਾ ਕਿਹਾ ਜਾਂਦਾ ਹੈ (2.55)। ਜਦੋਂ ਕੋਈ ਵਿਅਕਤੀ ਆਪਣੇ ਖੁਦ ਵਿੱਚ ਸੰਤੁਸ਼ਟ ਹੁੰਦਾ ਹੈ ਤਾਂ ਇੱਛਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਜਿਉਂ-ਜਿਉਂ ਇੱਛਾਵਾਂ ਖ਼ਤਮ ਹੁੰਦੀਆਂ ਹਨ, ਉਨ੍ਹਾਂ ਦੇ ਸਾਰੇ ਕਾਰਜ ਨਿਸ਼ਕਾਮ ਕਰਮ ਬਣ ਜਾਂਦੇ ਹਨ।

ਅਸੀਂ ਜੋ ਕੁੱਝ ਹਾਂ, ਉਸਤੋਂ ਵੱਖਰਾ ਦਿੱਸਣ ਦੀ ਹਮੇਸ਼ਾ ਇੱਛਾ ਰੱਖਦੇ ਹਾਂ। ਅਸੀਂ ਬਹੁਤ ਜਲਦੀ ਤੰਗ ਹੋ ਜਾਂਦੇ ਹਾਂ। ਇਸ ਹਾਲਤ ਨੂੰ ਅਰਥ ਸ਼ਾਸਤਰ ਵਿੱਚ ‘ਸੰਤੁਸ਼ਟ ਇੱਛਾ ਸਾਨੂੰ ਪ੍ਰੇਰਿਤ ਨਹੀਂ ਕਰਦੀ’ ਕਿਹਾ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਹਰ ਕੋਈ ਦੂਜੇ ਸਭ ਲੋਕਾਂ ਉੱਤੇ ਇਸ ਉਕਤੀ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਸਥਿਤ ਪ੍ਰਗਨਾ ਬਣਨਾ ਮੁਸ਼ਕਲ ਹੋ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਉਪਭੋਗਤਾ ਉਤਪਾਦਨ ਕੰਪਨੀਆਂ ਨਿਯਮਤ ਤੌਰ ’ਤੇ ਨਵੇਂ-ਨਵੇਂ ਉਤਪਾਦ/ਮਾਡਲ ਪੇਸ਼ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਪਭੋਗਤਾ ਸਮੇਂ-ਸਮੇਂ ਉੱਤੇ ਇਕ ਨਵੀਂ ਚੀਜ਼ ਜਾਂ ਮਾਡਲ ਲੈਣਾ ਪਸੰਦ ਕਰਦਾ ਹੈ।

ਦੂਜੇ ਪਾਸੇ ਜੇ ਅਸੀਂ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ ਹਾਂ, ਅਤੇ ਘੱਟੋ-ਘੱਟ ਇਹ ਮੰਨਦੇ ਹਾਂ ਕਿ ਅਸੀਂ ਖੁਦ ਨੂੰ ਖੁਸ਼ ਕਰਨ ਦੇ ਸਮਰੱਥ ਨਹੀਂ ਹਾਂ, ਤਾਂ ਅਸੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਪਰਿਵਾਰ ਸਹਿਤ ਦੂਜੇ ਲੋਕ ਸਾਡੇ ਤੋਂ ਖੁਸ਼ ਹੋਣਗੇ। ਇਸ ਤੋਂ ਉਲਟ ਅਸੀਂ ਦੂਜਿਆਂ ਤੋਂ ਅਨੰਦ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਕਰਨ ਜਾਂ ਖੁਸ਼ ਰੱਖਣ ਵਿੱਚ ਅਸਮਰੱਥ ਹਾਂ।

ਇੱਛਾਵਾਂ ਨੂੰ ਤਿਆਗਣ ਲਈ ਇਕ ਡੂੰਘੀ ਜਾਗਰੂਕਤਾ ਦੀ ਲੋੜ ਹੁੰਦੀ ਹੈ ਕਿ ਸੁੱਖ ਦਾ ਪਿੱਛਾ ਕਰਨਾ ਇੱਕ ਮਿ੍ਰਗ ਤ੍ਰਿਸ਼ਨਾ ਦਾ ਪਿੱਛਾ ਕਰਨ ਵਰਗਾ ਹੈ। ਸਾਡੇ ਜੀਵਨ ਦੇ ਸਾਰੇ ਅਨੁਭਵ ਇਸ ਮੂਲ ਸੱਚ ਦੀ ਪੁਸ਼ਟੀ ਕਰਦੇ ਹਨ। ਇੱਛਾਵਾਂ ਨੂੰ ਤਿਆਗਣਾ ਇਸ ਤਰ੍ਹਾਂ ਹੈ ਕਿ ਸੁਚੇਤ ਰੂਪ ਵਿੱਚ ਉਨ੍ਹਾਂ ਦੀ ਤੀਬਰਤਾ ਨੂੰ ਘੱਟ ਕੀਤਾ ਜਾਵੇ, ਜਾਂ ਉਨ੍ਹਾਂ ਦਾ ਪਿੱਛਾ ਘੱਟ ਕੀਤਾ ਜਾਵੇ ਅਤੇ ਅਜਿਹਾ ਕਰਨ ਨਾਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।


Contact Us

Loading
Your message has been sent. Thank you!