ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਤੇਰੀ ਬੁੱਧੀ ਮੋਹ ਰੂਪੀ ਦਲਦਲ ਨੂੰ ਭਲੀ ਭਾਂਤ ਪਾਰ ਕਰ ਜਾਏਗੀ ਤਾਂ ਤੂੰ ਇਸ ਸੰਸਾਰ ਦੇ ਸੁਣੇ ਜਾਂਦੇ ਜਾਂ ਸੁਣਨ ਵਿੱਚ ਆਉਣ ਵਾਲੇ ਸਾਰੇ ਪਦਾਰਥਾਂ ਤੋਂ ਵੈਰਾਗ (ਨਿਰਵੇਦਸ)ਪ੍ਰਾਪਤ ਕਰ ਲਵੇਂਗਾ (2.52)। ਇਸਦਾ ਅਰਥ ਹੈ ਕਿ ਜਦੋਂ ਅਸੀਂ ‘ਮੋਹ’ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਤਾਂ ਸਾਡੀਆਂ ਇੰਦਰੀਆਂ ਦੁਆਰਾ ਉਤਪੰਨ ਸੰਵੇਦਨਾ ਆਪਣੀ ਇੱਛਾ ਨਾਲ ਸਾਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਖੋ ਬੈਠਦੀ ਹੈ। ਸ੍ਰੀ ਕ੍ਰਿਸ਼ਨ ਨੇ ਇੱਥੇ ਸੁਣਨ ਨੂੰ ਰੂਪਕ ਦੇ ਤੌਰ ’ਤੇ ਵਰਤਿਆ ਹੈ ਕਿਉਂਕਿ ਅਸੀਂ ਅਕਸਰ ਦੂਜੇ ਲੋਕਾਂ ਦੇ ਸ਼ਬਦਾਂ ਜਿਵੇਂ ਪ੍ਰਸ਼ੰਸਾ ਅਤੇ ਅਲੋਚਨਾ, ਗੱਪ ਸ਼ੱਪ ਅਤੇ ਅਫਵਾਹਵਾਂ ਆਦਿ ਨਾਲ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ।
ਮੂਲ ਰੂਪ ਵਿੱਚ ਕੀ ਸਾਡਾ ਹੈ ਤੇ ਕੀ ਸਾਡਾ ਨਹੀਂ ਹੈ, ਵਿੱਚ ਅੰਤਰ ਕਰਨ ਦੀ ਸਾਡੀ ਅਸਮਰੱਥਾ ਹੀ ਮੋਹ ਹੈ। ਇਹ ਭੌਤਿਕ ਸੰਪਤੀ ਅਤੇ ਭਾਵਨਾਵਾਂ ਦੇ ਸਵਾਮੀ ਬਣਨ ਦੀ ਭਾਵਨਾ ਹੈ, ਵਰਤਮਾਨ ਵਿੱਚ ਵੀ ਅਤੇ ਭਵਿੱਖ ਵਿੱਚ ਵੀ। ਭਾਵੇਂ ਅਸਲੀਅਤ ਇਹ ਹੈ ਕਿ ਅਸੀਂ ਇਨ੍ਹਾਂ ਦੇ ਮਾਲਕ ਨਹੀਂ ਹਾਂ। ਅਸੀਂ ਆਮ ਕਰਕੇ ਉਸ ਚੀਜ਼ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਨਹੀਂ ਹੈ, ਅਤੇ ਸਾਨੂੰ ਇਸ ਬਾਰੇ ਕੋਈ ਗਿਆਨ ਵੀ ਨਹੀਂ ਹੈ। ਅਸੀਂ ‘ਦੇਹ’/ਆਤਮਾ ਹਾਂ। ਸ੍ਰੀ ਕ੍ਰਿਸ਼ਨ ਇਸ ਘਟਨਾ ਨੂੰ ‘ਕਲੀਲਮ’ ਜਾਂ ਅਧਿਆਤਮਿਕ ਅੰਧਕਾਰ ਕਹਿੰਦੇ ਹਨ।
ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਅੰਧਕਾਰ ਨੂੰ ਦੂਰ ਕਰਦੇ ਹਾਂ ਤਾਂ ਸਾਨੂੰ ‘ਨਿਰ-ਵੇਦਮ’ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ‘ਨਿਰ-ਵੇਦਮ’ ਨੂੰ ਉਦਾਸੀਨਤਾ ਦੇ ਰੂਪ ਵਿੱਚ ਵਰਨਣ ਕੀਤਾ ਗਿਆ ਹੈ, ਇਹ ਨਿਸਕਿਰਿਆ ਜਾਂ ਨਕਾਰਾਤਮਕਤਾ, ਉਦਾਸੀਨਤਾ ਨਹੀਂ ਹੈ, ਜਿਹੜੀ ਅਗਿਆਨਤਾ ਤੋਂ ਪੈਦਾ ਹੁੰਦੀ ਹੈ। ਇਹ ਜਾਗਰੂਕ, ਜੀਵਤ ਅਤੇ ਇਸ ਛਿਣ ਵਿੱਚ ਹੋਣ ਕਾਰਨ ਉਤਪੰਨ ਹੋਣ ਵਾਲੀ ਉਦਾਸੀਨਤਾ ਹੈ। ਇਹ ਨਾ ਹੀ ਇਸ ਨਾਲ ਜੁੜਨਾ ਹੈ ਤੇ ਨਾ ਹੀ ਇਸ ਨੂੰ ਛੱਡਣਾ ਹੈ, ਸਗੋਂ ਦੋਵਾਂ ਤੋਂ ਪਾਰ ਹੈ। ਇਹ ਨਿਰਣਾ ਕਰਨ ਅਤੇ ਵਿਭਾਜਨ ਤੋਂ ਬਿਨਾਂ ਕ੍ਰਿਆਸ਼ੀਲ ਪ੍ਰਵਾਨਗੀ ਹੈ।
ਦੂਜੇ ਲੋਕਾਂ ਦੇ ਵਿਕਾਸਸ਼ੀਲ ਜੀਵਨ ਵਿੱਚ ਅਸੀਂ ਆਪਣੀ ਜਾਇਦਾਦ, ਸਮਰੱਥਾ, ਪ੍ਰਾਪਤੀਆਂ, ਵਿਵਹਾਰ ਤੇ ਰੂਪ ਆਦਿ ਲਈ ਦੂਜਿਆਂ ਦੀ ਸਹਿਮਤੀ ਅਤੇ ਪ੍ਰਸ਼ੰਸਾ ਲਈ ਤਰਸਦੇ ਹਾਂ। ਅਸੀਂ ਅਜਿਹੀਆਂ ਸਨਮਾਨਿਤ ਸੰਵੇਦਨਾਵਾਂ ਨੂੰ ਪ੍ਰਾਪਤ ਕਰਨ ਲਈ ਜੀਵਨ ਭਰ ਸਖ਼ਤ ਮਿਹਨਤ ਕਰਦੇ ਰਹਾਂਗੇ। ਜਦੋਂ ਤੱਕ ਅਸੀਂ ਮੋਹ ਨੂੰ ਜਾਗਰੂਕਤਾ ਦੇ ਮਾਧਿਅਮ ਰਾਹੀਂ ਦੂਰ ਕਰਨ ਦੇ ਸਮਰੱਥ ਨਹੀਂ ਹੋ ਜਾਂਦੇ।
ਇਕ ਵੇਰਾਂ ਜਦੋਂ ਅਸੀਂ ਸੰਤੁਲਿਤ ਤੇ ਉੱਚਿਤ ਬੁੱਧੀ ਦੇ ਮਾਧਿਅਮ ਰਾਹੀਂ ਮੋਹ ਦੁਆਰਾ ਲਿਆਂਦੇ ਗਏ ਅੰਧਕਾਰ ਨੂੰ ਦੂਰ ਕਰ ਦਿੰਦੇ ਹਾਂ ਤਾਂ ਵਰਤਮਾਨ ਦੇ ਛਿਣਾਂ ਵਿੱਚ ਜਾਂ ਭਵਿੱਖ ਵਿੱਚ ਇੰਦਰੀਆਂ ਦੀ ਇਹ ਸੰਵੇਦਨਾ ਸਾਨੂੰ ਪ੍ਰਭਾਵਿਤ ਨਹੀਂ ਕਰੇਗੀ।
