Gita Acharan |Punjabi

ਸ਼੍ਰੀ ਕ੍ਰਿਸ਼ਨ ਸਰਵ-ਧਰਮ (2.31-2.37)ਦੀ ਵਿਆਖਿਆ ਕਰਦੇ ਹਨ ਅਤੇ ਉਹ ਅਰਜੁਨ ਨੂੰ ਦੱਸਦੇ ਹਨ ਕਿ ਇਸ ਤਰ੍ਹਾਂ ਅਣਚਾਹੀ ਲੜਾਈ ਸਵਰਗ ਦਾ ਦੁਆਰ ਖੋਲ੍ਹਦੀ ਹੈ।(2.32) ਅਤੇ ਇਸ ਤੋਂ ਭੱਜਣ ਨਾਲ ਸਰਵਧਰਮ ਅਤੇ ਪ੍ਰਸਿੱਧੀ ਦੀ ਹਾਣੀ ਹੋਵੇਗੀ ਅਤੇ ਪਾਪ ਹੋਵੇਗਾ (2.33)। ਜੰਗ ਦੇ ਮੈਦਾਨ `ਚ ਅਰਜੁਨ ਨੂੰ ਦਿੱਤੀ ਗਈ ਇਸ ਸਲਾਹ ਨੂੰ ਸਹੀ ਸੰਦਰਭ `ਚ ਦੇਖਣ ਦੀ ਲੋੜ ਹੈ। ਸ਼੍ਰੀ ਕ੍ਰਿਸ਼ਨ ਅਸਲ 'ਚ ਸਰਵਧਰਮ ਨਾਲ ਸਦਭਾਵ ਅਤੇ ਤਾਲਮੇਲ ਦੀ ਗੱਲ ਕਰ ਰਹੇ ਹਨ, ਨਾ ਕਿ ਯੁੱਧ ਦੇ ਬਾਰੇ 'ਚ।

 

ਸ਼੍ਰੀ ਕ੍ਰਿਸ਼ਨ ਅਰਜੁਨ ਦੇ ਵਿਚਾਰਾਂ, ਕਥਨਾਂ ਅਤੇ ਕੰਮਾਂ ਵਿਚ ਮਤਭੇਦ ਪਾਉਂਦੇ ਹਨ।ਉਹ ਅਰਜੁਨ `ਚ ਸਦਭਾਵ ਲਿਆਉਣ ਦੀ ਦਿਸ਼ਾ 'ਚ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਰਜੁਨ ਦੇ ਮਾਮਲੇ `ਚ, ਆਪਣੇ ਸਰਵਧਰਮ ਅਨੁਸਾਰ ਯੁੱਧ ਲੜਨ 'ਚ ਸਦਭਾਅ ਹੈ ਅਤੇ ਯੁੱਧ ਤੋਂ ਭੱਜਣਾ ਸਹੀ ਨਹੀਂ ਹੈ।

