Gita Acharan |Punjabi

ਮਨੁੱਖੀ ਸਰੀਰ ਅੰਦਰ ਕੁਝ ਗਤੀਵਿਧੀਆਂ, ਜਿਵੇਂ ਦਿਲ ਦੀ ਧੜਕਣ, ਸਵੈਚਲਿਤ ਹੰੁਦੀਆਂ ਹਨ, ਭਾਵੇਂ ਉਹ ਇਕ ਨਿਰਧਾਰਤ ਲੈਅ ਦੀ ਪਾਲਣਾ ਜ਼ਰੂਰ ਕਰਦੀਆਂ ਹਨ। ਪਰ ਕੁਝ ਗਤੀਵਿਧੀਆਂ ਅਜਿਹੀਆਂ ਹਨ, ਜਿਵੇਂ ਆਂਗਿਕ ਸਿਸਟਮ (Limbic System) ਆਦਿ ਜਿਨ੍ਹਾਂ ਨੂੰ ਨਿਯੰਤ੍ਰਤ ਕੀਤਾ ਜਾ ਸਕਦਾ ਹੈ। ਪਰ ਸਾਹ ਪ੍ਰਣਾਲੀ ਵਿੱਚ ਇਹ ਦੋਵੇਂ ਗੁਣ ਹਨ, ਇਹ ਸਵੈਚਲਿਤ ਵੀ ਹੈ ਤੇ ਇਸ ਨੂੰ ਨਿਯੰਤ੍ਰਤ ਵੀ ਕੀਤਾ ਜਾ ਸਕਦਾ ਹੈ।

ਯੱਗ ਰੂਪੀ ਨਿਰਸਵਾਰਥ ਕਰਮ ਅਤੇ ਸਾਹ ਕਿਰਿਆ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕੁਝ ਲੋਕ ਪ੍ਰਾਣ ਜਾਂ ਅੰਦਰ ਆਉਣ ਵਾਲੇ ਸਾਹ ਨੂੰ, ਅਪਾਨ, ਜਾਂ ਬਾਹਰ ਜਾਣ ਵਾਲੇ ਸਾਹ ਵਿੱਚ, ਅਤੇ ਅਪਾਨ ਨੂੰ ਪ੍ਰਾਣ ਵਿੱਚ ਬਲੀਦਾਨ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਕੁਝ ਲੋਕ ਪ੍ਰਾਣ ਅਤੇ ਅਪਾਨ ਨੂੰ ਰੋਕ ਕੇ ਪ੍ਰਾਣਾਯਾਮ ਵਿੱਚ ਲੀਨ ਹੋ ਜਾਂਦੇ ਹਨ (4.29)।

ਸਾਹ ਦਾ ਸਮਾਂ ਤੇ ਗਹਿਰਾਈ ਮਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਉਦਾਹਰਨ ਦੇ ਤੌਰ ਤੇ, ਜਦੋਂ ਅਸੀਂ ਗੁੱਸੇ ਜਾਂ ਕ੍ਰੋਧ ਵਿੱਚ ਹੰੁਦੇ ਹਾਂ ਤਾਂ ਸਾਡਾ ਸਾਹ ਅਪਣੇ ਆਪ ਤੇਜ ਅਤੇ ਹਲਕਾ ਹੋ ਜਾਂਦਾ ਹੈ। ਇਸਦੇ ਉਲਟ ਅਪਣੇ ਸਾਹਾਂ ਨੂੰ ਹੌਲੀ ਤੇ ਗਹਿਰੇ ਬਣਾ ਕੇ ਅਸੀਂ ਅਪਣੇ ਗੁੱਸੇ ਉੱਤੇ ਨਿਯੰਤ੍ਰਿਣ ਕਰ ਸਕਦੇ ਹਾਂ। ਇਸ ਦਾ ਸਿੱਟਾ ਇਹ ਹੈ ਕਿ ਸਾਹ ਨੂੰ ਕੰਟਰੋਲ ਕਰਕੇ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਧੀ ਨੇ ਧਿਆਨ ਅਤੇ ਪ੍ਰਾਣਾਯਾਮ ਦੀਆਂ ਕਈ ਤਕਨੀਕਾਂ ਨੂੰ ਜਨਮ ਦਿੱਤਾ ਹੈ।

