Gita Acharan |Punjabi

ਅਸੀਂ ਕਿਸੇ ਸਥਿਤੀ, ਵਿਅਕਤੀ ਜਾਂ ਕਿਸੇ ਕਾਰਜ ਦੇ ਨਤੀਜੇ ਲਈ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਇਕ ਨਾਂ ਦਿੰਦੇ ਹਾਂ—ਚੰਗਾ, ਮਾੜਾ ਜਾਂ ਕੋਈ ਵੀ ਨਹੀਂ। ਸ੍ਰੀ ਕ੍ਰਿਸ਼ਨ ਇਸ ਤੀਜੀ ਅਵਸਥਾ ਦਾ ਉਲੇਖ ਕਰਦੇ ਹਨ ਤੇ ਕਹਿੰਦੇ ਹਨ ਕਿ ਇਕ ਬੁੱਧੀਮਾਨ ਵਿਅਕਤੀ ਉਹ ਹੈ ਜੋ ਚੰਗੇ ਨਤੀਜੇ ਦੀ ਪ੍ਰਾਪਤੀ ਉੱਤੇ ਬਹੁਤਾ ਖੁਸ਼ ਨਹੀਂ ਹੁੰਦਾ ਤੇ ਨਾ ਹੀ ਉਹ ਮਾੜੇ ਨਤੀਜੇ ਨੂੰ ਨਫ਼ਰਤ ਕਰਦਾ ਹੈ (2.57)। ਉਹ ਹਮੇਸ਼ਾ ਬਿਨਾ ਆਸਕਤੀ ਦੇ ਵਿੱਚ ਰਹਿੰਦਾ ਹੈ। ਇਸਦਾ ਅਰਥ ਇਹ ਹੈ ਕਿ ਸਥਿਤ ਪ੍ਰਗਨਾ ਕਿਸੇ ਤਰ੍ਹਾਂ ਦੀ ਵੰਡ ਕਰਨ ਵਿਭਾਜਨ (Labelling) ਨੂੰ ਛੱਡ ਦਿੰਦਾ ਹੈ ਅਤੇ ਤੱਥਾਂ ਨੂੰ ਤੱਥਾਂ ਦੇ ਰੂਪ ਵਿੱਚ ਹੀ ਵੇਖਦਾ ਹੈ ਕਿਉਂਕਿ ਕੋਈ ਵੀ ਵੰਡ ਸੁੱਖ ਤੇ ਦੁੱਖ ਦੇ ਧਰੁੱਵੀਪਣ ਦਾ ਜਨਮ ਸਥਾਨ ਹੁੰਦਾ ਹੈ (2.50)।

ਇਹ ਸਲੋਕ ਔਖਾ ਹੈ ਕਿਉਂਕਿ ਇਹ ਨੈਤਿਕ ਅਤੇ ਸਮਾਜਕ ਸੰਦਰਭ ਵਿੱਚ ਵੀ ਤੱਥਾਂ ਨੂੰ ਤੁਰੰਤ ਚੰਗਾ ਜਾਂ ਮਾੜਾ ਦੇ ਰੂਪ ਵਿੱਚ ਵੰਡ ਕਰਨ ਦੀ ਸਾਡੀ ਪ੍ਰਵਿਰਤੀ ਦੇ ਉਲਟ ਹੈ। ਜਦੋਂ ਕੋਈ ਮਾੜੀ ਸਮਝੀ ਜਾਂਦੀ ਸਥਿਤੀ ਜਾਂ ਕਿਸੇ ਵਿਅਕਤੀ ਦਾ ਸਾਹਮਣਾ ਕਰਦਾ ਹੈ ਤਾਂ ਉਸ ਪ੍ਰਤ ੀ ਨਫ਼ਰਤ ਜਾਂ ਨਾਪਸੰਦਗੀ ਆਪਣੇ ਆਪ ਪੈਦਾ ਹੋ ਜਾਂਦੀ ਹੈ। ਦੂਜੇ ਪਾਸੇ ਇਕ ਸਥਿਤਪ੍ਰਗਨਾ ਹੈ ਜੋ ਇਸ ਨੂੰ ਕੋਈ ਵੀ ਨਾਂ ਨਹੀਂ ਦਿੰਦਾ, ਇਸ ਲਈ ਉਸ ਦੇ ਮਨ ਵਿੱਚ ਅਜਿਹੇ ਸਮੇਂ ਕਿਸੇ ਨਫ਼ਰਤ ਦੇ ਉੱਠਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ ਚੰਗਾ ਨਤੀਜਾ ਆਉਣ ਤੇ ਸਥਿਤਪ੍ਰਗਨਾ ਖੁਸ਼ ਵੀ ਨਹੀਂ ਹੁੰਦਾ।

