ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਤੂੰ ਆਪਣੇ ਲਈ ਮਿਲੇ ਕਰਤੱਵ ਲਈ ਕਰਮ ਕਰ, ਕਿਉਂਕਿ ਕਰਮ ਨਾ ਕਰਨ ਨਾਲੋਂ ਕਰਮ ਕਰਨਾ ਹੀ ਬੇਹਤਰ ਹੈ ਕਿਉਂਕਿ ਕਰਮ ਨਾ ਕਰਨ ਨਾਲ ਤੇਰਾ ਜੀਵਨ ਨਿਰਬਾਹ ਵੀ ਨਹੀਂ ਹੋਵੇਗਾ (3.8)।
ਮਨੁੱਖੀ ਸਰੀਰ ਦੀ ਹੋਂਦ ਲਈ ਭੋਜਨ ਇਕੱਠਾ ਕਰਨਾ ਤੇ ਵਰਤਣਾ ਵਰਗੀਆਂ ਕਿਰਿਆਵਾਂ ਜ਼ਰੂਰੀ ਹਨ। ਇਸ ਤੋਂ ਇਲਾਵਾ ਮਨੁੱਖੀ ਸਰੀਰ ਵਿੱਚ ਕਈ ਅੰਗ, ਪ੍ਰਣਾਲੀਆਂ ਅਤੇ ਰਸਾਇਣ ਆਦਿ ਹੁੰਦੇ ਹਨ ਜੋ ਨਿਯਮਤ ਰੂਪ ਵਿੱਚ ਹਜ਼ਾਰਾਂ ਅੰਦਰੂਨੀ ਕਿਰਿਆਵਾਂ ਕਰਦੇ ਹਨ। ਇੱਥੋਂ ਤੱਕ ਕਿ ਜੇ ਉਨ੍ਹਾਂ ਕਿਰਿਆਵਾਂ ਵਿੱਚੋਂ ਕੋਈ ਇਕ ਛੁੱਟ ਜਾਵੇ ਤਾਂ ਉਨ੍ਹਾਂ ਦਾ ਅੰਦਰੂਨੀ ਸੰਬੰਧ ਟੁੱਟ ਜਾਵੇਗਾ ਤੇ ਸਰੀਰ ਰੋਗੀ ਹੋ ਜਾਵੇਗਾ ਜਾਂ ਨਸ਼ਟ ਹੋ ਜਾਵੇਗਾ। ਉਨ੍ਹਾਂ ਅਰਥਾਂ ਵਿੱਚ ਕਰਮ ਨਾ ਕਰਨ ਦੀ ਹਾਲਤ ਵਿੱਚ ਸਰੀਰ ਦੀ ਸੰਭਾਲ ਸੰਭਵ ਨਹੀਂ ਹੋਵੇਗੀ।
ਸ੍ਰੀ ਕ੍ਰਿਸ਼ਨ ਲਾਜ਼ਮੀ ਤੌਰ ਤੇ ਕਰਮਾਂ ਨੂੰ ਕਰਨ ਦੀ ਗੱਲ ਕਰਦੇ ਹਨ, ਜਿਹੜੀ ਕਿ ਇਕ ਜਟਿਲ ਧਾਰਨਾ ਹੈ। ਪਵਿੱਤਰ ਗ੍ਰੰਥਾਂ ਵਿੱਚ ਦਿੱਤੇ ਗਏ ਸੰਸਕਾਰਾਂ ਅਤੇ ਸਮਾਜ ਦੁਆਰਾ ਸਾਡੇ ਉੱਤੇ ਥੋਪੇ ਗਏ ਫਰਜ਼ਾਂ ਨੂੰ ਆਮ ਤੌਰ ਉੱਤੇ ਲਾਜ਼ਮੀ ਕਾਰਜਾਂ ਦੇ ਰੂਪ ਵਿੱਚ ਲਿਆ ਜਾਂਦਾ ਹੈ, ਪਰ ਇਹ ਦੋਵੇਂ ਹੀ ਸ੍ਰੀ ਕ੍ਰਿਸਨ ਭਗਵਾਨ ਦੇ ਸੰਦੇਸ਼ ਨੂੰ ਪਰਿਭਾਸ਼ਿਤ ਕਰਨ ਤੋਂ ਊਣੇ ਹਨ।
ਇਸ ਭੌਤਿਕੀ ਸੰਸਾਰ ਵਿੱਚ ਆਪਣੀ ਉੱਚ ਸਮਰੱਥਾ ਨੂੰ ਪ੍ਰਾਪਤ ਕਰਨਾ ਸਾਡਾ ਮੁੱਢਲਾ ਫਰਜ਼ ਹੈ, ਜਿਵੇਂ ਇਕ ਛੋਟੇ ਜਿਹੇ ਬੀਜ ਤੋਂ ਵਿਸ਼ਾਲ ਰੁੱਖ ਬਣਨਾ, ਜਿਵੇਂ ਸਾਡੇ ਇਕ ਸੈੱਲ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਨੂੰ ਕਾਰਜਗਤ ਕਰਕੇ ਇਕ ਛੋਟੇ ਜਿਹੇ ਕਣ ਤੋਂ ਇਕ ਜਟਿਲ ਮਨੁੱਖੀ ਸਰੀਰ ਵਿੱਚ ਵਿਕਸਤ ਹੋਣਾ। ਇਸ ਦਾ ਅਰਥ ਇਹ ਹੈ ਕਿ ਸਾਡੇ ਵਿੱਚੋਂ ਹਰ ਇਕ ਲਈ ਸਾਡੇ ਗੁਣਾਂ ਦੁਆਰਾ ਕਰਮ ਪਹਿਲਾਂ ਤੋਂ ਹੀ ਤਹਿ ਕੀਤੇ ਗਏ ਹਨ, ਜਿਵੇਂ ਸੈਲਾਂ ਨੂੰ ਜੀਨਾਂ ਦੁਆਰਾ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਲਈ ਇਸ ਵੇਲੇ ਜੋ ਕੁੱਝ ਬਚਿਆ ਹੈ, ਉਹ ਹੈ ਆਪਣੇ ਜੀਨਜ ਦੇ ਨਿਰਦੇਸਾਂ ਦੀ ਪਾਲਣਾ ਕਰਨਾ, ਜਿਸ ਵਿੱਚ ਆਪਣੇ ਆਪ ਨੂੰ ਵੱਡਾ ਕਰਨਾ, ਤੰਦਰੁਸਤ ਰੱਖਣਾ ਅਤੇ ਆਪਣੀ ਰੱਖਿਆ ਕਰਨੀ ਆਦਿ ਸ਼ਾਮਲ ਹਨ।
ਇਹ ਆਪਣੀ ਪੂਰੀ ਸਮਰੱਥਾ ਨਾਲ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੈ। ਇਹ ਸਿਰਫ਼ ਇਸ ਬਾਰੇ ਵਿੱਚ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ, ਸਗੋਂ ਇਹ ਹੈ ਕਿ ਅਸੀਂ ਉਸ ਕਾਰਜ ਨੂੰ ਕਿੰਨੀ ਚੰਗੀ ਤਰ੍ਹਾਂ ਕਰ ਰਹੇ ਹਾਂ। ਭਾਵੇਂ ਆਪਣੀ ਸਮਰੱਥਾ, ਅਨੁਭਵ ਅਤੇ ਸਮੇਂ ਆਦਿ ਦੇ ਆਧਾਰ ਉੱਤੇ ਇਸ ਵਿਚੋਂ ਹਰ ਇਕ ਲਈ ‘ਸਭ ਤੋਂ ਚੰਗਾ’ ਵੱਖ-ਵੱਖ ਹੋ ਸਕਦਾ ਹੈ। ਕਈ ਵੇਰ ਕੇਵਲ ਤੁਹਾਡੀ ਹਾਜ਼ਰੀ, ਚੁੱਪ ਰਹਿਣਾ ਜਾਂ ਧਿਆਨ ਪੂਰਵਕ ਸੁਣਨਾ ਹੀ ਚੰਗਾ ਹੋ ਸਕਦਾ ਹੈ। ਇਹ ਸਾਨੂੰ ਮੁਕਤੀ (ਗੁਣਾਂ ਤੋਂ ਪਰੇ) ਦੀ ਉਸ ਸਦੀਵੀ ਅਵਸਥਾ ਵਿੱਚ ਲੈ ਜਾਏਗਾ (2.72) ਜਿਹੜਾ ਕਿਸੇ ਵੀ ਅਪ੍ਰਗਟ ਮਨੁੱਖ ਲਈ ਨੀਯਤ ਹੈ। ਇਹ ਕਾਰਜ ਨੂੰ ਚੁਣਨ ਦੇ ਬਾਰੇ ਵਿੱਚ ਨਹੀਂ ਹੈ ਕਿਉਂਕਿ ਸਾਡਾ ਆਪਣਾ ਜਨਮ, ਜਿਹੜਾ ਸਾਡੇ ਜੀਵਨ ਦੀ ਸਭ ਤੋਂ ਵੱਡੀ ਘਟਨਾ ਹੈ, ਸਾਡੀ ਮਰਜ਼ੀ ਨਾਲ ਨਹੀਂ ਹੋਇਆ ਹੈ।
