ਗੀਤਾ 'ਚ, ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਤੁਸੀਂ ਖੁਦ ਆਪਣੇ ਮਿੱਤਰ ਹੋ ਅਤੇ ਤੁਸੀਂ ਆਪਣੇ ਦੁਸ਼ਮਣ ਹੈ।ਸੁਰਾਹੀ `ਚ ਫਸੇ ਬਾਂਦਰ ਦੀ ਕਹਾਣੀ ਇਸ ਨੂੰ ਚੰਗੀ ਤਰ੍ਹਾਂ ਨਾਲ ਦਰਸਾਉਂਦੀ ਹੈ। ਕੁਝ ਮੇਵਿਆਂ ਨੂੰ ਇਕ ਸੁਰਾਹੀ 'ਚ ਰੱਖਿਆ ਜਾਂਦਾ ਹੈ, ਜਿਸ 'ਚ ਬਾਂਦਰ ਦਾ ਹੱਥ ਮੁਸ਼ਕਲ ਨਾਲ ਅੰਦਰ ਆ ਪਾਉਂਦਾ ਹੈ। ਬਾਂਦਰ ਸੁਰਾਹੀ ਦੇ ਮੂੰਹ 'ਚ ਹੱਥ ਪਾਉਂਦਾ ਹੈ ਅਤੇ ਮੁੱਠੀ ਭਰ ਦੇ ਮੇਵਾ ਫੜ੍ਹ ਲੈਂਦਾ ਹੈ। ਮੁੱਠੀ ਭਰ ਜਾਣ ਨਾਲ ਹੱਥ ਦਾ ਆਕਾਰ ਵਧ ਜਾਂਦਾ ਹੈ ਅਤੇ ਉਹ ਸੁਰਾਹੀ ਤੋਂ ਬਾਹਰ ਨਹੀਂ ਆ ਸਕਦਾ। ਮੇਵਿਆਂ ਨਾਲ ਭਰੇ ਹੱਥ ਨੂੰ ਸੁਰਾਹੀ ਤੋਂ ਬਾਹਰ ਕੱਢਣ ਲਈ ਬਾਂਦਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਰਹਿੰਦਾ ਹੈ ਕਿ ਉਸ ਦੇ ਲਈ ਕਿਸੇ ਨੇ ਜਾਲ ਵਿਛਾਇਆ ਹੈ ਅਤੇ ਉਸ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਆਪਣੇ ਵਿਰੁੱਧ ਇਹ ਜਾਲ ਖੁਦ ਉਸ ਨੇ ਵਿਛਾਇਆ ਹੈ। ਕਿਸੇ ਵੀ ਤਰ੍ਹਾਂ ਦੀ ਸਲਾਹ ਬਾਂਦਰ ਨੂੰ ਇਨ੍ਹਾਂ ਮੇਵਿਆਂ ਨੂੰ ਛੱਡਣ ਦੇ ਲਈ ਮਨਾ ਨਹੀਂ ਸਕਦਾ ਸਗੋਂ ਉਹ ਇਹ ਸੋਚਦਾ ਹੈ ਕਿ ਅਸੀਂ ਉਸ ਦੇ ਮੇਵਿਆਂ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਾਂ।
ਬਾਹਰੋਂ ਦੇਖਣ 'ਚ ਇਹ ਕਾਫੀ ਸੌਖਾ ਲਗਦਾ ਹੈ ਕਿ ਮੁੱਠੀ ਨੂੰ ਢਿੱਲਾ ਕਰਨ ਦੇ ਲਈ ਇਸ 'ਚੋਂ ਕੁਝ ਮੇਵਿਆਂ ਨੂੰ ਗਿਰਾਉਣਾ ਪੈਂਦਾ ਹੈ ਤਾਂਕਿ ਉਸ ਦਾ ਹੱਥ ਬਾਹਰ ਆ ਜਾਏ ਪਰ ਜਦੋਂ ਅਸੀਂ ਫਸ ਜਾਂਦੇ ਹਾਂ ਇਸ ਸੌਖੇ ਤੱਥ ਨੂੰ ਮਹਿਸੂਸ ਕਰਨਾ ਹੀ ਸਾਡੇ ਲਈ ਇਕ ਚੁਣੌਤੀ ਹੁੰਦੀ ਹੈ।
ਬੰਦ ਮੁੱਠੀ ਸਾਡੀ ਦੁਸ਼ਮਣ ਹੈ ਅਤੇ ਖੁੱਲ੍ਹਾ ਹੱਥ ਸਾਡਾ ਦੋਸਤ ਹੈ ਅਤੇ ਇਸ ਨੂੰ ਸਮਝ ਕੇ ਅਸੀਂ ਖੁਦ ਨੂੰ ਦੋਸਤ ਜਾਂ ਦੁਸ਼ਮਣ ਬਣਾ ਸਕਦੇ ਹਾਂ।ਜ਼ਿੰਦਗੀ 'ਚ ਅਸੀਂ ਅਜਿਹੇ ਕਈ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ। ਉਹ ਮੇਵੇ ਹੋਰ ਕੁਝ ਨਹੀਂ ਸਗੋਂ ‘ਮੈਂ’ ਅਤੇ ‘ਮੇਰਾ’ ਹੈ; ਹੰਕਾਰ ਉਨ੍ਹਾਂ ਨਾਲ ਸਾਡਾ ਹੱਥ ਬੰਨ੍ਹਦਾ ਹੈ। ਗੀਤਾ ਵਾਰ-ਵਾਰ ਸਾਨੂੰ ਹੰਕਾਰ ਨੂੰ ਛੱਡਣ ਦੇ ਲਈ ਕਈ ਤਰ੍ਹਾਂ ਨਾਲ ਕਹਿੰਦੀ ਹੈ ਤਾਂਕਿ ਅਸੀਂ ਇਸ ਜਾਲ ਤੋਂ ਮੁਕਤ ਹੋ ਕੇ ਪਰਮ ਆਜ਼ਾਦੀ ਨੂੰ ਪ੍ਰਾਪਤ ਕਰ ਸਕੀਏ।
ਅਜਿਹੇ ਜਾਲ ਬਾਰੇ ਅਹਿਸਾਸ ਉਦੋਂ ਆਸਾਨ ਹੋ ਜਾਂਦਾ ਹੈ ਜਦੋਂ ਅਸੀਂ ਬਹੁਤ ਸ਼ੋਰ-ਸ਼ਰਾਬੇ ਦੇ ਨਾਲ ਤੇਜ਼ ਗਤੀ ਵਾਲੀ ਦੁਨੀਆ ਤੋਂ ਹਟ ਕੇ ਆਪਣੀ ਗਤੀ ਮੱਧਮ ਕਰਦੇ ਹਾਂ।