ਉਦਾਹਰਣ ਵਜੋਂ ਅਸੀਂ ਸਾਰੇ ਹੀ ਸਮੇਂ ਦੇ ਨਾਲ ਉਮਰ ਵੱਧਣ ਦੀ ਕੁਦਰਤੀ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਾਂ, ਤੇ ਉਦੋਂ ਸੁੰਦਰਤਾ, ਖਿੱਚ ਤੇ ਸ਼ਕਤੀ ਖੋ ਜਾਂਦੀ ਹੈ। ਇਹ ਇਕ ਕੁਦਰਤੀ ਤੱਥ ਹੈ, ਪਰ ਜੇ ਅਸੀਂ ਇਸ ਨੂੰ ਮਾੜਾ ਜਾਂ ਬੁਰਾ ਸਮਝਦੇ ਹਾਂ ਤਾਂ ਅਜਿਹੀ ਸਥਿਤੀ ਦੁਖਦਾਈ ਹੋਵੇਗੀ। ਕਿਸੇ ਸੱਟ ਲੱਗਣ ਜਾਂ ਬਿਮਾਰੀ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੁੰਦਾ ਹੈ, ਜਿਨ੍ਹਾਂ ਨੂੰ ਮਾੜੀਆਂ ਸਮਝਣ ਦੇ ਰੂਪ ਵਿੱਚ ਦੁੱਖ ਪ੍ਰਾਪਤ ਹੁੰਦਾ ਹੈ। ਅਸਲ ਵਿੱਚ, ਇਹ ਨਾ ਤਾਂ ਇਨਕਾਰ ਕਰਨਾ ਹੀ ਹੈ ਤੇ ਨਾ ਹੀ ਵਧਾ ਚੜ੍ਹਾ ਕੇ ਪੇਸ਼ ਕਰਨਾ ਹੀ ਹੈ।

ਸਥਿਤ ਪ੍ਰਗਨਾ ਇੱਕ ਕੁਸ਼ਲ ਸਰਜਨ ਦੀ ਤਰ੍ਹਾਂ ਸਥਿਤੀਆਂ ਨੂੰ ਸੰਭਾਲਦਾ ਹੈ ਜੋ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ਉੱਤੇ ਯੋਗ ਸਰਜਰੀ ਕਰਦਾ ਹੈ। ਇਹ ਇਕ ਸੁਪਰ ਕੰਡਕਟਰ ਦੀ ਤਰ੍ਹਾਂ ਹੈ ਜਿਹੜਾ ਸਾਰੀ ਬਿਜਲੀ ਨੂੰ ਠੀਕ ਤਰ੍ਹਾਂ ਨਾਲ ਗੁਜ਼ਰ ਜਾਣ ਲਈ ਕੰਮ ਕਰਦਾ ਹੈ।

ਅਸੀਂ ਪ੍ਰਸਥਿਤੀਆਂ, ਲੋਕਾਂ ਜਾਂ ਕੰਮਾਂ ਕਾਰਾਂ ਨਾਲ ਜਾਂ ਤਾਂ ਜੁੜ ਜਾਂਦੇ ਹਾਂ ਜਾਂ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਾਂ। ਜੁੜਨ ਨੂੰ ਪ੍ਰੇਮ ਸਮਝਣਾ ਸੌਖਾ ਹੈ ਪਰੰਤੂ ਦੂਰ ਰਹਿਣਾ ਵੀ ਇਕ ਤਰ੍ਹਾਂ ਦਾ ਪ੍ਰੇਮ ਹੀ ਹੈ, ਪਰ ਉਹ ਨਫ਼ਰਤ ਨਾਲ ਹੁੰਦਾ ਹੈ। ਜਦੋਂ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਲਗਾਵ ਰਹਿਤ ਹੈ, ਤਾਂ ਉਨ੍ਹਾਂ ਦਾ ਅਰਥ ਹੈ ਕਿ ਉਹ ਪ੍ਰੇਮ ਤੇ ਨਫ਼ਰਤ ਦੋਵਾਂ ਤੋਂ ਹੀ ਦੂਰ ਹੈ।


Contact Us

Loading
Your message has been sent. Thank you!