Gita Acharan |Punjabi

ਗੀਤਾ 'ਚ ਦਿੱਤੇ ਗਏ ਸਾਰੇ ਮਾਰਗ ਸਾਨੂੰ ਅੰਤਰਆਤਮਾ ਵੱਲ ਲੈ ਜਾਂਦੇ ਹਨ।ਕੁਝ ਰਸਤੇ ਇਕ-ਦੂਸਰੇ ਦੇ ਉਲਟ ਪ੍ਰਤੀਤ ਹੁੰਦੇ ਹਨ। ਹਾਲਾਂਕਿ ਇਹ ਇਕ ਚੱਕਰ ਵਾਂਗ ਹੈ, ਜਿਥੇ ਦੋਵੇਂ ਪਾਸੇ ਯਾਤਰਾ ਸਾਨੂੰ ਉਸ ਮੰਜ਼ਿਲ ਤੱਕ ਲੈ ਜਾਏਗੀ।

 ਗੀਤਾ ਵੱਖ-ਵੱਖ ਪੱਧਰਾਂ 'ਤੇ ਕੰਮ ਕਰਦੀ ਹੈ। ਕਦੇ-ਕਦੇ ਕ੍ਰਿਸ਼ਨ ਅਜੁਨ ਦੇ ਪੱਧਰ ਤਕ ਆ ਜਾਂਦੇ ਹਨ ਤਾਂ ਕਦੇ-ਕਦੇ ਉਹ ਪਰਮਾਤਮਾ ਦੇ ਰੂਪ 'ਚ ਆਉਂਦੇ ਹਨ। ਇਹ ਸਥਿਤੀ ਮੁਢਲੀਅਵਸਥਾ 'ਚ ਸਮਝਣ 'ਚ ਮੁਸ਼ਕਲਾਂ ਪੈਦਾ ਕਰਦੀ ਹੈ, ਕਿਉਂਕਿ ਇਹ ਦੋਵੇਂ ਪੱਧਰ ਵੱਖ-ਵੱਖ ਪ੍ਰਤੀਤ ਹੁੰਦੇ ਹਨ। 

ਪਿਛਲੀ ਸ਼ਤਾਬਦੀ ਦੀ ਸ਼ੁਰੂਆਤ 'ਚ ਵਿਗਿਆਨਿਕਾਂ ਨੂੰ ਪ੍ਰਕਾਸ਼ ਨੂੰ ਸਮਝਣ 'ਚ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ 'ਚ ਇਹ ਸਿੱਧ ਹੋਇਆ ਕਿ ਪ੍ਰਕਾਸ਼ ਇਕ ‘ਤਰੰਗ' ਹੈ ਅਤੇ ਬਾਅਦ 'ਚ ਇਹ ਪਤਾ ਲੱਗਾ ਕਿ ਇਹ ਵੀ ਇਕ ‘ਕਣ ਵਾਂਗ ਵਤੀਰਾ ਕਰਦਾ ਹੈ। 

ਦੋਵੇਂ ਸਿਧਾਂਤ ਇਕ ਦੂਸਰੇ ਦੇ ਵਿਰੋਧੀ ਪ੍ਰਤੀਤ ਹੁੰਦੇ ਹਨ ਪਰ ਪ੍ਰਕਾਸ਼, ਜਿਸ ਤੋਂ ਅਸੀਂ ਇੰਨੇ ਜਾਣੂ ਹਾਂ, ਪ੍ਰਤੱਖ ਅੰਤਰਵਿਰੋਧਾਂ ਦਾ ਸੰਗਮ ਹੈ। ਜ਼ਿੰਦਗੀ ਵੀ ਅਜਿਹੀ ਹੀ ਹੈ। 

