Gita Acharan |Punjabi

ਸ਼੍ਰੀਮਦ ਭਗਵਦਗੀਤਾ ਦਾ ਜਨਮ ਰਣਖੇਤਰ 'ਚ ਹੋਇਆ ਸੀ ਅਤੇ ਮੌਜੂਦਾ ਮਹਾਮਾਰੀ (ਕਵਿਡ-19) ਦਾ ਸਮਾਂ ਕੁਰੂਕਸ਼ੇਤਰ ਜੰਗ ਦੇ ਬਰਾਬਰ ਹੈ।ਗੀਤਾ 'ਚ ਇਕ ਵਾਕਅੰਸ਼ ‘ਨਿਮਿਤ ਮਾਤਰ' ਭਾਵ ‘ਸਰਵਸ਼ਕਤੀਮਾਨ ਦੇ ਹੱਥਾਂ 'ਚ ਇਕ ਉਪਕਰਨ ਬੜੇ ਸਪਸ਼ਟ ਤਰੀਕੇ ਨਾਲ ਇਸ ਦਾ ਸਾਰ ਪੇਸ਼ ਕਰਦਾ ਹੈ।

 

ਅਰਜੁਨ ਸ਼੍ਰੀਕ੍ਰਿਸ਼ਨ ਦੀ ਵਾਸਤਵਿਕਤਾ ਦਾ ਯਥਾਰਥ ਦੇਖਣਾ ਚਾਹੁੰਦਾ ਸੀ ਅਤੇ ਉਸ ਨੂੰ ਸਮਝਣ ਦੇ ਲਈ ਇਕ ਵਾਧੂ ਗਿਆਨ ਦੀ ਲੋੜ ਸੀ, ਜਿਵੇਂ ਅੰਨ੍ਹੇ ਨੂੰ ਪੂਰੇ ਹਾਥੀ ਨੂੰ ਦੇਖਣ ਲਈ ਅੱਖ ਲੋੜ ਹੁੰਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਸ ਨੂੰ ਆਪਣੇ ਵਿਸ਼ਵ ਰੂਪ ਨੂੰ ਦੇਖਣ ਲਈ ਦਿਵਯ ਚਕਸ਼ੂ ਦਿੱਤਾ ਸੀ।ਵਿਸ਼ਵਰੂਪ ਦਿਖਾਉਣ ਤੋਂ ਇਲਾਵਾ, ਸ਼੍ਰੀ ਕ੍ਰਿਸ਼ਨ ਉਸ ਨੂੰ ਭਵਿੱਖ ਤਕ ਦੇਖਣ ਦੀ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ ਅਤੇ ਅਰਜੁਨ ਦੇਖਦਾ ਹੈ ਕਿ ਕਈ ਯੋਧਾ ਮੌਤ ਦੇ ਮੂੰਹ 'ਚ ਪ੍ਰਵੇਸ਼ ਕਰ ਰਹੇ ਹਨ।ਉਦੋਂ ਭਗਵਾਨ ਅਰਜੁਨ ਨੂੰ ਦੱਸਦੇ ਹਨ ਕਿ ਇਹ ਯੋਧਾ ਜਲਦੀ ਹੀ ਮਰ ਜਾਣਗੇ। ਤੁਸੀਂ ਉਸ ਪ੍ਰਕਿਰਿਆ 'ਚ ਸਿਰਫ ਇਕ ਸਾਧਨ ਹੈ। ਸ਼੍ਰੀਕ੍ਰਿਸ਼ਨ ਸਪਸ਼ਟ ਕਰਦੇ ਹਨ ਕਿ ਅਰਜੁਨ ਕਰਤਾ ਨਹੀਂ ਹੈ ਅਤੇ ਦੂਸਰੀ ਗੱਲ ਉਹ ਇਹ ਯਕੀਨ ਕਰਦੇ ਹਨ ਕਿ ਜਦੋਂ ਉਹ ਜੇਤੂ ਦੇ ਰੂਪ 'ਚ ਸਾਹਮਣੇ ਆਏਗਾ ਤਾਂ ਅਰਜੁਨ ਅਹਿਮ ਭਾਵ ਤੋਂ ਮੁਕਤ ਹੋਵੇਗਾ, ਕਿਉਂਕਿ ਜਿੱਤ ਹੰਕਾਰ ਨੂੰ ਸਭ ਤੋਂ ਵੱਧ ਵਧਾ ਦਿੰਦੀ ਹੈ।

