ਇੱਛਾਵਾਂ ਨਾਲ ਭਰੇ ਹੋਏ ਤੁਲਸੀਦਾਸ ਆਪਣੀ ਨਵੀਂ ਵਿਆਹੀ ਪਤਨੀ ਨੂੰ ਮਿਲਣ ਲਈ ਬੇਤਾਬ ਸਨ। ਉਹ ਇਕ ਲਾਸ਼ ਨੂੰ ਲੱਕੜ ਦਾ ਫੱਟਾ ਸਮਝ ਕੇ ਉਸ ਦੁਆਰਾ ਰਾਤ ਨੂੰ ਨਦੀ ਨੂੰ ਪਾਰ ਕਰ ਗਏ। ਕੰਧ ਉੱਤੇ ਚੜ੍ਹਨ ਲਈ ਇਕ ਸੱਪ ਨੂੰ ਰੱਸੀ ਦੇ ਰੂਪ ਵਿੱਚ ਵਰਤਿਆ। ਸਾਰਾ ਕੁੱਝ ਆਪਣੀ ਪਤਨੀ ਵੱਲੋਂ ਇਹ ਫਟਕਾਰ ਸੁਣਨ ਲਈ ਕੀਤਾ। ਉਸ ਦੀ ਪਤਨੀ ਨੇ ਕਿਹਾ ਕਿ ਜੇ ਇੰਨਾ ਪ੍ਰੇਮ ਸ੍ਰੀ ਰਾਮ ਦੇ ਨਾਮ ਨਾਲ ਹੁੰਦਾ ਤਾਂ ਤੁਸੀਂ ਕਦੋਂ ਦੇ ਇਸ ਜੀਵਨ ਰੂਪੀ ਬੇੜੀ ਨੂੰ ਪਾਰ ਲਾ ਚੁੱਕੇ ਹੁੰਦੇ। ਉਹ ਉਸੇ ਛਿਣ ਰੂਪਾਂਤਰਿਤ ਹੋ ਗਏ ਤੇ ‘ਰਾਮ ਚਰਿਤ ਮਾਨਸ’ ਵਰਗੇ ਗ੍ਰੰਥ ਦੇ ਨਿਰਮਾਤਾ ਬਣੇ। ਤੁਲਸੀ ਦੀ ਕਹਾਣੀ ਸਾਨੂੰ ਇੰਦਰੀਆਂ ਨੂੰ ਵੱਸ ਵਿੱਚ ਕਰਕੇ ਇੱਛਾ ਦਾ ਨਾਸ ਕਰਨ ਲਈ ਸ੍ਰੀ ਕ੍ਰਿਸ਼ਨ ਦੀ ਸਲਾਹ ਨੂੰ ਸਾਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦੀ ਹੈ (3.41)।
ਇੱਛਾ ਦੇ ਦੋ ਪੱਖ ਹਨ—ਪਹਿਲਾ ਹੈ ਸਾਹਸ, ਦ੍ਰਿੜ੍ਹ ਸੰਕਲਪ ਅਤੇ ਜੋਸ਼ ਦੀ ਊਰਜਾ, ਜੋ ਸਾਡੇ ਆਪਣੇ ਅੰਦਰ ਪੈਦਾ ਹੁੰਦੀ ਹੈ, ਅਤੇ ਦੂਜੀ ਹੈ ਉਸ ਦੀ ਦਿਸ਼ਾ। ਜਦੋਂ ਇਹ ਊਰਜਾ ਬਾਹਰ ਵੱਲ ਵਹਿੰਦੀ ਹੈ ਤਾਂ ਇਹ ਕਾਮੁਕ ਸੁੱਖ ਅਤੇ ਸੰਪਤੀ ਦੀ ਤਲਾਸ਼ ਵਿੱਚ ਨਸ਼ਟ ਹੋ ਜਾਂਦੀ ਹੈ। ਜਦੋਂ ਸ੍ਰੀ ਕ੍ਰਿਸ਼ਨ ਸਾਨੂੰ ਇੱਛਾਵਾਂ ਨੂੰ ਨਸ਼ਟ ਕਰਨ ਲਈ ਕਹਿੰਦੇ ਹਨ ਤਾਂ ਉਹ ਨਹੀਂ ਚਾਹੁੰਦੇ ਹਨ ਕਿ ਅਸੀਂ ਇਸ ਊਰਜਾ ਨੂੰ ਨਸ਼ਟ ਕਰ ਦਈਏ, ਸਗੋਂ ਉਹ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਤੁਲਸੀਦਾਸ ਦੀ ਤਰ੍ਹਾਂ ਅੰਦਰ ਵੱਲ ਨਿਰਦੇਸ਼ਤ ਕਰੀਏ। ਇਹ ਊਰਜਾ ਸਾਹਸੀ ਅਧਿਆਤਮਕ ਯਾਤਰਾ ਦੇ ਲਈ ਜ਼ਰੂਰੀ ਹੈ, ਜਿਵੇਂ ਉਪਗ੍ਰਹਿ ਨੂੰ ਪੁਲਾੜ ਵਿੱਚ ਪਹੁੰਚਣ ਲਈ ਸ਼ੁਰੂਆਤ ਵਿੱਚ ਆਪਣੇ ਬਲਸ਼ਾਲੀ ਰਾਕੇਟ ਤੋਂ ਊਰਜਾ ਦੀ ਲੋੜ ਹੁੰਦੀ ਹੈ। ਇਕ ਵਾਰ ਜਦੋਂ ਕੋਈ ਸਦੀਵੀ ਅਵਸਥਾ ਵਿੱਚ ਪੁੱਜ ਜਾਂਦਾ ਹੈ ਤਾਂ ਊਰਜਾ ਤੇ ਦਿਸ਼ਾ, ਦੋਵੇਂ ਹੀ ਅਰਥਹੀਣ ਹੋ ਜਾਂਦੀਆਂ ਹਨ।
ਸ੍ਰੀ ਕ੍ਰਿਸ਼ਨ ਸਾਨੂੰ ਆਪਣੀ ਊਰਜਾ ਨੂੰ ਅੰਦਰ ਵੱਲ ਨਿਰਦੇਸ਼ਤ ਕਰਨ ਵਿੱਚ ਮਦਦ ਕਰਨ ਲਈ, ਆਪਣੀਆਂ ਇੰਦਰੀਆਂ ਨੂੰ ਅਨੁਸ਼ਾਸਿਤ ਕਰਨ (ਵੱਸ ਵਿੱਚ ਕਰਨ) ਦੀ ਸਲਾਹ ਦਿੰਦੇ ਹਨ। ਉਹ ਸਾਡੀ ਮਦਦ ਕਰਨ ਲਈ ਇਕ ਦਰਜ਼ੇ ਵਾਰ ਤਰਤੀਬ ਦਾ ਵਰਨਣ ਕਰਦੇ ਹਨ (3.42)। ਜਿਵੇਂ ਇਕ ਸਮੁੱਚ ਆਪਣੇ ਸਾਰੇ ਭਾਗਾਂ ਦੇ ਜੋੜ ਤੋਂ ਵੱਡਾ ਹੁੰਦਾ ਹੈ, ਉਸੇ ਤਰ੍ਹਾਂ ਇਸ ਲਈ ਮਨ ਜੋ ਸਾਰੀਆਂ ਇੰਦਰੀਆਂ ਦਾ ਜੋੜ ਹੈ, ਆਪਣੇ ਆਪ ਵਿੱਚ ਇੰਦਰੀਆਂ ਤੋਂ ਸ੍ਰੇਸ਼ਠ ਹੈ। ਇੱਥੋਂ ਤੱਕ ਕਿ ਮਨ ਵੀ ਲੜਾਈ ਜਾਂ ਆਪਣੀ ਉਡਾਣ ਵਰਗੀਆਂ ਪ੍ਰਤੀਕਿਰਿਆਵਾਂ ਤੱਕ ਸੀਮਤ ਹੈ, ਜਿਹੜੀਆਂ ਇਕ ਪਸ਼ੂਗਤ ਹੋਂਦ ਲਈ ਕਾਫੀ ਹਨ। ਵੈਸੇ ਬੁੱਧੀ ਇਸ ਤੋਂ ਬਹੁਤ ਅੱਗੇ ਜਾਂਦੀ ਹੈ ਤੇ ਸਾਨੂੰ ਜਾਨਵਰਾਂ ਤੋਂ ਵੱਖ ਕਰਦੀ ਹੈ, ਇਸ ਲਈ ਇਹ ਮਨ ਤੋਂ ਸ੍ਰੇਸ਼ਠ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਆਤਮਾ ਬੁੱਧੀ ਤੋਂ ਵੀ ਸ੍ਰੇਸ਼ਠ ਹੈ (3.43) ਅਤੇ ਉਹ ਸਾਨੂੰ ਸਲਾਹ ਦਿੰਦੇ ਹਨ ਕਿ ਅਸੀਂ ਇਸ ਦੀ ਵਰਤੋਂ ਇੱਛਾ ਰੂਪੀ ਦੁਸ਼ਮਣ ਨੂੰ ਨਸ਼ਟ ਕਰਨ ਲਈ ਕਰੀਏ, ਜਿਸ ਨੂੰ ਮਨ ਜਾਂ ਬੁੱਧੀ ਦੁਆਰਾ ਜਿੱਤਣਾ ਮੁਸ਼ਕਲ ਹੈ।
