Gita Acharan |Punjabi

ਗੀਤਾ ਇਸ ਬਾਰੇ 'ਚ ਹੈ ਕਿ ਅਸੀਂ ਕੀ ਹਾਂ ? ਇਹ ਸੱਚ ਨੂੰ ਜਾਨਣ ਤੋਂ ਇਲਾਵਾ ਸੱਚਾਈ ਨੂੰ ਅਪਣਾਉਣ ਵਰਗਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਵਰਤਮਾਨ ਪਲ (ਸਮੇਂ) 'ਚ ਕੇਂਦਰਿਤ (ਪੁਲਾੜ) ਹੁੰਦੇ ਹਾਂ।

ਅਰਜੁਨ ਦੀ ਦੁਚਿੱਤੀ ਹੈ ਕਿ ਜੇਕਰ ਉਹ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਵੱਡਿਆਂ ਅਤੇ ਗੁਰੂਆਂ ਨੂੰ ਰਾਜ ਲਈ ਮਾਰ ਦਿੰਦਾ ਹੈ ਤਾਂ ਦੁਨੀਆ ਦੀ ਨਜ਼ਰ 'ਚ ਉਸ ਦੇ ਅਕਸ ਦਾ ਕੀ ਹੋਵੇਗਾ ? 

ਇਹ ਗੱਲ ਬਹੁਤ ਹੀ ਤਰਕਸੰਗਤ ਪ੍ਰਤੀਤ ਹੁੰਦੀ ਹੈ ਅਤੇ ਜੇਕਰ ਕਿਸੇ ਨੂੰ ਗੀਤਾ ਜੀਵਨ ਜਿਉਣਾ ਹੈ ਤਾਂ ਇਹੀ ਉਹ ਪਹਿਲੀ ਰੁਕਾਵਟ ਹੈ, ਜਿਸ ਨੂੰ ਪਾਰ ਕੀਤਾ ਜਾਣਾ ਹੈ।

 ਅਰਜੁਨ ਦੀ ਅਸਲੀ ਦੁਚਿੱਤੀ ਉਸ ਦੇ ਭਵਿੱਖ ਨੂੰ ਲੈ ਕੇ ਹੈ, ਜਦਕਿ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਅਧਿਕਾਰ ਹੈ ਪਰ ਕਰਮਵਲ 'ਤੇ ਕੋਈ ਅਧਿਕਾਰ ਨਹੀਂ ਹੈ। ਕਿਉਂ ? ਕਿਉਂਕਿ ਕਰਮ ਮੌਜੂਦਾ 'ਚ ਹੁੰਦਾ ਹੈ ਅਤੇ ਕਰਮਫਲ ਭਵਿੱਖ 'ਚ ਆਉਂਦਾ ਹੈ।

ਅਰਜੁਨ ਦੀ ਤਰ੍ਹਾਂ ਸਾਡੀ ਪ੍ਰਵਿਰਤੀ ਨਤੀਜਾ ਦੇਣ ਵਾਲੇ ਕੰਮਾਂ ਲਈ ਕੋਸ਼ਿਸ਼ ਕਰਨ ਦੀ ਹੈ। ਕਦੇ- ਕਦੇ ਆਧੁਨਿਕ ਜੀਵਨ ਸਾਨੂੰ ਇਹ ਆਭਾਸ ਦਿੰਦਾ ਹੈ ਕਿ ਭਵਿੱਖ ਦੇਨਤੀਜਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਅਸਲ 'ਚ ਭਵਿੱਖ ਇੰਨੀਆਂ ਸਾਰੀਆਂ

ਸੰਭਾਵਨਾਵਾਂ ਦਾ ਮੇਲ ਹੈ, ਜਿਸ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਇਕ ਵਾਰ ਫਿਰ ਇਹ ਸਾਡਾ ਹੰਕਾਰ ਹੈ- ਆਪਣੇ ਅਤੀਤ ਨੂੰ ਯਾਦ ਕਰਨਾ ਅਤੇ ਭਵਿੱਖ ਨੂੰ ਵਰਤਮਾਨ 'ਚ ਦੇਖਣਾ ਹੀ ਦੁਚਿੱਤੀ ਪੈਦਾ ਕਰਦਾ ਹੈ।

