Gita Acharan |Punjabi

ਸੱਚ, ਅਸਲੀਅਤ ਅਤੇ ਪ੍ਰਮਾਤਮਾ ਇਕ ਹੈ। ਗਿਆਨੀ ਲੋਕਾਂ ਨੇ ਅਪਣੇ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਵਿਭਿੰਨ ਨਾਵਾਂ ਅਤੇ ਵਾਕਅੰਸ਼ਾਂ ਨਾਲ ਉਸੇ ਦਾ ਹੀ ਵਰਨਣ ਕੀਤਾ ਹੈ। ਕਿ੍ਰਸਮਿਸ ਦੇ ਮੌਕੇ ਤੇ ਈਸਾ ਮਸੀਹ ਦੁਆਰਾ ਬਾਈਬਲ ਵਿੱਚ ਰਚੇ ਕੁਝ ਅਜਿਹੇ ਮੁਹਾਵਰੇ ਹਨ, ਜਿਨ੍ਹਾਂ ਦੀ ਧੁਨੀ ਗੀਤਾ ਵਿੱਚ ਵੀ ਪ੍ਰਾਪਤ ਹੰੁਦੀ ਹੈ, ਇਹ ਉਪਰੋਕਤ ਤੱਥ ਦਾ ਹੀ ਪ੍ਰਮਾਣ ਹੈ।

 

ਸਮਤਵ, ਗੀਤਾ ਦੀ ਨੀਂਹ ਵਿਚੋਂ ਇਕ ਪੱਖ ਹੈ, ਅਤੇ ਸ੍ਰੀ ਕਿ੍ਰਸ਼ਨ ਸਾਨੂੰ ਵੱਖ ਵੱਖ ਚੀਜ਼ਾਂ, ਲੋਕ ਜਿਵੇਂ ਦੋਸਤ, ਰਿਸ਼ਤੇਦਾਰ ਅਤੇ ਦੁਸ਼ਮਣ, ਅਤੇ ਭਾਵਨਾਵਾਂ ਜਿਵੇਂ ਪ੍ਰਸ਼ੰਸਾ ਅਤੇ ਅਲੋਚਨਾ, ਨੂੰ ਇਕ ਸਮਾਨ ਮੰਨਣ ਲਈ ਕਹਿੰਦੇ ਹਨ। ਈਸਾ ਨੇ ਕਿਹਾ, ‘‘ਦੂਜਿਆਂ ਨਾਲ ਉਹੋ ਜਿਹਾ ਹੀ ਵਿਹਾਰ ਕਰੋ ਜਿਹੇ ਜਿਹਾ ਤੁਸੀਂ ਅਪਣੇ ਲਈ ਚਾਹੰੁਦੇ ਹੋ, ਕਿ ਉਹ ਤੁਹਾਡੇ ਨਾਲ ਕਰਨ’’। ਇਹ ਅਪਣੇ ਅਧੀਨ ਲੋਕਾਂ ਨਾਲ ਵੀ ਉਹੋ ਜਿਹਾ ਹੀ ਵਿਹਾਰ ਕਰਨਾ ਹੈ, ਜਿਹੋ ਜਿਹਾ ਅਸੀਂ ਚਾਹੰੁਦੇ ਹਾਂ ਕਿ ਸਾਡੇ ਅਧਿਕਾਰੀ ਸਾਡੇ ਨਾਲ ਕਰਨ। ਅਪਣੇ ਪੜੋਸੀਆਂ ਨਾਲ ਉਹੋ ਜਿਹਾ ਹੀ ਵਿਹਾਰ ਕਰਨਾ ਜਿਹੋ ਜਿਹਾ ਅਸੀਂ ਚਾਹੰੁਦੇ ਹਾਂ ਕਿ ਉਹ ਸਾਡੇ ਨਾਲ ਕਰਨ। ਇਹ ਪੈਮਾਨਾ ਸਾਨੂੰ ਸਮਤਵ ਦੇ ਸਿਖਰ ਤੱਕ ਲੈ ਜਾ ਸਕਦਾ ਹੈ।

 

