ਪਤਵਾਰ ਨਾਲ ਜੁੜੇ ਇਕ ਛੋਟੇ ਜਿਹੇ ਯੰਤਰ ‘ਟਿਮ ਟੈਬ’ ਵਿਚ ਇਕ ਹਲਕਾ ਜਿਹਾ ਬਦਲਾਅ ਇਕ ਵੱਡੇ ਜਹਾਜ਼ ਦੀ ਦਿਸ਼ਾ ਨੂੰ ਬਦਲ ਦਿੰਦਾ ਹੈ। ਇਸੇ ਤਰ੍ਹਾਂ ਗੀਤਾ ਦਾ ਅਧਿਐੱਨ ਕਰਨ ਲਈ ਇਕ ਹਲਕਾ ਜਿਹਾ ਯਤਨ ਸਾਡੀ ਜ਼ਿੰਦਗੀ 'ਚ ਅਹਿਮ ਬਦਲਾਅ ਲਿਆ ਸਕਦਾ ਹੈ। ਮਹਾਮਾਰੀ ਦੀ ਵਜ੍ਹਾ ਨਾਲ ਉਪਲਬਧ ਸਮਾਂ ਗੀਤਾ 'ਚ ਗੋਤਾ ਲਗਾਉਣ ਲਈ ਕੀਤਾ ਜਾ ਸਕਦਾ ਹੈ, ਜੋ ਜ਼ਿੰਦਗੀ 'ਚ ਬਹੁਤ ਵੱਡੀ ਤਬਦੀਲੀ ਲਿਆ ਸਕਦਾ ਹੈ।
ਗੀਤ ਕਿੰਡਰਗਾਰਟਨ ਤੋਂ ਲੈ ਕੇ ਪੋਸਟਜੂਏਸ਼ਨ ਤਕ ਅੰਦਰੂਨੀ ਬੋਧ ਲਈ ਇਕ ਸ਼ਾਸਵਤ ਪਾਠ ਪੁਸਤਕ ਹੈ ਅਤੇ ਸੰਭਾਵਨਾ ਹੈ ਕਿ ਪਹਿਲੀ ਵਾਰ ਪੜ੍ਹਣ ਤੇ ਇਸ ਦੀਆਂ ਬਹੁਤ ਘੱਟ ਧਾਰਨਾਵਾਂ ਸਮਝ 'ਚ ਆਉਣਗੀਆਂ। ਜੇਕਰ ਅਸੀਂ ਗੁਪਤ ਅਤੇ ਪ੍ਰਤੱਖ ਦੇ ਨਜ਼ਰੀਏ ਤੋਂ ਅਵਲੋਕਨ ਕਰੀਏ ਤਾਂ ਉਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਗੁਪਤ ਉਹ ਹੈ ਜੋ ਸਾਡੀਆਂ ਇੰਦਰੀਆਂ ਤੋਂ ਪਰੇ ਹੈ ਅਤੇ ਪ੍ਰਤੱਖ ਉਹ ਹੈ ਜੋ ਇੰਦਰੀਆਂ ਦੇ ਦਾਇਰੇ 'ਚ ਹੈ।
ਪ੍ਰਤੱਖ ਹੋਣ ਦੀ ਕਹਾਣੀ ਬਿਗ ਬੈਂਗ ਤੋਂ ਲੈ ਕੇ ਸਿਤਾਰਿਆਂ ਦੇ ਨਿਰਮਾਣ ਤਕ, ਇਨ੍ਹਾਂ ਸਿਤਾਰਿਆਂ ਦੇ ਅੰਤਰਭਾਗ 'ਚ ਉੱਚ ਰਸਾਇਣਕ ਤੱਤਾਂ ਦੇ ਪ੍ਰਮਾਣੂਆਂ ਦਾ ਮੇਲ, ਸਿਤਾਰਿਆਂ ਦੇ ਵਿਸਫੋਟ 'ਚ ਇਨ੍ਹਾਂ ਤੱਤਾਂ ਦੇ ਪ੍ਰਸਾਰ, ਗ੍ਰਹਿ ਪ੍ਰਣਾਲੀਆਂ ਦੇ ਗਠਨ ਅਤੇ ਬੁੱਧੀਮਾਨ ਜ਼ਿੰਦਗੀ ਦੀ ਹਾਜ਼ਰੀ 'ਚ ਸ਼ਾਮਲ ਹੈ। ਇਹ ਵਿਗਿਆਨਕ ਭਾਈਚਾਰੇ ਵੱਲੋਂ ਇਕ ਸਵੀਕਾਰਕ ਤੱਥ ਹੈ ਕਿ ਇਨ੍ਹਾਂ ਪ੍ਰਤੱਖ ਜੀਵਨ ਰੂਪਾਂ, ਸਿਤਾਰਿਆਂ ਅਤੇ ਇਥੋਂ ਤਕ ਕਿ ਬ੍ਰਹਿਮੰਡ ਦੇ ਹੋਂਦ ਦੀ ਇਕ ਨਿਸ਼ਚਿਤ ਸਮਾਂ ਹੱਦ ਹੈ। ਹਾਲਾਂਕਿ ਇਸ ਸਮੇਂ ਹੱਦ ਦੇ ਪੈਮਾਨੇ ਵੱਖ ਹੋ ਸਕਦੇ ਹਨ। ਸਾਡੀ ਇਹ ਸਮਝ ਕਿ ਅਸੀਂ ਜਨਮ ਤੋਂ ਮੌਤ ਤਕ
ਮੌਜ਼ੂਦ ਹਾਂ, ਜੋ ਪ੍ਰਤੱਖ ਨਜ਼ਰੀਏ ਤੋਂ ਸਹੀ ਹੈ। ਗੀਤਾ ਦੇ ਅਨੁਸਾਰ ਗੁਪਤ ਨਜ਼ਰੀਏ ਨਾਲ, ਅਸੀਂ ਜਨਮ ਤੋਂ ਪਹਿਲਾਂ ਮੌਜੂਦ ਸੀ ਅਤੇ ਮੌਤ ਤੋਂ ਬਾਅਦ ਵੀ ਮੌਜੂਦ ਰਹਾਂਗੇ। ਇਸ ਬੋਧ ਦੇ ਨਾਲ, ਅਸੀਂ ਉਨ੍ਹਾਂ ਦਰਮਿਆਨ ਦੇ ਸੰਬੰਧ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ ਅਤੇ ਇਹ ਸਮਝ ਸਾਨੂੰ ਗੁਪਤ ਨੂੰ ਸਾਕਾਰ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਾ ਸਕਦਾ ਹੈ, ਜਿਸ ਨੂੰ ਮੋਕਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਟੀਚੇ ਦੀ ਪ੍ਰਾਪਤੀ 'ਚ ਹੰਕਾਰ ਇਕ ਰੁਕਾਵਟ ਹੈ।ਬਾਹਰ ਦੇ ਸੁੱਖ ਜਾ ਦੁੱਖ ਦੀ ਪ੍ਰਵਾਹ ਕੀਤੇ ਬਿਨਾਂ, ਜਿੰਨੀ ਮਾਤਰਾ 'ਚ ਆਨੰਦ ਨਾਲ ਅਸੀਂ ਭਰ ਜਾਂਦੇ ਹਾਂ, ਗੁਪਤ ਰੂਪ ਤੱਕ ਪਹੁੰਚਣ ਲਈ ਤੈਅ ਕੀਤੀ ਗਈ ਦੂਰੀ ਦਾ ਇਹ ਇਕ ਸੰਕੇਤਕ ਹੈ।
