Gita Acharan |Punjabi

ਰਾਮਾਇਣ ਵਿੱਚ, ਰਾਜਾ ਵਲੀ (ਬਲੀ) ਅਜਿੱਤ ਸੀ ਕਿਉਂਕਿ ਉਸ ਕੋਲ ਕਿਸੇ ਵੀ ਮੁਕਾਬਲੇ ਵਿੱਚ ਆਪਣੇ ਦੁਸ਼ਮਣ ਦੀ ਅੱਧੀ ਤਾਕਤ ਖੋਹਣ ਦੀ ਸਮਰੱਥਾ ਸੀ। ਇੱਥੋਂ ਤੱਕ ਕਿ ਭਗਵਾਨ ਰਾਮ ਨੂੰ ਵੀ ਉਸਨੂੰ ਇੱਕ ਦਰੱਖਤ ਦੇ ਪਿੱਛੇ ਤੋਂ ਮਾਰਨਾ ਪਿਆ ਸੀ। ਇਸ ਵਰਤਾਰੇ ਨੂੰ ਦੇਖਣ ਦਾ ਇੱਕ ਤਰੀਕਾ ਇਹ ਹੈ ਕਿ ਵਲੀ ਇੱਕ ਤੇਜ਼ ਸਿੱਖਾਂਦਰੂ ਹੈ, ਉਹ ਲੋਕਾਂ ਅਤੇ ਸਥਿਤੀਆਂ ਤੋਂ ਹੁਨਰ ਅਤੇ ਗਿਆਨ ਨੂੰ ਪ੍ਰਾਪਤ ਕਰਦਾ ਹੈ ਕਿਉਂਕਿ ਉਹ ਪਰਮਾਤਮਾ ਦੀ ਸੰਭਾਵਨਾ ਨੂੰ ਹੀ ਵੇਖਦਾ ਹੈ, ਦੁਸ਼ਮਣੀ ਨੂੰ ਨਹੀਂ।

 

ਕ੍ਰਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਸਾਰਾ ਸੰਸਾਰ ਉਸਦੇ ਦੁਆਰਾ ਪ੍ਰਸਾਰਤ ਹੈ (9.4) ਜੋ ਦਰਸਾਉਂਦਾ ਹੈ ਕਿ ਹਰੇਕ ਵਿਅਕਤੀ ਜਾਂ ਸਥਿਤੀ ਪਰਮਾਤਮਾ ਦੇ ਇੱਕ ਪਹਿਲੂ ਤੋਂ ਇਲਾਵਾ ਕੁਝ ਵੀ ਨਹੀਂ ਹੈ। ਹਾਲਾਂਕਿ, ਇਸ ਮੂਲ ਤੱਥ ਬਾਰੇ ਸਾਡੀ ਅਗਿਆਨਤਾ ਸਾਨੂੰ ‘ਵਲੀ’ ਹੋਣ ਤੋਂ ਰੋਕਦੀ ਹੈ। ਇਸ ਸੰਬੰਧ ਵਿੱਚ ਕ੍ਰਿਸ਼ਨ ਕਹਿੰਦੇ ਹਨ, ‘‘ਅਣਜਾਣ, ਸਾਰੇ ਜੀਵਾਂ ਦੇ ਸਿਰਜਣਹਾਰ ਦੇ ਰੂਪ ਵਿੱਚ ਮੇਰੇ ਅਲੌਕਿਕ ਸੁਭਾਅ ਤੋਂ ਅਣਜਾਣ, ਮਨੁੱਖੀ ਰੂਪ ਵਿੱਚ ਮੇਰੀ ਮੌਜੂਦਗੀ ਨੂੰ ਵੀ ਨਹੀਂ ਸਮਝਦਾ’’ (9.11)। ਇਹ ਸਿਰਫ਼ ਕਰਮਕਾਂਡੀ ਹੋਣ ਜਾਂ ਪ੍ਰਭੂ ਦੀ ਢੇਰ ਉਸਤਤ ਕਰਨ ਬਾਰੇ ਨਹੀਂ ਹੈ, ਸਗੋਂ ਇੱਕ ਡੂੰਘਾ ਅਹਿਸਾਸ ਹੈ ਕਿ ਉਹ ਸਾਡੇ ਆਲੇ ਦੁਆਲੇ ਦੇ ਹਰ ਮਨੁੱਖ ਵਿੱਚ ਵਿਆਪਕ ਹੈ ਭਾਵੇਂ ਅਸੀਂ ਉਨ੍ਹਾਂ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ।

