ਸ੍ਰੀ ਕ੍ਰਿਸ਼ਨ ਨੇ ਵੇਖਿਆ ਕਿ ਅਰਜਨ ਅਹੰਕਾਰ ਦੀ ਭਾਵਨਾ ਨਾਲ ਭਰਪੂਰ ਹੈ ਅਤੇ ਇਹ ਹੀ ਉਸ ਦੇ ਦੁੱਖਾਂ ਦਾ ਕਾਰਨ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਸਲਾਹ ਦਿੰਦੇ ਹਨ ਕਿ ਉਹ ਅਹੰਕਾਰ ਨੂੰ ਤੋੜਨ ਅਤੇ ਆਪਣੇ ਖੁਦ ਤੱਕ ਪਹੁੰਚਣ ਲਈ ਯੋਗ ਬੁੱਧੀ ਦੀ ਵਰਤੋਂ ਕਰੇ (2.41)।
ਹੰਕਾਰ ਦੇ ਕਈ ਰੂਪ ਹਨ। ਘਮੰਡ, ਹੰਕਾਰ ਦਾ ਇਕ ਛੋਟਾ ਜਿਹਾ ਭਾਗ ਹੈ। ਜਦੋਂ ਕੋਈ ਵਿਅਕਤੀ ਸਫ਼ਲਤਾ/ਜਿੱਤ/ਲਾਭ ਦੇ ਸੁੱਖ ਦੀ ਧਰੁਵਤਾ ਤੋਂ ਗੁਜ਼ਰਦਾ ਹੈ ਤਾਂ ਉਸ ਹੰਕਾਰ ਨੂੰ ਅਭਿਮਾਨ ਕਿਹਾ ਜਾਂਦਾ ਹੈ, ਅਤੇ ਜਦੋਂ ਕੋਈ ਵਿਅਕਤੀ ਅਸਫਲਤਾ/ਹਾਰ/ਨੁਕਸਾਨ ਦੇ ਦੁੱਖ ਦੀ ਧਰੁਵਤਾ ਵਿੱਚੋਂ ਗੁਜ਼ਰਦਾ ਹੈ, ਤਾਂ ਉਸ ਹੰਕਾਰ ਨੂੰ ਉਦਾਸੀ, ਦੁੱਖ, ਕ੍ਰੋਧ ਕਿਹਾ ਜਾਂਦਾ ਹੈ। ਜਦੋਂ ਅਸੀਂ ਦੂਜਿਆਂ ਨੂੰ ਸੁਖੀ ਵੇਖਦੇ ਹਾਂ, ਤਾਂ ਇਹ ਈਰਖਾ ਹੈ, ਜਦੋਂ ਅਸੀਂ ਦੂਜਿਆਂ ਨੂੰ ਦੁਖੀ ਵੇਖਦੇ ਹਾਂ ਤਾਂ ਇਹ ਹਮਦਰਦੀ ਹੈ।
ਅਹੰਕਾਰ ਸਾਡੇ ਉੱਤੇ ਹਾਵੀ ਹੁੰਦਾ ਹੈ ਜਦੋਂ ਅਸੀਂ ਭੌਤਿਕ ਸੰਪਤੀ ਇਕੱਠੀ ਕਰ ਰਹੇ ਹੁੰਦੇ ਹਾਂ ਅਤੇ ਜਦੋਂ ਅਸੀਂ ਉਸ ਨੂੰ ਛੱਡਦੇ ਹਾਂ ਤਾਂ ਵੀ ਇਹ ਮੌਜੂਦ ਹੁੰਦਾ ਹੈ। ਇਹ ਸੰਸਾਰ ਵਿੱਚ ਕਰਮ ਕਰਨ ਲਈ ਅਤੇ ਸੰਨਿਆਸ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ। ਇਹ ਬਣਾਉਣ ਦੇ ਪਿੱਛੇ ਤਾਂ ਹੁੰਦਾ ਹੀ ਹੈ ਪਰ ਵਿਗਾੜਨ ਦੇ ਪਿੱਛੇ ਵੀ ਹੁੰਦਾ ਹੈ। ਇਹ ਗਿਆਨ ਵਿੱਚ ਵੀ ਹੈ ਤੇ ਅਗਿਆਨ ਵਿੱਚ ਵੀ।
