Gita Acharan |Punjabi

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨੀਵੀਂ ਪ੍ਰਕਿਰਤੀ (ਅਪਰਾ ਪ੍ਰਕਿ੍ਰਤੀ) ਪ੍ਰਗਟ ਹੈ ਅਤੇ ਉੱਚੀ ਪ੍ਰਕਿਰਤੀ (ਪਰਾ ਪ੍ਰਕਿਰਤੀ) ਜੀਵਨ ਤੱਤ ਹੈ, ਜੋ ਅਵਿਅਕਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੋਗ ਮਾਇਆ (ਤਿੰਨਾਂ ਗੁਣਾਂ ਤੋਂ ਪੈਦਾ ਹੋਇਆ ਭਰਮ) ਸਾਨੂੰ ਰੁਕਾਵਟ ਪੈਦਾ ਕਰਦਾ ਹੈ ਤੇ ਸਾਨੂੰ ਉਸ ਪ੍ਰਮਾਤਮਾ ਨੂੰ ਅਜਨਮਾ (ਜਨਮ ਰਹਿਤ), ਅਵਿਨਾਸ਼ੀ (ਨਾਸ਼-ਰਹਿਤ) (7.25) ਅਤੇ ਭੂਤ, ਵਰਤਮਾਨ ਅਤੇ ਭਵਿੱਖ ਦੇ ਗਿਆਤਾ ਦੇ ਰੂਪ ਵਿੱਚ ਜਾਣਨ ਤੋਂ ਰੋਕਦਾ ਹੈ (7.26)। ਯੋਗ ਮਾਇਆ ਸ਼ੀਸ਼ਿਆਂ ਦੇ ਇਕ ਕਮਰੇ ਦੀ ਤਰ੍ਹਾਂ ਹੈ ਜੋ ਸਾਨੂੰ ਪ੍ਰਤੀਬਿੰਬਤ ਕਰਦਾ ਹੈ, ਅਤੇ ਇਹ ਜਾਣਨਾ ਅਸੰਭਵ ਹੈ ਕਿ ਇਸ ਤੋਂ ਅੱਗੇ ਕੀ ਹੈ। ਇਹ ਸਾਡੀ ਅਸਮਰੱਥਤਾ ਸਾਨੂੰ ਇਹ ਸਿੱਟਾ ਕੱਢਣ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਹਰ ਇਕਾਈ ਪ੍ਰਗਟ ਹੈ, ਇਹ ਸਮਝੇ ਬਿਨਾਂ ਕਿ ਉਨ੍ਹਾਂ ਦੇ ਪਿੱਛੇ ਇਕ ਅਪ੍ਰਗਟ ਜੀਵਨ-ਤੱਤ ਵੀ ਮੌਜੂਦ ਹੈ, ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮੂਰਖ ਕਹਿੰਦੇ ਹਨ (7.24)। ਇਹ ਹੋਰ ਕੁਝ ਨਹੀਂ ਸਗੋਂ ਪ੍ਰਮਾਤਮਾ ਦੇ ਪ੍ਰਤੀ ਅਨਾਦਰ ਦੀ ਭਾਵਨਾ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਪ੍ਰਸਪਰ ਵਰਤਾਰਾ ਹੈ, ਜਿਹੜਾ ਅਸੁਰਾਂ ਦਾ ਮਾਰਗ ਹੈ।

ਬਿਜਲੀ (ਊਰਜਾ) ਇਕ ਉੱਚ ਵੋਲਟੇਜ ਬਿੰਦੂ ਤੋਂ ਘੱਟ ਵੋਲਟੇਜ ਬਿੰਦੂ ਤਕ ਪ੍ਰਵਾਹਿਤ ਹੰੁਦੀ ਹੈ, ਜੋ ਰਸਤੇ ਵਿੱਚ ਬਿਜਲੀ ਦੇ ਉਪਕਰਣਾਂ ਨੂੰ ਗਤੀ ਪ੍ਰਦਾਨ ਕਰਦੀ ਹੈ। ਲਾਖਣਿਕ ਰੂਪ ਵਿੱਚ ਜੇ ਅਸੀਂ ਪ੍ਰਮਾਤਮਾ ਨੂੰ ਅਨੰਤ ਵੋਲਟੇਜ ਦੇ ਰੂਪ ਵਿੱਚ ਸਮਝਦੇ ਹਾਂ ਤਾਂ ਊਰਜਾ ਪ੍ਰਵਾਹ ਹੋਰ ਕੁਝ ਨਹੀਂ ਸਗੋਂ ਸ਼ਰਧਾ ਰੂਪੀ ਕੇਬਲ ਦੇ ਮਾਧਿਅਮ ਰਾਹੀਂ ਸਾਨੂੰ ਪ੍ਰਾਪਤ ਹੋਣ ਵਾਲਾ ਅਸ਼ੀਰਵਾਦ ਹੈ, ਜੋ ਸਾਨੂੰ ਇਛਾਵਾਂ ਨੂੰ ਪੂਰਾ ਕਰਨ ਵਿੱਚ ਮੱਦਦ ਕਰਦਾ ਹੈ, ਜਿਸ ਨੂੰ ਮਨੁੱਖ-ਪ੍ਰਮਾਤਮਾ ਦਾ ਆਪਸੀ ਵਰਤਾਰਾ ਕਿਹਾ ਜਾ ਸਕਦਾ ਹੈ।

ਇਹ ਇਕ ਸੰਤੁਲਨ ਦੀ ਸਥਿਤੀ ਹੈ, ਜਦੋਂ ਦੋਹਾਂ ਬਿੰਦੂਆਂ ਉੱਤੇ ਇਕ ਸਮਾਨ ਵੋਲਟੇਜ ਹੰੁਦੀ ਹੈ, ਅਤੇ ਇਹੋ ਹੀ ਪ੍ਰਤੀਬਿੰਬਤ ਹੰੁਦਾ ਹੈ ਜਦੋਂ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ‘ਮੈਂ’ ‘ਗਿਆਨੀ’ ਨੂੰ ਆਪਣੇ ਵਰਗਾ ਹੀ ਮੰਨਦਾ ਹਾਂ। ਦ੍ਰਿੜ੍ਹ ਜਾਂ ਸਥਿਰ ਆਤਮਾ ਨਾਲ ਉਹ ਸਿਰਫ਼ ਮੈਨੂੰ ਸਰਵਉੱਚ ਨਿਸ਼ਾਨੇ ਦੇ ਰੂਪ ਵਿੱਚ ਵੇਖਦਾ ਹੈ (7.18)। ਅਜਿਹਾ ਗਿਆਨੀ ਪੁਰਸ਼ ਇਹ ਜਾਣ ਕੇ ਮੇਰੇ ਕੋਲ ਪਹੰੁਚਦਾ ਹੈ ਕਿ ਸਾਰੇ ਹੀ ਵਾਸੁਦੇਵ ਹਨ, ਅਤੇ ਅਜਿਹੀ ਮਹਾਨ ਆਤਮਾ ਦਾ ਮਿਲਣਾ ਦੁਰਲੱਭ ਹੈ (7.19)। ਇਸ ਦਾ ਅਰਥ ਹੈ ਕਿ ਗਿਆਨੀ ਪੁਰਸ਼ ਪ੍ਰਮਾਤਮਾ ਦੇ ਅਸ਼ੀਰਵਾਦ ਦੀ ਵਰਤੋਂ ਕਰਕੇ ਯੋਗ-ਮਾਇਆ ਉੱਤੇ ਜਿੱਤ ਪ੍ਰਾਪਤ ਕਰਦੇ ਹਨ ਅਤੇ ਅਜਿਹਾ ਮਹਿਸੂਸ ਕਰਦੇ ਹਨ ਕਿ ਸਭ ਕੁਝ ਵਾਸੁਦੇਵ ਹੀ ਹੈ।

ਆਮ ਤੌਰ ਤੇ ਪਦਾਰਥਕ ਜਗਤ ਵਿੱਚ ਸਾਡੇ ਨਿਸ਼ਾਨਿਆਂ ਵਿੱਚ ਇਕੱਠਾ ਕਰਨਾ ਜਾਂ ਭਰਨਾ ਸ਼ਾਮਿਲ ਹੰੁਦਾ ਹੈ, ਪਰ ਪ੍ਰਮਾਤਮਾ ਨੂੰ ਪਾਉਣ ਲਈ ਸਾਨੂੰ ਆਪਣੇ ਖੁਦ ਨੂੰ ਖਾਲੀ ਕਰਨਾ ਅਤੇ ਰਾਗ, ਦਵੇਸ਼ ਅਤੇ ਘਿਰਣਾ ਦੀ ਭਾਵਨਾ ਨੂੰ ਛੱਡਣਾ ਹੈ, ਜਿਵੇਂ ਕਿ ਨਮਕ ਦੀ ਡਲੀ ਸਮੁੰਦਰ ਵਿੱਚ ਖੁਰ ਕੇ ਖੁਦ ਸਮੁੰਦਰ ਬਣ ਜਾਂਦੀ ਹੈ।

https://epaper.jagbani.com/clip?2250138


Contact Us

Loading
Your message has been sent. Thank you!