Gita Acharan |Punjabi

ਕਰਣ ਤੇ ਅਰਜਨ ਦੋਵੇਂ ਕੁੰਤੀ ਤੋਂ ਪੈਦਾ ਹੋਏ ਸਨ ਪਰ ਅੰਤ ਵਿ ਵਿਰੋਧੀ ਪੱਖਾਂ ਵੱਜੋਂ ਲੜੇ। ਕਰਣ ਨੂੰ ਸਰਾਪ ਦੇ ਕਾਰਨ ਅਰਜਨ ਨਾਲ ਮਹੱਤਵਪੂਰਨ ਯੁੱਧ ਦੌਰਾਨ, ਉਸ ਦਾ ਯੁੱਧ ਦਾ ਗਿਆਨ ਅਤੇ ਤਜ਼ਰਬਾ ਉਸ ਦੇ ਬਚਾਓ ਵਿਚ ਨਹੀਂ ਆਇਆ।ਉਹ ਯੁੱਧ ਹਾਰ ਗਿਆ ਤੇ ਮਾਰਿਆ ਗਿਆ।

 

ਇਹ ਸਥਿਤੀ ਸਾਡੇ ਸਭਨਾਂ 'ਤੇ ਲਾਗੂ ਹੁੰਦੀ ਹੈ, ਕਿਉਂਕਿ ਅਸੀਂ ਕਰਣ ਵਾਂਗ ਹੀ ਹਾਂ। ਅਸੀਂ ਆਪਣੇ ਜੀਵਨ ਵਿਚ ਬਹੁਤ ਕੁਝ ਸਿੱਖਦੇ ਹਾਂ, ਤਜ਼ਰਬੇ ਪ੍ਰਾਪਤ ਕਰਦੇ ਹਾਂ, ਪਰ ਕੁਝ ਮਹੱਤਵਪੂਰਨ ਪਲਾਂ ਵਿਚ ਅਸੀਂ ਜਾਗਰੂਕਤਾ ਦੀ ਬਜਾਏ ਆਪਣੀ ਪ੍ਰਵਿਰਤੀ ਦੇ ਆਧਾਰ 'ਤੇ ਸੋਚਦੇ ਹਾਂ ਤੇ ਕਾਰਜ ਕਰਦੇ ਹਾਂ, ਕਿਉਂਕਿ ਸਾਡੀ ਜਾਗਰੂਕਤਾ ਦੀ ਪਹੁੰਚ ਜ਼ਰੂਰੀ ਸੀਮਾ ਤੋਂ ਘੱਟ ਹੈ। ਸ੍ਰੀ ਕ੍ਰਿਸ਼ਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਗੀਤਾ ਵਿਚ ਵੱਖ-ਵੱਖ ਪੱਖਾਂ ਤੋਂ ਅਸਲੀਅਤ ਅਤੇਸੱਚਦੀ ਵਾਰ-ਵਾਰ ਵਿਆਖਿਆ ਕਰਦੇ ਹਨ, ਤਾਂ ਕਿ ਜਾਗਰੂਕਤਾ ਗਹਿਰਾਈ ਤੱਕ ਜਾਏ ਅਤੇ ਜ਼ਰੂਰੀ ਸੀਮਾ ਤੋਂ ਪਾਰ ਹੋ ਜਾਵੇ।

 

