ਹਰ ਇਕ ਪਦਾਰਥਕ ਪ੍ਰਣਾਲੀ ਵੱਖ-ਵੱਖ ਅਨੁਭਵ ਪ੍ਰਾਪਤ ਕਰਦੀ ਹੈ ਅਤੇ ਕੁੱਝ ਅਨੁਭਵ ਪ੍ਰਦਾਨ ਕਰਦੀ ਹੈ। ਅਸੀਂ ਸ਼ਬਦਾਂ ਅਤੇ ਕਰਮਾਂ ਵਰਗੇ ਆਪਣੇ ਪ੍ਰਦਾਨਾਂ ਨੂੰ ਲਗਾਤਾਰ ਮਾਪਦੇ ਜਾਂ ਜੰਜ ਕਰਦੇ ਰਹਿੰਦੇ ਹਾਂ। ਅਸੀਂ ਦੂਜਿਆਂ ਦੇ ਕਾਰਜਾਂ ਦੇ ਨਾਲ-ਨਾਲ ਆਪਣੇ ਆਸ ਪਾਸ ਦੀਆਂ ਵਿਭਿੰਨ ਸਥਿਤੀਆਂ ਨੂੰ ਵੀ ਜੰਜ ਕਰਦੇ ਹਾਂ। ਅਸਲ ਵਿੱਚ ਵਿਕਾਸਵਾਦੀ ਪ੍ਰਕਿਰਿਆ ਵਿੱਚ ਸਾਡੇ ਲਈ ਖਤਰਿਆਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਭਾਵੇਂ ਸਮੱਸਿਆ ਕਰਮਾਂ ਨੂੰ ਠੀਕ ਜਾਂ ਗਲਤ ਨਿਰਧਾਰਤ ਕਰਨ ਲਈ ਮਾਪਦੰਡਾਂ ਦੇ ਕਮੀ ਦੀ ਹੈ, ਜਿਸ ਦੀ ਵਜ੍ਹਾ ਕਾਰਨ ਅਸੀਂ ਅਕਸਰ ਅਗਿਆਨਤਾ ਉੱਤੇ ਅਧਾਰਤ ਭਾਵਨਾਵਾਂ ਤੇ ਵਿਸ਼ਵਾਸ ਪ੍ਰਣਾਲੀਆਂ ਉੱਤੇ ਨਿਰਭਰ ਰਹਿੰਦੇ ਹਾਂ। ਜਦੋਂ ਵੀ ਅਸੀਂ ਕਿਸੇ ਕਾਰਜ ਦਾ ਸਾਹਮਣਾ ਕਰਦੇ ਹਾਂ, ਜੋ ਸਾਡੀ ਵਿਸ਼ਵਾਸ ਪ੍ਰਣਾਲੀ ਦੇ ਅਨੁਸਾਰ ਹੁੰਦਾ ਹੈ, ਤਾਂ ਅਸੀਂ ਖੁਸ਼ ਤੇ ਸੰਤੁਸ਼ਟ ਮਹਿਸੂਸ ਕਰਦੇ ਹਾਂ।
ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਜਿਸ ਦਾ ਮਨ ਆਪਣੇ ਵੱਸ ਵਿੱਚ ਹੈ, ਜੋ ਜਿੱਤ ਪ੍ਰਾਪਤ ਅਤੇ ਸ਼ੁੱਧ ਅੰਤਹਕਰਣ ਵਾਲਾ ਹੈ ਅਤੇ ਸੰਪੂਰਨ ਪ੍ਰਣਾਲੀਆਂ ਦਾ ਆਤਮ ਰੂਪ ਪ੍ਰਮਾਤਮਾ ਹੀ ਜਿਸ ਦੀ ਆਤਮਾ ਹੈ, ਅਜਿਹਾ ਕਰਮਯੋਗੀ ਕਰਮ ਕਰਦਾ ਹੋਇਆ ਵੀ ਉਸ ਵਿੱਚ ਲਿਪਤ ਨਹੀਂ ਹੁੰਦਾ (5.7)। ਇਹ ਪ੍ਰਭੂ ਵੱਲੋਂ ਇਕ ਵਿਸ਼ਵਾਸ ਪ੍ਰਗਟਾਇਆ ਗਿਆ ਹੈ ਕਿ ਸਾਡੇ ਕਾਰਜ ਕਿਨ੍ਹਾਂ ਪਰਿਸਥਿਤੀਆਂ ਵਿੱਚ ਕਲੰਕਿਤ ਨਹੀਂ ਹੋਣਗੇ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਕਿਸੇ ਅਜਿਹੇ ਵਿਅਕਤੀ ਦੁਆਰਾ ਕੀਤੇ ਜਾਣ ਉੱਤੇ ਕਲੰਕਿਤ ਨਹੀਂ ਹੁੰਦੇ ਜੋ ਸ਼ੁੱਧ ਹੈ, ਅਰਥਾਤ ਨਫਰਤ ਅਤੇ ਇੱਛਾਵਾਂ ਤੋਂ ਮੁਕਤ ਹੈ ਅਤੇ ਜਿਸਨੇ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਦੀ ਹੋਂਦ ਵਿੱਚ ਹੋਣ ਦਾ ਅਹਿਸਾਸ ਕੀਤਾ ਹੈ (5.3)। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਦੋਂ ਕੋਈ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਦਾ ਹੈ ਤਾਂ ਕੋਈ ਕਾਰਨ ਨਹੀਂ ਹੈ ਕਿ ਉਹ ਕਲੰਕਿਤ ਕਾਰਜ ਜਾਂ ਅਪਰਾਧ ਕਰਦਾ ਹੈ। ਇਸ ਤੋਂ ਉਲਟ ਸਾਡੀ ਆਪਸੀ ਵੰਡ ਦੀ ਦ੍ਰਿਸ਼ਟੀ ਨਾਲ ਕੀਤੇ ਜਾਣ ਵਾਲੇ ਸਾਡੇ ਸਾਰੇ ਕਾਰਜ ਦੂਸ਼ਿਤ ਹੋ ਜਾਂਦੇ ਹਨ।
ਜਦੋਂ ਸਾਡੇ ਆਸ ਪਾਸ ਦੀਆਂ ਸਥਿਤੀਆਂ ਨੂੰ ਪਛਾਣਨ ਦੀ ਗੱਲ ਆਉਂਦੀ ਹੈ ਤਾਂ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਸਾਰੇ ਕਰਮਾਂ ਨੂੰ ਪ੍ਰਮਾਤਮਾ ਨੂੰ ਅਰਪਣ ਕਰਕੇ ਅਤੇ ਆਸਕਤੀ ਨੂੰ ਤਿਆਗ ਕੇ ਕਰਮ ਕਰਦਾ ਹੈ, ਉਹ ਵਿਅਕਤੀ ਪਾਣੀ ਚ ਕੰਵਲ ਦੇ ਪੱਤੇ ਵਾਂਗੂੰ ਪਾਪਾਂ ਨਾਲ ਲਿਪਤ ਨਹੀਂ ਹੁੰਦਾ (5.10)।
ਜਦੋਂ ਸਾਡੇ ਆਪਣੇ ਕਰਮਾਂ ਦੇ ਨਾਲ-ਨਾਲ ਦੂਜਿਆਂ ਦੇ ਕਰਮ ਵੀ ਭਗਵਾਨ ਨੂੰ ਹੀ ਸਮਰਪਿਤ ਹੁੰਦੇ ਹਨ ਤਾਂ ਵੰਡ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ। ਅਜਿਹੀ ਸਥਿਤੀ ਦਾ ਜਦੋਂ ਅਸੀਂ ਸਾਹਮਣਾ ਕਰਦੇ ਹਾਂ, ਤਾਂ ਇਹ ਸਥਿਤੀ ਡਰਾਮਾ ਜਾਂ ਨਾਟਕ ਵਰਗੀ ਹੀ ਹੁੰਦੀ ਹੈ, ਜਿੱਥੇ ਅਸੀਂ ਆਪਣਾ ਰੋਲ ਅਦਾ ਕਰਦੇ ਹਾਂ, ਅਤੇ ਸ੍ਰੀ ਕ੍ਰਿਸ਼ਨ ਇਸ ਦੀ ਤੁਲਨਾ ਕੰਵਲ ਦੇ ਪੱਤੇ ਨਾਲ ਕਰਦੇ ਹਨ।