ਪ੍ਰਸ਼ੰਸਾ ਅਹੰਕਾਰ ਨੂੰ ਵਧਾਉਂਦੀ ਹੈ, ਅਤੇ ਅਲੋਚਨਾ ਸਾਨੂੰ ਦੁੱਖ ਦਿੰਦੀ ਹੈ। ਇਹ ਦੋਵੇਂ ਦਿਸ਼ਾਵਾਂ ਸਾਨੂੰ ਦੂਜਿਆਂ ਦੁਆਰਾ ਕੀਤੇ ਛਲ/ਹੇਰਾਫੇਰੀ ਦਾ ਸ਼ਿਕਾਰ ਬਣਾ ਦਿੰਦੀਆਂ ਹਨ। ਸੰਖੇਪ ਵਿੱਚ ਕਿਹਾ ਜਾਵੇ ਤਾਂ ਅਹੰਕਾਰ ਕਿਸੇ ਨਾ ਕਿਸੇ ਅਰਥ ਵਿੱਚ ਹਰ ਭਾਵਨਾ ਦੇ ਪਿੱਛੇ ਹੁੰਦਾ ਹੈ ਜੋ ਸਾਡੇ ਬਾਹਰੀ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ। ਅਹੰਕਾਰ ਸਾਨੂੰ ਸਫ਼ਲਤਾ ਤੇ ਵਿਕਾਸ ਵੱਲ ਲੈ ਕੇ ਜਾਂਦਾ ਪ੍ਰਤੀਤ ਹੋ ਸਕਦਾ ਹੈ ਪਰ ਇਹ ਅਸਥਾਈ ਰੂਪ ਵਿੱਚ ਨਸ਼ੇ ਵਿੱਚ ਧੁੱਤ ਹੋਣ ਵਰਗਾ ਹੈ।
‘ਮੈਂ’ ਅਤੇ ‘ਮੇਰਾ’ ਅਹੰਕਾਰ ਦੇ ਪੈਰ ਹਨ ਅਤੇ ਆਪਣੀ ਰੋਜ਼ਾਨਾ ਗੱਲ ਬਾਤ ਅਤੇ ਵਿਚਾਰਾਂ ਵਿੱਚ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਬੱਚ ਕੇ ਵਿਅਕਤੀ ਕਾਫ਼ੀ ਹੱਦ ਤੱਕ ਅਹੰਕਾਰ ਨੂੰ ਕਮਜ਼ੋਰ ਕਰ ਸਕਦਾ ਹੈ।
ਅਹੰਕਾਰ ਦਾ ਜਨਮ ਉਦੋਂ ਹੁੰਦਾ ਹੈ ਜਦੋਂ ਅਸੀਂ ਇਕ ਜਾਂ ਦੂਜੇ ਧਰੁੱਵ ਨਾਲ ਪਛਾਣ ਕਰਨਾ ਚੁਣਦੇ ਹਾਂ, ਅਤੇ ਇਸ ਲਈ ਬਿਨਾਂ ਕਿਸੇ ਭਾਵਨਾ ਨਾਲ ਪਛਾਣ ਕੀਤੇ ਸਲੋਕ 2.48 ਵਿੱਚ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਵਿਹਾਰ ਵਿੱਚ ਵਿਕਲਪਹੀਣ ਰਹੇ, ਜਿੱਥੇ ਹੰਕਾਰ ਲਈ ਕੋਈ ਥਾਂ ਨਹੀਂ ਹੁੰਦੀ। ਬੱਚਿਆਂ ਵਾਂਗ ਭੁੱਖ ਲੱਗਣ ਉੱਤੇ ਭੋਜਨ ਕਰੇ, ਠੰਢ ਲੱਗਣ ਤੇ ਗਰਮ ਕੱਪੜੇ ਪਹਿਨੇ; ਲੋੜ ਪੈਣ ਤੇ ਸੰਘਰਸ਼ ਕਰੇ; ਤੇ ਲੋੜ ਪੈਣ ਤੇ ਹੀ ਭਾਵਨਾਵਾਂ ਨੂੰ ਉਧਾਰ ਲਵੇ।