ਇਕ ਵਾਰ ਇਕ ਹਾਥੀ ਕਿਸੇ ਪਿੰਡ 'ਚ ਦਾਖਲ ਹੋਇਆ।ਉਥੇ ਕੁਝ ਨੇਤਰ ਜੋਤੀ ਤੋਂ ਵਿਹੀਣ ਲੋਕਾਂ ਨੇ ਉਸ ਨੂੰ ਪਛਾਣਨ ਜਾਂ ਸਮਝਣ ਦਾ ਯਤਨ ਕੀਤਾ। ਉਨ੍ਹਾਂ ਨੇ ਹਾਥੀ ਦੇ ਜਿਸ ਹਿੱਸੇ ਨੂੰ ਛੂਹਿਆ ਉਸ ਦੇ ਆਧਾਰ 'ਤੇ ਉਨ੍ਹਾਂ ਨੇ ਕਲਪਨਾ ਕੀਤੀ ਕਿ ਹਾਥੀ ਕਿਹੋ ਜਿਹਾ ਹੋ ਸਕਦਾ ਹੈ। ਸੁੰਡ ਨੂੰ ਛੂੰਹਣ ਵਾਲੇ ਨੇ ਕਿਹਾ ਕਿ ਹਾਥੀ ਇਕ ਲੰਬੇ ਅਤੇ ਖੁਰਦੁਰੇ ਪ੍ਰਾਣੀ ਵਾਂਗ ਹੈ। ਦੰਦ ਨੂੰ ਛੂੰਹਣ ਵਾਲੇ ਨੇ ਕਿਹਾ ਕਿ ਇਹ ਜਾਨਵਰ ਚੱਟਾਨ ਵਾਂਗ ਸਖਤ ਹੈ। ਪੇਟ ਨੂੰ ਛੂੰਹਣ ਵਾਲੇ ਨੇ ਕਿਹਾ ਕਿ ਇਹ ਵਿਸ਼ਾਲ ਅਤੇ ਕੋਮਲ ਹੈ। ਇਸੇ ਤਰ੍ਹਾਂ ਸਾਰਿਆਂ ਦੀ ਆਪਣੀ ਰਾਏ ਸੀ ਭਾਵ ਇਕ ਵਾਸਤਵਿਕਤਾ ਦੀਆਂ ਵੱਖ-ਵੱਖ ਧਾਰਨਾਵਾਂ।

 ਅੱਜ ਦੁਨੀਆ 'ਚ ਅਸੀਂ ਜੋ ਵੀ ਫਰਕ ਦੇਖਦੇ ਹਾਂ, ਉਸ ਦਾ ਇਹੀ ਕਾਰਨ ਹੈ। ਅਸਲ `ਚ ਹਾਥੀ ਇਨ੍ਹਾਂ 'ਚੋਂ ਕੋਈ ਨਹੀਂ ਹੈ ਸਗੋਂ ਇਹ ਸਭ ਵੀ ਹਨ। ਸਾਡੀ ਮਨੋ ਸਥਿਤੀ ਇਨ੍ਹਾਂ ਵਿਅਕਤੀਆਂ ਤੋਂ ਵੱਖਰੀ ਨਹੀਂ ਹੈ। ਅੰਸ਼ਿਕ ਸਮਝ ਸਾਨੂੰ ਦੁੱਖ ਵੱਲ ਲੈ ਜਾਂਦੀ ਹੈ। ਗੀਤਾ ਜ਼ਰੂਰੀ ਤੌਰ 'ਤੇ ਇਕ ਅੰਸ਼ਿਕ ਸਮਝ ਨਾਲ ਪੂਰਨ ਸਮਝ ਤਕ ਦੀ ਇਕ ਯਾਤਰਾ ਹੈ। ਇਸ ਸਮਝ 'ਚ ਕੁਝ ਕਦਮ ਵੀ ਜ਼ਿੰਦਗੀ 'ਚ ਆਨੰਦ ਲਿਆ ਸਕਦੇ ਹਨ। 

 


Contact Us

Loading
Your message has been sent. Thank you!