ਇਸੇ ਤਰ੍ਹਾਂ ਬਾਈਬਲ ਵਿੱਚ ਆਉਂਦਾ ਹੈ ਕਿ ‘‘ਜਿਸਦੇ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ, ਅਤੇ ਉਸ ਕੋਲ ਬਹੁਤਾਤ ਹੋਵੇਗੀ; ਪਰੰਤੂ ਜਿਸ ਕੋਲ ਨਹੀਂ ਹੈ, ਉਸ ਕੋਲੋਂ, ਜੋ ਉਸ ਕੋਲ ਹੈ, ਉਹ ਵੀ ਲੈ ਲਿਆ ਜਾਵੇਗਾ’’ (ਮੈਥਯੂ 25: 29)। ਇਹ ਸਮਝਣਾ ਔਖਾ ਲੱਗਦਾ ਹੈ ਕਿਉਂਕਿ ਅਸੀਂ ਅਮੀਰਾਂ ਤੋਂ ਲੈਣ ਤੇ ਗਰੀਬਾਂ ਨੂੰ ਦੇਣ ਦੀ ਪ੍ਰਸ਼ੰਸਾ ਕਰਦੇ ਹਾਂ, ਜਦੋਂ ਕਿ ਗੀਤਾ ‘ਅਪਣੇ ਆਪ ਵਿੱਚ ਸੰਤੁਸ਼ਟ’ ਹੋਣ ਤੇ ਜ਼ੋਰ ਦਿੰਦੀ ਹੈ, ਜਿੱਥੇ ਵਿਅਕਤੀ ਇੰਦਰੀਆਂ ਤੇ ਨਿਰਭਰ ਹੋਣ ਤੋਂ ਬਿਨਾ ਸੰਤੁਸ਼ਟ ਰਹਿੰਦਾ ਹੈ। ਸਾਨੂੰ, ਸਥਿਤ ਪ੍ਰਾਗਨਾ, ਨਿੱਤਯ-ਤ੍ਰਿਪਤ, ਆਤਮ-ਵਾਨ ਅਤੇ ਆਤਮ-ਰਮਨ ਵਰਗੇ ਸ਼ਬਦ ਇਹੋ ਸੰਦੇਸ਼ ਦਿੰਦੇ ਹਨ। ਤਿਆਗ ਹੋਰ ਕੁਝ ਨਹੀਂ ਬਲਕਿ ‘ਅਪਣੇ ਆਪ ਵਿੱਚ ਸੰਤੁਸ਼ਟ’ ਹੋਣਾ ਹੈ, ਜਿਹੜਾ ਅੱਗੇ ਵਧਦਾ ਰਹਿੰਦਾ ਹੈ। ਇੰਦਰੀਆਂ ਤੇ ਨਿਰਭਰ ਹੋਣਾ ਇਕ ਪ੍ਰਕਾਰ ਨਾਲ ਗਰੀਬੀ ਦਾ ਧਾਰਕ ਹੈ, ਜਿਹੜਾ ‘ਆਪਣੇ ਆਪ ਵਿੱਚ ਸੰਤੁਸ਼ਟੀ’ ਤੋਂ ਦੂਰ ਲੈ ਕੇ ਜਾਂਦਾ ਹੈ, ਕਿਉਂਕਿ ਇੰਦਰੀਆਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੀਆਂ।

 

ਵੱਖ ਵੱਖ ਸੱਭਿਆਚਾਰਾਂ ਵਿੱਚ ਇਹੋ ਜਿਹੇ ਕਈ ਉਦਾਹਰਨ ਮਿਲਦੇ ਹਨ। ਇਸਦਾ ਨਿਚੋੜ ਇਹ ਹੈ ਕਿ ਇੱਕ ਹੀ ਯਥਾਰਥ ਨੂੰ ਵੱਖ ਵੱਖ ਬੁੱਧੀਜੀਵੀਆਂ ਨੇ ਅਪਣੇ ਸਮੇਂ ਦੇ ਪ੍ਰੱਚਲਤ ਸੰਦਰਭ ਅਤੇ ਸ਼੍ਰੋਤਾ ਅਨੁਸਾਰ ਵੱਖ ਵੱਖ ਤਰ੍ਹਾਂ ਨਾਲ ਬਿਆਨਿਆ ਹੈ। ਇਹ ਨਾ ਤਾਂ ਉਨ੍ਹਾਂ ਨੂੰ ਯਾਦ ਕਰਨ, ਉਨ੍ਹਾਂ ਵਿੱਚ ਉੱਚਤਾ ਨੂੰ ਲੱਭਣ ਅਤੇ ਨਾ ਹੀ ਉਨ੍ਹਾਂ ਦੇ ਕਰਮ ਕਾਂਡਾਂ ਵਿੱਚ ਸ਼ਾਮਲ ਹੋਣ ਦੇ ਬਾਰੇ ਵਿੱਚ ਹੈ, ਸਗੋਂ ਅਜਿਹਾ ਹੋਣ ਦੇ ਬਾਰੇ ਵਿੱਚ ਹੈ, ਜੋ ਅਪਣੇ ਆਪ ਵਿੱਚ ਸੰਤੁਸ਼ਟ ਹੋਵੇ ਅਤੇ ਏਕਤਾ ਨੂੰ ਸਮਝ ਕੇ ਸਾਰਿਆਂ ਨੂੰ ਇਕ ਸਮਾਨ ਸਮਝੇ।

https://epaper.jagbani.com/clip?2319389

 


Contact Us

Loading
Your message has been sent. Thank you!