ਭਗਵਾਨ ਸ਼ਿਵ ਨੇ ਪਾਰਬਤੀ ਨੂੰ 112 ਧਿਆਨ ਤਕਨੀਕਾਂ ਦੀ ਵਿਆਖਿਆ ਕਰਦੇ ਹੋਏ ਲਗਭਗ 16 ਤਨਕੀਕਾਂ ਬਾਰੇ ਦੱਸਿਆ ਹੈ ਜੋ ਸ਼ੁੱਧ ਰੂਪ ਵਿੱਚ ਸਾਹ ਕਿਰਿਆ ਤੇ ਅਧਾਰਤ ਹਨ। ਸਮਕਾਲੀਨ ਦੁਨੀਆਂ ਵਿੱਚ ਸਾਡੇ ਕੋਲ ਸਾਹ ਨੂੰ ਵੇਖਣ ਅਤੇ ਬਾਦ ਵਿੱਚ ਨਿਯੰਤ੍ਰਤ ਕਰਨ ਦੇ ਆਧਾਰ ਤੇ ਧਿਆਨ ਦੀਆਂ ਕਈ ਤਕਨੀਕਾਂ ਹਨ। ਇਹ ਅਸਲ ਵਿੱਚ ਅਨੁਭਵ ਕਰਨ ਦੀ ਕਲਾ ਹੈ, ਅਤੇ ਆਉਣ ਵਾਲੇ ਤੇ ਬਾਹਰ ਜਾਣ ਵਾਲੇ ਸਾਹਾਂ ਦੇ ਨਾਲ ਹਮੇਸ਼ਾ ਭਟਕਦੇ ਹੋਏ ਮਨ ਨੂੰ ਵਿਅਸਤ ਕਰਕੇ ਇਸ ਕਲਾ ਵਿੱਚ ਮੁਹਾਰਤ ਹਾਸਲ ਕਰਨਾ ਅਸਾਨ ਹੈ, ਜੋ ਸਾਨੂੰ ਸਥਿਰ ਬਣਾ ਦਿੰਦੀ ਹੈ। ਇਸ ਕਲਾ ਨੂੰ ਬਾਦ ਵਿੱਚ ਵਿਚਾਰਾਂ ਅਤੇ ਭਾਵਨਾਵਾਂ ਦਾ ਅਨੁਭਵ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਧਿਆਨ ਅਤੇ ਭਾਵਨਾਵਾਂ, ਜਾਂ ਵਿਚਾਰ ਤੇ ਵਾਸਨਾ (ਵਿਸ਼ੇ) ਨਾਲ ਨਾਲ ਨਹੀਂ ਚਲਦੇ। ਅੰਤ ਵਿੱਚ ਵੇਖ ਰਿਹਾ ਪੁਰਸ਼ (Observer) ਹੀ ਵੇਖਿਆ ਜਾਣ ਵਾਲਾ ਪੁਰਸ਼ (Observed) ਹੋ ਨਿਬੜਦਾ ਹੈ ਲਗਭਗ ਉਵੇਂ ਜਿਵੇਂ ਬਲੀ ਚੜਨ ਵਾਲਾ ਬਲੀ ਲੈਣ ਵਾਲਾ ਹੋ ਜਾਵੇ।

ਪ੍ਰਾਣਾਯਾਮ ਦਾ ਸ਼ਾਬਦਿਕ ਅਰਥ ਹੈ-ਸਾਹ ਉੱਤੇ ਕੰਟਰੋਲ ਅਤੇ ਕਪਾਲਭਾਤੀ ਵਰਗੀਆਂ ਵੱਖ-ਵੱਖ ਤਕਨੀਕਾਂ ਦੇ ਮਾਧਿਅਮ ਰਾਹੀਂ ਇਸ ਦਾ ਅਭਿਆਸ ਕੀਤਾ ਜਾਣਾ। ਪ੍ਰਾਣ ਦਾ ਅਰਥ ਹੈ—ਜੀਵਨ ਊਰਜਾ ਜਿਵੇਂ ਅੰਕੁਰ ਦਾ ਫੁੱਟਣਾ ਤੇ ਫੁੱਲ ਆਉਣੇ, ਜਿਹੜਾ ਸਾਡੇ ਵਿੱਚ ਨਿਰੰਤਰ ਪ੍ਰਵਾਹਿਤ ਹੰੁਦਾ ਰਹਿੰਦਾ ਹੈ। ਪ੍ਰਾਣਾਯਾਮ ਉਸ ਊਰਜਾ ਨੂੰ ਚੰਗੀ ਤਰ੍ਹਾਂ ਵਿਵਸਥਿਤ ਕਰਕੇ ਜੀਵਨ ਨੂੰ ਅਨੰਦਮਈ ਬਣਾਉਂਦਾ ਹੈ, ਅਤੇ ਅਜਿਹੇ ਤਾਲਮੇਲ ਦੀ ਘਾਟ ਮਾਨਸਿਕ ਅੰਦੋਲਨ, ਭੈਅ ਅਤੇ ਤਣਾਵ ਨੂੰ ਜਨਮ ਦਿੰਦੀ ਹੈ।

 

https://epaper.jagbani.com/clip?1998648


Contact Us

Loading
Your message has been sent. Thank you!