‘ਓਹੀ ਅਰਜੁਨ ਓਹੀ ਬਾਣ', ਇਹ ਇਕ ਮੁਹਾਵਰਾ ਹੈ। ਇਸ ਦੀ ਵਰਤੋਂ ਅਕਸਰ ਅਜਿਹੀ ਸਥਿਤੀ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ ਜਦੋਂ ਇਕ ਸਫਲ/ਸਮਰੱਥ ਵਿਅਕਤੀ ਕੰਮ ਪੂਰਾ ਕਰਨ 'ਚ ਅਸਫਲ ਰਹਿੰਦਾ ਹੈ।
ਇਕ ਯੋਧਾ ਦੇ ਰੂਪ 'ਚ ਅਰਜੁਨ ਕਦੇ ਯੁੱਧ ਨਹੀਂ ਹਾਰੇ।ਆਪਣੀ ਜ਼ਿੰਦਗੀ ਦੇ ਉੱਤਰਾਧ `ਚ ਉਹ ਇਕ ਛੋਟੀ ਜਿਹੀ ਲੜਾਈ ਹਾਰ ਗਏ, ਜਿਸ 'ਚ ਉਨ੍ਹਾਂ ਨੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਡਾਕੂਆਂ ਦੇ ਸਮੂਹ ਤੋਂ ਬਚਾਉਣਾ ਹੈ। ਉਹ ਇਸ ਸਥਿਤੀ ਨੂੰ ਆਪਣੇ ਭਰਾ ਨੂੰ ਸਮਝਾਉਂਦੇ ਹਨ ਅਤੇ ਕਹਿੰਦੇ ਹਨ, “ਮੈਨੂੰ ਨਹੀਂ ਪਤਾ ਕਿ ਕੀ ਹੋਇਆ। ਮੈਂ ਓਹੀ ਅਰਜੁਨ ਹਾਂ ਅਤੇ ਇਹ ਓਹੀ ਬਾਣ ਸਨ, ਜਿਨ੍ਹਾਂ ਨੇ ਕੁਰੂਕਸ਼ੇਤਰ ਦੀ ਜੰਗ ਜਿੱਤੀ ਸੀ ਪਰ ਇਸ ਵਾਰ ਮੇਰੇ ਬਾਣਾਂ ਨੂੰ ਨਾ ਤਾਂ ਆਪਣਾ ਟੀਚਾ ਮਿਲਿਆ ਅਤੇ ਨਾ ਹੀ ਉਨ੍ਹਾਂ 'ਚ ਸ਼ਕਤੀ ਸੀ।” ਉਨ੍ਹਾਂ ਨੇ ਸਮਝਾਇਆ ਕਿ ਉਨ੍ਹਾਂ ਨੂੰ ਭੱਜਣਾ ਪਿਆ ਅਤੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕੇ।
ਜੀਵਨ ਦੇ ਅਨੁਭਵ ਸਾਨੂੰ ਦੱਸਦੇ ਹਨ ਕਿ ਅਜਿਹਾ ਸਾਡੇ 'ਚੋਂ ਕਿਸੇ ਨਾਲ ਵੀ ਹੋ ਸਕਦਾ ਹੈ। ਕਈ ਵਾਰ ਪ੍ਰਤਿਭਾਸ਼ਾਲੀ ਖਿਡਾਰੀ ਕੁਝ ਸਮੇਂ ਲਈ ਆਪਣਾ ਫਾਰਮ ਗੁਆ ਦਿੰਦੇ ਹਨ।ਇਕ ਅਭਿਨੇਤਾ, ਗਾਇਕ ਅਸਫਲ ਹੋ ਜਾਂਦਾ ਹੈ। ਇਸ ਦਾ ਦੋਸ਼ ਕਿਸਮਤ, ਬੁਰਾ ਸਮਾਂ ਆਦਿ ਨੂੰ ਦਿੱਤਾ ਜਾਂਦਾ ਹੈ ਅਤੇ ਨਿਸ਼ਚਿਤ ਰੂਪ ਨਾਲ ਕੋਈ ਨਹੀਂ ਜਾਣਦਾ ਕਿ ਕਿਉਂ।ਅੰਦਾਜ਼ਿਆਂ ਅਤੇ ਸ਼ੰਕਾਵਾਂ ਨੂੰ ਛੱਡ ਕੇ ਇਸ ਦੇ ਲਈ ਮੁਸ਼ਕਲ ਹੀ ਕੋਈ ਵਿਗਿਆਨਿਕ ਵਿਆਖਿਆ ਹੈ।
