ਇਕ ਵਾਰ ਕੁਝ ਦੋਸਤ ਯਾਤਰਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਕ ਚੌੜੀ ਨਦੀ ਪਾਰ ਕਰਨੀ ਸੀ। ਉਨ੍ਹਾਂ ਨੇ ਇਕ ਕਿਸ਼ਤੀ ਬਣਾਈ ਅਤੇ ਨਦੀ ਨੂੰ ਪਾਰ ਕੀਤਾ। ਫਿਰ ਉਨ੍ਹਾਂ ਨੇ ਆਪਣੀ ਬਾਕੀ ਯਾਤਰਾ ਲਈ ਭਾਰੀ ਕਿਸ਼ਤੀ ਨੂੰ ਢੋਅ ਕੇ ਆਪਣੇ ਨਾਲ ਲਿਜਾਉਣ ਦਾ ਫੈਸਲਾ ਕੀਤਾ, ਇਹ ਸੋਚ ਕੇ ਕਿ ਇਹ ਉਪਯੋਗੀ ਹੋਵੇਗਾ।ਇਸਕਾਰਨ ਉਨ੍ਹਾਂ ਦਾ ਸਫਰ ਹੌਲੀ ਅਤੇ ਤਕਲੀਫਦਾਇਕ ਹੋ ਗਿਆ।ਇਥੇ ਨਦੀ ਦਰਦ ਦੀ ਧਰੁਵਤਾ ਹੈ ਅਤੇ ਕਿਸ਼ਤੀ ਦਰਦ ਨੂੰ ਦੂਰ ਕਰਨ ਦਾ ਇਕ ਸਾਧਨ ਹੈ।
ਇਸੇ ਤਰ੍ਹਾਂ ਸਾਨੂੰ ਆਪਣੇ ਰੋਜ਼ਾਨਾ ਜ਼ਿੰਦਗੀ 'ਚ ਸਾਹਮਣਾ ਕਰਨ ਵਾਲੇ ਕਈ ਦਰਦ ਧਰੁਵਾਂ ਤੋਂ ਰਾਹਤ ਦੇਣ ਲਈ ਕਈ ਯੰਤਰ ਅਤੇ ਅਨੁਸ਼ਠਾਨ ਹੈ। ਵੇਦ(ਗਿਆਨ) ਅਸਥਾਈ ਦਰਦ ਧਰੁਵਾਂ ਤੋਂ ਰਾਹਤ ਦੇਣ ਲਈ ਕਈ ਅਨੁਸ਼ਠਾਨਾਂ ਦਾ ਵਰਣਨ ਕਰਦੇ ਹਨ ਅਤੇ ਇਨ੍ਹਾਂ 'ਚੋਂ ਕਈ ਅਨੁਸ਼ਠਾਨ ਉਪਲਬਧ ਹਨ ਅਤੇ ਅੱਜ ਤੱਕ ਕੀਤੇ ਜਾ ਰਹੇ ਹਨ।ਜਦੋਂ ਅਸੀਂ ਸਿਹਤ, ਕਾਰੋਬਾਰ, ਕੰਮ ਅਤੇ ਪਰਿਵਾਰ ਦੇ ਖੇਤਰਾਂ 'ਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ ਤਾਂ ਇਨ੍ਹਾਂ ਅਨੁਸ਼ਠਾਨਾਂ ਵੱਲ ਮੁੜਣਾ ਤਰਕਸੰਗਤ ਪ੍ਰਤੀਕ ਹੁੰਦਾ ਹੈ।
ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ (2.42-2.46) ਵੇਦਾਂ ਦਾ ਬਾਹਰੀ ਅਰਥ ਦੱਸ ਕੇ ਇਸ ਜ਼ਿੰਦਗੀ ਅਤੇ ਪਰਲੋਕ (ਸਵਰਗ) ਦੋਵਾਂ 'ਚ ਸੁੱਖ ਦਾ ਵਾਅਦਾ ਕਰਨ ਵਾਲੇ ਮੂਰਖਾਂ ਦੇ ਸ਼ਬਦਾਂ 'ਚ ਨਹੀਂ ਫਸਣਾ ਚਾਹੀਦਾ। ਉਹ ਉਸ ਨੂੰ (2.45) ਦੰਦ੍ਰਤੀਤ ਅਤੇ ਗੁਣਾਤੀਤ ਹੋਣ ਲਈ ਉਤਸ਼ਾਹਿਤ ਕਰਦੇ ਹਨ, ਤਾਂਕਿ ਉਹ ਆਤਮਵਾਨ ਬਣ ਜਾਵੇ। ਜਦੋਂ ਵੱਡਾ ਸਰੋਵਰ ਮਿਲ ਜਾਂਦਾ ਹੈ ਤਾਂ ਉਸ ਨੂੰ ਛੋਟੇ ਤਾਲਾਬ ਦੀ ਲੋੜ ਨਹੀਂ ਹੁੰਦੀ ਅਤੇ ਇਸੇ ਤਰ੍ਹਾਂ ਆਤਮਵਾਨ ਲਈ ਵੇਦ ਉਸ ਛੋਟੇ ਤਾਲਾਬ ਦੇ ਬਰਾਬਰ ਹਨ (2.46)
ਜਿਸ ਤਰ੍ਹਾਂ ਸਾਡੇ ਅੱਗੇ ਦੀ ਯਾਤਰਾ 'ਚ ਕਿਸ਼ਤੀ ਦੇ ਬੋਝ ਖੁਦ 'ਤੇ ਨਾ ਲੈਣ ਦਾ ਗਿਆਨ ਨਿਹਿਤ ਹੈ, ਉਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਸੁੱਖ ਅਤੇ ਸ਼ਕਤੀ ਪ੍ਰਾਪਤ ਕਰਨ ਦੇ ਯਤਨਾਂ ਦੀ ਨਿਰਥਕਤਾ ਨੂੰ ਸਮਝ ਕੇ ਵੇਦਾਂ ਨੂੰ ਪਾਰ ਕਰਨ ਦਾ ਸੰਕੇਤ ਦਿੰਦੇ ਹਨ।
ਗੀਤਾ ਦੇ ਸ਼ੁਰੂਆਤ 'ਚ ਹੀ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ ਕਿ (2.14) ਇੰਦਰੀਆਂ ਸੁੱਖ-ਦੁੱਖ ਵਰਗੇ ਧਰੁਵਾਂ ਨੂੰ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਸਹਿਣ ਕਰਨ ਲਈ ਕਹਿੰਦੇ ਹਨ, ਕਿਉਂਕਿ ਉਹ ਅਨਿਤਯ ਹੈ।ਸ਼੍ਰੀ ਕ੍ਰਿਸ਼ਨ ਅਨੁਸਾਰ ਸੁੱਖ ਬਣਾਉਟੀ ਰਚਨਾ ਦੀ ਬਜਾਏ ਪ੍ਰਮਾਣਿਕ ਆਨੰਦ ਦੇ ਪਲ 'ਚ ਹੈ।
