Gita Acharan |Punjabi

ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਸਮਾਨ ਬੁੱਧੀ ਰੱਖਣ ਵਾਲੇ ਬੁੱਧੀਜੀਵੀ ਲੋਕ ਕਰਮਾਂ ਤੋਂ ਪੈਦਾ ਹੋਣ ਵਾਲੇ ਫਲ ਨੂੰ ਤਿਆਗ ਕੇ ਜਨਮ ਰੂਪੀ ਬੰਧਨ ਤੋਂ ਮੁਕਤ ਹੋ ਕੇ, ਨਿਰਵਿਕਾਰ ਪਰਮਪਦ ਨੂੰ ਪ੍ਰਾਪਤ ਕਰ ਲੈਂਦੇ ਹਨ। (2.51)

ਬਹੁਤ ਲੰਬੇ ਸਮੇਂ ਤੋਂ ਮਾਨਵ ਜਾਤੀ ਦਾ ਇਹ ਮੰਨਣਾ ਸੀ ਕਿ ਸੂਰਜ ਇਕ ਥਾਂ ਸਥਿਰ ਧਰਤੀ ਦੇ ਚਾਰੇ ਪਾਸੇ ਘੁੰਮਦਾ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਧਰਤੀ ਹੀ ਹੈ ਜੋ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ। ਅੰਤ ਵਿੱਚ ਸਾਡੀ ਸਮਝ ਵਿੱਚ ਇਸ ਅਸਤਿੱਤਵੀ ਸੱਚ ਦੇ ਨਾਲ ਰੂ-ਬ-ਰੂ ਹੋਈ ਜਿਸ ਦਾ ਅਰਥ ਹੈ ਕਿ ਸਮੱਸਿਆ ਸੱਚ ਬਾਰੇ ਸਾਡੀ ਗਲਤ ਵਿਆਖਿਆ ਦੇ ਕਾਰਣ ਹੀ ਸੀ, ਜਿਹੜੀ ਸਾਡੀਆਂ ਇੰਦਰੀਆਂ ਦੁਆਰਾ ਪੈਦਾ ਕੀਤੇ ਗਏ ਭਰਮ ਦੇ ਕਾਰਣ ਹੀ ਪੈਦਾ ਹੋਈ ਸੀ। ਜਨਮ ਤੇ ਮੌਤ ਦੇ ਬਾਰੇ ਵਿੱਚ ਵੀ ਸਾਡੇ ਭਰਮਾਂ ਨਾਲ ਇੰਜ ਹੀ ਹੈ।

ਸ੍ਰੀ ਕ੍ਰਿਸ਼ਨ ਗੀਤਾ ਦੇ ਸ਼ੁਰੂ ਵਿੱਚ ਹੀ ਦੇਹੀ ਜਾਂ ਆਤਮਾ ਦੇ ਬਾਰੇ ਵਿੱਚ ਦੱਸਦੇ ਹਨ, ਜੋ ਸਾਰਿਆਂ ਵਿੱਚ ਹੀ ਵਿਆਪਤ ਹੈ, ਅਤੇ ਅਜਨਮਾ, ਨਿੱਤ ਸਨਾਤਨ ਤੇ ਪੁਰਾਤਨ ਹੈ (2.20)। ਉਹ ਅੱਗੇ ਦੱਸਦੇ ਹਨ ਕਿ ਆਤਮਾ ਭੌਤਿਕ ਸਰੀਰਾਂ ਨੂੰ ਬਦਲ ਦਿੰਦੀ ਹੈ ਜਿਵੇਂ ਅਸੀਂ ਨਵੇਂ ਕੱਪੜੇ ਪਹਿਨਣ ਲਈ ਪੁਰਾਣਿਆਂ ਨੂੰ ਤਿਆਗ ਦਿੰਦੇ ਹਾਂ। (2.22)।

