ਗੀਤਾ ਦੇ ਸਲੋਕ 2.48 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਯੋਗ (ਯੋਗ ਰਾਹੀਂ ਸੰਤੁਲਿਤ) ਰਾਹੀਂ ਦ੍ਰਿੜ੍ਹ ਨਿਸ਼ਚੇ ਨਾਲ ਅਤੇ ਧਰੁੱਵਾਂ ਨੂੰ, ਜਿਵੇਂ ਸਫ਼ਲਤਾ ਤੇ ਅਸਫ਼ਲਤਾ ਆਦਿ ਨਾਲ ਸੰਗਮ (ਮਿਲਾਪ) ਨੂੰ ਤਿਆਗ ਕੇ, ਆਪਣੇ ਕਰਮਾਂ ਨੂੰ ਨੇਪਰੇ ਚਾੜ੍ਹ। ਅਸਲ ਵਿਚ ਸੰਤੁਲਨ ਹੀ ਯੋਗ ਹੈ। ਦੂਜੇ ਸ਼ਬਦਾਂ ਵਿੱਚ ਜਦੋਂ ਅਸੀਂ ਧਰੁੱਵਾਂ ਦੁਆਰਾ ਪਛਾਣ ਬਣਾਉਣ ਨੂੰ ਬੰਦ ਕਰ ਦੇਵਾਂਗੇ, ਤਾਂ ਜੋ ਵੀ ਅਸੀਂ ਕਹਾਂਗੇ ਉਹ ਇਕਸੁਰਤਾ ਜਾਂ ਸੰਤੁਲਨ ਲਿਆਉਣ ਵਾਲਾ ਹੋਵੇਗਾ।
ਸਾਡੇ ਨਿਤਪ੍ਰਤੀ ਵਾਲੇ ਜੀਵਨ ਵਿਚ ਅਸੀਂ ਬਹੁਤ ਸਾਰੇ ਫੈਸਲੇ ਲੈਂਦੇ ਹਾਂ ਤੇ ਚੋਣ ਵਗੈਰਾ ਕਰਦੇ ਹਾਂ। ਹਰ ਵਾਰ ਸਾਡਾ ਫੈਸਲਾ ਲੈਣ ਵਾਲਾ ਮਨ ਸਾਡੇ ਸਾਹਮਣੇ ਹੋਣ ਵਾਲੇ ਵਿਕਲਪਾਂ ਵਿਚੋਂ ਹੀ ਕਿਸੇ ਨੂੰ ਚੁਣਦਾ ਹੈ ਅਤੇ ਸ੍ਰੀ ਕ੍ਰਿਸ਼ਨ ਇਨ੍ਹਾਂ ਵਿਕਲਪਾਂ ਨੂੰ ਹੀ ਸੁੱਖ-ਦੁੱਖ, ਲਾਭ-ਹਾਨੀ, ਜਿੱਤ-ਹਾਰ ਅਤੇ ਸਫ਼ਲਤਾ-ਅਸਫ਼ਲਤਾ ਆਦਿ ਦਾ ਨਾਂ ਦਿੰਦੇ ਹਨ (2.38)।
ਸੰਤੁਲਨ ਦਾ ਅਰਥ ਹੈ । ਇਨ੍ਹਾਂ ਧਰੁੱਵਾਂ ਨੂੰ ਬਰਾਬਰ ਸਮਝਣਾ, ਜਿਸ ਨੂੰ ਆਮ ਤੌਰ ਤੇ ਇਨ੍ਹਾਂ ਨੂੰ ਪਾਰ ਕਰਨ ਦੇ ਰੂਪ ਵਿਚ ਲਿਆ ਜਾਂਦਾਹੈ।ਜਦੋਂ ਅਜਿਹਾਅਹਿਸਾਸ ਗਹਿਰਾ ਹੁੰਦਾ ਹੈ ਤਾਂ ਮਨ ਸ਼ਕਤੀਹੀਣ ਹੋ ਜਾਂਦਾ ਹੈ ਅਤੇ ਚੋਣ ਰਹਿਤ ਜਾਗਰੂਕਤਾ ਪ੍ਰਾਪਤ ਕਰ ਲੈਂਦਾ ਹੈ।
ਜਦੋਂ ਅਸੀਂ ਨੀਂਦ ਵਿਚ ਜਾਂ ਨਸ਼ੇ ਵਿਚ ਹੁੰਦੇ ਹਾਂ ਤਾਂ ਅਸੀਂ ਵੰਡ ਕਰਨ ਦੀ ਸਮਰੱਥਾ ਨੂੰ ਸਹਿਜੇ ਹੀ ਗੁਆ ਬੈਠਦੇ ਹਾਂ ਪਰ ਵੰਡ ਕਰਨ ਦੇ ਕਾਬਿਲ ਹੋਣ ਦੇ ਬਾਵਜੂਦ ਵੰਡ ਨਾ ਕਰਨਾ ਹੀ ਸੰਤੁਲਨ ਹੁੰਦਾ ਹੈ। ਇਹ ਸਿਰਫ ਇਕ ਪ੍ਰੇਰਕ ਜਾਂ ਸਾਖਸ਼ੀ ਬਣ ਕੇ ਵਰਤਮਾਨ ਛਿਣਾਂ ਵਿਚ ਜੀਵਤ ਹੋਣਾਹੈ।