 

ਯਕੀਨਨ, ਇਹ ਇੱਕ ਲੰਮਾ ਸਫ਼ਰ ਹੈ ਜਿਸ ਲਈ ਦ੍ਰਿੜਤਾ ਨਾਲ ਨਿਯਮਤ ਅਭਿਆਸ ਦੀ ਲੋੜ ਹੁੰਦੀ ਹੈ (6.23)। ਅਗਿਆਨਤਾ ਉਹ ਨੀਵਾਂ ਬਿੰਦੂ ਹੈ ਜਿਸ ਬਾਰੇ ਕ੍ਰਿਸ਼ਨ ਕਹਿੰਦੇ ਹਨ, ‘‘ਵਿਅਰਥ ਉਮੀਦਾਂ, ਵਿਅਰਥ ਕਰਮਾਂ, ਵਿਅਰਥ ਗਿਆਨ ਅਤੇ ਬੇਤੁਕਾਪਣ, ਉਹ ਸੱਚਮੁੱਚ ਰਾਕਸ਼ਸਾਂ (ਦੈਂਤਾਂ) ਅਤੇ ਅਸੁਰਾਂ (ਰਾਕਸ਼ਸਾਂ) ਦੀ ਭਰਮਾਊ ਪ੍ਰਕ੍ਰਿਤੀ (ਪ੍ਰਕਿਰਤੀ) ਰੱਖਦੇ ਹਨ’’ (9.12)।

 

ਇਸ ਯਾਤਰਾ ਦਾ ਸਿਖਰ ਇੱਕ ਮਹਾਤਮਾ (ਮਹਾਨ ਆਤਮਾਵਾਂ) ਦਾ ਹੈ ਅਤੇ ਕ੍ਰਿਸ਼ਨ ਕਹਿੰਦੇ ਹਨ ਕਿ ਉਨ੍ਹਾਂ ਕੋਲ ਮੇਰਾ ਬ੍ਰਹਮ ਸੁਭਾਅ ਹੈ, ਉਹ ਅਡੋਲ ਮਨ ਨਾਲ ਮੇਰੀ ਪੂਜਾ ਕਰਦੇ ਹਨ, ਮੈਨੂੰ ਜੀਵਾਂ ਦਾ ਅਵਿਨਾਸ਼ੀ ਸਰੋਤ ਜਾਣਦੇ ਹਨ (9.13)। ਹਮੇਸ਼ਾਂ ਮੇਰੀ ਵਡਿਆਈ ਕਰਦੇ ਹੋਏ, ਯਤਨਸ਼ੀਲ, ਸੁੱਖਣਾ ਵਿੱਚ ਦ੍ਰਿੜ, ਸ਼ਰਧਾ ਨਾਲ ਮੇਰੇ ਅੱਗੇ ਮੱਥਾ ਟੇਕਦੇ ਹੋਏ, ਹਮੇਸ਼ਾਂ ਅਡੋਲ, ਉਹ ਮੇਰੀ ਪੂਜਾ ਕਰਦੇ ਹਨ (9.14)। ਸਾਰੀਆਂ ਦਿਸ਼ਾਵਾਂ ਵਿਚ ਵਿਆਪਕ ਅਤੇ ਬਹੁ-ਪੱਖੀ ਵਜੋਂ ਮੇਰੀ ਪੂਜਾ ਕਰਦੇ ਹਨ (9.15)।

 

ਇਹ ਹੱਥ ਨਾਲ ਕਰਮ (ਕਿਰਿਆਵਾਂ) ਕਰਦੇ ਹੋਏ ਨਫ਼ਰਤ ਨੂੰ ਛੱਡ ਕੇ ਸਥਿਤੀ ਤੋਂ ਸਭ ਤੋਂ ਵਧੀਆ ਪ੍ਰਾਪਤ ਕਰਨ ਬਾਰੇ ਹੈ (5.3) ਅਤੇ ਕੁੰਜੀ ਹੈ, ਸਰਬ ਵਿਆਪਕ ਪਰਮਾਤਮਾ ਨੂੰ ਸਿਜਦਾ ਕਰਨਾ, ਭਾਵੇਂ ਕਿਸੇ ਵੀ ਰੂਪ ਵਿਚ ਹੋਵੇ।

https://epaper.jagbani.com/clip?2342570

 

 


Contact Us

Loading
Your message has been sent. Thank you!