Gita Acharan |Punjabi

ਗੀਤਾ (2.14) ਦੇ ਸ਼ੁਰੂ 'ਚ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇੰਦਰੀਆਂ ਦਾ ਬਾਹਰੀ ਵਿਸ਼ੇ ਨਾਲ ਮਿਲਨ, ਸੁੱਖ ਅਤੇ ਦੁੱਖ ਦਾ ਕਾਰਨ ਬਣਦਾ ਹੈ।ਉਹ ਅਰਜੁਨ ਨੂੰ ਉਨ੍ਹਾਂ ਨੂੰ ਸਹਿਣ ਕਰਨ ਲਈ ਕਹਿੰਦੇ ਹਨ, ਕਿਉਂਕਿ ਉਹ ‘ਅਨਿਤਯ ਹੈ। ਸਮਕਾਲੀਨ ਦੁਨੀਆ 'ਚ ਇਸ ਨੂੰ ‘ਇਹ ਵੀ ਬੀਤ ਜਾਏਗਾ’ ਦੇ ਰੂਪ 'ਚ ਜਾਣਿਆ ਜਾਂਦਾ ਹੈ | ਜੇਕਰ ਇਹ ਅਨੁਭਵਾਤਮਕ ਪੱਧਰ 'ਤੇ ਵਿਕਸਿਤ ਕੀਤਾ ਜਾਂਦਾ ਹੈ, ਤਾਂ ਅਸੀਂ ਇਨ੍ਹਾਂ ਧਰੁਵਾਂ ਨੂੰ ਪਾਰ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਬਰਾਬਰ ਰੂਪ ਨਾਲ ਸਵੀਕਾਰ ਕਰਨ ਦੀ ਸਮਰੱਥਾ ਰੱਖ ਸਕਦੇ ਹਾਂ।

 

ਪੰਜ ਇੰਦਰੀਆਂ ਹਨਜਿਵੇਂ-ਦ੍ਰਿਸ਼ਟੀ,ਵਣ,ਘਾਣ,ਸਵਾਦ ਅਤੇ ਸਪਰਸ਼।ਉਨ੍ਹਾਂ ਨਾਲ ਸੰਬੰਧਤ ਭੌਤਿਕ ਅੰਗ ਅੱਖ, ਕੰਨ, ਨੱਕ ਜੀਭ ਅਤੇ ਚਮੜੀ ਹੈ। ਸੰਵੇਦੀ ਹਿੱਸਾ ਦਿਮਾਗ ਦੇ ਉਹ ਹਿੱਸੇ ਹੁੰਦੇ ਹਨ ਜੋ ਸੰਬੰਧਤ ਅੰਗਾਂ ਦੇ ਸੰਕੇਤਾਂ ਨੂੰ ਸੰਸਾਧਿਤ ਕਰਦੇ

ਹਨ।

 