ਅਸਲ 'ਚ, ਸਦਭਾਵ ਨਿਰਮਾਣ ਦਾ ਨਿਯਮ ਹੈ, ਜਿਥੇ ਸਭ ਤੋਂ ਛੋਟੇ ‘ਇਲੈਕਟ੍ਰਾਨ’, ‘ਪ੍ਰੋਟਾਨ’ ਅਤੇ ‘ਨਿਊਟ੍ਰਾਨ' ਤੋਂ ਲੈ ਕੇ ਸਭ ਤੋਂ ਵੱਡੀ ਆਕਾਸ਼ਗੰਗਾ, ਗ੍ਰਹਿ ਅਤੇ ਤਾਰੇ ਤਾਲਮੇਲ 'ਚ ਹਨ। ਅਸੀਂ ਆਪਣੇ ਪਸੰਦੀਦਾ ਸੰਗੀਤ ਦਾ ਆਨੰਦ ਉਦੋਂ ਲੈਂਦੇ ਹਾਂ ਜਦੋਂ ਰੇਡੀਓ ਅਤੇ ਰੇਡੀਓ ਸਟੇਸ਼ਨ ਇਕ ਸੁਰ 'ਚ ਹੋਣ। ਇੰਨੇ ਸਾਰੇ ਅੰਗਾਂ ਅਤੇ ਰਸਾਇਣਾਂ ਯੁਕਤ ਮਨੁੱਖੀ ਸਰੀਰ ਦੀ ਤੁਲਨਾ 'ਚ ਸਦਭਾਵ ਦੀ ਕੋਈ ਵੱਡੀ ਮਿਸਾਲ ਨਹੀਂ ਹੈ, ਜਿਸ ਦੀ ਸਹਿਯੋਗੀ ਕਾਰਜਸ਼ੀਲ ਕਾਰਜ ਪ੍ਰਣਾਈ ਸਾਨੂੰ ਉਹ ਦੱਸਦੀ ਹੈ ਜੋ ਅਸੀਂ ਹਾਂ। ਸਦਭਾਵ (ਤਾਲਮੇਲ) ਚੀਜ਼ਾਂ ਅਤੇ ਸਥਿਤੀਆਂ ਨੂੰ ਪਰਿਭਾਸ਼ਿਤ ਕਰਦਾ ਹੈ, ਜਿਵੇਂ ਕਿ ਉਹ ਹੈ, ਨਾ ਕਿ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਸੰਦਰਭ ਅਤੇ ਮੁੱਲ ਪ੍ਰਣਾਲੀ ਦੇ ਫ੍ਰੇਮ 'ਚ ਹੋਵੇ।

 

ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਮੌਤ ਤੋਂ ਬਾਅਦ ਚੰਗੇ ਕਰਮ ਸਾਨੂੰ ਸਵਰਗ 'ਚ ਲੈ ਜਾਂਦੇ ਹਨ ਅਤੇ ਬੁਰੇ ਕਰਮ ਨਰਕ ਚ ਲੈ ਜਾਂਦੇ ਹਨ।ਸ਼੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਸਵਰਗ ਅਤੇ ਨਰਕ ਜ਼ਿੰਦਗੀ ਤੋਂ ਬਾਅਦ ਦੇ ਸਥਾਨ ਨਹੀਂ ਹਨ, ਸਗੋਂ ਇਥੇ ਅਤੇ ਹੁਣ ਮੌਜੂਦ ਹਨ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਸੇ ਨੂੰ ਉਸ ਦੀ ਸਮਰੱਥਾ ਅਨੁਸਾਰ ਮੌਕਾ ਮਿਲਦਾ ਹੈ ਜਾਂ ਨਹੀਂ।

 

ਜਦੋਂ ਸਾਨੂੰ ਦੂਜਿਆਂ ਦੇ ਸਰਵ ਧਰਮ ਨੂੰ ਸਮਝਦੇ ਹਾਂ ਤਾਂ ਪਰਿਵਾਰਾਂ, ਦਫਤਰਾਂ ਅਤੇ ਰਿਸ਼ਤਿਆਂ 'ਚ ਤਾਲਮੇਲ ਆਉਂਦਾ ਹੈ ਜੋ ਸਵਰਗ ਹੈ ਅਤੇ ਇਸ ਦੀ ਘਾਟ ਨਰਕ ਹੈ। ਸਾਡੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ, ਇਸ ਦੇ ਆਧਾਰ 'ਤੇ ਅਸੀਂ ਸੁੱਖ ਅਤੇ ਦੁੱਖ ਦਾ ਅਨੁਭਵ ਕਰਦੇ ਹਾਂ। ਜਦੋਂ ਸਰਵ-ਧਰਮ ਨਾਲ ਅੰਦਰੂਨੀ ਸਦਭਾਵ ਪ੍ਰਾਪਤ ਹੋ ਜਾਂਦਾ ਹੈ ਤਾਂ ਇਹ ਬਾਹਰੀ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਸਵਰਗ ਦੇ ਸਮਾਨ ਹੈ।


Contact Us

Loading
Your message has been sent. Thank you!