ਸਾਡਾ ਜੀਵਨ ਆਪਣੇ ਕਾਰਜਾਂ ਅਤੇ ਫੈਸਲਿਆਂ ਆਦਿ ਦੇ ਨਾਲ-ਨਾਲ ਦੂਜਿਆਂ ਦੇ ਕਾਰਜਾਂ ਨੂੰ ਵੀ ਚੰਗੇ ਜਾਂ ਬੁਰੇ ਦੇ ਰੂਪ ਵਿੱਚ ਵੰਡ ਕਰਨ ਦਾ ਆਦੀ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਸਮਬੁੱਧੀ ਵਾਲਾ ਵਿਅਕਤੀ ਪੰੁਨ ਅਤੇ ਪਾਪ ਦੋਵਾਂ ਨੂੰ ਇਸੇ ਲੋਕ ਵਿੱਚ ਹੀ ਤਿਆਗ ਦਿੰਦਾ ਹੈ (2.50)। ਜਿਸ ਦਾ ਅਰਥ ਹੈ ਕਿ ਇਕ ਵਾਰ ਜਦੋਂ ਅਸੀਂ ਸੰਤੁਲਤ ਯੋਗ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਵਰਗੀਕਰਨ ਜਾਂ ਨਾਮਕਰਨ ਖ਼ਤਮ ਹੋ ਜਾਂਦਾ ਹੈ।
ਸਾਡਾ ਦਿਮਾਗ ਰੰਗ ਬਰੰਗੇ ਚਸ਼ਮਿਆਂ ਨਾਲ ਢਕੇ ਸਮਾਨ ਵਾਂਗ ਹੈ ਜਿਹੜੇ ਸਾਡੇ ਮਾਤਾ-ਪਿਤਾ, ਪਰਿਵਾਰ ਅਤੇ ਦੋਸਤਾਂ ਦੁਆਰਾ ਸਾਡੇ ਅਰੰਭਲੇ ਸਮੇਂ ਵਿੱਚ ਹੀ, ਅਤੇ ਇਸ ਦੇ ਨਾਲ ਹੀ ਦੇਸ਼ ਦੇ ਕਾਨੂੰਨ ਦੁਆਰਾ ਕੰਡੀਸ਼ਨਿੰਗ (ਦਸ਼ਾ ਪ੍ਰਦਾਨ ਕਰਨੀ) ਦੇ ਮਾਧਿਅਮ ਦੁਆਰਾ ਸਾਡੇ ਵਿੱਚ ਭਰ ਦਿੱਤੀ ਜਾਂਦੀ ਹੈ। ਅਸੀਂ ਇਨ੍ਹਾਂ ਚਸ਼ਮਿਆਂ ਦੇ ਮਾਧਿਅਮ ਰਾਹੀਂ ਚੀਜ਼ਾਂ/ਕਰਮਾਂ ਨੂੰ ਵੇਖਦੇ ਰਹਿੰਦੇ ਹਾਂ ਅਤੇ ਉਨ੍ਹਾਂ ਨੂੰ ਚੰਗਾ ਜਾਂ ਬੁਰਾ ਨਾਂ ਪ੍ਰਦਾਨ ਕਰ ਦਿੰਦੇ ਹਾਂ। ਯੋਗ ਵਿੱਚ ਅਜਿਹੇ ਚਸ਼ਮੇ ਦਾ ਰੰਗ ਉਤਰ ਜਾਂਦਾ ਹੈ ਜਿਸ ਨਾਲ ਫਿਰ ਚੀਜ਼ਾਂ ਸਾਫ਼ ਦਿੱਸਣ ਲੱਗ ਜਾਂਦੀਆਂ ਹਨ। ਇਹ ਟਹਿਣੀਆਂ ਦੀ ਬਜਾਇ ਜੜ੍ਹਾਂ ਨੂੰ ਨਸ਼ਟ ਕਰਨ, ਅਤੇ ਚੀਜ਼ਾਂ ਨੂੰ ਜਿਹੋ ਜਿਹੀਆਂ ਉਹ ਹਨ ਉਸੇ ਰੂਪ ਵਿੱਚ ਸਵੀਕਾਰ ਕਰਨ ਦੇ ਸਮਾਨ ਹੁੰਦਾ ਹੈ।
ਵਿਹਾਰਕ ਸੰਸਾਰ ਵਿੱਚ ਇਹ ਵਿਸ਼ੇਸ਼ ਵਰਗੀਕਰਨ ਜਾਂ ਪਛਾਣ ਸਾਨੂੰ ਨਿਕਟਦਰਸ਼ੀ ਬਣਾਉਂਦਾ ਹੈ। ਜਿਸ ਦੁਆਰਾ ਅਸੀਂ ਕੋਈ ਫੈਸਲਾ ਲੈਣ ਲਈ ਪ੍ਰਾਪਤ ਜ਼ਰੂਰੀ ਜਾਣਕਾਰੀ ਤੋਂ ਵਾਂਝੇ ਕਰ ਦਿੱਤੇ ਜਾਂਦੇ ਹਾਂ। ਪ੍ਰਬੰਧ ਕਰਨ ਦੇ ਸੰਦਰਭ ਵਿੱਚ ਕੋਈ ਵੀ ਕਾਰਜ ਕਿਸੇ ਅਧੂਰੀ ਜਾਂ ਗਲਤ ਵਿਆਖਿਆ ਦੁਆਰਾ ਦਿੱਤੀ ਗਈ ਜਾਣਕਾਰੀ ਉੱਤੇ ਲਿਆ ਗਿਆ ਕੋਈ ਵੀ ਫੈਸਲਾ ਫੇਲ੍ਹ ਹੋਣਾ ਤਹਿ ਹੁੰਦਾ ਹੈ।
ਵਿਚਕਾਰ ਰਹਿਣਾ ਉਸ ਚਰਚਾ ਦੀ ਤਰ੍ਹਾਂ ਹੈ ਜਿੱਥੇ ਕਿਸੇ ਇਕ ਵਿਦਿਆਰਥੀ ਨੂੰ ਕਿਸੇ ਮੁੱਦੇ ਦੇ ਪੱਖ ਵਿੱਚ ਅਤੇ ਉਸ ਦੇ ਵਿਰੋਧ ਵਿੱਚ ਬਹਿਸ ਕਰਨੀ ਹੁੰਦੀ ਹੈ। ਇਹ ਕਾਨੂੰਨ ਵਾਂਗ ਹੈ ਜਿੱਥੇ ਅਸੀਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਦੋਵੇਂ ਪੱਖਾਂ ਦੀ ਗੱਲ ਸੁਣਦੇ ਹਾਂ। ਇਹ ਆਪਣੇ ਆਪ ਨੂੰ ਦੂਜੇ ਪ੍ਰਾਣੀਆਂ ਵਿੱਚ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਵੇਖਣ ਵਾਂਗ ਹੈ ਅਤੇ ਅੰਤ ਵਿੱਚ ਸ੍ਰੀ ਕ੍ਰਿਸ਼ਨ ਨੂੰ ਹਰ ਥਾਂ ’ਤੇ ਮਹਿਸੂਸ ਕਰਨ ਵਾਂਗ ਹੈ (6.29)।
ਇਹ ਖੁਦ ਨੂੰ ਕਿਸੇ ਸਥਿਤੀ ਵਿਚੋਂ ਛੇਤੀ ਨਾਲ ਅਲੱਗ ਕਰਨ ਅਤੇ ਕਹਾਣੀ ਦੇ ਦੋਵਾਂ ਪੱਖਾਂ ਦੀ ਸਰਾਹਨਾ ਕਰਨ ਦੀ ਸਮਰੱਥਾ ਹੈ। ਜਦੋਂ ਇਹ ਸਮਰੱਥਾ ਵਿਕਸਤ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਦਾਰੂਮਾ ਗੁੱਡੀ (daruma doll) ਦੀ ਤਰ੍ਹਾਂ ਵਿਚਕਾਰ ਕੇਂਦਰਿਤ ਕਰਨ ਲੱਗਦੇ ਹਾਂ।
ਜਦੋਂ ਕੋਈ ਵਿਅਕਤੀ ਥੋੜ੍ਹੀ ਦੇਰ ਦੇ ਲਈ ਵੀ ਸੰਤੁਲਨ ਦਾ ਯੋਗ ਪ੍ਰਾਪਤ ਕਰ ਲੈਂਦਾ ਹੈ ਤਾਂ ਉਨ੍ਹਾਂ ਵਿੱਚੋਂ ਜੋ ਵੀ ਕਰਮ ਨਿਕਲਦਾ ਹੈ, ਉਹ ਸੰਜੁਗਤ (ਇਕਸਾਰਤਾ ਵਾਲਾ) ਹੁੰਦਾ ਹੈ। ਅਧਿਆਤਮਕਤਾ ਨੂੰ ਜੇਕਰ ਸਾਂਖਿਅਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਸਮੇਂ ਦਾ ਉਹ ਪ੍ਰਤੀਸ਼ਤ ਹੈ, ਜਦੋਂ ਅਸੀਂ ਸੰਤੁਲਨ ਵਿੱਚ ਹੁੰਦੇ ਹਾਂ, ਅਤੇ ਇਹ ਯਾਤਰਾ ਇਸ ਨੂੰ ਸੌ ਪ੍ਰਤੀਸ਼ਤ ਵਧਾਉਣ ਦੇ ਬਾਰੇ ਵਿੱਚ ਹੈ।