ਅਰਜਨ ਜਾਣਨਾ ਚਾਹੰੁਦਾ ਸੀ ਕਿ ਸਵੈ-ਅਨੁਸ਼ਾਸਿਤ ਚਿੱਤ ਵਾਲੇ ਪੁਰਸ਼ਾਂ ਦੁਆਰਾ ਤੁਸੀਂ (ਸ੍ਰੀ ਕਿ੍ਰਸ਼ਨ) ਕਿਸ ਪ੍ਰਕਾਰ ਜਾਣੇ ਜਾਂਦੇ ਹੋ (8.2)। ਅਤੇ ਕਿ੍ਰਸ਼ਨ ਉੱਤਰ ਦਿੰਦੇ ਹਨ, ‘‘ਜੋ ਪੁਰਸ਼ ਅੰਤ ਕਾਲ ਵਿੱਚ ਮੇਰਾ ਸਿਮਰਣ ਕਰਦਾ ਹੋਇਆ ਸਰੀਰ ਨੂੰ ਤਿਆਗ ਕੇ ਜਾਂਦਾ ਹੈ, ਉਹ ਮੇਰੇ ਸਾਖਸ਼ਾਤ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ-ਇਸ ਵਿੱਚ ਕੋਈ ਸ਼ੰਕਾ (ਸੰਦੇਹ) ਨਹੀਂ ਹੈ’’ (8.5)।
ਇਹ ਇਕ ਨਿਸ਼ਚਿਤ ਭਰੋਸਾ ਹੈ ਕਿ ਜੇਕਰ ਕੋਈ ਮੌਤ ਦੇ ਸਮੇਂ ਵੀ ਉਸ ਨੂੰ ਯਾਦ ਕਰਦਾ ਹੈ, ਤਾਂ ਵੀ ਉਹ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਇਸ ਸਲੋਕ ਤੋਂ ਅਜਿਹਾ ਮਹਿਸੂਸ ਹੰੁਦਾ ਹੈ ਕਿ ਜੀਵਨ ਭਰ ਕੋਈ ਬੁਰਾਈ ਕਰ ਸਕਦਾ ਹੈ, ਇਕ ਭਟਕਿਆਂ ਹੋਇਆ ਮੂਰਖ ਹੋ ਸਕਦਾ ਹੈ ਜੋ ਰਾਕਸ਼ਾਂ ਦੇ ਮਾਰਗ ਤੇ ਚਲਦਾ ਹੈ, ਇਕ ਪਾਖੰਡੀ ਜਾਂ ਭਰਮਿਤ ਵਿਅਕਤੀ ਹੋ ਸਕਦਾ ਹੈ, ਸੁੱਖ ਤੇ ਇੱਛਾਵਾਂ ਦਾ ਪਿੱਛਾ ਕਰ ਸਕਦਾ ਹੈ; ਅਤੇ ਅੰਤ ਵਿੱਚ ਪ੍ਰਮਾਤਮਾ ਨੂੰ ਯਾਦ ਕਰਨਾ ਹੀ ਕਾਫੀ ਹੋਵੇਗਾ। ਕਿ੍ਰਸ਼ਨ ਤੁਰੰਤ ਇਸ ਧਾਰਨਾ ਨੂੰ ਦੂਰ ਕਰਦੇ ਹਨ ਅਤੇ ਕਹਿੰਦੇ ਹਨ, ‘‘ਇਹ ਮਨੁੱਖ ਅੰਤਕਾਲ ਵਿੱਚ ਜਿਸ ਜਿਸ ਵੀ ਭਾਵ ਦਾ ਸਿਮਰਣ ਕਰਦਾ ਹੋਇਆ ਸਰੀਰ ਦਾ ਤਿਆਗ ਕਰਦਾ ਹੈ, ਉਹ ਉਸ ਨੂੰ ਹੀ ਪ੍ਰਾਪਤ ਹੰੁਦਾ ਹੈ, ਕਿਉਂਕਿ ਉਹ ਸਦਾ ਇਸੇ ਭਾਵ ਤੋਂ ਪ੍ਰਭਾਵਿਤ ਰਿਹਾ ਹੈ (8.6)।
ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਨਾ ਤਾਂ ਅਸੀਂ ਮੌਤ ਦੇ ਸਮੇਂ ਦੇ ਬਾਰੇ ਵਿੱਚ ਜਾਣਦੇ ਹਾਂ ਤੇ ਨਾ ਹੀ ਜੀਵਨ ਦੇ ਬਾਰੇ ਵਿੱਚ ਕੋਈ ਗਾਰੰਟੀ ਦੇ ਸਕਦਾ ਹੈ। ਮੌਤ ਦਾ ਸਮਾਂ ਇੰਨਾ ਅਨਿਸ਼ਚਿਤ ਹੈ ਕਿ ਉਸ ਦੇ ਆਧਾਰ ਤੇ ਪ੍ਰਮਾਤਮਾ ਨੂੰ ਯਾਦ ਕਰਨ ਦੀ ਕੋਈ ਵੀ ਯੋਜਨਾ ਫੇਲ੍ਹ ਹੋਣ ਦੀ ਸੰਭਾਵਨਾ ਹੈ। ਦੂਜੀ ਗੱਲ, ਕਿ ਸਾਡੀ ਪ੍ਰਵਿਰਤੀ ਪਰਿਵਰਤਨ ਦਾ ਵਿਰੋਧ ਕਰਨ ਦੀ ਹੰੁਦੀ ਹੈ। ਬੁਰੇ ਤਰੀਕੇ ਨਾਲ ਜੀਵਨ ਜੀਉਣ ਤੋਂ ਇਕ ਯੋਗੀ ਦੇ ਤਰੀਕੇ ਨਾਲ ਜੀਵਨ ਜੀਉਣ ਦਾ ਸੰਕਲਪ ਇੱਕ ਬਹੁਤ ਵੱਡੀ ਛਾਲ ਹੈ, ਜਿਸ ਲਈ ਸਮਾਂ ਅਤੇ ਮਿਹਨਤ ਦੀ ਲੋੜ ਹੰੁਦੀ ਹੈ। ਮੌਤ ਦੇ ਛਿਣਾਂ ਵਿੱਚ ਅਜਿਹਾ ਕਦੇ ਨਹੀਂ ਵਾਪਰ ਸਕਦਾ ਕਿਉਂਕਿ ਸੰਪਤੀ ਅਤੇ ਲੋਕਾਂ ਪ੍ਰਤੀ ਲਗਾਵ ਇਕ ਦਮ ਨਹੀਂ ਛੁਟ ਸਕਦਾ। ਤੀਜਾ, ਜਦੋਂ ਕੋਈ ਬਿ੍ਰਧ ਅਵਸਥਾ ਵਿੱਚ ਪਹੰੁਚਦਾ ਹੈ ਤਾਂ ਸਪੱਸ਼ਟਤਾ ਦੀ ਥਾਂ ਤੇ ਭਰਮ ਦੀ ਸੰਭਾਵਨਾ ਹੰੁਦੀ ਹੈ ਅਤੇ ਅੰਤ ਤੱਕ ਉਡੀਕ ਕਰਨ ਨਾਲ ਕੋਈ ਲਾਭ ਨਹੀਂ ਮਿਲਦਾ।
ਇਸਦਾ ਅਰਥ ਇਹ ਹੈ ਕਿ ਅਨਿਸ਼ਚਿਤ ਅੰਤ ਦੀ ਉਡੀਕ ਕੀਤੇ ਬਿਨਾ ਜੀਵਨ ਵਿੱਚ ਪ੍ਰਮਾਤਮਾ ਵੱਲ ਦੀ ਯਾਤਰਾ ਜਲਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਹ ਜੀਵਨ ਦੇ ਹਰ ਇਕ ਭਾਗ ਵਿੱਚ ਕਾਰਜ ਅਤੇ ਜੀਵਨ ਵਿਚਕਾਰ ਸੰਤੁਲਨ ਬਣਾਈ ਰੱਖਣ ਵਰਗਾ ਹੈ, ਨਾ ਕਿ ਇਹ ਸੋਚੀਏ ਕਿ ਅੱਜ ਦੱਬ ਕੇ ਮਿਹਨਤ ਕਰੀਏ ਤੇ ਬਾਦ ਵਿੱਚ ਰਿਟਾਇਰ ਹੋ ਕੇ ਆਰਾਮ ਕਰਾਂਗੇ।
https://epaper.jagbani.com/clip?2290510
