ਅਸੀਂ ਆਮਤੌਰ 'ਤੇ ਇਹ ਸਮਝਣ ਲਈ ਸਮਰੱਥ ਨਹੀਂ ਹਾਂ ਕਿ ਵਰਤਮਾਨ 'ਚ ਅਸੀਂ ਜਿਸ ਕਰਮ ਫਲ ਦੀ ਇੱਛਾ ਰੱਖਦੇ ਹਾਂ, ਉਹ ਅੱਗੇ ਚੱਲ ਕੇ ਸਾਡੇ ਲਈ ਚੰਗਾ ਹੋਵੇਗਾ ਜਾਂ ਨਹੀਂ। ਜਿਵੇਂ ਕਿ ਇਕ ਅਸਫਲ ਰਿਸ਼ਤੇ 'ਚ ਹੁੰਦਾ ਹੈ, ਇਕ ਸਮੇਂ 'ਚ ਇਕ ਜੋੜਾ ਇਕੱਠੇ ਰਹਿਣਾ ਚਾਹੁੰਦਾ ਸੀ ਪਰ ਕੁਝ ਸਮੇਂ ਬਾਅਦ ਉਹ ਵੱਖ ਹੋਣਾ ਚਾਹੁੰਦੇ ਹਨ। ਅਸਲ 'ਚ ਮਨੁੱਖ 'ਚ ਅੱਜ ਜੋ ਬਹੁਤ ਪਛਤਾਵਾ ਹੈ, ਉਹ ਉਨ੍ਹਾਂ ਕਰਮਾਂ ਦੇ ਫਲ ਪ੍ਰਾਪਤ ਹੋਣ ਦੇ ਕਾਰਨ ਹੈ, ਜਿਸ ਦੀ ਉਸ ਨੇ ਬੇਹੱਦ
ਇਸ ਦੇ ਉਲਟ, ਆਮ ਤਜ਼ਰਬੇ ਦੇ ਅਨੁਸਾਰ, ਕਈ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਨਾਲ ਜੋ ਸਭ ਤੋਂ ਚੰਗੀ ਗੱਲ ਹੋਈ, ਉਹ ਇਹ ਸੀ ਕਿ ਅਤੀਤ 'ਚ ਕਿਸੇ ਸਮੇਂ ਉਨ੍ਹਾਂ ਦੁਆਰਾ ਇੱਛਤ ਕਰਮ ਫਲ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ।
ਜ਼ਿੰਦਗੀ ਤੋਂ ਮਿਲੇ ਇਹ ਤਜ਼ਰਬੇ ਕੁਝ ਸਮੇਂ ਬਾਅਦ ਸਾਨੂੰ ਗੀਤਾ 'ਚ ਪ੍ਰਸਿੱਧ ਸ਼ਲੋਕ 2.47 ਨੂੰ ਸਮਝਣ 'ਚ ਮਦਦ ਕਰਨਗੇ, ਜਿੱਥੇ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਅਧਿਕਾਰ ਹੈ ਪਰ ਕਰਮ ਫਲ 'ਤੇ ਕੋਈ ਅਧਿਕਾਰ ਨਹੀਂ ਹੈ। ਇਨ੍ਹਾਂ ਤਜ਼ਰਬਿਆਂ ਦਾ ਇਸਤੇਮਾਲ ਇਸ ਸ਼ਲੋਕ ਨੂੰ ਦਵੰਦ ਦੇ ਮਾਧਿਅਮ ਰਾਹੀਂ ਦੇਖਣ ਲਈ ਕੀਤਾ ਜਾ ਸਕਦਾ ਹੈ। ਦੁਨੀਆ ਦਵੰਦ ਹੈ ਅਤੇ ਹਰ ਚੀਜ਼ ਉਸ ਦੇ ਉਲਟ ਅਵਸਥਾ 'ਚ ਵੀ ਮੌਜੂਦ ਹੈ।ਇਹੀ ਗੱਲ ਕਰਮ ਫਲ 'ਤੇ ਵੀ ਲਾਗੂ ਹੁੰਦੀ ਹੈ। ਪਹਿਲੇ ਮਾਮਲੇ 'ਚ, ਇਕ ਖੁਸ਼ੀ (ਮੁੱਖ/ਜਿੱਤ/ਲਾਭ) ਧਰੁਵੀਤਾ ਸਮੇਂ ਦੇ ਨਾਲ ਦਰਦ (ਦੁੱਖ/ਹਾਰ/ਹਾਨੀ) ਧਰੁਵੀਤਾ 'ਚ ਬਦਲ ਗਈ।ਦੂਜੀ ਘਟਨਾ 'ਚ ਠੀਕ ਇਸ ਦੇ ਉਲਟ ਹੋਇਆ।
ਪੂਰੇ ਗੀਤਾ 'ਚ ਸ਼੍ਰੀ ਕ੍ਰਿਸ਼ਨ ਦਾ ਜ਼ੋਰ ਇਨ੍ਹਾਂ ਲੰਬੇ ਸਮੇਂ ਤੋਂ ਸਥਾਈ ਧਰੁਵਾਂ ਦੇ ਬਾਰੇ 'ਚ ਜਾਗਰੂਕ ਹੋ ਕੇ ਉਨ੍ਹਾਂ ਨੂੰ ਪਾਰ ਕਰਨ 'ਚ ਹੈ। ਕਰਮ ਫਲ ਦੀ ਅਜਿਹੀ ਹੀ ਇਕ ਧਰੁਵਤਾ ਹੈ ਜਿਸ ਨੂੰ ਖੁਦ ਨੂੰ ਇਸ ਨਾਲ ਨਾ ਜੋੜ ਕੇ ਪਾਰ ਕੀਤਾ ਜਾਣਾ ਚਾਹੀਦਾ ਹੈ।
ਸ੍ਰਿਸ਼ਟੀਕਰਤਾ (ਚੇਤਨਾ, ਚੈਤੰਨਯ, ਰਚਨਾਤਮਕਤਾ) ਨੂੰ ਇਸ ਬ੍ਰਹਿਮੰਡ ਨੂੰ 13.5 ਅਰਬ ਤੋਂ ਵੱਧ ਸਾਲਾਂ ਤੋਂ ਚਲਾਉਣ ਦਾ ਤਜ਼ਰਬਾ ਹੈ। ਜਦੋਂ ਸਾਡੇ ਕਰਮ ਫਲ ਦੀ ਗੱਲ ਆਉਂਦੀ ਹੈ ਤਾਂ ਉਹ ਕਿਵੇਂ ਗਲਤੀ ਕਰ ਸਕਦੇ ਹਨ ? ਨਿਸ਼ਚਿਤ ਰੂਪ ਨਾਲ, ਉਹ ਨਹੀਂ ਕਰਨਗੇ। ਸਾਨੂੰ ਉਹ ਮਿਲਦਾ ਹੈ, ਜਿਸ ਦੀ ਸਾਨੂੰ ਲੋੜ ਹੁੰਦੀ ਹੈ ਜਾਂ ਜਿਸ ਦੇ ਅਸੀਂ ਹੱਕਦਾਰ ਹੁੰਦੇ ਹਾਂ, ਪਰ ਉਹ ਨਹੀਂ ਜੋ ਅਸੀਂ ਚਾਹੁੰਦੇ ਹਾਂ।