ਜਦੋਂ ਉਹ ਕਹਿੰਦੇ ਹਨ ਕਿ ਸੰਯੁਕਤ ਬੁੱਧੀ ਨਾਲ ਵਿਅਕਤੀ ਜਨਮ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਤਾਂ ਇਸਦਾ ਅਰਥ ਇਹ ਹੈ ਕਿ ਉਹ ਆਪਣੇ ਆਪ ਨੂੰ ਦੇਹੀ/ਆਤਮਾ ਦੇ ਅਸਤਿੱਤਵੀ ਸੱਚ ਨਾਲ ਜੋੜ ਲੈਂਦਾ ਹੈ। ਇਹ ਪਿ੍ਰਥਵੀ ਦੇ ਚਾਰੇ ਪਾਸੇ ਘੁੰਮਣ ਵਾਲੇ ਸੂਰਜ ਦੇ ਭਰਮ ਤੋਂ ਬਾਹਰ ਆਉਣ ਅਤੇ ਸੂਰਜ ਦੇ ਚਾਰੇ ਪਾਸੇ ਘੁੰਮਣ ਵਾਲੀ ਧਰਤੀ ਦੇ ਅਸਤਿੱਤਵ ਸੰਬੰਧੀ ਸੱਚ ਦੇ ਨਾਲ ਪਰਿਚਿਤ ਹੋਣ ਵਰਗਾ ਹੀ ਹੈ।

ਅਸੀਂ ਬਹੁਤ ਸਾਰੇ ਲੋਕਾਂ ਨਾਲ ਵਾਸਤਾ ਰੱਖਦੇ ਹਾਂ, ਜਿਹੜੇ ਜਨਮ ਤੇ ਮੌਤ ਨੂੰ ਮੰਨਦੇ ਹਨ, ਇਹ ਸਾਨੂੰ ਦੇਹੀ/ਆਤਮਾ ਦੇ ਅਸਤਿੱਤਵੀ ਸੱਚ ਵੱਲ ਮਾਰਗ ਦਰਸ਼ਨ ਕਰਨ ਦੇ ਸਮਰੱਥ ਨਹੀਂ ਹੋ ਸਕਦੇ। ਇਹ ਸਿਰਫ਼ ਸਾਡੀ ਆਪਣੀ ਸੰਤੁਲਿਤ ਬੁੱਧੀ ਹੀ ਕਰ ਸਕਦੀ ਹੈ।

ਸ੍ਰੀ ਕ੍ਰਿਸ਼ਨ ਨੇ ਧਰੁੱਵਾਂ ਤੋਂ ਪਾਰ ਦੀ ਅਵਸਥਾ ਦੇ ਬਾਰੇ ਵਿੱਚ ਵੀ ਸਾਨੂੰ ਦੱਸਿਆ ਹੈ। ਇਸ ਨੂੰ ਆਮ ਤੌਰ ਉੱਤੇ ਕਦੇ ਸਵਰਗ ਦੇ ਰੂਪ ਵਿੱਚ ਜਾਂ ਕਦੇ-ਕਦੇ ਪਰਮਪਦ ਦੇ ਰੂਪ ਵਿੱਚ ਵੀ ਵਰਣਿਤ ਕੀਤਾ ਜਾਂਦਾ ਹੈ, ਜੋ ਇਸ ਤੋਂ ਕਿਤੇ ਬਾਹਰ ਹੈ। ਇਹ ਸਲੋਕ ਇਸ਼ਾਰਾ ਕਰਦਾ ਹੈ ਕਿ ਇਹ ਰਸਤਾ ਸਾਡੇ ਅੰਦਰ ਹੀ ਹੈ। ਇਹ ਰਸਤਾ ਕਰਮਾਂ/ਕਾਰਜਾਂ ਨੂੰ ਛੱਡਣ ਤੋਂ ਬਗ਼ੈਰ ਕਰਮ ਫਲ ਦਾ ਤਿਆਗ ਕਰਨ ਦਾ ਰਸਤਾ ਹੈ (2.47)।


Contact Us

Loading
Your message has been sent. Thank you!