ਅਰਜੁਨ ਮਨ ਦੀ ਤੁਲਨਾ ਹਵਾ ਨਾਲ ਕਰਦਾ ਹੈ ਅਤੇ ਜਾਣਨਾ ਚਾਹੁੰਦਾ ਹੈ ਕਿ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਤਾਂ ਜੋ ਇਹ ਸੰਤੁਲਨ ਬਣਾਈ ਰੱਖੇ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ ਯਕੀਨੀ ਤੌਰ 'ਤੇ ਔਖਾ ਹੈ ਪਰ ਇਸ ਨੂੰ ਵੈਰਾਗ ਦੇ ਅਭਿਆਸ ਨਾਲ ਹਾਸਲ ਔ ਕੀਤਾ ਜਾ ਸਕਦਾ ਹੈ।
ਇੰਦਰੀਆਂ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਸੁਰੱਖਿਅਤ ਅਤੇ ਅਸੁਰੱਖਿਅਤ 'ਚ ਦੇਖਣ ਲਈ ਦਿਮਾਗ ਦਾ ਵਿਕਾਸ ਕੀਤਾ ਗਿਆ ਹੈ। ਅਜਿਹਾ ਕਰਨ ਲਈ ਦਿਮਾਗ ਸਮ੍ਰਿਤੀ (ਯਾਦਸ਼ਕਤੀ) ਦੀ ਵਰਤੋਂ ਕਰਦਾ ਹੈ। ਇਸ ਸਮਰੱਥਾ ਨੇ ਸਾਨੂੰ ਲੜੀਵਾਰ ਵਿਕਾਸ ਦੌਰਾਨ ਜ਼ਿੰਦਾ ਰਹਿਣ ਅਤੇ ਖੁਸ਼ਹਾਲ ਹੋਣ 'ਚ ਮਦਦ ਕੀਤੀ। ਦਿਮਾਗ ਦੀ ਉਸੇ ਸਮਰੱਥਾ ਦੀ ਵਰਤੋਂ ਅੰਦਰੂਨੀ ਫੈਸਲੇ ਲਈ ਵੀ ਕੀਤੀ ਜਾ ਸਕਦੀ ਹੈ, ਜਿਸ ਨੂੰ ਜਾਗਰੂਕਤਾ ਕਿਹਾ ਜਾਂਦਾ ਹੈ।
ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਆਪਣੇ ਦਿਮਾਗ 'ਚ ਮੁੜ ਵਰਤੋਂ 'ਚ ਲਿਆ ਕੇ ਉਸ ਬਾਰੇ ਫੈਸਲਾ ਲੈਣ ਦੀ ਸਮਰੱਥਾ 'ਚ ਵਾਧਾ ਕਰ ਸਕਦੇ ਹਾਂ। ਅੱਜ ਦੇ ਆਧੁਨਿਕ ਯੁੱਗ 'ਚ ਇਸ ਤਰ੍ਹਾਂ ਨਾਲ ਫੀਡਬੈਕ ਦੀ ਵਰਤੋਂ ਕੰਪਿਊਟਰ ਦੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਕੀਤੀ ਜਾ ਰਹੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਇਸ ਅੰਦਰੂਨੀ ਸ਼ਕਤੀ ਨੂੰ ਅਭਿਆਸ ਰਾਹੀਂ ਵਿਕਸਿਤ ਕਰਨ ਦਾ ਸੰਕੇਤ ਦੇ ਰਹੇ ਹਨ, ਕਿਉਂਕਿ ਇਹ ਸੁਭਾਵਿਕ ਢੰਗ ਨਾਲ ਨਹੀਂ ਆਉਂਦੀ। ਇਹ ਦਿਮਾਗ 'ਚ ਨਵੀਂ ਤਾਕਤ ਭਰਨ ਵਾਂਗ ਹੈ। ਵੈਰਾਗ ਨੂੰ ਸਮਝਣਾ, ਉਸ ਦੇ ਧਰੁਵੀ ਉਲਟ ‘ਰਾਗ’ ਨੂੰ ਸਮਝ ਕੇ ਸੌਖਾ ਹੋ ਜਾਂਦਾ ਹੈ। ਮੋਟੇ ਤੌਰ 'ਤੇ ਰਾਗ ਦੁਨੀਆ 'ਚ ਸੁੰਦਰਤਾ, ਕਰੀਅਰ ਅਤੇ ਭੌਤਿਕ ਜਾਇਦਾਦ ਵਰਗੇ ਸੁੱਖ ਹਾਸਲ ਕਰਨ ਲਈ ਇਕ ਦੌੜ ਹੈ। ਦਵੰਦ ਦੇ ਸਿਧਾਂਤ ਮੁਤਾਬਕ ਹਰ ਰਾਗ ਦਾ ਅੰਤ ਵੈਰਾਗ 'ਚ ਹੁੰਦਾ ਹੈ ਪਰ ਸਾਡਾ ਧਿਆਨ ਹਮੇਸ਼ਾ ਰਾਗ 'ਤੇ ਹੁੰਦਾ ਹੈ। ਅਸੀਂ ਵੈਰਾਗ ਨੂੰ ਅਣਡਿੱਠ ਕਰ ਦਿੰਦੇ ਹਾਂ।
ਸਟੋਇਸਿਸਮ ਵਰਗੇ ਕੁਝ ਦਰਸ਼ਨ ਮੌਤ ਦੇ ਵਰਣ ਦੀ ਵਕਾਲਤ ਕਰਦੇ ਹਨ ਜੋ ਵੈਰਾਗ ਦਾ ਸਿਖਰ ਹੈ। ਇਸ ਨੂੰ ‘ਮੇਮੇਂਟੋ ਮੋਰੀ’ ਕਿਹਾ ਜਾਂਦਾ ਹੈ ਭਾਵ ਵਾਰ-ਵਾਰ ਮੌਤ ਨੂੰ ਯਾਦ ਕਰਨਾ ਅਤੇ ਮਹਿਸੂਸ ਕਰਨਾ। ਇਸ ਲਈ ਉਹ ਕੰਮ ਵਾਲੀ ਥਾਂ ਜਾਂ ਘਰ 'ਚ ਇਕ ਪ੍ਰਮੁੱਖ ਥਾਂ 'ਤੇ ਮੌਤ ਦੀ ਯਾਦ ਵਜੋਂ ਕੁਝ ਯਾਦਗਾਰੀ ਚਿੰਨ੍ਹ ਰੱਖਦੇ ਹਨ ਤਾਂ ਜੋ ਮੌਤ 'ਤੇ ਲਗਾਤਾਰ ਧਿਆਨ ਰਹੇ। ਭਾਰਤੀ ਦਰਸ਼ਨ ਇਸ ਨੂੰ ਸਮਸ਼ਾਨ ਵੈਰਾਗ ਵਜੋਂ ਪੇਸ਼ ਕਰਦੇ ਹਨ।
ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੇ ਤੁਸੀਂ ਵੈਰਾਗ ਨੂੰ ਅਭਿਆਸ 'ਚ ਲਿਆਉਂਦੇ ਹੋ ਤਾਂ ਇਹ ਮਨ ਨੂੰ ਕੇਂਦਰ 'ਚ ਸਥਿਰ ਕਰ ਦੇਵੇਗਾ।
ਲਾਕਡਾਊਨ ਨੇ ਸਾਨੂੰ ਵੈਰਾਗ ਦੇ ਪਲਾਂ ਦੀ ਝਲਕ ਦਿੱਤੀ। ਵੈਰਾਗ ਦਾ ਇਕ ਛੋਟਾ ਜਿਹਾ ਹਿੱਸਾ ਵੀ ਸ਼ਾਂਤੀ ਅਤੇ ਆਨੰਦ ਪ੍ਰਦਾਨ ਕਰਨ ਵਾਲਾ ਸੰਤੁਲਿਤ ਮਨ ਹਾਸਲ ਕਰਨ 'ਚ ਮਦਦ ਕਰ ਸਕਦਾ ਹੈ।