ਹਾਲਾਂਕਿ ਇਨ੍ਹਾਂ ਇੰਦਰੀਆਂਯੰਤਰਾਂਦੀਆਂ ਬਹੁਤ ਸਾਰੀਆਂ ਹੱਦਾਂ ਹਨ। ਮਿਸਾਲ ਲਈ ਅੱਖ, ਇਹ ਸਿਰਫ ਪ੍ਰਕਾਸ਼ ਦੀ ਇਕ ਵਿਸ਼ੇਸ਼ ਆਵ੍ਰਿਤੀ ਨੂੰ ਸੰਸਾਧਿਤ ਕਰ ਸਕਦੀ ਹੈ, ਜਿਸ ਨੂੰ ਅਸੀ ਦ੍ਰਿਸ਼ਯਮਾਨ ਪ੍ਰਕਾਸ਼ ਕਹਿੰਦੇ ਹਾਂ। ਦੂਸਰਾ ਇਹ ਪ੍ਰਤੀ ਸੈਕੇਂਡ 15 ਤੋਂ ਵੱਧ ਇਮੇਜ਼ ਨੂੰ ਸੰਸਾਧਿਤ ਨਹੀਂ ਕਰ ਸਕਦੀ ਹੈ ਅਤੇ ਇਹੀ ਚਲਨਚਿੱਤਰ ਦੇ ਨਿਰਮਾਣ ਦਾ ਆਧਾਰ ਹੈ ਜੋ ਸਾਨੂੰ ਸਕ੍ਰੀਨ 'ਤੇ ਦੇਖਣ ਦਾ ਆਨੰਦ ਦਿੰਦਾ ਹੈ। ਤੀਸਰਾ, ਕਿਸੇ ਵਸਤੂ ਨੂੰ ਦੇਖਣ 'ਚ ਸਮਰੱਥ ਹੋਣ ਦੇ ਲਈ ਉਸ ਨੂੰ ਘੱਟੋ-ਘੱਟ ਮਾਤਰਾ 'ਚ ਰੌਸ਼ਨੀ ਦੀ ਲੋੜ ਹੁੰਦੀ ਹੈ। ਇੰਦਰੀਆਂ ਦੀਆਂ ਸਰਹੱਦਾਂ, ਸੱਚ ਜਾਂ ਸਥਾਈ ਅਤੇ ਝੂਠ ਜਾਂ ਅਸਥਾਈ ਦਰਮਿਆਨ ਫਰਕ ਕਰਨ ਦੀ ਸਾਡੀ ਸਮਰੱਥਾ 'ਚ ਰੁਕਾਵਟ ਪਾਉਂਦੀ ਹੈ ਅਤੇ ਸਾਨੂੰ ਰੱਸੀ ਨੂੰ ਇਕ ਕੁੰਡਲੀ ਮਾਰੇ ਬੈਠੇ ਸੌਂਪ ਦੇ ਰੂਪ 'ਚ ਤਜਰਬਾ ਕਰਵਾਉਂਦੀ ਹੈ।

 

ਇਥੋਂ ਤਕ ਕਿ ਦਿਮਾਗ 'ਚ ਇਨ੍ਹਾਂ ਉਪਕਰਨਾਂ ਦੇ ਸੰਵੇਦੀ ਹਿੱਸੇ ਵੀ ਉਪਕਰਨਾਂ ਦੀਆਂ ਸਰਹੱਦਾਂ ਨਾਲ ਬੱਝੇ ਹੋਏ ਹਨ। ਦੂਸਰਾ ਉਹ ਬਚਪਨ ਦੌਰਾਨ ਉਨ੍ਹਾਂ ਨਾਲ ਕੀਤੇ ਗਏ ਵਿਵਹਾਰ ਨਾਲ ਭੁਗਤਦੇ ਹਨ। ਇਸ ਦਾ ਨਤੀਜਾ ਪ੍ਰੇਰਿਤ ਧਾਰਨਾ ਹੁੰਦੀ ਹੈ, ਜਿਸ ਨਾਲ ਅਸੀਂ ਉਹੀ ਦੇਖਦੇ ਹਾਂ ਜੋ ਦੇਖਣਾ ਚਾਹੁੰਦੇ ਹਾਂ।

 

ਸੱਚ ਨੂੰ ਦੇਖਣ 'ਚ ਅਸਮਰੱਥਾ ਅਤੇ ਝੂਠ ਵੱਲ ਵਧਣ ਦੀ ਪ੍ਰਵ੍ਰਿਤੀ ਦਾ ਨਤੀਜਾ ਦੁੱਖ ਹੁੰਦਾ ਹੈ। ਸ਼੍ਰੀਕ੍ਰਿਸ਼ਨ ਕਹਿੰਦੇ ਹਨ(2.15)ਕਿ ਜਦੋਂ ਅਸੀਂ ਸੁੱਖ ਅਤੇ ਦੁੱਖ 'ਚ ਸੰਤੁਲਨ ਬਣਾਈ ਰੱਖਦੇ ਹਾਂ, ਤਾਂ ਅਸੀਂ ਅੰਮ੍ਰਿਤ ਦੇ ਪਾਤਰ ਹੁੰਦੇ ਹਾਂ |


Contact Us

Loading
Your message has been sent. Thank you!