Gita Acharan |Punjabi

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਤਰ੍ਹਾਂ ਪਾਣੀ ਵਿੱਚ ਚੱਲਣ ਵਾਲੀ ਕਿਸ਼ਤੀ ਨੂੰ ਹਵਾ ਆਪਣੇ ਪਾਸੇ ਲੈ ਜਾਂਦੀ ਹੈ, ਉਸੇ ਤਰ੍ਹਾਂ ਵਿਸ਼ਿਆਂ ਵਿੱਚ ਵਿਚਰਦੀਆਂ ਹੋਈਆਂ ਇੰਦਰੀਆਂ ਵਿਚੋਂ ਸਾਡਾ ਮਨ, ਜਿਸ ਇੰਦਰੀ ਦੇ ਨਾਲ ਰਹਿੰਦਾ ਹੈ ਉਹ ਇਕੋ ਹੀ ਇੰਦਰੀ ਉਸ ਵਿੱਚ ਫੱਸੇ ਵਿਅਕਤੀ ਦੀ ਬੁੱਧੀ ਨੂੰ ਆਪਣੇ ਨਾਲ ਤੋਰ ਲੈਂਦੀ ਹੈ (2.67)। ਹਵਾ ਸਾਡੀਆਂ ਇੱਛਾਵਾਂ ਦਾ ਇਕ ਰੂਪਕ ਹੈ ਜੋ ਸਾਡੇ ਮਨ ਤੇ ਇੰਦਰੀਆਂ ਨੂੰ ਚਲਾਉਂਦੀ ਹੈ ਅਤੇ ਇਹ ਸਾਡੀ ਬੁੱਧੀ (ਕਿਸ਼ਤੀ) ਨੂੰ ਅਸਥਿਰ ਕਰ ਦਿੰਦੀ ਹੈ।

ਇੱਛਾਵਾਂ ਦੇ ਸੰਦਰਭ ਵਿੱਚ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ, ਅਰਥਾਤ ਬ੍ਰਹਮਚਰਯ, ਗਿ੍ਰਹਸਥ, ਵਾਨਪ੍ਰਸਥ ਅਤੇ ਸੰਨਿਆਸ। ਜਿੱਥੇ ਇਹ ਵੰਡ ਨਾ ਸਿਰਫ ਉਮਰ ਉੱਤੇ ਸਗੋਂ ਜੀਵਨ ਜੀਣ ਦੀ ਤੀਬਰਤਾ ਉੱਤੇ ਵੀ ਨਿਰਧਾਰਤ ਕਰਦੀ ਹੈ।

ਪਹਿਲੇ ਪੜਾਅ ਵਿੱਚ ਬੁਨਿਆਦੀ ਤੌਰ ਤੇ ਵੱਡਾ ਹੋਣਾ, ਸਿਧਾਂਤਕ ਗਿਆਨ ਪ੍ਰਾਪਤ ਕਰਨਾ ਅਤੇ ਸਰੀਰਕ ਸ਼ਕਤੀ ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ। ਦੂਜੇ ਪੜਾਅ ਵਿੱਚ ਇਹ ਪਰਿਵਾਰਕ ਕਰਮ ਕੁਸ਼ਲਤਾ ਵਿੱਚ ਵਾਧਾ, ਧੰਨ ਸੰਪਤੀ ਅਤੇ ਯਾਦਾਂ ਇਕੱਤਰ ਕਰਨਾ, ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੇ ਸੰਪਰਕ ਵਿੱਚ ਆਉਣਾ ਅਤੇ ਸਫ਼ਲਤਾ ਜਾਂ ਅਸਫ਼ਲਤਾ ਦੇ ਨਾਲ ਆਪਣੇ ਜਨੂੰਨ ਤੇ ਇੱਛਾਵਾਂ ਦਾ ਪਿੱਛਾ ਕਰਦੇ ਹੋਏ ਜੀਵਨ ਬਾਰੇ ਤਜ਼ਰਬਾ ਪ੍ਰਾਪਤ ਕਰਨਾ ਹੈ। ਇਸ ਪ੍ਰਕਿਰਿਆ ਦੇ ਮਾਧਿਅਮ ਦੁਆਰਾ ਵਿਅਕਤੀ ਗਿਆਨ, ਕਲਾ ਕੌਸ਼ਲ ਅਤੇ ਜੀਵਨ ਦੇ ਅਨੁਭਵਾਂ ਦਾ ਇਕ ਮਿਸ਼ਰਣ ਪ੍ਰਾਪਤ ਕਰਦਾ ਹੈ, ਜੋ ਜਾਗਰੂਕਤਾ ਲਈ ਇਕ ਜਨਮ ਸਥਾਨ ਹੈ।

