ਸਾਡੇ 'ਚੋਂ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਆਪਣੇ ਸਾਰੇ ਕੰਮਾਂ ਦੇ ਕਾਰਕ ਹਾਂ ਅਤੇ ਆਪਣੀ ਨਿਯਤੀ ਦੇ ਖੁਦ ਜ਼ਿੰਮੇਵਾਰ ਹਾਂ। ਗੀਤਾ ਵਿਚ, ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਕੁਦਰਤ ਦੁਆਰਾ ਪੈਦਾ ਤਿੰਨ ਗੁਣਾਂ ਦੇ ਆਪਸੀ ਪ੍ਰਭਾਵ ਨਾਲ ਬਣਦਾ ਹੈ, ਨਾ ਕਿ ਕਿਸੇ ਕਰਤਾ ਦੇ ਕਾਰਨ। ਕੁਦਰਤ ਨਾਲ ਤਿੰਨ ਗੁਣ ਪੈਦਾ ਹੁੰਦੇ ਹਨ ਅਤੇ ਆਤਮਾ ਨੂੰ ਭੌਤਿਕ ਸਰੀਰ ਦੇ ਨਾਲ ਬੰਨ੍ਹਦੇ ਹਨ। ਸਾਡੇ ਵਿਚੋਂ ਹਰੇਕ 'ਚ ਤਿੰਨ ਗੁਣ; ਸਤਵ, ਰਜੋ ਅਤੇ ਤਮੋ ਵੱਖ-ਵੱਖ ਅਨੁਪਾਤ 'ਚ ਮੌਜੂਦ ਹਨ। ਸਤਵ ਗੂਣ ਗਿਆਨ ਦੋ ਪ੍ਰਤੀ ਲਗਾਅ ਹੈ; ਰਜੋ ਗੁਣ ਕਰਮ ਦੇ ਪ੍ਰਤੀ ਭਾਰੂ ਹੈ ਅਤੇ ਤਮਸ ਅਗਿਆਨਤਾ ਅਤੇ ਆਲਸ ਵੱਲ ਲੈ ਜਾਂਦਾ ਹੈ।
ਜਿਵੇਂ‘ਇਲੈਕਟ੍ਰਾਨ’,ਪ੍ਰੋਟਾਨ'ਅਤੇ'ਨਿਊਟ੍ਰਾਨ’ਦਾਮੇਲਦੁਨੀਆ ਦੀ ਹਰ ਵਸਤੂ ਦਾ ਉਤਪਾਦਨ ਕਰਦਾ ਹੈ, ਉਸੇ ਤਰ੍ਹਾਂ ਤਿੰਨੇ ਗੁਣਾਂ ਦਾ ਮੇਲ ਸਾਡੇ ਸੁਭਾਅ ਅਤੇ ਕੰਮਾਂ ਲਈ ਜ਼ਿੰਮੇਵਾਰ ਹੈ। ਸਾਡੇ ਵਿਚੋਂ ਹਰੇਕ 'ਚ ਇਕ ਗੁਣ ਦੂਜੇ ਗੁਣਾਂ 'ਤੇ ਹਾਵੀ ਹੋਣ ਦੀ ਸਮਰੱਥਾ ਰੱਖਦਾ ਹੈ। ਅਸਲ 'ਚ, ਲੋਕਾਂ ਦੇ ਦਰਮਿਆਨ ਮੇਲ-ਮਿਲਾਪ ਹੋਰ ਕੁਝ ਵੀ ਨਹੀਂ ਸਗੋਂ ਉਨ੍ਹਾਂ ਦੇ ਗੁਣਾਂ ਦੇ ਦਰਮਿਆਨ ਮੇਲ-ਮਿਲਾਪ ਹੈ।
ਜਿਵੇਂ ਬਿਜਲੀ ਚੁੰਬਕੀ ਖੇਤਰ 'ਚ ਰੱਖਿਆ ਗਿਆ ਚੁੰਬਕ ਉਸੇ ਖੇਤਰ ਦੇ ਨਾਲ ਘੁੰਮਦਾ ਹੈ।ਕਿਸੇ ਗੁਰੂਤਵਾਕਰਸ਼ਣ ਖੇਤਰ 'ਚ ਵਸਤਾਂ ਆਕਰਸ਼ਿਤ ਹੁੰਦੀਆਂ ਹਨ। ਅਜਿਹੇ 'ਚ ਕਈ ਭੌਤਿਕ ਅਤੇ ਰਾਸਾਇਣਿਕ ਗੁਣ ਹਨ। ਇਸੇ ਤਰ੍ਹਾਂ ਕਰਮ ਕਿਸੇ ਕਰਤਾ ਨਾਲ ਨਹੀਂ, ਸਗੋਂ ਗੁਣਾਂ ਦੇ ਕਾਰਨ ਹੁੰਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਭੌਤਿਕ ਸੰਸਾਰ 'ਚ ਆਪਣੇ ਆਪ ਹੋਣ ਵਾਲੇ ਕਾਰਜ ਵੱਲ ਇਸ਼ਾਰਾ ਕਰਦੇ ਹਨ। ਇੱਥੋਂ ਤੱਕ ਕਿ ਸਾਡਾ ਆਪਣਾ ਭੌਤਿਕ ਸਰੀਰ ਵੀ ਕਾਫੀ ਹੋਂਦ ਤੱਕ ਆਪਣੇ ਆਪ ਕਾਰਜ ਕਰਦਾ ਹੈ।
ਜਦਕਿ ਇਹ ਗੁਣ ਅਤੇ ਕਰਮ ਦੇ ਵਿਚਕਾਰ ਸਬੰਧਾਂ ਦੀ ਵਿਆਖਿਆ ਕਰਨ ਲਈ ਇਕ ਯੋਜਨਾਬੱਧ ਰੂਪਰੇਖਾ ਪੇਸ਼ ਕਰ ਰਿਹਾ ਹੈ ਪਰ ਇਹ ਸੱਚ ਦੀ ਪ੍ਰਾਪਤੀਉਦੋਂ ਸੰਭਵ ਹੁੰਦੀ ਹੈ ਜਦੋਂ ਅਸੀਂ ਆਪਣੇ ਜੀਵਨ ਦੇ ਤਜਰਬਿਆਂ ਤੋਂ ਮਹਿਸੂਸ ਕਰਦੇ ਹਾਂ।
ਗਿਆਨ ਦੇ ਇਸ ਮਾਰਗ 'ਚ ਹੰਕਾਰ ਮੁੱਖ ਰੁਕਾਵਟ ਹੈ, ਜੋ ਸਾਨੂੰ ਵਿਸ਼ਵਾਸ ਦੁਆਉਂਦਾ ਹੈ ਕਿ ਅਸੀਂਕਰਤਾ ਹਾਂ, ਪਰ ਅਸਲ 'ਚ ਇਨ੍ਹਾਂ ਤਿੰਨਾਂ ਗੁਣਾਂ ਦਾ ਆਪਸੀ ਮੇਲ ਹੀ ਕੰਮ ਦਾ ਨਿਰਮਾਣ ਕਰਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਤਮ-ਸੁਧਾਰ ਦੀ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਤੋਂ ਸਾਡੇ ਆਪਣੇ ਮੋਢਿਆਂ 'ਤੇ ਆਉਂਦੀ ਹੈ ਅਤੇ ਕੋਈ ਹੋਰ ਸਾਡੀ ਮਦਦ ਨਹੀਂ ਕਰ ਸਕਦਾ ਹੈ।