ਇਸ ਸੰਦਰਭ 'ਚ, ਕਰਮ ਅਤੇ ਕਰਮਫਲ ਵਿਚਾਲੇ ਸੰਬੰਧ ਬਾਰੇ ਦੱਸਦੇ ਹੋਏ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ (18.14) ਕਿ ਦੈਵਮ ਕਰਮ ਦੀ ਪੂਰਤੀ 'ਚ ਯੋਗਦਾਨ ਕਰਨ ਵਾਲੇ ਕਾਰਕਾਂ 'ਚੋਂ ਇਕ ਹੈ। ਦੈਵਮ ਇਕ ਤਰ੍ਹਾਂ ਦਾ ਵਿਸ਼ੇਸ਼ ਗੁਣ ਹੈ ਅਤੇ ਇਕ ਪ੍ਰਗਟ ਵਿਸ਼ਵ ਦ੍ਰਿਸ਼ਟੀਕੋਣ ਤੋਂ ਅਗਿਆਤ ਹੈ। ਇਹੀ ਕਾਰਨ ਹੈ ਕਿ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ 'ਤੇ ਤੁਹਾਡਾ ਅਧਿਕਾਰ ਹੈ, ਕਰਮਫਲ 'ਤੇ ਨਹੀਂ।
ਹਸਤਰੇਖਾ ਵਿਗਿਆਨ,ਜੋਤਿਸ਼ ਅਤੇ ਸੂਰਜਰਾਸ਼ੀਆਂ ਵਰਗੀਆਂ ਵਿੱਦਿਆਵਾਂ ਦਾ ਅਭਿਆਸ ਕੀਤਾ ਜਾਂਦਾ ਹੈ ਪਰ ਉਨ੍ਹਾਂ 'ਚੋਂ ਕੋਈ ਵੀ ਦੈਵਮ ਨਹੀਂ ਹੈ। ਇਸੇ ਤਰ੍ਹਾਂ ਕੋਈ ਵਿਗਿਆਨਿਕ ਸਿਧਾਂਤ ਨਹੀਂ ਹੈ, ਜਿਸ ਦੇ ਆਧਾਰ 'ਤੇ ਦੈਵਮ ਦੀ ਭਵਿੱਖਬਾਣੀ ਕੀਤੀ ਜਾ ਸਕੇ।ਸ਼੍ਰੀ ਕ੍ਰਿਸ਼ਨ ਕਹਿੰਦੇ ਹਨ (11.33) ਅਸੀਂ ਨਿਮਿਤ ਮਾਤਰ ਹਾਂ, ਸਰਵਸ਼ਕਤੀਮਾਨ ਦੀ ਵਿਸ਼ਾਲ ਰਚਨਾ ਦਾ ਇਕ ਛੋਟਾ ਜਿਹਾ ਹਿੱਸਾ। ਅਸਫਲਤਾ ਸਾਨੂੰ ਦੁੱਖ ਨਹੀਂ ਪਹੁੰਚਾਏਗੀ ਜੇਕਰ ਅਸੀਂ ਸਫਲਤਾ ਮਿਲਣ 'ਤੇ ਹੰਕਾਰ ਪੈਦਾ ਨਾ ਹੋਣ ਦਈਏ,ਤਾਂ ਕਿਉਂਕਿ ਦੋਵੇਂ ਹੀਦੈਵਮ ਤੋਂ ਪ੍ਰਭਾਵਿਤ ਹਨ ।