 

ਉਥੇ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਜੰਗ ਦੇ ਮੈਦਾਨ ਤੋਂ ਬਾਹਰ ਨਹੀਂ ਜਾਣ ਦਿੱਤਾ।‘ਨਿਮਿਤ' ਸਿਰਫ ਅੰਦਰੂਨੀ ਬੋਧ ਹੈ ਅਤੇ ਇਸ 'ਚੋਂ ਜੋ ਨਿਕਲਦਾ ਹੈ, ਉਸ ਦਾ ਸ਼ੁੱਧ ਅਤੇ ਹੰਕਾਰ ਤੋਂ ਮੁਕਤ ਹੋਣਾ ਤੈਅ ਹੈ।

 

ਕੋਰੋਨਾ ਮਹਾਮਾਰੀ ਦੇ ਸਮੇਂ 'ਚ ਸੜਕ 'ਤੇ ਜਾਂ ਸਥਿਤੀ ਕਮਰੇ 'ਚ ਇਕ ਵਿਅਕਤੀ ਲਈ, ਮੁਸ਼ਕਿਲਾਂ ਅਰਜੁਨ ਦੇ ਬਰਾਬਰ ਹੁੰਦੀਆਂ ਹਨ। ਇਸ ਦਾ ਕੋਈ ਇਲਾਜ ਨਾ ਹੋਣ ਕਾਰਨ ਅਸੀਂ ਅੰਦਰ ਤੋਂ ਸਿਰਫ ਨਿਮਿਤ ਮਾਤਰ ਹਾਂ ਅਤੇ ਬਾਹਰ ਦੀ ਦੁਨੀਆ 'ਚ ਸਾਨੂੰ ਸੌਂਪੀ ਗਈ ਭੂਮਿਕਾ ਵਿਚ ਆਪਣਾ ਉੱਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਹ ਛੋਟਾ ਜਿਹਾ ਅਹਿਸਾਸ ਅਸਲ ਵਿਚ ਇਕ ਵਰਦਾਨ ਹੋ ਸਕਦਾ ਹੈ, ਕਿਉਂਕਿ ਗੀਤਾ ਦੀਆਂ ਕਈ ਧਾਰਨਾਵਾਂ ਉਦੋਂ ਤੱਕ ਸਪਸ਼ਟ ਨਹੀਂ ਹੁੰਦੀਆਂ ਹਨ ਜਦੋਂ ਤੱਕ ਕਿ ਉਨ੍ਹਾਂ ਨੂੰ ਜੀਵਨ ਵਿਚ ਅਨੁਭਵ ਨਹੀਂ ਕੀਤਾ ਜਾਂਦਾ ਹੈ, ਖਾਸ ਕਰਕੇ ਮੁਸ਼ਕਲ ਹਾਲਾਤਾਂ ਵਿਚ। ਕੋਲੇ ਦਾ ਢੇਰ ਬਹੁਤਜ਼ਿਆਦਾਦਬਾਅ ਵਿਚ ਹੀਰੇ 'ਚ ਬਦਲ ਜਾਂਦਾ ਹੈ ਅਤੇ ਅੱਗ ਵਿਚ ਤਪ ਕੇ ਸੋਨਾ ਸ਼ੁੱਧ ਹੋ ਜਾਂਦਾ ਹੈ। 

 

ਇਹ ਪ੍ਰੀਖਣ ਸਮੇਂਨਿਹਿਤ ਮਾਤਰ ਦੀ ਪ੍ਰਾਪਤੀ ਨੂੰ ਦਰਸਾਉਣ ਲਈ ਅਨੁਕੂਲ ਹੈ ਤੇ ਇਹ ਛੋਟਾ ਸੂਤਰ ਸਾਨੂੰ ਸਮਰਪਣ ਦੇ ਮਾਰਗ ਦੇ ਮਾਧਿਅਮ ਨਾਲ ਸਾਡੀ ਅੰਤਰ-ਆਤਮਾ ਦੇ ਨੇੜੇ ਲੈ ਜਾਣ ਦੀ ਸਮਰੱਥਾ ਰੱਖਦਾ ਹੈ।


Contact Us

Loading
Your message has been sent. Thank you!