ਕਰਮ ਕਰਦੇ ਸਮੇਂ ਸੰਤੁਲਨ ਪ੍ਰਾਪਤ ਕਰਨ ਦਾ ਵਿਹਾਰਕ ਮਾਰਗ ਇਹ ਹੈ ਕਿ ਕਰਤਾਪਣ ਨੂੰ ਛੱਡ ਕੇ ਸਿਰਫ਼ ਇਕ ਸਾਖਸ਼ੀ । ਬਣਨਾ।ਇਹ ਪੂਰੀ ਤੀਬਰਤਾ, ਪ੍ਰਤੀਬੱਧਤਾ, ਮੁਹਾਰਤ ਅਤੇ ਪੂਰੇ ਜਨੂੰਨ ਨਾਲ ਕਿਸੇ ਡਰਾਮੇ ਵਿਚ ਕੰਮ ਕਰਨ ਵਾਂਗ ਹੈ। ਮੂਲ ਰੂਪ ਵਿਚ ਇਹ ਆਪਣੇ ਵੱਲੋਂ ਕਿਸੇ ਕੰਮ ਨੂੰ ਪੂਰੀ ਈਮਾਨਦਾਰੀ ਤੇ ਮੁਹਾਰਤ ਨਾਲ ਕਰਨਾ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਰੰਗਮੰਚ 'ਤੇ ਸਾਨੂੰ ਜੋ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸਾਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਇਹ ਭੂਮਿਕਾ ਇਕ ਪੁੱਤਰ-ਪੁੱਤਰੀ, ਪਤੀ-ਪਤਨੀ, ਮਾਪੇ, ਦੋਸਤ, ਮਿੱਤਰ, ਕਰਮਚਾਰੀ, ਮਾਲਕ, ਸਾਥੀ ਮੁਲਾਜ਼ਮ, ਨਿਗਰਾਨ ਆਦਿ ਦੀ ਹੋ ਸਕਦੀ ਹੈ। ਇਕ ਦਿਨ ਵਿਚ ਅਸੀਂ ਕਈ ਤਰ੍ਹਾਂ ਦੀਆਂ ਵੱਖ- ਵੱਖ ਭੂਮਿਕਾਵਾਂ ਨੂੰ ਨਿਭਾਉਂਦੇ ਹਾਂ ਅਤੇ ਹਰ ਇਕ ਭੂਮਿਕਾ ਨੂੰ ਨਿਭਾਉਂਦੇ ਹੋਏ ਸਾਨੂੰ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਪਰ ਇਸ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਭੂਮਿਕਾ ਸਿਰਫ਼ ਨਾਟਕ ਦਾ ਇਕ ਭਾਗ ਹੈ।
ਜੀਵਨ ਵਿਚ ਸਾਨੂੰ ਜੋ ਵੀ ਭੂਮਿਕਾਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਲਈ ਕੁਝ ਹੀ ਦਿਨਾਂ ਵਿਚ ਆਪਣਾ ਅਭਿਆਸ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਤਾਂਕਿ ਹੈ। ਆਪਣੇ ਜੀਵਨ ਵਿਚ ਆਉਣ ਵਾਲੇ ਸੰਤੁਲਨ ਨੂੰ ਰ ਅਸੀਂ ਖ਼ੁਦ ਵੇਖ ਸਕੀਏ।