ਪੁਲਾੜ ਦੀ ਗੱਲ ਕਰੀਏ ਤਾਂ ਆਕਾਸ਼ਗੰਗਾਵਾਂ, ਤਾਰਿਆਂ ਅਤੇ ਗ੍ਰਹਿਆਂ ਨਾਲ ਭਰੇ ਪੂਰੇ ਬ੍ਰਹਿਮੰਡ ਦੀ ਵਿਸ਼ੇਸ਼ਤਾ ਚੱਕਰ ਲਗਾਉਣਾ ਹੈ, ਜੋ ਮੁੱਖ ਰੂਪ ਨਾਲ ਇਕ ਸਥਿਰ ਧੁਰੀ ਜਾਂ ਚਾਕ 'ਤੇ ਘੁੰਮਣ ਦੇ ਬਰਾਬਰ ਹੈ।

ਚਾਕ ਕਦੇ ਹਿੱਲਦਾ ਨਹੀਂ ਹੈ ਅਤੇ ਇਸ ਦੇ ਬਿਨਾਂ ਪਹੀਏ ਦਾ ਘੁੰਮਣਾ ਸੰਭਵ ਨਹੀਂ ਹੈ। ਹਰ ਤੂਫਾਨ ਦਾ ਇਕ ਸ਼ਾਂਤ ਕੇਂਦਰ ਹੁੰਦਾ ਹੈ- ਇਸ ਦੇ ਬਿਨਾਂ ਕੋਈ ਵੀ ਤੂਫਾਨ ਗਤੀ ਨੂੰ ਕਾਇਮ ਨਹੀਂ ਰੱਖ ਸਕਦਾ।ਕੇਂਦਰ ਤੋਂ ਜਿੰਨੀ ਦੂਰੀ ਹੋਵੇਗੀ, ਅਸ਼ਾਂਤੀ ਓਨੀ ਹੀ ਜ਼ਿਆਦਾ ਹੋਵੇਗੀ।

ਸਾਡੇ ਕੋਲ ਵੀ ਇਕ ਸ਼ਾਂਤ ਕੇਂਦਰ ਹੈ ਜੋ ਹੋਰ ਕੁਝ ਨਹੀਂ ਸਗੋਂ ਸਾਡੀ ਅੰਦਰੂਨੀ ਆਤਮਾ ਹੈ ਅਤੇ ਅਸ਼ਾਂਤ ਜੀਵਨ, ਇਸ ਦੇ ਕਈ ਗੁਣਾਂ ਦੇ ਨਾਲ, ਇਸ ਦੇ ਚਾਰੇ ਪਾਸੇ ਘੁੰਮਦਾ ਹੈ। ਅਰਜੁਨ ਦੀ ਦੁਚਿੱਤੀ ਅਜਿਹੀ ਹੀ ਇਕ ਵਿਸ਼ੇਸ਼ਤਾ ਨੂੰ ਲੈ ਕੇ ਹੈ-ਉਸ ਦਾ ਅਕਸ। ਉਸ ਦੀ ਤਰ੍ਹਾਂ, ਅਸੀਂ ਆਪਣੇ ਅੰਦਰ ਦੇਖਣ ਦੀ ਬਜਾਏ ਦੂਜਿਆਂ ਦੀਆਂ ਅੱਖਾਂ 'ਚ ਦੇਖ ਕੇ ਆਪਣੇ ਬਾਰੇ 'ਚ ਚਿੱਤਰ ਬਣਾਉਂਦੇ ਹਾਂ। ਗੀਤਾ ਕਹਿੰਦੀ ਹੈ ਕਿ ਹੋਣ ਦਾ ਸਮਾਂ ਵਰਤਮਾਨ ਹੈ ਅਤੇ ਹੋਣ ਦਾ ਸਥਾਨ ਅੰਤਰਆਤਮਾ ਹੈ।

 


Contact Us

Loading
Your message has been sent. Thank you!