ਅੰਤਰ-ਆਤਮਾ ਨੂੰ ਸਮਝਣ ਦੀ ਖੋਜ 'ਚ ਦੋ ਤਰ੍ਹਾਂ ਦੇ ਗਿਆਨੀਆਂ ਨੇ ਮਨੁੱਖਤਾ ਦਾ ਮਾਰਗਦਰਸ਼ਨ ਕੀਤਾ ਹੈ। ਇਕ ਹਾਂ ਪੱਖੀ ਪੱਖ ਤੋਂ ਆਉਂਦਾ ਹੈ ਅਤੇ ਦੂਸਰਾ ਨਾਂਹਪੱਖੀ ਤੋਂ, ਹਾਲਾਂਕਿ ਦੋਵੇਂ ਸੰਦਰਭਾਂ 'ਚ ਮੰਜ਼ਿਲ ਇਕ ਹੀ ਹੁੰਦੀ ਹੈ। ਯਾਤਰਾ ਦੇ ਸ਼ੁਰੂਆਤੀ ਸਥਾਨ 'ਚ ਭਿੰਨਤਾ ਹੈ ਅਤੇ ਸਾਡੇ ਮਾਰਗ ਦੀ ਚੋਣ ਸਾਡੀਕੁਦਰਤ ਤੇ ਅਧਾਰਿਤ ਹੈ।
ਹਾਂਪੱਖੀ ਰੂਪ ਨਾਲਉਨਮੁਖ‘ ਉਸ’ ਦਾ ਜੋਅਵਿਨਾਸ਼ੀ, ਸ਼ਾਸ਼ਵਤ, ਸਥਿਰ ਅਤੇ ਸਾਰਿਆਂ 'ਚ ਵਿਆਪਤ ਹੈ, ਉਸ ਨੂੰ ਪੂਰਨ ਦੇ ਰੂਪ ਵਰਣਨ ਕਰਦਾ ਹੈ, ਜਿਸ 'ਚ ਕੁਝ ਵੀ ਨਹੀਂ ਜੋੜਿਆ ਜਾ ਸਕਦਾ ਹੈ।‘ਰਚਨਾਤਮਿਕਤਾ’ ਇਸ ਦਾ ਇਕ ਰੂਪਕ ਹੈ।
ਨਾਂਹਪੱਖੀ ਰੂਪ ਨਾਲ ਉਨਮੁਖ ‘ਉਸ’ ਦਾ ਜੋ ਅਵਿਨਾਸ਼ੀ, ਸ਼ਾਸਵੰਤ, ਸਥਿਰ ਅਤੇ ਸਾਰਿਆਂ 'ਚ ਵਿਆਪਤ ਹੈ, ਜੋ ਜ਼ੀਰੋ ਦੇ ਰੂਪ 'ਚ ਵਰਣਨ ਕਰਦਾ ਹੈ, ਜਿਸ 'ਚੋਂ ਕੁਝ ਵੀ ਨਹੀਂ ਘਟਾਇਆ ਜਾ ਸਕਦਾ ਹੈ।‘ਅੰਤਰਿਕਸ਼' ਇਸ ਦਾ ਇਕ ਰੂਪਕ ਹੈ। ਗੌਰ ਕਰਨ ਦਾ ਵਿਸ਼ਾ ਹੈ ਕਿ ‘ਰਚਨਾਤਮਿਕਤਾ' ਅਤੇ ‘ਅੰਤਰਿਕਸ਼’(ਸਪੇਸ) ਦੋਵੇਂ ਹੀ ਸ੍ਰਿਜਣ/ਭੌਤਿਕ ਪ੍ਰਗਟਾਵਾ ਕਰਨ `ਚ ਸਮਰੱਥ ਹਨ। ਸਹਿਜ ਰੂਪ ਨਾਲ ਇਹ ਸਮਝਣਾ ਆਸਾਨ ਹੈ ਕਿ ਰਚਨਾਤਮਕਤਾ ਨਾਲ ਸਿਜਣਾ ਹੁੰਦੀ ਹੈ।
