ਕ੍ਰਿਸ਼ਨ ਕਹਿੰਦੇ ਹਨ, ‘‘ਤੁਹਾਨੂੰ, ਜੋ ਕਦੇ ਵੀ ਨੁਕਤਾ ਚੀਨੀ ਨਹੀਂ ਕਰਦਾ, ਮੈਂ ਇਕ ਉੱਤਮ ਰਹੱਸ ਨੂੰ ਪ੍ਰਗਟ ਕਰਾਂਗਾ, ਜੋ ਹੈ- ਗਿਆਨ ਅਤੇ ਬੁੱਧੀ। ਇੱਕ ਵਾਰ ਜਦੋਂ ਇਹ ਜਾਣ ਲਿਆ ਜਾਵੇ, ਤਾਂ ਤੁਸੀਂ ਬੁਰਾਈ ਤੋਂ ਮੁਕਤ ਹੋ ਜਾਓਗੇ (9.1)। ਇਹ ਸ਼ਾਹੀ ਗਿਆਨ, ਸ਼ਾਹੀ ਭੇਦ, ਪਰਮ ਸ਼ੁੱਧੀ ਕਰਨ ਹੈ, ਜੋ ਸਿੱਧੇ ਤੌਰ ’ਤੇ ਪ੍ਰਾਪਤ ਕਰਨ ਯੋਗ, ਧਰਮੀ, ਅਭਿਆਸ ਕਰਨ ਵਿੱਚ ਬਹੁਤ ਆਸਾਨ, ਤੇ ਅਵਿਨਾਸ਼ੀ ਹੈ (9.2)। ਇਸ ਧਰਮ ਵਿੱਚ ਸ਼ਰਧਾ ਤੋਂ ਰਹਿਤ ਮਨੁੱਖ, ਮੈਨੂੰ ਪ੍ਰਾਪਤ ਕੀਤੇ ਬਿਨਾਂ, ਸੰਸਾਰ (ਨੈਤਿਕ ਸੰਸਾਰ) ਦੇ ਮੌਤ ਵਰਗੇ ਹਨੇਰੇ ਮਾਰਗ ’ਤੇ ਚੱਲਦੇ ਹਨ’’(9.3)।
ਕ੍ਰਿਸ਼ਨ ਇਸ ਸ਼ਾਹੀ ਗਿਆਨ ਨੂੰ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਦੋ ਸ਼ਰਤਾਂ ਰੱਖਦੇ ਹਨ। ਪਹਿਲੀ ਸ਼ਰਧਾ (ਵਿਸ਼ਵਾਸ) ਹੋਣਾ ਹੈ ਅਤੇ ਸ਼ਰਧਾ ਦੀ ਅਣਹੋਂਦ ਵਿੱਚ, ਸ਼ਾਹੀ ਗਿਆਨ ਵੀ ਸਿਰਫ਼ ਸ਼ਬਦਾਂ ਦਾ ਪ੍ਰਬੰਧ ਬਣ ਕੇ ਰਹਿ ਜਾਂਦਾ ਹੈ।
ਦੂਜਾ ਨੁਕਤਾਚੀਨੀ ਤੋਂ ਮੁਕਤ ਹੋਣਾ ਹੈ, ਜਿਸਦਾ ਅਸਲ ਵਿੱਚ ਅਰਥ ਹੈ ਨੁਕਸ ਲੱਭਣ ਤੋਂ ਬਚਣਾ। ਸਮਕਾਲੀ ਸੰਦਰਭ ਵਿੱਚ, ਇਸ ਸੰਸਾਰਕ ਵਰਤਾਰੇ ਨੂੰ ‘ਅਸੀਂ ਉਸੇ ਤਰ੍ਹਾਂ ਦੇਖਦੇ ਹਾਂ, ਜਿਵੇਂ ਅਸੀਂ ਹਾਂ ਪਰ ਉਸ ਤਰ੍ਹਾਂ ਨਹੀਂ ਜਿਵੇਂ ਇਹ ਦਰਸਾਇਆ ਗਿਆ ਹੈ। ਜਦੋਂ ਦੋ ਲੋਕ ਇੱਕੋ ਚੀਜ਼ ਜਾਂ ਸਥਿਤੀ ਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਸਮਝਦੇ ਹੋਣ, ਤਾਂ ਅੰਤਰ ਜ਼ਰੂਰ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਅਸੀਂ ਆਲੇ ਦੁਆਲੇ ਨੂੰ ਕੁੜੱਤਣ ਨਾਲ ਦੇਖਦੇ ਹਾਂ। ਜਦੋਂ ਨੁਕਤਾਚੀਨੀ ਛੱਡ ਦਿੱਤੀ ਜਾਂਦੀ ਹੈ ਤਾਂ ਵੰਡਾਂ ਅਲੋਪ ਹੋ ਜਾਂਦੀਆਂ ਹਨ ਅਤੇ ਹਰ ਚੀਜ਼ ਨੂੰ ਸਰਵਸ਼ਕਤੀਮਾਨ ਦੇ ਆਸ਼ੀਰਵਾਦ ਵਜੋਂ ਸਰਗਰਮੀ ਨਾਲ ਸਵੀਕਾਰ ਕੀਤਾ ਜਾਂਦਾ ਹੈ।
ਪ੍ਰਸੰਗਿਕ ਤੌਰ ਤੇ, ਇਹਨਾਂ ਦੋ ਸ਼ਰਤਾਂ ਦੀ ਪੂਰਤੀ ਇੱਕ ਭਗਤ ਜਾਂ ਸ਼ਰਧਾਵਾਨ ਬਣਨ ਲਈ ਜ਼ਰੂਰੀ ਹੈ, ਜੋ ਵਿਸ਼ਵਾਸ ਪ੍ਰਣਾਲੀਆਂ ਦੁਆਰਾ ਲਗਾਏ ਗਏ ਰਸਮੀ ਅਭਿਆਸਾਂ ਤੋਂ ਪਰੇ ਹੈ।
ਕ੍ਰਿਸ਼ਨ ਇਸ ਨੂੰ ਪ੍ਰਗਟ ਕਰਨਾ ਸ਼ੁਰੂ ਕਰਦਾ ਹੈ ਕਿਉਂਕਿ ਅਰਜੁਨ ਨੇ ਆਪਣੇ ਆਪ ਨੂੰ ਇੱਕ ਭਗਤ ਵਾਂਗ ਇਸ ਗਿਆਨ ਲਈ ਤਿਆਰ ਵਿਖਾਇਆ ਅਤੇ ਕ੍ਰਿਸ਼ਨ ਭਰੋਸਾ ਦਿਵਾਉਂਦੇ ਹਨ ਕਿ ਇੱਕ ਵਾਰ ਇਹ ਜਾਣਕਾਰੀ ਪ੍ਰਾਪਤ ਕਰ ਲੈਣ ਤੋਂ ਬਾਅਦ ਮਨੁੱਖ ਸੰਸਾਰ ਦੀਆਂ ਬੁਰਾਈਆਂ ਤੋਂ ਮੁਕਤ ਹੋ ਜਾਂਦਾ ਹੈ। ਯਕੀਨਨ, ਜਾਣਕਾਰੀ/ਗਿਆਨ ਸ਼ਬਦਾਂ ਦੇ ਪੱਧਰ ’ਤੇ ਨਹੀਂ ਹੋ ਸਕਦਾ, ਪਰ ਹੋਂਦ ਦੇ ਪੱਧਰ ’ਤੇ ਹੋ ਸਕਦਾ ਹੈ। ਸ਼ਬਦਾਂ ਦੇ ਪੱਧਰ ’ਤੇ ਜਾਣਕਾਰੀ ਅਹੰਕਾਰ ਦੇ ਵਾਧੇ ਵੱਲ ਲੈ ਜਾਵੇਗੀ ਕਿਉਂਕਿ ਮਨੁੱਖ ਮਹਿਸੂਸ ਕਰਦਾ ਹੈ ਕਿ ਉਹ ਦੂਜਿਆਂ ਨਾਲੋਂ ਵੱਧ ਜਾਣਦਾ ਹੈ। ਪਰ ਜਦੋਂ ਇਹ ‘ਹੋਂਦ’ ਦੇ ਪੱਧਰ ’ਤੇ ਹੁੰਦਾ ਹੈ ਤਾਂ ਮਨੁੱਖ ਪੂਰਨ ਆਜ਼ਾਦੀ ਜਾਂ ਮੁਕਤੀ ਪ੍ਰਾਪਤ ਕਰਦਾ ਹੈ। ਇਹ ਸੱਚਾਈ ਨੂੰ ਜਾਣਨ ਦੇ ਨਾਲ-ਨਾਲ ਜੀਉਣ ਦੇ ਹਰ ਪਲ ਵਿੱਚ ਸੱਚਾ ਹੋਣ ਵਰਗਾ ਹੈ।
https://epaper.jagbani.com/clip?2331095