ਤੀਜੇ ਪੜਾਅ ਵਿੱਚ ਅੱਗੇ ਵੱਧਣਾ ਸਵੈਚਾਲਿਤ ਜਾਂ ਆਪਣੇ ਆਪ ਨਹੀਂ ਹੁੰਦਾ। ਜਿਵੇਂ ਮਹਾਂਭਾਰਤ ਵਿੱਚ ਰਾਜਾ ਯਾਯਾਤੀ  ਨੂੰ ਇਸ ਕਾਰਜ ਲਈ ਇਕ ਹਜ਼ਾਰ ਸਾਲ ਲੱਗ ਗਏ, ਕਿਉਂਕਿ ਉਹ ਆਪਣੀ ਮੋਹ ਮਸਤੀ ਨੂੰ ਨਹੀਂ ਛੱਡ ਸਕਦਾ ਸੀ। ਇੱਥੇ ਦਿਲਚਸਪ ਗੱਲ ਇਹ ਹੈ ਕਿ ਇਹ ਵਾਧੂ ਸਾਲ ਬੱਚਿਆਂ ਦੀ ਕੀਮਤ ਉੱਤੇ ਮਿਲੇ ਹਨ। ਇਨ੍ਹਾਂ ਪ੍ਰਸਥਿਤੀਆਂ ਵਿੱਚ ਇਹ ਸਲੋਕ (2.67) ਸਾਨੂੰ ਚਿੰਤਨ ਕਰਨ ਅਤੇ ਤੀਜੇ ਪੜਾਅ ਵਿੱਚ ਅੱਗੇ ਵੱਧਣ ਵਿੱਚ ਸਾਡੀ ਸਹਾਇਤਾ ਕਰਦਾ ਹੈ।

ਤੀਜੇ ਪੜਾਅ ਵਿੱਚ ਜਾਗਰੁਕਤਾ ਸਾਨੂੰ ਹੌਲੀ-ਹੌਲੀ ਇੱਛਾਵਾਂ ਨੂੰ ਤਿਆਗਣ ਵਿੱਚ ਸਾਡੀ ਮਦਦ ਕਰਦੀ ਹੈ। ਕਿਉਂਕਿ ਉਦੋਂ ਤੱਕ ਇਹ ਮਹਿਸੂਸ ਹੁੰਦਾ ਹੈ ਕਿ ਅਤੀਤ ਦੀਆਂ ਇੱਛਾਵਾਂ ਹੁਣ ਮੂਰਖਤਾਪੂਰਨ ਜਾਂ ਅਪ੍ਰਸੰਗਿਕ ਹਨ, ਸਾਡੀਆਂ ਧਾਰਨਾਵਾਂ ਕਿੰਨੀਆਂ ਗਲਤ ਸਨ, ਕਿਵੇਂ ਪੂਰੀ ਤੇ ਅਧੂਰੀ ਦੋਵੇਂ ਇੱਛਾਵਾਂ ਦੇ ਇਕ ਹੀ ਵਿਨਾਸ਼ਕਾਰੀ ਪਰਿਣਾਮ ਹੋ ਸਕਦੇ ਹਨ। ਇਸ ਗਿਆਨ ਦੇ ਨਾਲ ਆਪਣੇ ਅੰਤਿਮ ਪੜਾਅ ਲਈ ਇਕ ਸੰਨਿਆਸੀ ਬਣਨ ਵਾਸਤੇ ਤਿਆਰ ਹੁੰਦੇ ਹਾਂ ਜਿਹੜਾ ਇਕ ਗਵਾਹ ਬਣਨ ਲਈ ਅਹੰਕਾਰ/ਕਰਤਾਪਣ ਨੂੰ ਛੱਡ ਰਿਹਾ ਹੈ।

ਅੰਤਮ ਪੜਾਅ ਵਿੱਚ ਇਹ ਪਹਿਲੇ ਪੜਾਅ ਦੇ ਜਾਣਨ (ਇੰਦਰੀਆਂ ਦੇ ਮਾਧਿਅਮ ਰਾਹੀਂ) ਤੋਂ ਹੋਣ (ਇੰਦਰੀਆਂ ਤੋਂ ਅਜ਼ਾਦ) ਤੱਕ ਦਾ ਅੱਗੇ ਵੱਧਣਾ ਹੈ। ਸ੍ਰੀ ਕ੍ਰਿਸ਼ਨ ਇਸ ਨੂੰ ਕਹਿੰਦੇ ਹਨ ਕਿ ‘‘ਬੁੱਧੀ ਦੀ ਸਥਾਪਨਾ ਉਦੋਂ ਹੁੰਦੀ ਹੈ ਜਦੋਂ ਸਾਰੀਆਂ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਦਿੱਤਾ ਜਾਂਦਾ ਹੈ’’ (2.68)।


Contact Us

Loading
Your message has been sent. Thank you!