ਦੂਸਰੇ ਪਾਸੇ ਵਿਗਿਆਨ ਇਸ ਸਿੱਟੇ 'ਤੇ ਪਹੁੰਚਿਆ ਹੈ ਕਿ ਬ੍ਰਹਿਮੰਡ ਜ਼ੀਰੋ ਨਾਲ ਬਣਿਆ ਹੈ ਅਤੇ ਪੁਲਾੜ 'ਚ ਇਸ ਬ੍ਰਹਿਮੰਡ ਨੂੰ ਹੋਂਦ 'ਚ ਲਿਆਉਣ ਦੀ ਸਮਰੱਥਾ ਹੈ। ਸਭ ਤੋਂ ਛੋਟੇ ਪਰਮਾਣੂ ਤੋਂ ਲੈ ਕੇ ਸ਼ਕਤੀਸ਼ਾਲੀ ਬ੍ਰਹਿਮੰਡ ਤਕ ਪੁਲਾੜ ਸਰਵਵਿਆਪੀ ਹੈ। ਪ੍ਰਸਿੱਧ ਸ਼ਲੋਕ (2.23) 'ਚ ਸ਼੍ਰੀਕ੍ਰਿਸ਼ਨ ਕਹਿੰਦੇ ਹਨ ਕਿ ਆਤਮਾ ਨੂੰ ਅੱਗ ਨਾਲ ਨਹੀਂ ਸਾੜਿਆ ਜਾ ਸਕਦਾ, ਹਥਿਆਰ ਇਸ ਨੂੰ ਕੱਟ ਨਹੀਂ ਸਕਦੇ, ਪਾਣੀ ਇਸ ਨੂੰ ਘੋਲ ਨਹੀਂ ਸਕਦੇ, ਹਵਾ ਇਸ ਨੂੰ ਸੁਖਾ ਨਹੀਂ ਸਕਦੀ।
ਕੀ ਕੋਈ ਹਥਿਆਰ ਪੁਲਾੜ ਜਾਂ ਰਚਨਾਤਮਕਤਾ ਨੂੰ ਨਸ਼ਟ ਕਰ ਸਕਦਾ ਹੈ ? ਬਿਲਕੁਲ ਵੀ ਨਹੀਂ। ਵੱਧ ਤੋਂ ਵੱਧ ਇਹ ਰਚਨਾਤਮਿਕਤਾ ਦੀ ਭੌਤਿਕ ਅਭਿਵਿਅਕਤੀ ਨੂੰ ਰੂਪਾਂਤਰਿਤ ਕਰ ਸਕਦਾ ਹੈ। ਇਸੇ ਤਰ੍ਹਾਂ ਅੱਗ ਨਾ ਤਾਂ ਰਚਨਾਤਮਕਤਾ ਨੂੰ ਨਸ਼ਟ ਕਰ ਸਕਦੀ ਹੈ ਅਤੇ ਨਾ ਹੀ ਪੁਲਾੜ ਨੂੰ। ਇਸ ਦੀ ਸਮਰੱਥਾ ਲੱਕੜੀ ਨੂੰ ਸੁਆਹ 'ਚ ਬਦਲਣ ਤਕ ਸੀਮਤ ਹੈ ਅਤੇ ਇਹ ਦੋਵੇਂ ਭੌਤਿਕ ਰੂਪ ਹਨ। ਪਾਣੀ ਵੀ ਰਚਨਾਤਮਕਤਾ ਜਾਂ ਪੁਲਾੜ ਨੂੰ ਘੋਲ ਨਹੀਂ ਸਕਦਾ। ਇਸੇ ਤਰ੍ਹਾਂ ਹਵਾ 'ਚ ਉਨ੍ਹਾਂ ਨੂੰ ਮੁਰਝਾਉਣ ਦੀ ਨਾ ਤਾਂ ਸ਼ਕਤੀ ਹੈ ਅਤੇ ਨਾ ਹੁਨਰ ਹੈ।
ਰਚਨਾਤਮਕਤਾ ਸਿਜਣ ਨੂੰ ਹੋਂਦ 'ਚ ਲਿਆ ਸਕਦੀ ਹੈ ਪਰ ਜਣ 'ਚ ਰਚਨਾਤਮਕਤਾ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਨਹੀਂ ਹੈ। ਅਹਿਮ ਗੱਲ ਦਿਸ਼ਾ ਹੈ। ਆਕਾਸ਼ 'ਚ ਬੱਦਲ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਪਰ ਉਹ ਆਕਾਸ਼ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ।
