ਦਵੈਤ ਨੂੰ ਪਾਰ ਕਰਨਾ, ਗੀਤਾ 'ਚ ਇਕ ਹੋਰ ਅਚੂਕ ਨਿਰਦੇਸ਼ ਹੈ। ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਵਾਰ-ਵਾਰ ਵੱਖ-ਵੱਖ ਸੰਦਰਭਾਂ ਵਿਚ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਸਲਾਹ ਦਿੰਦੇ ਹਨ।
ਆਮ ਸਵਾਲ ਜੋ ਮਨੁੱਖਤਾ ਨੂੰ ਹੈਰਾਨ ਕਰਦਾ ਹੈ, ਉਹ ਇਹ ਕਿ ਜਦੋਂ ਅਸੀਂ ਸੁੱਖ ਪ੍ਰਾਪਤ ਕਰਨ ਲਈ ਈਮਾਨਦਾਰੀ ਨਾਲ ਯਤਨ ਕਰਦੇ ਹਾਂ, ਉਦੋਂ ਵੀ ਅਸੁਖਦ ਸਥਿਤੀ ਜਾਂ ਦੁੱਖ ਸਾਡੇ ਕੋਲ ਕਿਵੇਂ ਆਉਂਦੇ ਹਨ। ਆਪਣੇ ਅੰਦਰ ਡੂੰਘਾਈ ਨਾਲ ਦੇਖਣ ਦੀ ਬਜਾਏ, ਅਸੀਂ ਇਹ ਕਹਿ ਕੇ ਖੁਦ ਨੂੰ ਸਮੇਟ ਲੈਂਦੇ ਹਾਂ ਕਿ ਸ਼ਾਇਦ ਸਾਡੇ ਯਤਨ ਲੋੜੀਂਦੇ ਨਹੀਂ ਹਨ। ਹਾਲਾਂਕਿ ਆਸ ਦੇ ਨਾਲ-ਨਾਲ ਹੰਕਾਰ ਸਾਨੂੰ ਸੁੱਖ ਦੀ ਖੋਜ ਦੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਇਹ ਜ਼ਿੰਦਗੀ ਦੇ ਅੰਤ ਤੱਕ ਚਲਦਾ ਰਹਿੰਦਾ ਹੈ ਦਵੰਦਵਾਦ ਦੀ ਸਮਝ ਇਸ ਸਮੱਸਿਆ ਨੂੰ ਸੁਲਝਾਉਂਦੀ ਹੈ।
ਇਸ ਸੰਸਾਰ 'ਚ ਸਭ ਕੁਝ ਆਪਣੇ ਬੁਨਿਆਦੀ ਰੂਪ ਨਾਲ ਉਲਟ ਰਿਸ਼ਤੇ ਭਾਵ ਦਵੰਦ ਦੇ ਤੌਰ 'ਤੇ ਮੌਜੂਦ ਹਨ। ਜਨਮ ਦਾ ਉਲਟ ਧਰੁਵ ਮੌਤ ਹੈ, ਸੁੱਖ ਦਾ ਉਲਟ ਧਰੁਵੀ ਦੁੱਖ ਹੈ, ਹਾਰ ਦੀ ਜਿੱਤ, ਲਾਭ ਦਾ ਹਾਨੀ, ਜੋੜਣਾ ਦਾ ਘਟਾਉਣਾ, ਪ੍ਰਸ਼ੰਸਾ ਦਾ ਆਲੋਚਨਾ ਅਤੇ ਇਹ ਸੂਚੀ ਖਤਮ ਹੀ ਨਹੀਂ ਹੁੰਦੀ। ਨਿਯਮ ਇਹ ਹੈ ਕਿ ਜਦੋਂ ਅਸੀਂ ਇਨ੍ਹਾਂ ਚੋਂ ਕਿਸੇ ਇਕ ਦਾ ਪਿੱਛਾ ਕਰਦੇ ਹਾਂ ਤਾਂ ਇਸ ਦਾ ਧਰੁਵੀ ਰੂਪ ਹੀ ਅਨੁਸਰਨ ਕਰਦਾ ਹੈ। ਜੇਕਰ ਅਸੀਂ ਸੋਟੀ ਨੂੰ ਇਕ ਸਿਰੇ ਤੋਂ ਉਠਾਉਂਦੇ ਹਾਂ ਤਾਂ ਦੂਸਰਾ ਸਿਰਾ ਉੱਠਣਾ ਤੈਅ ਹੈ। ਇਕ ਹੋਰ ਰੂਪਕ ਝੂਲਦੇ ਹੋਏ ਪੇਂਡੂਲਮ ਦਾ ਹੈ। ਜਦੋਂ ਇਹ ਇਕ ਪਾਸੇ ਜਾਂਦਾ ਹੈ, ਤਾਂ ਇਹ ਆਪਣੇ ਵੀ ਉਲਟ ਦਿਸ਼ਾ 'ਚ ਆਉਣ ਲਈ ਮਜਬੂਰ ਹੁੰਦਾ ਹੈ। ਧਰੂਵੀਤਾ ਦੇ ਸਿਧਾਂਤ ਅਨੁਸਾਰ, ਕੋਵਿਡ ਮਹਾਮਾਰੀ ਦਾ ਦਰਦ ਸਮੇਂ ਦੇ ਨਾਲ ਆਨੰਦ ਵਿਚ ਬਦਲ ਜਾਏਗਾ ਤੇ ਇਤਿਹਾਸ ਦੱਸਦਾ ਹੈ ਕਿ ਇਸ ਤਰ੍ਹਾਂ ਦੀਆਂ ਮੁਸ਼ਕਲ ਹਾਲਤਾਂ ਨੇ ਸਾਨੂੰ ਬੇਹਤਰ ਵਿਗਿਆਨ ਤੇ ਤਕਨਾਲੋਜੀ ਦੇ ਮਾਧਿਅਮ ਨਾਲ ਆਨੰਦਿਤ ਕੀਤਾ ਹੈ। ਕੋਰੋਨਾ ਮਾਹਾਮਾਰੀ ਵਿਚ ਅੰਤਰ ਆਤਮਾ ਵੱਲ ਦੀ ਯਾਤਰਾਨੂੰ ਤੇਜ਼ ਕਰਨ ਦੀ ਸਮਰੱਥਾ ਹੈ।
ਸ਼੍ਰੀ ਕ੍ਰਿਸ਼ਨ ਸਾਨੂੰ ਇਨ੍ਹਾਂ ਧਰੁਵਾਂ ਨੂੰ ਪਾਰ ਕਰਨ ਲਈ ਕਹਿੰਦੇ ਹਨ। ਮੌਜੂਦਾ ਵਿਚ ਹੋਣਾ ਅਤੀਤ ਤੇ ਭਵਿੱਖ ਤੋਂ ਪਰੇ ਹੈ।ਇਸ ਤਰ੍ਹਾਂ ਬਿਨਾਂ ਸ਼ਰਤ, ਪਿਆਰ ਤੇ ਨਫਰਤ ਨੂੰ ਪਾਰ ਕਰਨਾ ਹੈ।
ਸਾਨੂੰ ਸਿਰਫ ਇਨ੍ਹਾਂ ਧਰੁਵਾਂ ਦੇ ਬਾਰੇ 'ਚ ਜਾਗਰੂਕ ਹੋਣ ਦੀ ਲੋੜ ਹੈ ਅਤੇ ਜਦੋਂ ਅਸੀਂ ਉਨ੍ਹਾਂ ਵਿਚਕਾਰ ਝੂਲ ਰਹੇ ਹੋਈਏ ਤਾਂ ਉਸ ਦਾ ਨਿਰੀਖਣ ਕਰੀਏ। ਜਦੋਂ ਤੱਕ ਅਸੀਂ ਜੀਵਤ ਹਾਂ, ਧਰੁਵੀਤਾਵਾਂ ਦੇ ਸੰਪਰਕ ਵਿਚ ਆਉਣਾ ਸੁਭਾਵਿਕ ਹੈ ਤੇ ਇਹ ਜਾਗਰੂਕਤਾ ਸਾਨੂੰ ਉਨ੍ਹਾਂ ਨੂੰ ਪਾਰ ਕਰਨ 'ਚ ਮਦਦ ਕਰੇਗੀ।