ਗੀਤਾ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸਾਡੇ ਦੋ ਭਾਗ ਹਨ— ਇਕ ਆਂਤਰਿਕ ਅਤੇ ਦੂਜਾ ਬਾਹਰੀ, ਜੋ ਇਕ ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ ਹਨ।ਆਮਤੌਰ `ਤੇ ਸਾਡੀ ਪਛਾਣ ਬਾਹਰੀ ਭਾਗ ਰਾਹੀਂ ਹੁੰਦੀ ਹੈ, ਜਿਸ ਵਿਚ ਸਾਡਾ ਭੌਤਿਕ ਸਰੀਰ, ਸਾਡੀਆਂ ਭਾਵਨਾਵਾਂ, ਵਿਚਾਰ ਅਤੇ ਆਪਣੇ ਆਸ-ਪਾਸ ਦੀ ਦੁਨੀਆਂ ਸ਼ਾਮਲ ਹੁੰਦੀ ਹੈ। ਸ੍ਰੀ ਕ੍ਰਿਸ਼ਨ ਸਾਨੂੰ ਸੱਚ ਦਾ ਅਹਿਸਾਸ ਕਰਨ ਅਤੇ ਸਾਡੇ ਆਂਤਰਿਕ (ਅੰਦਰੂਨੀ) ਵਿਅਕਤੀਤਵ ਨਾਲ ਪਛਾਣ ਬਣਾਉਣ ਲਈ ਕਹਿੰਦੇ – ਹਨ, ਜੋ ਸਾਰੇ ਪ੍ਰਾਣੀਆਂ ਵਿਚ ਵਿਆਪਤ, ਸਦੀਵੀਂ ਅਤੇਪਰਿਵਰਤਨ ਰਹਿਤ ਹੈ। ਆਤਮ ਗਿਆਨੀ ਆਂਤਰਿਕ ਵਿਅਕਤੀਤਵ ਜਾਂ ਦੂਜੇ ਕਿਨਾਰੇ ਤੇ ਪਹੁੰਚ ਕੇ ਇਹ ਸਿੱਟਾ ਕੱਢਦਾ ਹੈ ਕਿ ਕਿਨਾਰਾ ਸਿਰਫ਼ ਇਕ ਹੀ ਹੈ ਤੇ ਦੂਜਾ ਕਿਨਾਰਾ ਰੱਸੀ ਤੇ ਸੱਪ ਦੇ ਦ੍ਰਿਸ਼ ਵਾਂਗ, ਮਾਇਆ ਦੇ ਸੱਪ ਦੀ ਤਰ੍ਹਾਂ ਹੀ ਹੈ।

 

ਜਾਗਰੂਕਤਾ ਦੇ ਸਾਧਨਾਂ ਵਿਚ ਸ਼ਾਮਲ ਹਨ—ਧਰੁੱਵਾਂ ਨੂੰ ਪਾਰ ਕਰਨਾ (ਦਵੰਧ ਤੋਂ ਪਰੇ), ਗੁਣਾਤੀਤ, ਸੰਤੁਲਨ, ਕਰਤਾ ਦੀ ਥਾਂ ਤੇ ਗਵਾਹ ਵਜੋਂ ਵਿਚਾਰਨਾ, ਅਤੇ ਕਰਮ ਤੋਂ ਕਰਮਫਲ ਦੀ ਆਜ਼ਾਦੀ।

 

 100 ਪੁਸਤਕਾਂ ਪੜ੍ਹਨ ਦੀ ਥਾਂ ਗੀਤਾ (ਵਿਸ਼ੇਸ਼ ਕਰਕੇ ਅਧਿਆਇ 2) ਨੂੰ ਕਈ ਵਾਰ ਪੜ੍ਹ ਲੈਣਾ ਚੰਗਾ ਹੈ, ਕਿਉਂਕਿ ਗੀਤਾ ਦਾ ਹਰ ਇਕ ਪਾਠ ਆਪਣੇ ਅੰਦਰ ਇਕ ਅਲੱਗ ਸਵਾਦ ਅਤੇ ਚੰਗਾ ਅਹਿਸਾਸ ਪੈਦਾ ਕਰਦਾ ਹੈ, ਖੁਦ ਦੇ ਬਾਰੇ ਵਿਚ ਜਾਗਰੂਕਤਾ ਲਿਆਉਂਦਾ ਹੈ, ਅਤੇ ਆਨੰਦ ਦੀ ਪ੍ਰਾਪਤੀ ਬਖਸ਼ਦਾ ਹੈ।


Contact Us

Loading
Your message has been sent. Thank you!